Friday, 03 May 2024

 

 

ਖ਼ਾਸ ਖਬਰਾਂ ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜਬੂਤ ਪਿੰਡ ਬੰਡਾਲਾ ਦੀ ਨਵੀਂ ਆਬਾਦੀ ਦੀ ਸਮੂਹ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ - ਹਰਭਜਨ ਸਿੰਘ ਈ ਟੀ ਓ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ 'ਚ ਅਕਾਲੀ ਤੇ ਕਾਂਗਰਸੀਆਂ ਨੂੰ ਦਿੱਤਾ ਧੋਬੀ ਪਟਕਾ ਲੋਕਾਂ ਦੇ ਫੈਸਲੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਵਿੱਚ ਬੈਠ ਕੇ ਕੀਤੇ: ਮੀਤ ਹੇਅਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਲੁਧਿਆਣਾ ਜਾਂਦੇ ਹੋਏ ਮੋਹਾਲੀ ਵਿੱਖੇ ਕਾਂਗਰਸੀ ਆਗੂਆਂ ਵਲੋਂ ਭਰਵਾਂ ਸਵਾਗਤ ਨੀਲ ਗਰਗ ਦਾ ਪਰਗਟ ਸਿੰਘ ਨੂੰ ਠੋਕਵਾਂ ਜਵਾਬ-ਸਾਡੀ ਚਿੰਤਾ ਨਾ ਕਰੋ, ਆਪਣੇ ਲੀਡਰਾਂ ਦੀ ਚਿੰਤਾ ਕਰੋ, ਅੱਧੀ ਪੰਜਾਬ ਕਾਂਗਰਸ ਪਹਿਲਾਂ ਹੀ ਭਾਜਪਾ ਵਿੱਚ ਹੋ ਚੁੱਕੀ ਹੈ ਸ਼ਾਮਲ ਅਕਾਲੀ ਦਲ ਨੂੰ ਝਟਕਾ! 'ਆਪ' ਪਟਿਆਲਾ 'ਚ ਹੋਈ ਹੋਰ ਵੀ ਮਜ਼ਬੂਤ, ਕਈ ਸੀਨੀਅਰ ਅਕਾਲੀ ਆਗੂ ਹੋਏ 'ਆਪ' 'ਚ ਸ਼ਾਮਲ ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ ਲੋਕਤੰਤਰ ਦੀ ਮਜ਼ਬੂਤੀ ਵਿੱਚ ਅਹਿਮ ਕਿਰਦਾਰ ਨਿਭਾਉਂਦਾ ਹੈ ਨੌਜਵਾਨ ਵਰਗ- ਸੰਦੀਪ ਕੁਮਾਰ ਫਾਜ਼ਿਲਕਾ ਜਿਲੇ ਦੇ ਪ੍ਰਭਾਰੀ ਸਕੱਤਰ ਮਨਵੇਸ਼ ਸਿੰਘ ਸਿੱਧੂ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਕੁਮਾਰ ਦੀ ਨਿਗਰਾਨੀ ਹੇਠ ਹੋਈ ਈ. ਵੀ. ਐੱਮਜ਼ ਤੇ ਵੀਵੀਪੈਟ ਦੀ ਪਹਿਲੀ ਰੈਂਡੇਮਾਇਜੇਸ਼ਨ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਡਾ: ਸੇਨੁ ਦੁੱਗਲ ਦੀ ਨਿਗਰਾਨੀ ਵਿਚ ਹੋਈ ਫਾਰਮੇਸੀ ਕਾਲਜ ਬੇਲਾ ਨੇ ਮਾਈਂਡ ਮੈਨੇਜਮੈਂਟ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕ ਬਲਾੜੀ ਕਲਾਂ ਦੀ ਕੀਤੀ ਅਚਨਚੇਤ ਚੈਕਿੰਗ। ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ ਟੈਕਨੋ ਵਿਰਸਾ-2024 ਦਾ ਸ਼ਾਨੋ-ਸ਼ੌਕਤ ਨਾਲ ਸਮਾਪਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ ਪੁਲਿਸ ਦੀ ਪਹਿਲ- ਸਰਹੱਦੀ ਇਲਾਕਿਆਂ ਦੇ ਮੁਸਕਿਲ ਹਲਾਤਾਂ ਵਿਚ ਬੋਰਡ ਪ੍ਰੀਖਿਆ ਵਿਚ ਮੋਹਰੀ ਰਹੇ ਵਿਦਿਆਰਥੀ ਦਾ ਪੁਲਿਸ ਵੱਲੋਂ ਸਨਮਾਨ 4 ਮਈ ਤੱਕ ਬਣਵਾਈ ਜਾ ਸਕਦੀ ਹੈ ਨਵੀਂ ਵੋਟ-ਡਾ: ਸੇਨੂ ਦੁੱਗਲ

 

ਭਗਵਤੀਚਰਣ ਵਰਮਾ ਦੇ ਸ੍ਰੇਸ਼ਟ ਹਿੰਦੀ ਨਾਵਲ ਚਿਤਰਲੇਖਾ ਦਾ ਪੰਜਾਬੀ ਅਨੁਵਾਦ ਪੰਜਾਬੀ ਭਵਨ ਵਿੱਚ ਪ੍ਰੋਃ ਰਵਿੰਦਰ ਭੱਠਲ, ਪ੍ਰੋ. ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

Book

Web Admin

Web Admin

5 Dariya News

ਲੁਧਿਆਣਾ , 19 Dec 2023

ਸਮਰੱਥ ਅਨੁਵਾਦਕ ਤੇ ਪੰਜਾਬੀ ਲੇਖਕ ਦੀਪ ਜਗਦੀਪ ਸਿੰਘ ਵੱਲੋਂ ਭਗਵਤੀ ਚਰਨ ਵਰਮਾ ਦੇ ਸ੍ਰੇਸ਼ਟ ਹਿੰਦੀ ਨਾਵਲ ਚਿਤਰਲੇਖਾ ਦਾ ਪੰਜਾਬੀ ਅਨੁਵਾਦ ਪੰਜਾਬੀ ਭਵਨ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਤੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਤੇ ਸਾਥੀਆਂ ਨੇ ਲੋਕ ਅਰਪਣ ਕੀਤਾ। ਇਸ ਨਾਵਲ ਨੂੰ ਮਾਨ ਬੁੱਕ ਸਟੋਰ ਪਬਲੀਕੇਸ਼ਨ ਬਠਿੰਡਾ ਨੇ ਪ੍ਰਕਾਸ਼ਿਤ ਕੀਤਾ ਹੈ।

ਇਸ ਮਹੱਤਵਪੂਰਨ ਨਾਵਲ ਬਾਰੇ ਜਾਣਕਾਰੀ ਦੇਂਦਿਆਂ ਅਨੁਵਾਦਕ ਦੀਪ ਜਗਦੀਪ ਸਿੰਘ ਨੇ ਦੱਸਿਆ ਕਿ ਇਸ ਨਾਵਲ ਨੂੰ ਲਿਖਣ ਦਾ ਭਗਵਤੀ ਚਰਨ ਵਰਮਾ ਨੇ ਵਿਚਾਰ ਉਦੋਂ ਬਣਾਇਆ ਜਦੋਂ 1929-30 ਦੌਰਾਨ ਉਹ ਇਲਾਹਾਬਾਦ ਯੂਨੀਵਰਸਿਟੀ ਵਿਚ ਵਕਾਲਤ ਦੀ ਡਿਗਰੀ ਕਰ ਰਹੇ ਸਨ। ਹੋਸਟਲ ਦੇ ਕਮਰੇ ਵਿਚ ਨਾਲ ਰਹਿਣ ਵਾਲੇ ਭਗਵਾਨ ਸਹਾਏ ਨੇ ਇਕ ਰਾਤ ਵਰਮਾ ਨੂੰ ਕਿਹਾ ਕਿ ਭਾਰਤੀ ਲੇਖਕਾਂ ਦੇ ਲਿਖਣ ਲਈ ਕੁਝ ਨਹੀਂ ਬਚਿਆ ਹੈ ਕਿਉਂਕਿ ਪੱਛਮ ਦੇ ਲੇਖਕਾਂ ਨੇ ਕੋਈ ਵਿਸ਼ਾ ਛੱਡਿਆ ਹੀ ਨਹੀਂ। 

ਭਗਵਾਨ ਸਹਾਏ ਨੇ ਉਨ੍ਹਾਂ ਦਿਨਾਂ ਵਿਚ ਮਿਸਰ ਦੀ ਸੰਤ ਥਾਇਸ (ਜੋ ਪਹਿਲਾਂ ਦਰਬਾਰੀ ਨਾਚੀ ਸੀ) ਬਾਰੇ ਅਨਾਤੋਲੇ ਫ਼ਰਾਂਸ ਦਾ ਲਿਖਿਆ ਥਾਈਸ (1890) ਨਾਵਲ ਪੜ੍ਹਿਆ ਸੀ। ਜਦੋਂ ਭਗਵਤੀਚਰਣ ਵਰਮਾ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਤਾਂ ਭਗਵਾਨ ਸਹਾਏ ਨੇ ਥਾਈਸ ਨਾਵਲ ਮੂਹਰੇ ਰੱਖ ਕੇ ਚੁਣੌਤੀ ਦਿੰਦਿਆਂ ਕਿਹਾ ਕਿ ਇਸ ਵਰਗਾ ਕੋਈ ਵੱਡਾ ਨਾਵਲ ਹੋਵੇ ਤਾਂ ਦੱਸੇ। 

ਭਗਵਤੀਚਰਣ ਵਰਮਾ ਨੇ ਕਿਤਾਬ ਵੱਲ ਦੇਖਦਿਆਂ ਕਿਹਾ, “ਫ਼ਿਲਹਾਲ ਇਸ ਵਰਗਾ ਤਾਂ ਨਹੀਂ ਹੈ ਪਰ ਇਸ ਵਰਗਾ ਕੁਝ ਲਿਖਿਆ ਲਾਜ਼ਮੀ ਜਾ ਸਕਦਾ ਹੈ।” ਸੰਨ 1931 ਵਿਚ ਭਗਵਤੀਚਰਣ ਵਰਮਾ ਨੇ ਹਮੀਰਪੁਰ ਅਦਾਲਤ ਵਿਚ ਵਕਾਲਤ ਸ਼ੁਰੂ ਕੀਤੀ ਜੋ ਬਹੁਤੀ ਚੱਲੀ ਨਹੀਂ। ਉਦੋਂ ਹੀ ਉਨ੍ਹਾਂ ਨੇ ਚਿਤਰਲੇਖਾ ਲਿਖਣਾ ਸ਼ੁਰੂ ਕੀਤਾ, ਜੋ ਹਿੰਦੀ ਸਾਹਿਤ ਦੀ ਸ਼ਾਹਕਾਰ ਲਿਖਤਾਂ ਦੇ ਵਿਚ ਸ਼ਾਮਲ ਹੋ ਗਿਆ। ਵਿਦਵਾਨ ਦੱਸਦੇ ਹਨ ਕਿ ਇਸ ਨਾਵਲ ਤੋਂ ਬਾਅਦ ਹਿੰਦੀ ਨਾਵਲਕਾਰੀ ਦਾ ਮੁਹਾਂਦਰਾ ਹੀ ਬਦਲ ਗਿਆ।

ਦੀਪ ਜਗਦੀਪ ਸਿੰਘ ਨੇ ਕਿਹਾ ਕਿ ਇਸ ਕਲਾਸਿਕ ਰਚਨਾ ਨੂੰ ਮਾਂ-ਬੋਲੀ ਪੰਜਾਬੀ ਵਿਚ ਅਨੁਵਾਦ ਕਰਨਾ ਮੇਰੇ ਲਈ ਬਹੁਤ ਵੱਡੀ ਚੁਣੌਤੀ ਸੀ ਜਿਸ ਤਰ੍ਹਾਂ ਭਗਵਤੀਚਰਣ ਵਰਮਾ ਦਾ ਇਸ ਨੂੰ ਲਿਖਣਾ ਵੰਗਾਰ ਸੀ। ਉਨ੍ਹਾਂ ਦੱਸਿਆ ਕਿ ਇਸ ਨਾਵਲ ਚਿਤਰਲੇਖਾ ਦਾ ਮੂਲ ਕਥਾਨਕ ਸਾਮੰਤੀ ਤੇ ਅਧਿਆਤਮਕ ਸਮਾਜ-ਪ੍ਰਬੰਧ ਵਿਚਾਲੇ ਭੇੜ ‘ਤੇ ਆਧਾਰਤ ਹੈ। ਜਿਸ ਦੀ ਸੂਤਰਧਾਰ ਮੁੱਖ ਪਾਤਰ ਨਾਚੀ ਚਿਤ੍ਰਲੇਖਾ ਹੈ। ਲੇਖਕ ਸ਼ੁਰੂਆਤ ਵਿਚ ਹੀ ਸਪੱਸ਼ਟ ਕਰਦਾ ਹੈ ਕਿ ਚਿਤ੍ਰਲੇਖਾ ਨਾਚੀ ਹੈ,ਵੇਸਵਾ ਨਹੀਂ।

ਇਹ ਪਾਤਰ ਉਦੋਂ ਬਹੁ-ਪਰਤੀ ਹੋ ਜਾਂਦਾ ਹੈ ਜਦੋਂ ਚਿਤ੍ਰਲੇਖਾ ਸਿਰਫ਼ ਨਾਚੀ ਨਾ ਹੋ ਕੇ ਇਕੋ ਵੇਲੇ ਅਧਿਆਤਮ ਤੇ ਫ਼ਲਸਫ਼ੇ ਦੀ ਗਿਆਤਾ ਤੇ ਜਿਗਿਆਸੂ ਵੀ ਹੁੰਦੀ ਹੈ। ਬਹੁ-ਪਰਤੀ ਪਾਤਰ ਆਪਣੀ ਬਹੁ-ਪਰਤੀ ਭਾਸ਼ਾ ਵੀ ਨਾਲ ਲੈ ਕੇ ਆਉਂਦਾ ਹੈ। ਅਜਿਹੇ ਕਿਰਦਾਰ ਨੂੰ ਘੜਨ ਲਈ ਉਸ ਦੇ ਬਰਾਬਰ ਦੀ ਹੀ ਭਾਸ਼ਾ ਘੜਨੀ ਪੈਂਦੀ ਹੈ। ਉਹ ਭਾਸ਼ਾਈ ਮੁਹਾਵਰਾ ਲੋੜੀਂਦਾ ਸੀ ਜੋ ਇਕੋ ਵੇਲੇ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਨਾਚੀ ਦੇ ਹੁਸਨ ਤੇ ਅਦਾਵਾਂ ਨੂੰ ਬਿਆਨ ਵੀ ਕਰ ਸਕੇ, ਉਸ ਨੂੰ ਸਾਮੰਤੀ ਕਿਰਦਾਰ ਨਾਲ ਨਿਭਣ ਵਾਲੀ ਕੁਲੀਨ ਸ਼ਬਦਾਵਲੀ ਵੀ ਦੇ ਸਕੇ ਤੇ ਅਧਿਆਤਮਕ ਕਿਰਦਾਰ ਨਾਲ ਭਿੜਨ ਲਈ ਦਾਰਸ਼ਨਿਕ ਭਾਸ਼ਾਈ ਸਹਿਜ ਵੀ ਪ੍ਰਦਾਨ ਕਰੇ।

ਭਗਵਤੀਚਰਣ ਵਰਮਾ ਦਾ ਇਹ ਬਹੁ-ਪਰਤੀ ਭਾਸ਼ਾਈ ਜਾਦੂ ਚਿਤ੍ਰਲੇਖਾ ਦੀ ਹਰ ਸਤਰ ਵਿਚ ਦੇਖਣ ਨੂੰ ਮਿਲਦਾ ਹੈ, ਵੇਦਾਂ ਤੇ ਉਪਨਿਸ਼ਦਾਂ ਤੋਂ ਪ੍ਰਾਪਤ ਸੰਸਕ੍ਰਿਤ ਰੰਗਣ ਵਾਲਾ ਫ਼ਲਸਫ਼ਾਨਾ ਹਿੰਦੀ ਮੁਹਾਵਰਾ ਮੇਰੇ ਲਈ ਵੱਡੀ ਚੁਣੌਤੀ ਬਣ ਗਿਆ ਸੀ। ਇਸ ਅਨੁਵਾਦ ਦੀ ਸਭ ਤੋਂ ਵੱਡੀ ਚੁਣੌਤੀ ਬਿਰਤਾਂਤ ਤੇ ਸੰਵਾਦ ਦੇ ਸ਼ਬਦਾਂ ਪਿੱਛੇ ਲੁਕੀ ਹੋਈ ਭਾਵਨਾ ਨੂੰ ਕਾਇਮ ਰੱਖਣਾ ਸੀ। 

ਇਹ ਵੀ ਲਾਜ਼ਮੀ ਸੀ ਕਿ ਪੰਜਾਬੀ ਦੇ ਆਮ ਬੋਲ-ਚਾਲ ਦੀ ਭਾਸ਼ਾ ਦੇ ਸ਼ਬਦ ਵਰਤੇ ਜਾਣ ਤੇ ਨਾਲੇ ਮੂਲ ਪਾਠ ਵਿਚਲੇ ਨਸ਼ਤਰੀ ਵਿਅੰਗ ਤੇ ਦਾਰਸ਼ਨਿਕ ਡੂੰਘਾਈ ਨੂੰ ਵੀ ਕਾਇਮ ਰੱਖਿਆ ਜਾਵੇ। ਇਸ ਟੀਚੇ ਨੂੰ ਸਰ ਕਰਨ ਲਈ ਇਸ ਅਨੁਵਾਦ ਵਿਚ ਬਹੁਤ ਥਾਈਂ ਨਾ ਸਿਰਫ਼ ਮੂਲ ਪਾਠ ਦੇ ਸਮਰੂਪ ਠੇਠ ਪੰਜਾਬੀ ਸ਼ਬਦ ਲੱਭਣ ਲਈ ਕੋਸ਼ਿਸ਼ ਕੀਤੀ ਗਈ ਸਗੋਂ ਕਈ ਥਾਈਂ ਹਿੰਦੀ-ਸੰਸਕ੍ਰਿਤ ਸ਼ਬਦਾਂ ਨੂੰ ਪੰਜਾਬੀ ਮੁਹਾਵਰੇ ਵਿਚ ਢਾਲਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।

ਇਸ ਨਾਵਲ ਬਾਰੇ ਬੋਲਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਭਾਸ਼ਾ ਦੀ ਸਮਰਥਾ ਅਤੇ ਅਨੁਭਵ ਪ੍ਰਗਟਾਅ ਚੰਗੇਰਾ ਕਰਨ ਲਈ ਹੋਰਨਾਂ ਜ਼ਬਾਨਾਂ ਦੀਆਂ ਲਿਖਤਾਂ ਪੰਜਾਬੀ ਚ ਲਿਆਉਣਾ ਬਹੁਤ ਜ਼ਰੂਰੀ ਹੈ। ਵੱਡੀ ਗੱਲ ਇਹ ਵੀ ਹੈ ਕਿ ਏਡਾ ਮਹੱਤਵਪੂਰਨ ਨਾਵਲ ਇੱਕ ਸਦੀ ਬੀਤਣ ਤੇ ਵੀ ਪੰਜਾਬੀ ਚ ਨਹੀਂ ਸੀ ਅਨੁਵਾਦ ਹੋਇਆ। ਉਨ੍ਹਾਂ ਦੀਪ ਜਗਦੀਪ ਦੀ ਇਹ ਨਾਵਲ ਅਨੁਵਾਦ ਕਰਨ ਤੇ ਮੁਬਾਰਕ ਦਿੱਤੀ।

ਪ੍ਰੋਃ ਰਵਿੰਦਰ ਭੱਠਲ ਨੇ ਕਿਹਾ ਕਿ ਦੀਪ ਜਗਦੀਪ ਹਿੰਮਤੀ ਤੇ ਉਤਸ਼ਾਹੀ ਨੌਜਵਾਨ ਹੈ ਜਿਸ ਨੇ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੀ ਜੀਵਨੀ ਤੋਂ ਇਲਾਵਾ ਕਈ ਮਹੱਤਵਪੂਰਨ ਪੁਸਤਕਾਂ ਪੰਜਾਬੀ ਚ ਅਨੁਵਾਦ ਕਰ ਚੁਕਾ ਹੈ। ਡਾਃ ਗੁਰਇਕਬਾਲ ਸਿੰਘ ਤੇ ਤ੍ਰੈਲੋਚਨ ਲੋਚੀ ਨੇ ਵੀ ਦੀਪ ਜਗਦੀਪ ਸਿੰਘ ਦੀ ਇਸ ਅਨੁਵਾਦ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਇਹ ਨਾਵਲ ਕਿਤਾਬ ਘਰ ਪੰਜਾਬੀ ਭਵਨ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਸਿਰਕੱਢ ਪੁਸਤਕ ਵਿਕਰੇਤਾਵਾ ਕੋਲੋਂ ਲਿਆ ਜਾ ਸਕਦਾ ਹੈ।

 

Tags: Gurbhajan Singh Gill , Book , Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD