ਰੂਪਨਗਰ ਸ਼ਹਿਰ ਦੀ ਸਾਫ-ਸਫਾਈ ਦੀ ਵਿਵਸਥਾ ਵਿਚ ਸੁਧਾਰ ਕਰਨ ਲਈ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਦੇ ਕੀਤੇ ਉਪਰਾਲਿਆਂ ਸਦਕਾ ਨਗਰ ਕੌਂਸਲ ਰੋਪੜ ਨੂੰ 1 ਕਰੋੜ 27 ਲੱਖ ਦੀ ਗ੍ਰਾਂਟ ਮਿਲੀ ਜਿਸ ਤਹਿਤ ਨਵੇਂ 6 ਟਾਟਾ ਏਸ ਦੇ ਵੱਖ-ਵੱਖ ਗਿੱਲਾ ਕੂੜਾ ਤੇ ਸੁੱਕਾ ਕੂੜਾ ਚੁੱਕ ਕੇ ਲਿਜਾਣ ਵਾਲੇ ਵਾਹਨ ਖ਼ਰੀਦੇ ਗਏ ਜਿਨ੍ਹਾਂ ਨੂੰ ਐਮ.ਸੀ. ਅਸ਼ੋਕ ਵਾਹੀ ਅਤੇ ਐਮ.ਸੀ. ਅਮਰਿੰਦਰ ਸਿੰਘ ਰੀਹਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਅਨੇਕਾਂ ਵਿਕਾਸ ਕਾਰਜ ਕਰਵਾ ਕਰ ਲੋਕਾਂ ਨੂੰ ਸਹੂਲਤ ਦੇ ਰਹੀ ਹੈ, ਉੱਥੇ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਲੈ ਕੇ ਵੀ ਨਿਰੰਤਰ ਕੰਮ ਕਰ ਰਹੀ ਹੈ। ਜਿਸ ਦੇ ਤਹਿਤ ਰੂਪਨਗਰ ਜ਼ਿਲ੍ਹੇ ਨੂੰ ਕੂੜਾ ਪ੍ਰਬੰਧਨ ਲਈ 1 ਕਰੋੜ 27 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ ਅਤੇ ਕਰੀਬ 45 ਲੱਖ ਦੀ ਗ੍ਰਾਂਟ ਦੇ ਨਾਲ ਇਹ ਵਾਹਨ ਖਰੀਦੇ ਗਏ।
ਵਿਧਾਇਕ ਚੱਢਾ ਨੇ ਕਿਹਾ ਕਿ ਭਵਿੱਖ ਵਿੱਚ ਇਸ ਗ੍ਰਾਂਟ ਨਾਲ ਹੋਰ ਵੀ ਮਸ਼ੀਨਰੀ ਵੀ ਖਰੀਦੀ ਜਾਵੇਗੀ ਅਤੇ ਪਿਟਸ ਵੀ ਬਣਾਏ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਫਾਈ ਵਿਵਸਥਾ ਨੂੰ ਹੋਰ ਬਿਹਤਰ ਕਰਨ ਲਈ ਸਰਕਾਰ ਤੋਂ ਹੋਰ ਵੀ ਗ੍ਰਾਂਟ ਦੀ ਮੰਗ ਕੀਤੀ ਜਾਵੇਗੀ ਅਤੇ ਸ਼ਹਿਰ ਦੀ ਸੜਕਾਂ ਲਈ ਵੀ ਨਗਰ ਕੌਂਸਲ ਰਾਹੀ ਸਰਕਾਰ ਤੋਂ ਗ੍ਰਾਂਟ ਲੈ ਕੇ ਇਹ ਵੀ ਸੁਧਾਰੀਆਂ ਜਾਣਗੀਆਂ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਾਤਾਵਰਣ ਨੂੰ ਸਾਫ-ਸੁੱਥਰਾ ਰੱਖਣ ਲਈ ਉਹ ਵੀ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਗਿੱਲਾ ਅਤੇ ਸੁੱਕੇ ਕੁੜੇ ਨੂੰ ਅਲੱਗ ਅਲੱਗ ਕਰਕੇ ਹੀ ਸੁੱਟਣ।
ਉਨ੍ਹਾਂ ਕਿਹਾ ਕਿ ਇਸ ਦੇ ਲਈ ਅਸੀਂ ਆਪਣੇ ਘਰ ਤੋਂ ਹੀ ਸ਼ੁਰੂਆਤ ਕਰੀਏ ਅਤੇ ਜ਼ਿੰਮੇਵਾਰ ਸ਼ਹਿਰ ਵਾਸੀ ਹੋਣ ਦਾ ਰੋਲ ਅਦਾ ਕਰੀਏ। ਇਸ ਮੌਕੇ ਸ਼ਿਵ ਕੁਮਾਰ ਲਾਲਪੁਰਾ, ਐਡਵੋਕੇਟ ਗੌਰਵ ਕਪੂਰ, ਗੌਰਵ ਵਿਨਾਇਕ, ਪੋਮੀ ਸੋਨੀ, ਰਾਜੂ ਸਤਿਆਲ ਅਤੇ ਹੋਰ ਪਾਰਟੀ ਮੈਂਬਰ ਹਾਜ਼ਰ ਸਨ।