Thursday, 04 June 2026

 

 

ਖ਼ਾਸ ਖਬਰਾਂ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ

 

ਚਾਹਵਾਨ ਵਿਅਕਤੀ ਭਾਰਤੀ ਹਵਾਈ ਸੈਨਾ ਵਿੱਚ ਅਗਨੀ ਵੀਰ ਵਾਯੂ ਦੇ ਰੂਪ ਵਿੱਚ ਭਰਤੀ ਲਈ ਕਰਨ ਅਪਲਾਈ— ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ

ਆਨਲਾਈਨ ਰਜਿਸਟਰੇਸ਼ਨ 17 ਜਨਵਰੀ ਤੋਂ 6 ਫਰਵਰੀ ਤੱਕ

DC Sri Mukatsar Sahib Dr. Ruhee Dugg

Web Admin

Web Admin

5 Dariya News

ਸ੍ਰੀ ਮੁਕਤਸਰ ਸਾਹਿਬ , 07 Jan 2024

Last updated on: Jan 07, 2024, 00:00 IST

ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਦੇ ਚਾਹਵਾਨ ਵਿਅਕਤੀ ਭਾਰਤੀ ਹਵਾਈ ਸੈਨਾ ਵਿੱਚ ਅਗਨੀਵੀਰ ਵਾਯੂ ਦੇ ਰੂਪ ਵਿੱਚ ਭਰਤੀ ਹੋ ਕੇ ਰਾਸ਼ਟਰ ਦੀ ਸੇਵਾ ਕਰਨੀ ਚਾਹੁੰਦੇ ਹਨ। ਇਸ ਵਾਸਤੇ ਅਣਵਿਆਹੇ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਤੋਂ ਆਨਲਾਈਨ ਰਜਿਸਟਰੇਸ਼ਨ  17 ਜਨਵਰੀ 2024 ਸਵੇਰੇ 11 ਵਜੇ ਤੋਂ 6 ਫਰਵਰੀ 2024 ਨੂੰ ਰਾਤ 11 ਵਜੇ ਤੱਕ ਵੈਬ ਪੋਰਟਲ https://agnipathvayu.cdac.in/ ਤੇ ਆਨਲਾਈਨ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਹੈ ਅਤੇ ਇਸ ਭਰਤੀ ਲਈ ਆਨਲਾਈਨ ਪ੍ਰਰਿਖਿਆ 17 ਮਾਰਚ ਜਾਂ ਉਸ ਤੋਂ ਬਾਅਦ ਹੋਵੇਗੀ।

ਇਸ ਹਵਾਈ ਸੈਨਾ ਵਿਚ ਭਰਤੀ ਲਈ ਉਮਰ ਹੱਦ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੋਜਵਾਨ ਦਾ ਜਨਮ 2 ਜਨਵਰੀ 2004 ਅਤੇ 2 ਜੁਲਾਈ 2007 ਦਰਮਿਆਨ ਹੋਇਆ ਹੋਵੇ। ਇਸ ਭਰਤੀ ਲਈ ਵਿਦਿਅਕ ਯੋਗਤਾ ਬਾਰੇ ਬੋਲਦਿਆਂ ਉਹਨਾਂ ਦੱਸਿਆ ਕਿ ਜਿਹੜੇ ਬੱਚਿਆਂ ਨੇ ਸਾਇੰਸ ਵਿਸ਼ੇ ਦੀ ਪੜ੍ਹਈ ਕੀਤੀ ਹੈ ਉਹਨਾਂ ਉਮੀਦਵਾਰਾਂ ਦੇ ਇੰਗਲਿਸ਼ ਵਿੱਚ 50 ਫੀਸਦੀ ਅੰਕ ਅਤੇ ਕੁੱਲ ਘੱਟੋ ਘੱਟ 50 ਫੀਸਦੀ ਅੰਕਾਂ ਸਹਿਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਮੈਥਮੈਟਿਕਸ, ਫਿਜਿਕਸ ਅਤੇ ਇੰਗਲਿਸ਼ ਸਿਹਤ ਇੰਟਰਮੀਡੀਏਟ 10ਵੀਂ, ਬਾਰਵੀਂ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। 

ਡਿਪਲੋਮਾ ਕੋਰਸ ਵਿੱਚ ਕੁੱਲ 50 ਫੀਸਦੀ ਅੰਕਾਂ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ (ਜਾਂ ਇੰਟੀਗਰੇਟਡ/ ਮੈਟਰੀਕਲੇਸ਼ਨ ਵਿੱਚ ਜੇਕਰ ਡਿਪਲੋਮਾ ਕੋਰਸ ਵਿੱਚ ਇੰਗਲਿਸ਼ ਵਿਸ਼ਾ ਨਹੀਂ ਹੈ)  ਸਾਹਿਤ ਕੇਂਦਰ, ਰਾਜ ਅਤੇ ਯੂਟੀ ਮਾਨਤਾ ਪ੍ਰਾਪਤ ਪੋਲੀਟੈਕਨਿਕ ਸੰਸਥਾ ਤੋਂ ਇੰਜਨੀਅਰਿੰਗ, ਮਕੈਨੀਕਲ, ਇਲੈਕਟਰੀਕਲ, ਇਲੈਕਟਰੋਨਿਕਸ, ਆਟੋ ਮੋਬਾਈਲ, ਕੰਪਿਊਟਰ ਸਾਇੰਸ, ਇੰਸਟਰੂਮੈਂਟੇਸ਼ਨ ਟੈਕਨੋਲੋਜੀ, ਇਨਫੋਰਮੇਸ਼ਨ ਟੈਕਨੋਲਜੀ ਵਿੱਚ ਤਿੰਨ ਸਾਲਾ ਡਿਪਲੋਮਾ ਕੋਰਸ ਪਾਸ ਕੀਤਾ ਹੋਵੇ।

ਜਾਂ

ਵੋਕੇਸ਼ਨਲ ਕੋਰਸ ਵਿੱਚ ਕੁੱਲ 50 ਫੀਸਦੀ ਅੰਕਾਂ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ (ਜਾਂ ਇੰਟਰਮੀਡੀਏਟ/ਮੈਟਰੀਕੁਲੇਸ਼ਨ ਵਿੱਚ ਜੇਕਰ ਵੋਕੇਸ਼ਨਲ ਕੋਰਸ ਵਿੱਚ ਇੰਗਲਿਸ਼ ਵਿਸ਼ਾ ਨਹੀਂ ਹੈ) ਸਿਹਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਣਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਨਾਨ ਵਕੇਸ਼ਨਲ ਵਿਸ਼ਾ ਜਿਵੇਂ ਫਿਜਿਕਸ ਅਤੇ ਮੈਥਮੈਟਿਕਸ ਸਹਿਤ ਦੋ ਸਾਲਾਂ ਵੋਕੇਸ਼ਨਲ ਕੋਰਸ ਪਾਸ ਕੀਤਾ ਹੋਵੇ।

ਜਿਹੜੇ ਨੌਜਵਾਨ ਸਾਇੰਸ ਵਿਸਿ਼ਆਂ ਤੋਂ ਇਲਾਵਾ ਹਨ ਉਹਨਾਂ ਨੇ ਕੁੱਲ ਮਿਲਾ ਕੇ ਘੱਟੋ ਘੱਟ 50 ਫੀਸਦੀ ਅੰਕਾਂ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ ਸਹਿਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡ ਤੋਂ ਕਿਸੇ ਸਟਰੀਮ /ਵਿਸਿ਼ਆਂ ਨਾਲ ਇੰਟਰਮੀਡੀਏਟ /10ਵੀਂ/ ਬਾਰਵੀਂ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਵੇ।

ਜਾਂ

ਵੋਕੇਸ਼ਨਲ ਕੋਰਸ ਵਿੱਚ ਕੁੱਲ ਘੱਟੋ ਘੱਟ 50 ਫੀਸਦੀ ਅੰਕਾਂ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ (ਜਾਂ ਇੰਟਰਮੀਡੀਏਟ/ ਮੈਟਰੀਕੁਲੇਸ਼ਨ ਵਿੱਚ ਜੇਕਰ ਵੋਕੇਸ਼ਨਲ ਕੋਰਸ ਵਿੱਚ ਇੰਗਲਿਸ਼ ਵਿਸ਼ਾ ਨਹੀਂ ਹੈ) ਸਹਿਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡ ਤੋਂ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਪਾਸ ਕੀਤਾ ਹੋਵੇ।

ਉਹਨਾਂ ਅੱਗੇ ਦੱਸਿਆ ਕਿ ਸਾਇੰਸ ਵਿਸ਼ੇ ਪ੍ਰੀਖਿਆ ਲਈ ਯੋਗ ਉਮੀਦਵਾਰ ਇੰਟਰਮੀਡੀਏਟ /ਦਸਵੀ/ਬਾਰਵੀਂ /ਤਿੰਨ ਸਾਲਾ ਡਿਪਲੋਮਾ ਕੋਰਸ ਇਨ ਇੰਜੀਨੀਅਰਿੰਗ ਜਾਂ ਫਿਜਿਕਸ ਅਤੇ ਮੈਥਸ ਦੇ ਨਾਲ ਵਕੇਸ਼ਨਲ ਵਿਸਿਆਂ ਸਹਿਤ ਦੋ ਸਾਲਾ ਵੋਕੇਸ਼ਨਲ ਕੋਰਸ ਸਹਿਤ ਸਾਇੰਸ ਵਿਸਿ਼ਆਂ ਤੋਂ ਇਲਾਵਾ ਹੋਰ ਲਈ ਵੀ ਯੋਗ ਹਨ ਅਤੇ ਉਹਨਾਂ ਨੂੰ ਆਨਲਾਈਨ ਰਜਿਸਟਰੇਸ਼ਨ ਫਾਰਮ ਭਰਦੇ ਸਮੇਂ ਇੱਕ ਸੀਟਿੰਗ ਵਿੱਚ ਸਾਇੰਸ ਵਿਸਿ਼ਆਂ ਤੋਂ ਇਲਾਵਾ ਅਤੇ ਸਾਇੰਸ ਵਿਸਿ਼ਆਂ ਦੀ ਪ੍ਰੀਖਿਆ ਦੋਵਾਂ ਵਿੱਚ ਹਾਜ਼ਰ ਹੋਣ ਦਾ ਵਿਕਲਪ ਦਿੱਤਾ ਜਾਵੇਗਾ।

ਉਹਨਾਂ ਦੱਸਿਆ ਕਿ ਰਜਿਸਟਰੇਸ਼ਨ ਅਤੇ ਪ੍ਰੀਖਿਆ ਫੀਸ 550 ਰੁਪਏ ਹੈ। ਉਹਨਾ ਦੱਸਿਆ ਕਿ ਅਗਨੀ ਵੀਰ ਇੰਟੇਕ ਜਨਵਰੀ 2025 ਲਈ ਰਜਿਸਟਰੇਸ਼ਨ ਅਤੇ ਆਨਲਾਈਨ ਪੱਤਰ ਭਰਨ ਲਈ ਐਂਟਰੀ ਲੈਵਲ ਯੋਗਤਾ, ਮੈਡੀਕਲ ਸਟੈਂਡਰਡ, ਨਿਯਮ ਅਤੇ ਸ਼ਰਤਾਂ, ਹਦਾਇਤਾਂ ਉੱਤੇ ਵਿਸਥਾਰਤ ਜਾਣਕਾਰੀ ਲਈ ਵੈਬਸਾਈਟ https://agnipathvayu.cdac.in/ ਤੇ ਲੋਗਇਨ ਕਰ ਸਕਦੇ ਹਨ।

 

Tags: DC Sri Mukatsar Sahib , Dr. Ruhee Dugg , Sri Mukatsar Sahib , Deputy Commissioner Sri Mukatsar Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD