Friday, 17 May 2024

 

 

ਖ਼ਾਸ ਖਬਰਾਂ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ

 

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਸ਼੍ਰੀ ਬਾਲਾਜੀ ਰਸੋਈ (ਰੋਟੀ ਬੈਂਕ) ਦਾ ਕੀਤਾ ਉਦਘਾਟਨ

ਵੱਖ ਵੱਖ ਥਾਵਾਂ ਤੇ ਅਖੰਡ ਪਾਠ ਦੇ ਭੋਗ ਵਿੱਚ ਕੀਤੀ ਸ਼ਿਰਕਤ

Kultar Singh Sandhwan, AAP, Aam Aadmi Party, AAP Punjab, Aam Aadmi Party Punjab, Government of Punjab, Punjab Government

Web Admin

Web Admin

5 Dariya News

ਕੋਟਕਪੂਰਾ , 10 Mar 2024

ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ  ਕੋਟਕਪੂਰਾ ਵਿਖੇ ਸ਼੍ਰੀ ਬਾਲਾਜੀ ਰਸੋਈ (ਰੋਟੀ ਬੈਂਕ) ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਭੁੱਖੇ ਨੂੰ ਭੋਜਨ ਅਤੇ ਪਿਆਸੇ ਨੂੰ ਪਾਣੀ ਦੀ ਸੇਵਾ ਸਭ ਤੋਂ ਓੱਤਮ ਸੇਵਾ ਹੈ, ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਦੇ ਸਮੂਹ ਅਹੁਦੇਦਾਰ ਇਸ ਕਾਰਜ ਲਈ ਵਧਾਈ ਦੇ ਪਾਤਰ ਹਨ, ਉਹਨਾਂ ਇਸ ਸੇਵਾ ਕਾਰਜ ਲਈ 51000 ਰੁਪਏ ਦੇਣ ਦਾ ਐਲਾਨ ਕੀਤਾ।

ਸਪੀਕਰ ਸੰਧਵਾਂ ਨੇ ਪਿੰਡ ਢਿੱਲਵਾਂ ਵਿਖੇ ਮਨਦੀਪ ਸਿੰਘ ਪੁੱਤਰ ਸ. ਹਰਜੀਤ ਸਿੰਘ ਕੰਡਿਆਰਾ ਦੇ ਗ੍ਰਹਿ ਵਿਖੇ, ਗੁਰਦੁਆਰਾ ਮਾਤਾ ਦਇਆ ਕੌਰ ਪਿੰਡ ਸੰਧਵਾਂ ਵਿਖੇ,ਪਿੰਡ ਕੋਠੇ ਥੇਹ ਬਲਾਕ ਕੋਟਕਪੂਰਾ ਵਿਖੇ ਸ. ਕੁਲਜੀਤ ਸਿੰਘ ਵਿਰਕ ਦੇ ਗ੍ਰਹਿ ਵਿਖੇ ਅਖੰਡ ਪਾਠ ਵਿੱਚ ਵੀ ਸ਼ਿਰਕਤ ਕੀਤੀ। ਇਸ ਉਪਰੰਤ ਉਨ੍ਹਾਂ  ਗੁਰਦੁਆਰਾ ਸਾਹਿਬ ਪਿੰਡ ਡੱਗੂ ਰੋਮਾਣਾ ਵਿਖੇ ਅਖੰਡ ਪਾਠ ਵਿੱਚ ਵੀ ਸ਼ਿਰਕਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।

ਸਪੀਕਰ ਸੰਧਵਾਂ ਨੇ ਦੱਸਿਆ ਕਿ ਪਿੰਡ ਡੱਗੋ ਰੋਮਾਣਾ,ਰੱਤੀ ਰੋੜੀ ਆਦਿ ਪਿੰਡਾਂ ਦੇ ਵਿੱਚ ਖੇਤੀ ਦੀ ਸਿੰਜਾਈ ਦੇ ਲਈ ਪਾਈਪ  ਲਾਈਨਾਂ ਪਾਈਆਂ ਗਈਆਂ ਹਨ ਤਾਂ ਕਿ ਟੇਲਾਂ ਤੱਕ ਪਾਣੀ ਪੁੱਜਦਾ ਹੋ ਸਕੇ। ਇਹ ਕੰਮ ਮੁਕੰਮਲ ਹੋਣ ਤੇ ਪਿੰਡ  ਵਾਸੀਆਂ ਵੱਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਹੁਣ ਤੱਕ ਲਗਭਗ 7 ਕਰੋੜ ਰੁਪਏ ਦੀਆਂ ਪਾਈਪਾਂ ਦਾ ਕੰਮ ਕਰਵਾਇਆ ਜਾ ਚੁੱਕਾ ਹੈ  ਅਤੇ ਭਵਿੱਖ ਵਿੱਚ ਵੀ ਵਿਕਾਸ ਦੇ ਕੰਮ ਜਾਰੀ ਰਹਿਣਗੇ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਆਮ ਲੋਕਾਂ ਦੁਆਰਾ ਹੀ ਚੁਣੀ ਗਈ ਹੈ ਇਸ ਲਈ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੀ ਇਸ ਪਾਰਟੀ ਦਾ ਮੁੱਖ ਮੰਤਵ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਦੇ ਕੰਮਾਂ ਦੇ ਨਾਲ ਨਾਲ ਸਿੱਖਿਆ, ਸਿਹਤ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਵੀ ਤਰਜੀਹ ਦਿੱਤੀ ਗਈ ਹੈ ।

 

Tags: Kultar Singh Sandhwan , AAP , Aam Aadmi Party , AAP Punjab , Aam Aadmi Party Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD