Tuesday, 30 April 2024

 

 

ਖ਼ਾਸ ਖਬਰਾਂ ਕਾਂਗਰਸ ਦੇ ਸੂਬਾ ਸਕੱਤਰ ਅਤੇ ਠੇਕਾ ਸਫਾਈ ਕਰਮਚਾਰੀ ਸੰਗਠਨ ਦੇ ਪ੍ਰਧਾਨ ਸਮੇਤ 100 ਲੋਕ ਭਾਜਪਾ 'ਚ ਸ਼ਾਮਲ ਮੈਂ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਇਹ ਕੰਮ ਤਾਂ ਬਹੁਤ ਆਸਾਨ ਲੱਗ ਰਿਹਾ: ਅਮਰਿੰਦਰ ਸਿੰਘ ਰਾਜਾ ਵੜਿੰਗ ਆਜ਼ਾਦੀ ਦੇ 65 ਸਾਲ ਬਾਅਦ ਵੀ 18000 ਪਿੰਡਾਂ 'ਚ ਨਹੀਂ ਸੀ ਬਿਜਲੀ, ਮੋਦੀ ਨੇ ਜੰਗੀ ਪੱਧਰ 'ਤੇ ਕੀਤੀ ਸ਼ੁਰੂਆਤ : ਸੰਜੇ ਟੰਡਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਪ੍ਰਨੀਤ ਕੌਰ ਵਪਾਰੀਆਂ ਦਾ ਹੱਥ ਔਜਲਾ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਫਾਜ਼ਿਲਕਾ ਦੀ ਅਨਾਜ ਮੰਡੀ ਦਾ ਦੌਰਾ ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ ਜ਼ਿਲ੍ਹਾ ਬਰਨਾਲਾ ਦੇ 558 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ-ਡਿਪਟੀ ਕਮਿਸ਼ਨਰ ਨੇ ਦਿੱਤੀਆਂ ਵਧਾਈਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਤੇ ਲਿਫਟਿੰਗ ਨੂੰ ਲੈ ਕੇ ਜ਼ਿਲਾ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਸੰਦੀਪ ਕੁਮਾਰ ਸੀਜੀਸੀ ਲਾਂਡਰਾਂ ਨੇ ਕੌਮੀ ਪੱਧਰੀ ਹੈਕਫੈਸਟ 24 ਦੇ ਖੇਤਰੀ ਦੌਰ ਦੀ ਕੀਤੀ ਮੇਜ਼ਬਾਨੀ ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ ਪੀਈਸੀ ਨੇ ਸਾਂਝੀ ਖੋਜ ਅਤੇ ਅਕਾਦਮਿਕ ਸਹਿਯੋਗ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ (SMVDU), ਕਟੜਾ, ਜੰਮੂ ਨਾਲ ਕੀਤੇ MoU ਤੇ ਸਾਈਨ ''ਇਹ ਖੁਸ਼ੀਆਂ ਭਰਿਆ, ਮੌਜ-ਮਸਤੀ ਕਰਨ ਦਾ ਮੌਕਾ ਹੈ'' : ਪ੍ਰੋ. (ਡਾ.) ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ. ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਵਟਸਐਪ ਚੈਨਲ ਜਾਰੀ ਪਿਛਲੇ 72 ਘੰਟਿਆਂ ਦੌਰਾਨ ਜਿਲ੍ਹੇ ਦੀ ਮੰਡੀਆਂ ਵਿੱਚ 133 ਫੀਸਦੀ ਦਰ ਨਾਲ ਕਣਕ ਦੀ ਚੁਕਾਈ ਕਈ ਅੜਚਨਾਂ ਦੇ ਬਾਵਜ਼ੂਦ ਜ਼ਿਲ੍ਹਾ ਮੋਗਾ ਵਿੱਚ ਸੁਚਾਰੂ ਤਰੀਕੇ ਨਾਲ ਚੱਲ ਰਹੀ ਖਰੀਦ ਪ੍ਰਕਿਰਿਆ ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਮੰਡੀਆਂ ਵਿੱਚ ਕਣਕ ਦੀ ਭਾਰੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਅਨਾਜ ਮੰਡੀਆਂ ਦਾ ਦੌਰਾ ਜ਼ਿਲਾ ਚੋਣ ਅਫਸਰ ਜਤਿੰਦਰ ਜੋਰਵਾਲ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ

 

ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਨੇ ਉੱਜਵਲ ਭਵਿੱਖ ਲਈ ਆਈ. ਆਈ. ਟੀ ਰੋਪੜ ਵਿਖੇ ਡੀਪਟੈਕ ਸਟਾਰਟਅੱਪ ਐਕਸੀਲੇਰੇਸ਼ਨ ਦਾ ਆਰੰਭ ਕੀਤਾ

Banwari Lal Purohit, Banwarilal Purohit, Governor of Punjab, Punjab Governor, Punjab Raj Bhavan

Web Admin

Web Admin

5 Dariya News

ਰੂਪਨਗਰ , 02 Dec 2023

ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੌਜੀ (ਆਈ.ਆਈ.ਟੀ. ਰੋਪੜ) ਰੋਪੜ ਨੇ ਖੇਤੀਬਾੜੀ ਅਤੇ ਪਾਣੀ ਦੇ ਖੇਤਰਾਂ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਤ ਕਰਨ ਲਈ ਇੱਕ ਡੀਪਟੈਕ ਸਟਾਰਟਅੱਪ ਐਕਸੀਲੇਟਰ ਪ੍ਰੋਗਰਾਮ ਸਮਰਿਧੀ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਆਈ. ਆਈ. ਟੀ. ਰੋਪੜ ਵਲੋਂ ਡੀਪਟੈਕ ਸਟਾਰਟਅੱਪਸ ਨੂੰ ਉਤਸ਼ਾਹਤ ਕਰਨ ਲਈ ਸਮਰਪਿਤ 5 ਕਰੋੜ ਰੁਪਏ ਦਾ ਫੰਡ ਪੂਲ ਤਿਆਰ ਕੀਤਾ ਗਿਆ ਹੈ।

ਅੱਜ ਉਕਤ ਪ੍ਰੋਗਰਾਮ ਦੇ ਤਹਿਤ ਪੰਜਾਬ ਰਾਜ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਵਿਸ਼ੇਸ਼ ਤੌਰ 'ਤੇ ਆਈ. ਆਈ. ਟੀ ਰੋਪੜ ਵਿਖੇ ਪਹੁੰਚੇ। ਜਿਨ੍ਹਾਂ ਨੇ ਇੱਕ ਪਰਿਵਰਤਨਕਾਰੀ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਆਈ. ਆਈ. ਟੀ ਰੋਪੜ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ ਦੇ ਸਕੱਤਰ ਡਾ. ਅਖਿਲੇਸ਼ ਗੁਪਤਾ, ਆਈ. ਸੀ. ਪੀ. ਐਸ ਬਾਰੇ ਐਨ. ਐਮ. ਦੀ ਮਿਸ਼ਨ ਡਾਇਰੈਕਟਰ ਡਾ. ਏਕਤਾ ਕਪੂਰ, ਭਾਸ਼ਿਨੀ ਡਿਜੀਟਲ ਇੰਡੀਆ ਦੇ ਸੀ. ਈ. ਓ ਅਮਿਤਾਭ ਨਾਗ, ਆਈ. ਆਈ. ਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਆਹੂਜਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਾਈਸ ਚਾਂਸਲਰ ਪ੍ਰੋਫੈਸਰ ਰੇਣੂ ਵਿਗ ਵੀ ਹਾਜ਼ਰ ਸਨ। 

ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਨੌਜਵਾਨਾਂ ਨੂੰ ਖੇਤੀਬਾੜੀ ਵਿਚ ਨਵੀਨਤਾ ਅਤੇ ਕ੍ਰਾਂਤੀ ਲਿਆਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਪੰਜਾਬ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਾਇੰਸ ਐਂਡ ਤਕਨੋਲੋਜੀ ਕਲੱਸਟਰ ਪੀ. ਆਈ. ਰਾਹੀਂ ਲੋਗੋ ਦੇ ਉਦਘਾਟਨ ਦੀ ਵੀ ਅਗਵਾਈ ਕੀਤੀ, ਜਿਸ ਵਿੱਚ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਦੁਆਰਾ ਸਹਾਇਤਾ ਪ੍ਰਾਪਤ ਇੱਕ ਕਿਸਮ ਦੇ ਅੰਤਰਰਾਜ਼ੀ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਚੰਡੀਗੜ੍ਹ) ਐਸ. ਟੀ. ਕਲੱਸਟਰ ਰਾਹੀਂ ਉੱਤਰੀ ਖੇਤਰ ਵਿੱਚ ਸਹਿਯੋਗੀ ਤਾਕਤ ਅਤੇ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।

ਪੁਸ਼ਪੇਂਦਰ ਪੀ ਸਿੰਘ, ਪ੍ਰੋਜੈਕਟ ਡਾਇਰੈਕਟਰ, ਆਈ. ਆਈ. ਟੀ ਰੋਪੜ ਸਮਰਿਧੀ 2.0 ਦੇ ਭਵਿੱਖ ਦੇ ਰਾਹ ਤੇ ਸਫਲਤਾ ਬਾਰੇ ਝਲਕ ਪੇਸ਼ ਕੀਤੀ। ਸਮਰਿਧੀ ਸੰਮੇਲਨ ਦੌਰਾਨ 110 ਤੋਂ ਵੱਧ ਭਾਈਵਾਲਾਂ ਨੂੰ ਇਕੱਠੇ ਕੀਤਾ ਗਿਆ, ਜਿਨ੍ਹਾਂ ਨੇ ਐਗਰੀਟੈਕ ਡੋਮੇਨ (ਖੇਤੀਬਾੜੀ ਖਿੱਤੇ ਵਿੱਚ ਪ੍ਰਮੁੱਖ ਹਿੱਸੇਦਾਰਾਂ, ਨਿਵੇਸ਼ਕਾਂ, ਸਲਾਹਕਾਰਾਂ, ਉੱਭਰ ਰਹੇ ਉੱਦਮੀਆਂ ਅਤੇ ਸਟਾਰਟਅੱਪਸ ਨੂੰ ਇਕਜੁੱਟ ਕਰਨ ਲਈ ਇੱਕ ਬੇਮਿਸਾਲ ਪਹਿਲ ਕੀਤੀ ਗਈ। ਇਸ ਪ੍ਰੋਗਰਾਮ ਤਹਿਤ 300 ਤੋਂ ਵੱਧ ਹਿੱਸੇਦਾਰਾਂ ਅਤੇ 100 ਨਿਵੇਸ਼ ਭਾਈਵਾਲਾਂ ਦੇ ਸਹਿਯੋਗ ਨਾਲ, ਸਮਰਿਧੀ ਨੇ ਆਈ. ਸੀ. ਪੀ. ਐਸ ਸਟਾਰਟਅੱਪ ਈਕੋਸਿਸਟਮ ਵਿਚ ਇੱਕ ਪਰਿਵਰਤਨਕਾਰੀ ਭਵਿੱਖ ਲਈ ਮੰਚ ਸਥਾਪਤ ਕੀਤਾ ਗਿਆ ਹੈ।

 

Tags: Banwari Lal Purohit , Banwarilal Purohit , Governor of Punjab , Punjab Governor , Punjab Raj Bhavan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD