Friday, 17 May 2024

 

 

ਖ਼ਾਸ ਖਬਰਾਂ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ

 

ਕੁਲਤਾਰ ਸਿੰਘ ਸੰਧਵਾ ਨੇ ਭਗਤ ਰਵਿਦਾਸ ਜੈਯੰਤੀ ਮੌਕੇ ਕੱਢੇ ਗਏ ਨਗਰ ਕੀਰਤਨ ਵਿਚ ਕੀਤੀ ਸ਼ਿਰਕਤ

ਭਗਤ ਰਵਿਦਾਸ ਜੈਯੰਤੀ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ

Kultar Singh Sandhwan, AAP, Aam Aadmi Party, AAP Punjab, Aam Aadmi Party Punjab, Government of Punjab, Punjab Government

Web Admin

Web Admin

5 Dariya News

ਕੋਟਕਪੂਰਾ , 24 Feb 2024

ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੂਰਬ ਮੌਕੇ ਭਗਤ ਰਵੀਦਾਸ ਮੰਦਿਰ ਕੋਟਕਪੂਰਾ ਵਿਖੇ ਸ਼੍ਰੀ ਗੁਰੂ ਰਵੀਦਾਸ ਜੈਯੰਤੀ ਤੇ ਕੱਢੇ ਗਏ ਨਗਰ ਕੀਰਤਨ ਵਿਚ ਕੀਤੀ ਸ਼ਿਰਕਤ। ਉਨ੍ਹਾਂ ਧਾਰਮਿਕ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੇ ਸੰਤਾਂ ਨੇ ਲੋਕਾਂ ਨੂੰ ਆਪਸੀ ਪਿਆਰ, ਸਦਭਾਵਨਾ ਅਤੇ ਗੰਗਾ-ਜਮੁਨੀ ਸੱਭਿਆਚਾਰ ਦਾ ਉਪਦੇਸ਼ ਦਿੱਤਾ। ਉਨ੍ਹਾਂ ਵਿਚੋਂ ਇਕ ਸੰਤ ਰਵਿਦਾਸ ਸਨ, ਜਿਨ੍ਹਾਂ ਦਾ ਭਗਤੀ ਲਹਿਰ ਅਤੇ ਸਮਾਜ ਸੁਧਾਰ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਸੰਤ ਰਵਿਦਾਸ ਜੀ ਦਾ ਜਨਮ ਵਾਰਾਣਸੀ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਆਪਣੇ ਜੀਵਨ ਦੌਰਾਨ ਲੋਕਾਂ ਨੂੰ ਭਾਈਚਾਰਕ ਸਾਂਝ ਅਤੇ ਸਹਿਣਸ਼ੀਲਤਾ ਦਾ ਉਪਦੇਸ਼ ਦਿੱਤਾ। 

ਉਨ੍ਹਾਂ ਦੇ ਦੋਹੇ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਹਨ। ਸਪੀਕਰ ਸੰਧਵਾ ਨੇ ਕਿਹ ਕਿ ਭਗਤ ਰਵੀਦਾਸ ਮੰਦਿਰ ਕੋਟਕਪੂਰਾ ਵਿਖੇ ਸ਼੍ਰੀ ਗੁਰੂ ਰਵੀਦਾਸ ਜੈਯੰਤੀ ਤੇ ਕੱਢੇ ਗਏ ਨਗਰ ਕੀਰਤਨ ਤੇ ਸ਼ਹਿਰ ਵਿਚ ਹਰ ਜਗ੍ਹਾ ਤੇ ਲੰਗਰ ਲਗਾਏ ਗਏ ਹਨ। ਸਮੂਹ ਸੰਗਤਾਂ ਵੱਲੋਂ ਲੰਗਰ ਛਕਿਆ ਗਿਆ। ਇਹ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ, ਕਿ ਸਾਡਾ ਦੇਸ਼ ਗੁਰੂਆਂ,ਪੀਰਾਂ,ਪੈਗੰਬਰਾ ਦੀ ਧਰਤੀ ਹੈ।

ਸਪੀਕਰ ਸੰਧਵਾ ਨੇ ਸ਼੍ਰੀ ਗੁਰੂ ਰਵਿਦਾਸ ਜੈਯੰਤੀ ਮੌਕੇ ਲਗਾਏ ਗਏ ਖੂਨਦਾਨ ਕੈਂਪ ਵਿਚ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ। ਉਨ੍ਹਾਂ ਕਿਹਾ ਕਿ ਖੂਨਦਾਨ ਦਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ।  ਖੂਨ ਦੀ ਇਕ-ਇਕ ਬੂੰਦ ਕੀਮਤੀ ਹੈ, ਜੋ ਕਿਸੇ ਲੋੜਵੰਦ ਵਿਅਕਤੀ ਨੂੰ ਜੀਵਨ ਦਾਨ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਜੀਵਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ, ਜੋ ਕਿ ਕੀਮਤੀ ਜਾਨਾਂ ਬਚਾਉਣ ਲਈ ਇਕ ਬਹੁਤ ਵਧੀਆਂ ਉਪਰਾਲਾ ਹੈ।

ਇਸ ਮੌਕੇ ਭਗਤ ਰਵੀਦਾਸ ਮੰਦਿਰ ਕੋਟਕਪੂਰਾ ਦੇ ਪ੍ਰਧਾਨ ਸ. ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਭਗਤ ਰਵੀਦਾਸ ਮੰਦਿਰ ਤੋਂ ਰਵਾਨਾ ਕੀਤਾ ਗਿਆ ਹੈ। ਇਹ ਨਗਰ ਕੀਰਤਨ ਸਾਰੇ ਸ਼ਹਿਰ ਵਿਚ ਪਹੁੰਚੇਗਾ। ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਪਿੰਡ ਚਹਿਲ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕੀਤੀ ਅਤੇ ਨਗਰ ਨਿਵਾਸੀਆਂ ਨਾਲ ਇਸ ਪਾਵਨ ਦਿਹਾੜੇ ਦੀ ਖੁਸ਼ੀ ਸਾਂਝੀ  ਕੀਤੀ ਅਤੇ ਸਮੂਹ ਸੰਗਤਾ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ, ਗੁਰਮੀਤ ਸਿੰਘ ਚੇਅਰਮੈਨ, ਗੈਰੀ ਵੜਿੰਗ, ਜਸਪ੍ਰੀਤ ਸਿੰਘ ਚਾਹਲ, ਦੀਪਕ ਮੌਂਗਾ, ਰਾਮ ਕ੍ਰਿਸ਼ਨ ਕਟਾਰੀਆ, ਗੁਰਿੰਦਰ ਸਿੰਘ ਕੋਟਕਪੂਰਾ,ਡੀ.ਐਸ.ਪੀ ਕੁਲਦੀਪ ਸਿੰਘ,ਪ੍ਰਧਾਨ ਸਵਾਮੀ ਸੰਤ  ਸ਼੍ਰੀ ਗੁਰਦਾਸ ਸਭਾ ਕੋਟਕਪੂਰਾ, ਐਡਵੋਕੇਟ ਅਵਤਾਰ ਕ੍ਰਿਸ਼ਨ ਮੈਂਬਰ, ਸੁਰਿੰਦਰ ਕੋਸ਼ੀ, ਲਛਮਣ ਚੋਪੜਾ, ਭਗਵਾਨ ਦਾਸ ਚੋਪੜਾ, ਮੋਹਨ ਲਾਲ ਹਾਜਰ ਸਨ।

 

Tags: Kultar Singh Sandhwan , AAP , Aam Aadmi Party , AAP Punjab , Aam Aadmi Party Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD