Thursday, 16 May 2024

 

 

ਖ਼ਾਸ ਖਬਰਾਂ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਬਲਾਕ ਖੂਈਖੇੜਾ ਦੇ ਕੇਂਦਰਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ ਤੇ ਸਕੂਲੀ ਬੱਚਿਆਂ ਅਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਕੀਤਾ ਗਿਆ ਜਾਗਰੂਕ ਨਿਰਪੱਖ ਤੇ ਸਾਂਤਮਈ ਚੌਣਾਂ ਲਈ ਜਿ਼ਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਮਨਾਇਆ ਗਿਆ ਨੈਸ਼ਨਲ ਡੇਂਗੂ ਦਿਵਸ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਹੋਈ ਪੋਲਿੰਗ ਸਟਾਫ ਦੀ ਦੂਸਰੀ ਰੈਂਡੇਮਾਈਜ਼ੇਸ਼ਨ

 

ਬਲਕਾਰ ਸਿੰਘ ਵੱਲੋਂ ਜਲੰਧਰ ਦੇ ਡੀਸੀ ਨੂੰ “ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ" ਨੂੰ ਸਥਾਪਤ ਕਰਨ ਲਈ ਡੇਰੇ ਦੇ ਪ੍ਰਬੰਧਕਾਂ ਨਾਲ ਮਿਲਕੇ ਤੁਰੰਤ ਰੂਪ ਰੇਖਾ ਉਲੀਕਣ ਦੇ ਆਦੇਸ਼

ਸਥਾਨਕ ਸਰਕਾਰਾਂ ਮੰਤਰੀ ਨੇ ਸੱਭਿਆਚਾਰਕ ਮਾਮਲੇ ਮੰਤਰੀ, ਲੋਕ ਸਭਾ ਮੈਂਬਰ, ਉਚ ਅਧਿਕਾਰੀਆਂ ਅਤੇ ਡੇਰੇ ਦੇ ਪ੍ਰਬੰਧਕਾਂ ਨਾਲ ਕੀਤੀ ਮੀਟਿੰਗ

Balkar Singh, AAP, Aam Aadmi Party, Aam Aadmi Party Punjab, AAP Punjab, Anmol Gagan Mann, Sushil Kumar Rinku

Web Admin

Web Admin

5 Dariya News

ਚੰਡੀਗੜ੍ਹ , 15 Feb 2024

ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ “ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ" ਨੂੰ ਸਥਾਪਤ ਕਰਨ ਲਈ ਡੇਰੇ ਦੇ ਪ੍ਰਬੰਧਕਾਂ ਨਾਲ ਮਿਲਕੇ ਤੁਰੰਤ ਰੂਪ ਰੇਖਾ ਉਲੀਕਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਅਧਿਐਨ ਸੈਂਟਰ ਦੀ ਉਸਾਰੀ ਲਈ ਵਚਨਬੱਧ ਹੈ। ਸੂਬਾ ਸਰਕਾਰ ਵੱਲੋਂ 25 ਕਰੋੜ ਰੁਪਏ ਦੀ ਰਾਸ਼ੀ ਨਾਲ ਇਹ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਅੱਜ ਇੱਥੇ ਪੰਜਾਬ ਭਵਨ ਵਿਖੇ “ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ" ਨੂੰ ਸਥਾਪਤ ਕਰਨ ਸਬੰਧੀ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਹਾਜ਼ਰੀ ਵਿੱਚ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਅਤੇ ਡੇਰੇ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ। ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਜੇਕਰ ਇਸ ਕਾਰਜ ਲਈ ਹੋਰ ਫੰਡਾਂ ਦੀ ਜ਼ਰੂਰਤ ਪਵੇਗੀ ਤਾਂ ਉਹ ਵੀ ਸੂਬਾ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਣਗੇ।

ਉਨ੍ਹਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ "ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ" ਦੇ ਕੰਮ ਨੂੰ ਵਿਸ਼ੇਸ਼ ਤਰਜੀਹ ਦਿੰਦੇ ਹੋਏ ਲੋੜੀਂਦੀ ਜਗ੍ਹਾਂ ਦੀ ਭਾਲ ਕੀਤੀ ਜਾਵੇ ਅਤੇ ਡੇਰੇ ਦੇ ਪ੍ਰਬੰਧਕਾਂ ਨਾਲ ਮਿਲਕੇ ਮੁਕੰਮਲ ਰੂਪ ਰੇਖਾ ਜਲਦੀ ਤੋਂ ਜਲਦੀ ਤਿਆਰ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਦੀ ਪ੍ਰਗਤੀ ਸਬੰਧੀ ਜਲਦ ਹੀ ਅਗਲੀ ਮੀਟਿੰਗ ਬੁਲਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਦੇ ਕੰਮ ਕਾਜ ਵਿੱਚ ਕਿਸੇ ਤਰ੍ਹਾਂ ਦੀ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਸੈਂਟਰ ਦੀ ਉਸਾਰੀ ਲਈ ਤਤੱਪਰ ਹੈ।

ਇਸ ਮੀਟਿੰਗ ਵਿੱਚ ਪੰਜਾਬ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ ਦੇ ਪ੍ਰਬੰਧਕੀ ਸਕੱਤਰ  ਅਮਿਤ ਢਾਕਾ, ਪੰਜਾਬ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ ਦੇ ਡਾਇਰੈਕਟਰ ਨੀਰੂ ਕਤਿਆਲ, ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ ਜਲੰਧਰ ਵਿਸ਼ੇਸ ਸਾਰੰਗਲ, ਵਿੱਤ ਵਿਭਾਗ ਦੇ ਡਿਪਟੀ ਸਕੱਤਰ,ਜਸਵਿੰਦਰ ਸਿੰਘ ਅਤੇ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਡੇਰਾ ਸਚਖੰਡ ਬੱਲਾਂ ਦੇ ਜਨਰਲ ਸਕੱਤਰ ਸ੍ਰੀ ਸਤ ਪਾਲ ਹੀਰ, ਸੰਯੁਕਤ ਸਕੱਤਰ ਸ੍ਰੀ ਜੋਗਿੰਦਰ ਪਾਲ, ਆਈ.ਆਰ.ਐਸ.(ਰਿਟਾ.) ਟਰੱਸਟੀ ਸ੍ਰੀ ਹਰਦੇਵ ਰਾਮ ਅਤੇ ਸ੍ਰੀ ਪਰਵਿੰਦਰ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

बलकार सिंह द्वारा जालंधर के डीसी को ‘‘गुरू रविदास वाणी अध्ययन सैंटर’’ को स्थापित करने के लिए डेरे के प्रबंधकों के साथ मिलकर तुरंत रूप-रेखा तैयार करने के आदेश  

स्थानीय निकाय मंत्री ने सांस्कृतिक मामले मंत्री, लोक सभा मैंबर, उच्च अधिकारियों और डेरे के प्रबंधकों के साथ की मीटिंग 

 

चंडीगढ़

स्थानीय निकाय मंत्री बलकार सिंह ने जालंधर के डिप्टी कमिश्नर को ‘‘गुरू रविदास वाणी अध्ययन सैंटर’’ को स्थापित करने के लिए डेरे के प्रबंधकों के साथ मिलकर तुरंत रूप-रेखा तैयार करने के निर्देश दिए हैं। मुख्यमंत्री स. भगवंत सिंह मान के नेतृत्व वाली सरकार इस अध्ययन सैंटर के निर्माण के लिए वचनबद्ध है। राज्य सरकार द्वारा 25 करोड़ रुपए की राशि के साथ यह सैंटर स्थापित किया जा रहा है।  

स्थानीय निकाय मंत्री द्वारा आज यहाँ पंजाब भवन में ‘‘गुरू रविदास वाणी अध्ययन सैंटर’’ को स्थापित करने सम्बन्धी पर्यटन एवं सांस्कृतिक मामलों संबंधी मंत्री अनमोल गगन मान और लोक सभा मैंबर सुशील कुमार रिंकू की हाजिऱी में अलग-अलग विभागों के उच्च अधिकारियों और डेरे के प्रबंधकों के साथ मीटिंग की। स्थानीय निकाय मंत्री बलकार सिंह ने कहा कि यदि इस कार्य के लिए और फंडों की ज़रूरत पड़ेगी तो वह भी राज्य सरकार द्वारा मुहैया करवाए जाएंगे। 

उन्होंने जालंधर के डिप्टी कमिश्नर को निर्देश दिए कि ‘‘गुरू रविदास वाणी अध्ययन सैंटर’’ के काम को विशेष प्राथमिकता देते हुए अपेक्षित जगहों की खोज की जाये और डेरे के प्रबंधकों के साथ मिलकर मुकम्मल रूप-रेखा जल्दी से जल्दी तैयार कर ली जाये। उन्होंने कहा कि इस काम की प्रगति सम्बन्धी जल्द ही आगे की मीटिंग बुलाई जायेगी। उन्होंने यह भी कहा कि गुरू रविदास वाणी अध्ययन सैंटर के काम-काज में किसी तरह की भी लापरवाही बर्दाश्त नहीं की जायेगी क्योंकि मुख्यमंत्री भगवंत सिंह मान के नेतृत्व वाली पंजाब सरकार इस सैंटर के निर्माण के लिए तत्पर है।  

इस मीटिंग में पंजाब पर्यटन और सभ्याचार मामलो के प्रशासनिक सचिव अमित ढाका, पंजाब पर्यटन और सभ्याचार मामले के डायरैक्टर नीरू कतियाल, सामाजिक सुरक्षा और महिला एवं बाल विकास विभाग के डायरैक्टर शेना अग्रवाल, डिप्टी कमिश्नर जालंधर विशेस सारंगल, वित्त विभाग के डिप्टी सचिव, जसविन्दर सिंह और गुरू रविदास वाणी अध्ययन सैंटर डेरा सचखंड बल्लां के जनरल सचिव श्री सत पाल हीर, संयुक्त सचिव श्री जोगिन्दर पाल, आई.आर.एस. (रीटा.) ट्रस्टी श्री हरदेव राम और श्री परविन्दर कुमार और अन्य वरिष्ठ अधिकारी विशेष तौर पर उपस्थित थे।  

Balkar Singh Directs The DC Of Jalandhar To Immediately Draw Up A Blueprint Along With Dera Management For Setting Up A "Guru Ravidas Bani Adhiyan Center"

Local Government Minister, Along With Minister Of Cultural Affairs, And Lok Sabha Members, Held A Meeting With High Officials And Dera Management

Chandigarh

Local Government Minister Balkar Singh has directed the Deputy Commissioner of Jalandhar to immediately draw up a plan, in coordination with Dera Management, for setting up a "Guru Ravidas Bani Adhiyan Center." The Punjab Government, led by Chief Minister Bhagwant Singh Mann, is committed to establishing this adhiyan center, allocating Rs 25 crores for the project, he added.

Local Government Minister Balkar Singh held a meeting today at Punjab Bhawan with high officials of various Departments and Dera Management in the presence of Minister for Tourism and Cultural Affairs Anmol Gagan Mann and Lok Sabha Member Sushil Kumar Rinku, discussing the establishment of the "Guru Ravidas Bani Adhiyan Center."

Local Government Minister Balkar Singh stated that if additional funds are needed for this project, the state government will provide them. He instructed the Deputy Commissioner of Jalandhar to find a suitable location, prioritizing the "Guru Ravidas Bani Adhiyan Center" and to prepare the layout promptly with Dera Management.

He mentioned that the next meeting regarding the progress of this work will be scheduled soon. He emphasized that the Punjab government, under Chief Minister Bhagwant Singh Mann, is keen to build this center and will not tolerate any negligence in its functioning.

In this meeting, Administrative Secretary of Punjab Tourism and Culture Affairs Amit Dhaka, Director of Punjab Tourism and Culture Affairs Neeru Katyal, Director of Social Security and Women Child Development Department Shena Agarwal, Deputy Commissioner Jalandhar Vishesh Sarangal, Deputy Secretary of Finance Department Jaswinder Singh, Guru Ravidas Bani adhiyan Center General Secretary Mr. Sat Pal Heer, Joint Secretary Mr. Joginder Pal, IRS (Retd) Trustees Mr. Hardev Ram and Mr. Parvinder Kumar, and other senior officers were present.

 

Tags: Balkar Singh , AAP , Aam Aadmi Party , Aam Aadmi Party Punjab , AAP Punjab , Anmol Gagan Mann , Sushil Kumar Rinku

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD