Monday, 29 April 2024

 

 

ਖ਼ਾਸ ਖਬਰਾਂ ਭ੍ਰਿਸ਼ਟਾਚਾਰ ਉਸ ਦਿਨ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ, ਜਿਸ ਦਿਨ ਕੇਂਦਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ: ਭਗਵੰਤ ਮਾਨ ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰ ਸਰਕਲ ਪ੍ਰਧਾਨ ਨਾਲ ਹੋਈ ਮੀਟਿੰਗ ਕਾਂਗਰਸ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ, ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ: ਮਨੀਸ਼ ਤਿਵਾੜੀ ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਚੁੱਕੀ ਸਹੁੰ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਅਰਵਿੰਦ ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀੰ ਦੇ ਰਹੇ ਅਸਤੀਫਾ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ : ਜੈਇੰਦਰ ਕੌਰ 4 ਜੂਨ ਨੂੰ ਪੂਰਾ ਹੋ ਜਾਵੇਗਾ ਮਿਸ਼ਨ 13-0, ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ : ਭਗਵੰਤ ਮਾਨ ਅੰਦਾਲੀਬ ਕੌਰ ਨੇ ਪਤੀ ਗੁਰਜੀਤ ਔਜਲਾ ਲਈ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਬੁਢਲਾਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਲੋਕ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੈਕਟਰ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

 

ਕਮਲਜੀਤ ਖੇਡਾਂ : ਦੂਜੇ ਦਿਨ ਵੱਖ-ਵੱਖ ਵਰਗ ਵਿੱਚ ਹੋਏ ਦਿਲਖਿੱਚਵੇਂ ਮੁਕਾਬਲੇ

ਲੌਗ ਜੰਪ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰੋਹਿਤ ਕਲਸੀ ਗੁਰਦਾਸਪੁਰ ਰਹੇ

Sports News, Batala

5 Dariya News

5 Dariya News

5 Dariya News

ਬਟਾਲਾ , 21 Nov 2023

ਕਮਲਜੀਤ ਖੇਡਾਂ ਵਿੱਚ ਦੂਜੇ ਦਿਨ ਵੱਖ-ਵੱਖ ਵਰਗਾਂ ਵਿੱਚ ਮੁਕਾਬਲੇ ਹੋਏ । ਜਿਸ ਵਿੱਚ ਲੌਗ ਜੰਪ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰੋਹਿਤ ਕਲਸੀ ਗੁਰਦਾਸਪੁਰ ,ਦੂਜੇ ਸਥਾਨ ਤੇ ਹਰਮਨਪ੍ਰੀਤ ਸਿੰਘ ਗੁਰਦਾਸਪੁਰ ਅਤੇ ਤੀਜੇ ਸਥਾਨ ਤੇ ਯੁਵਰਾਜ ਸਿੰਘ ਜਲੰਧਰ ਰਹੇ।400 ਮੀਟਰ ਲੜਕਿਆਂ ਦੀ ਦੌੜ ਵਿੱਚ ਪਹਿਲੇ ਸਥਾਨ ਤੇ ਜਸਕਰਨ ਸਿੰਘ ਬਰਨਾਲਾ, ਦੂਜੇ ਸਥਾਨ ਤੇ ਅਜੈ ਸਭਰਵਾਲ ਬਟਾਲਾ ਅਤੇ ਤੀਜੇ ਸਥਾਨ ਤੇ ਰਿੰਕੂ ਬਾਟਾਲਾ ਰਹੇ। 

ਇਸੇ ਤਰ੍ਹਾਂ 400 ਮੀਟਰ ਲੜਕੀਆਂ ਦੀ ਦੌੜ ਵਿੱਚ ਪਹਿਲੇ ਸਥਾਨ ਤੇ ਰੀਨਾ ਤਰਨਤਾਰਨ, ਦੂਜੇ ਸਥਾਨ ਤੇ ਸੁਰਜੀਤ ਕੌਰ ਅਮਿ੍ਤਸਰ ਅਤੇ ਤੀਜੇ ਸਥਾਨ ਤੇ ਮੁਸਕਾਨ ਹਿਸਾਰ ਰਹੇ। ਲੌਗ ਜੰਪ ਦੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਕੰਵਲਜੀਤ ਕੌਰ ਅਮਿ੍ਤਸਰ, ਦੂਜੇ ਸਥਾਨ ਤੇ ਬਲਜੀਤ ਕੌਰ ਬਟਾਲਾ ਅਤੇ ਤੀਜੇ ਸਥਾਨ ਤੇ ਰੋਜਪ੍ਰੀਤ ਕੌਰ ਮੱਲਿਆਵਾਲ ਰਹੇ। 

ਇਸੇ ਤਰਾਂ ਅਥਲੈਟਿਕਸ ਦੇ 4 ਸਾਲ ਤੋ 18 ਸਾਲ ਵਰਗ ਦੇ 500 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਪ੍ਰਭਜੋਤ ਸਿੰਘ ਸੰਗਰੂਰ,ਦੂਜੇ ਸਥਾਨ ਤੇ ਜਸਨਦੀਪ ਸਿੰਘ ਬਠਿੰਡਾ ਅਤੇ ਤੀਜੇ ਸਥਾਨ ਤੇ ਸਚਿਨ ਫਾਜਿਲਕਾ ਰਹੇ।5000 ਮੀਟਰ 4 ਸਾਲ ਤੋ 18 ਸਾਲ ਵਰਗ ਲੜਕੀਆਂ ਦੇ ਮੁਕਾਬਲਿਆਂ ਵਿੱਚ ਵਿੱਚ ਪਹਿਲੇ ਸਥਾਨ ਤੇ ਪੂਜਾ ਦੂਜੇ ਨੰਬਰ ਤੇ ਮਲਕੀਤ ਅਤੇ ਤੀਜੇ ਸਥਾਨ ਤੇ ਮੁਸਕਾਨ ਰਹੀਆਂ।

100 ਮੀਟਰ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਕੰਵਲਜੀਤ ਕੌਰ ਅਮਿ੍ਤਸਰ ,ਦੂਜੇ ਨੰਬਰ ਤੇ ਬਲਜੀਤ ਕੌਰ ਧੰਦੋਈ ਅਤੇ ਤੀਜੇ ਸਥਾਨ ਤੇ ਰੋਜਪ੍ਰੀਤ ਕੌਰ ਮੱਲਿਆਵਾਲ ਰਹੇ । 100 ਮੀਟਰ ਲੜਕਿਆਂ ਵਿੱਚ ਪਹਿਲੇ ਸਥਾਨ ਤੇ ਪਾਰਸ ਸੰਧੂ ਜਲੰਧਰ, ਦੂਜੇ ਸੁਨੀਲ ਸਿੰਘ ਰਾਜਸਥਾਨ ਅਤੇ ਤੀਜੇ ਸਥਾਨ ਤੇ ਵਿਸਾਲ ਕੁਮਾਰ ਛੀਨਾ ਰਹੇ।800 ਮੀਟਰ ਦੌੜ ਵਿੱਚ ਪਹਿਲੇ ਸਥਾਨ ਤੇ ਜਸਕਰਨ ਸਿੰਘ ਬਰਨਾਲਾ, ਦੂਜੇ ਪ੍ਹਭਜੋਤ ਸਿੰਘ ਸੰਗਰੂਰ ਤੇ ਤੀਜੇ ਸਥਾਨ ਤੇ ਜਸਨਦੀਪ ਸਿੰਘ ਬਠਿੰਡਾ ਰਹੇ। 

ਇਸੇ ਤਰ੍ਹਾ 800 ਮੀਟਰ ਦੌੜ ਲੜਕੀਆ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਹਿਨਾਂ ਤਰਨਤਾਰਨ ਦੂਜੇ ਸਥਾਨ ਤੇ ਪੂਜਾ ਰਾਣੀ ਹਿਸਾਰ ਅਤੇ ਤੀਜੇ ਸਥਾਨ ਤੇ ਰੁਕਮਨਦੀਪ ਕੌਰ ਬਟਾਲਾ ਰਹੀਆਂ।ਇਸੇ ਤਰ੍ਹਾ ਹਾਈ ਜੰਪ ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਸੁਖਦੇਵ ਸਿੰਘ ਰੰਗੜ ਨੰਗਲ ਦੂਜੇ ਸਥਾਨ ਤੇ ਕਰਨਦੀਪ ਸਿੰਘ ਗੁਰਦਾਸਪੁਰ ਅਤੇ ਤੀਜੇ ਸਥਾਨ ਤੇ ਯੁਵਰਾਜ ਸਿੰਘ ਜਲੰਧਰ ਰਹੇ।

ਸ਼ਾਟ ਪੁੱਟ ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਗੁਰਜੀਤ ਕੌਰ ਬਟਾਲਾ ਦੂਜੇ ਸਥਾਨ ਤੇ ਸ਼ਾਕਸੀ ਹਿਸਾਰ ਅਤੇ ਤੀਜੇ ਸਥਾਨ ਤੇ ਰੇਖਾ ਹਿਸਾਰ ਰਹੀਆਂ ।ਸ਼ਾਟ ਪੁੱਟ ਲੜਕਿਆਂ ਦੇ ਮੁਕਾਬਲੇ ਵਿੱਚ ਇਸੇ ਤਰ੍ਹਾ ਪਹਿਲੇ ਸਥਾਨ ਤੇ ਗੁਰਸ਼ਰਨਪ੍ਰੀਤ ਸਿੰਘ ਦੂਜੇ ਸਥਾਨ ਤੇ ਤਲਬੀਰ ਸਿੰਘ ਅਮਿ੍ਤਸਰ ਅਤੇ ਤੀਜੇ ਸਥਾਨ ਤੇ ਮੁਸਤਾਕ ਕੋਟਲਾ ਸ਼ਾਹੀਆ ਰਹੇ ।

 

Tags: Sports News , Batala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD