Saturday, 27 April 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, ਲੋਕਾਂ ਦੇ ਭਾਰੀ ਇਕੱਠ ਨੇ ਟੀਨੂੰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਦਿੱਤਾ ਭਰੋਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਪਟਿਆਲਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਡਾ. ਧਰਮਵੀਰ ਗਾਂਧੀ ਦੇ ਨਾਲ, ਸਾਰੇ ਵਰਕਰ ਪਟਿਆਲਾ ਵਿੱਚ ਕਾਂਗਰਸ ਦੀ ਜ਼ਬਰਦਸਤ ਜਿੱਤ ਯਕੀਨੀ ਬਣਾਉਣਗੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਸਿਆਸੀ ਆਗੂਆਂ ਵੱਲੋਂ ਅਣਗੌਲਿਆ ਜਾ ਰਿਹਾ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਭਾਜਪਾ ਦਾ ਸੰਕਲਪ ਪੱਤਰ ਮੋਦੀ ਦੀ ਗਾਰੰਟੀ ਚੰਡੀਗੜ੍ਹ 'ਚ ਲਾਂਚ ਮਾਝੇ 'ਚ ਗਰਜੇ ਮਾਨ! ਸ਼ੈਰੀ ਕਲਸੀ ਲਈ ਗੁਰਦਾਸਪੁਰ 'ਚ 'ਆਪ' ਦੀ ਚੋਣ ਮੁਹਿੰਮ ਕੀਤੀ ਸ਼ੁਰੂ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ- ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਕਾਂਗਰਸ ਔਰਤਾਂ ਨੂੰ ਨੌਕਰੀਆਂ 'ਚ 50 ਫੀਸਦੀ ਰਾਖਵਾਂਕਰਨ ਦੇਵੇਗੀ : ਲਾਂਬਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਤੇ ਹੋਰ ਅਧਿਕਾਰੀਆਂ ਦੀ ਪੋਸਟਲ ਬੈਲਟ ਪੇਪਰ ਸਬੰਧੀ ਟ੍ਰੇਨਿੰਗ ਕਰਵਾਈ ਸਵੀਪ ਟੀਮ ਵੱਲੋਂ ਹਲਕਾ ਡੇਰਾਬੱਸੀ ਵਿਚ ਨੌਜੁਆਨਾਂ ਨੂੰ ਕੀਤਾ ਗਿਆ ਜਾਗਰੂਕ ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੋਕੇ ਜਾਗਰੂਕਤਾ ਰੈਲੀ ਕੱਢੀ ਗਈ ਏਜੰਸੀਆਂ ਵੱਲੋਂ 334283.4 ਮੀਟਰਿਕ ਟਨ ਅਨਾਜ ਦੀ ਖਰੀਦ ਨਾਲ ਖਰੀਦ ਪ੍ਰਕਿਰਿਆ 'ਚ ਤੇਜ਼ੀ ਅਕਾਲੀ ਦਲ ਸਿਆਸੀ ਲਾਹਾ ਲੈਣ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ : ਪ੍ਰਨੀਤ ਕੌਰ ਅਧਿਆਪਕ ਕਸ਼ਮੀਰ ਸਿੰਘ ਦਾ ਵੋਟਰ ਗੀਤ 'ਵੋਟ ਜ਼ਰੂਰੀ' ਹੋਇਆ ਰਿਲੀਜ਼ ਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ : ਡਾ. ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਰਸੀ ਨੂੰ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ ਡਿਪਟੀ ਕਮਿਸ਼ਨਰ ਨੇ ਕੀਤਾ ਤਪਾ, ਭਦੌੜ ਦੀਆਂ ਦਾਣਾ ਮੰਡੀਆਂ ਦਾ ਦੌਰਾ ਟੀਕਾਕਰਨ ਤੋਂ ਵਾੰਝੇ ਰਹਿ ਗਏ ਲੋਕ ਆਪਣੇ ਬੱਚਿਆਂ ਨੂੰ ਜਰੂਰ ਲਗਵਾਉਣ ਟੀਕੇ : ਡਾ. ਕਵਿਤਾ ਸਿੰਘ ਡਿਪਟੀ ਕਮਿਸ਼ਨਰ ਵਲੋਂ ਖਰੀਦ ਪ੍ਰਬੰਧਾਂ ਸਬੰਧੀ ਆੜੀਤਆ ਐਸੋਸੀਏਸ਼ਨ ਨਾਲ ਮੀਟਿੰਗ ਵਿਸ਼ਵ ਮਲੇਰੀਆ ਦਿਵਸ ਮੌਕੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ ਮੋਗਾ ਪੁਲਿਸ ਵੱਲੋ ਦੁਕਾਨਦਾਰ ਉੱਪਰ ਜਾਨਲੇਵਾ ਹਮਲਾ ਕਰਕੇ ਪੈਸਿਆ ਅਤੇ ਸਕੂਟਰੀ ਦੀ ਖੋਹ ਕਰਨ ਵਾਲੇ 5 ਦੋਸ਼ੀ ਕਾਬੂ

 

ਈਕੋਸਿੱਖ ਨੇ 56 ਮਹੀਨਿਆਂ ਵਿੱਚ 850 ਪਵਿੱਤਰ ਜੰਗਲ ਲਗਾਏ

Agriculture, Forest, EcoSikh, EcoSikh Organisation, EcoSikh Punjab, EcoSikh Organistaion Punjab, EcoSikh Lucdhiana, EcoSikh Punjab, EcoSikh News, EcoSikh Latest News, EcoSikh Organistaion News

Web Admin

Web Admin

5 Dariya News

ਚੰਡੀਗੜ੍ਹ , 17 Nov 2023

ਵਾਤਾਵਰਣ ਸੰਸਥਾ ਈਕੋਸਿੱਖ ਨੇ ਐਲਾਨ ਕੀਤਾ ਹੈ ਕਿ ਪੰਜਾਬ ਅਤੇ ਭਾਰਤ ਦੇ ਛੇ ਹੋਰ ਸੁਬਿਆਂ ਵਿੱਚ  850 ਗੁਰੂ ਨਾਨਕ ਦੇਵਜੀ ਦੇ ਪਵਿੱਤਰ ਜੰਗਲ ਲਗਾਉਣ ਦਾ ਕੰਮ ਸਿਰਫ 56 ਮਹੀਨਿਆਂ ਵਿੱਚ ਪੂਰਾ ਕੀਤਾ ਗਿਆ ਹੈ। ਹਰ ਜੰਗਲ ਵਿੱਚ ਦੇਸੀ ਪ੍ਰਜਾਤੀਆਂ ਦੇ 550 ਰੁੱਖ ਹਨ, ਹੁਣ ਤੱਕ ਕੁੱਲ 4 ਲੱਖ 70 ਹਜਾਰ ਰੁੱਖ ਹਨ। ਇਸਤੋਂ ਇਲਾਵਾ ਈਕੋਸਿੱਖ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਹਰ ਮਹੀਨੇ ਅਜਿਹੇ 100 ਹੋਰ ਜੰਗਲ ਲਗਾਉਣ ਦੀ ਸਮਰੱਥਾ ਰੱਖਦੀ ਹੈ। ਰਿਫੋਰੇਸਟੇਸ਼ਨ ਮੁਹਿੰਮ ਤਹਿਤ ਈਕੋਸਿੱਖ ਦੂਆਰਾ ਪੰਜਾਬ ਵਿੱਚ ਹੀ ਅਜਿਹੇ 650 ਜੰਗਲ ਲਗਾਏ ਗਏ ਹਨ।

ਈਕੋਸਿੱਖ ਦੇ ਗਲੋਬਲ ਪ੍ਰੇਜੀਡੇਂਟ ਡਾ. ਰਾਜਵੰਤ ਸਿੰਘ ਨੇ ਚੰਡੀਗੜ੍ਹ ਪ੍ਰੇਸ ਕਲਬ ਵਿੱਚ ਆਯੋਜਤ ਪ੍ਰੈਸ ਕਾਂਫਰੇਂਸ ਦੇ ਦੌਰਾਨ ਕਿਹਾ ਕਿ ਇਸ ਕੋਸ਼ਿਸ਼ ਵਜੋਂ ਉਨ੍ਹਾਂ ਨੇ ਫਰਵਰੀ 2019 ਵਿੱਚ ਗੁਰੁ ਨਾਨਕ ਦੇਵਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਇਹ ਪਹਿਲਕਦਮੀ ਸ਼ੁਰੂ ਕੀਤੀ ਸੀ ਅਤੇ ਈਕੋਸਿੱਖ ਨੇ 10 ਲੱਖ ਰੁੱਖ ਲਗਾਉਣ ਦੀ ਵਚਨਬੱਧਤਾ ਪ੍ਰਗਟਾਈ ਸੀ। ਈਕੋਸਿੱਖ ਨੇ ਇਸ ਮਹੀਨੇ ਲਗਭਗ ਅੱਧੇ ਸਫਰ ਨੂੰ ਪੁਰਾ ਕਰ ਲਿਆ ਹੈ। 

ਉਨ੍ਹਾਂ ਨੇ ਕਿਹਾ ਕਿ ਈਕੋਸਿੱਖ ਉਨ੍ਹਾਂ ਜੰਗਲਾਂ ਨੂੰ ਲਗਾਉਣ ਲਈ ਆਪਣੇ ਸਾਰੇ ਸਟੇਕਹੋਲਡਰਾਂ ਦਾ ਧੰਨਵਾਦ ਕਰਦਾ ਹੈ। ਇਹ ਪੰਜਾਬ ਦੀ ਬਾਯੌ ਡਾਇਵਰਸਿਟੀ ਨੂੰ ਬਹਾਲ ਕਰਨ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਪੰਛੀਆਂ ਅਤੇ ਪੋਲੀਨੇਟਰਸ ਨੂੰ ਸੁਰੱਖਿਅਤ ਨਿਵਾਸ ਪ੍ਰਦਾਨ ਕਰਨ ਵਿੱਚ ਮਦਦ ਕਰ ਰਿਹਾ ਹੈ। ਉਨ੍ਹਾਂ ਸ਼ਹਿਤ ਵਾਸੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ। ਈਕੋਸਿੱਖ ਨੇ ਆਪਣੇ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰਨ ਲਈ ਇਨ੍ਹਾਂ ਜੰਗਲਾਂ ਨੂੰ ਲਗਾਉਣ ਲਈ ਲੋਕਾਂ, ਗੁਰਦੂਆਰਿਆਂ, ਵਿਿਦਅਕ ਸੰਸਥਾਵਾਂ ਅਤੇ ਉਦਯੌਗਾਂ ਨਾਲ ਕੰਮ ਕੀਤਾ ਹੈ।

ਆਪਣੇ ਵਿਚਾਰ ਪ੍ਰਗਟ ਕਰਦਿਆਂ ਮਹਾਰਾਸ਼ਟਰਾ ਦੇ ਉੱਘੇ ਉਦਯੌਗਪਤੀ ਅਤੇ ਇਸ ਪਵਿੱਤਰ ਯੌਜਨਾ ਦੇ ਕੋਆਰਡੀਨੇਟਰ ਚਰਨ ਸਿੰਘ ਨੇ ਕਿਹਾ ਕਿ ਗੁਰੁ ਨਾਨਕ ਪਵਿੱਤਰ ਜੰਗਲਾਤ, ਉਦਯੌਗਾਂ ਨੂੰ ਵੱਡਾ ਲਾਭ ਦੇਵੇਗਾ। ਹਰਿਆਲੀ ਦੇ ਵਿਸਥਾਰ ਨਾਲ ਨਾਲ ਸਾਡਾ ਕਾਰੋਬਾਰ ਬਿਹਤਰ ਹੋਵੇਗਾ।  ਉਨ੍ਹਾਂ ਕਿਹਾ ਕਿ ਸਾਨੂੰ ਇਸ ਮੌਕੇ ਦਾ ਫਾਇਦਾ ਚੁਕਣਾ ਚਾਹੀਦਾ ਹੈ ਅਤੇ ਕਲਾਇਮੇਟ ਚੇਂਜ ਦੇ ਰੁਝਾਨ ਨੂੰ ਉਲਟਾਉਣ ਲਈ ਈਕੋਸਿੱਖ ਨਾਲ ਹੱਥ ਮਿਲਾੳਣਾ ਚਾਹੀਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਮਾਜ ਦੇ ਸਮੂਹਿਕ ਉਪਰਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਕਾਰਗਰ ਸਾਬਤ ਹੋਣਗੇਂ।

ਪਾਇਨੀਅਰ ਇੰਡਸਟਰੀਜ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਜਗਤ ਅਗਰਵਾਲ ਨੇ ਈਕੋਸਿੱਖ ਨਾਲ ਵਿਆਪਕ ਸਾਂਝੇਦਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਾਪਾਨੀ ਸ਼ੈਲੀ ਦੇ ਮਿਆਵਾਕੀ ਜੰਗਲ ਵਿੱਚ 43500 ਤੋਂ ਵੱਧ ਰੁੱਖ ਲਗਾਉਣ ਦਾ ਬੀੜਾ ਚੁੱਕਿਆ ਹੈ। ਇਨ੍ਹਾਂ ਕਿਹਾ ਕਿ ਉਦਯੌਗਿਕ ਖੇਤਰਾਂ ਵਿੱਚ ਜੰਗਲਾਂ ਦਾ ਰਣਨੀਤਕ ਵਿਕਾਸ ਉਦਯੌਗਿਕ ਵਿਕਾਸ ਅਤੇ ਵਾਤਾਵਰਣ ਦੀ ਸੰਭਾਲ ਵਿਚਕਾਰ ਸੰਤੁਲਨ ਨੂੰ ਯਕੀਨੀ ਬਨਾਉਣ ਲਈ ਈਕੋਸਿੱਖ ਦੀ ਅਟੁੱਟ ਵਚਨਬੱਧਤਾ ਨੂੰ ਪਰਿਭਾਸ਼ਿਤ ਕਰਦਾ ਹੈ।

ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਆਈਸੀਯੂ) ਦੇ ਪ੍ਰਧਾਨ ਉਪਕਾਰ ਸਿੰਘ ਆਹੁਜਾ ਨੇ ਫੋਰੇਸਟੇਸ਼ਨ ਪ੍ਰੋਗਰਾਮ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਦੇ ਹੋਏ ਕਿਹਾ ਕਿ ਸੀਆਈਸੀਯੁ ਦੇ ਸਹਿਯੌਗਿਆਂ ਅਤੇ ਮੈਂਬਰਾਂ ਨੇ ਹੁਣ ਤੱਕ 139 ਅਜਿਹੇ ਗੁਰੁ ਨਾਨਕ ਦੇਵ ਪੌਦੇ ਲਗਾ ਕੇ ‘ਲੰਗਜ ਆਫ ਲੁਧਿਆਣਾ’ ਪ੍ਰੌਜੇਕਟ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਇਆ ਜਾਵੇਗਾ।ਈਕੋਸਿੱਖ ਇੰਡਿਆਂ ਦੀ ਪ੍ਰਧਾਨ ਡਾ. ਸੁਪ੍ਰੀਤ ਕੋਰ ਨੇ ਪੰਜਾਬੀ ਨੌਜਵਾਨਾਂ, ਈਕੋਸਿੱਖ ਦੇ ਮਿਹਨਤੀ ਜੰਗਲ ਸਿਰਜਣਹਾਰਾਂ ਦੀ ਭੁਮਿਕਾ ਨੂੰ ਸਾਂਝਾ ਕੀਤਾ ਜੋ ਕਿ ਮਿਆਵਾਕੀ ਵਿਧੀ (ਜਪਾਨੀ ਵਿਧੀ) ਨਾਲ ਜੰਗਲ ਉਗਾਉਂਦੇ ਵਿੱਚ ਪੁਰੀ ਤਰਾਂਹ ਨਿਪੂੰਨ ਹਨ। 

ਉਨ੍ਹਾਂ ਨੇ ਇਸ ਤਕਨੀਕ ਦੇ ਵਿਸ਼ਵ ਪ੍ਰਸਿੱਧ ਮਾਹਿਰ ਸ਼ੁਭੇਂਦੂ ਸ਼ਰਮਾ ਦੂਆਰਾ ਮਾਰਗਦਰਸ਼ਨ ਕੀਤਾ ਗਿਆ ਹੈ। ਕੋਰ ਨੇ ਦਸਿਆ ਕਿ ਹੁਣ ਉਨ੍ਹਾਂ ਕੋਲ ਪੰਜਾਬ ਭਰ ਵਿੱਚ 45 ਵਧੀਆ ਸਿੱਖਿਅਤ ਯੰਗ ਫੋਰੇਸਟ ਮੇਕਰ ਹਨ ਅਤੇ ਉਹ ਹਰ ਰੋਜ ਬਹੁਤ ਗਰਮ ਮੌਸਮ ਜਾਂ ਬਰਸਾਤ ਦੇ ਦਿਨਾਂ ਵਿੱਚ ਵੀ ਜੰਗਲਾਂ ਦੀ ਕਾਸ਼ਤ ਕਰ ਰਹੇ ਹਨ। ਉਨਾਂਹ ਕਿਹਾ ਕਿ ਇਹ ਮਿਸ਼ਨ ਕਦੇ ਨਹੀਂ ਰੁਕਦਾ ਅਤੇ ਪੰਜਾਬੀਆਂ ਨੂੰ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੰਦੇ ਹਨ।

ਪੰਜਾਬੀ ਨੌਜਵਾਨਾਂ ਦੀ ਨੁਮਾਇੰਦਗੀ ਕਰ ਰਹੇ ਭਰਤ ਜੈਨ ਨੇ ਇਸ ਮੁਹਿੰਮ ਨੂੰ ਹੋਰ ਸਫਲ ਬਣਾਉਣ ਲਈ ਤਿੰਨ ਖੇਤਰਾਂ ਤੇ ਚਾਨਣਾ ਪਾਇਆ। ਉਨਾਂਹ ਅਨੁਸਾਰ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਕੇ, ਪਹਿਲਕਦਮੀ ਨੂੰ ਮਜਬੂਤ ਕਰਕੇ ਅਤੇ ਇਸ ਰਵਾਇਤ ਨੂੰ ਕਾਇਮ ਰੱਖ ਕੇ ਇਸ ਮੁਹਿੰਮ ਨੂੰ ਹੋਰ ਅੱਗੇ ਲਿਜਾਇਆਂ ਜਾ ਸਕਦਾ ਹੈ। ਖੇੜਾ ਮਾਝਾ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਜੰਗਲ ਪਿੱਛਲੇ ਕਈ ਦਹਾਕਿਆਂ ਤੋਂ ਅਲੋਪ ਹੋ ਚੁੱਕੇ ਦਰੱਖਤਾਂ ਦੀਆਂ ਪ੍ਰਜਾਈਆਂ ਨੂੰ ਵਾਪਸ ਲਿਆ ਰਹੇ ਹਨ। 

ਉਨ੍ਹਾਂ ਕਿਹਾ ਕਿ ਇਹ ਦਰੱਖਤ ਬਹੁਤ ਸਾਰੇ ਵੱਖ ਵੱਖ ਪੰਛੀਆਂ ਅਤੇ ਜੈਵ ਵਿਭੰਨਤਾ ਨੂੰ ਵਾਪਸ ਬੁਲਾ ਰਹੇ ਹਨ ਜੋ ਕਿ ਮਿੱਟੀ ਨੂੰ ਸੁਰਜੀਤ ਕਰਨ ਦੇ ਨਾਲ ਨਾਲ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਵੀ ਸਹਾਈ ਹੁੰਦੇ ਹਨ।ਈਕੋਸਿੱਖ ਇੱਕ ਗਲੋਬਲ ਐਕਸ਼ਨ ਉਰੀਐਂਟਿਡ ਵਾਤਾਵਰਨ ਸੰਗਠਨ ਹੈ ਜੋ ਕਲਾਈਕੇਟ ਸੋਲਯੂਸ਼ਨ ਤੇ ਕੇਂਦਰਿਤ ਹੈ। 

ਇਸਨੂੰ ਵਾਇਟ ਹਾਉਸ, ਸੰਯੁਕਤ ਰਾਸ਼ਟਰ, ਵੈਟੀਕਨ ਅਤੇ ਦੁਨੀਆ ਭਰ ਦੀਆਂ ਕਈ ਸਰਕਾਰੀ ਸੰਸਥਾਵਾਂ ਦੁਆਰਾ ਵੱਖ ਵੱਖ ਪਲੇਟਫਾਰਮਾਂ ਤੇ ਸੱਦਾ ਦਿੱਤਾ ਗਿਆ ਹੈ। ਇਹ ਆਪਣੇ ਪ੍ਰੌਜੈਕਟਾਂ ਵਿੱਚ ਨੋਜਵਾਨਾਂ ਅਤੇ ਔਰਤਾਂ ਨੂੰ ਸ਼ਾਮਲ ਕਰਦਾ ਹੈ। ਈਕੋਸਿੱਖ ਨੇ ਅਮ੍ਰਿਤਸਰ ਵਿੱਚ 450 ਜੰਗਲ ਲਗਾਉਣ ਦਾ ਵੀ ਟੀਚਾ ਰੱਖਿਆ ਹੈ ਕਿਉਂਕਿ 2027 ਵਿੱਚ ਅੰਮ੍ਰਿਤਸਰ ਦਾ 450 ਸਥਾਪਨਾ ਦਿਵਸ ਹੈ।

 

Tags: Agriculture , Forest , EcoSikh , EcoSikh Organisation , EcoSikh Punjab , EcoSikh Organistaion Punjab , EcoSikh Lucdhiana , EcoSikh Punjab , EcoSikh News , EcoSikh Latest News , EcoSikh Organistaion News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD