Friday, 05 June 2026

 

 

ਖ਼ਾਸ ਖਬਰਾਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ

 

ਜਿਲ੍ਹਾ ਪ੍ਰਸ਼ਾਸ਼ਨ ਨੇ ਦਿਵਾਲੀ ਦੇ ਤਿਉਹਾਰ ਮੋਕੇ ਪਟਾਕੇ ਵੇਚਣ ਲਈ ਡਰਾਅ ਕੱਢੇ

ਬਿਨ੍ਹਾਂ ਪੂਰਵ ਪ੍ਰਵਾਨਗੀ ਤੇ ਲਾਇਸੰਸ ਤੋਂ ਬਿਨ੍ਹਾਂ ਪਟਾਕੇ ਵੇਚਣ/ਸਟੋਰ ਕਰਨ ਤੇ ਪਾਬੰਦੀ

DC Ropar, Preeti Yadav, Dr. Preeti Yadav, Deputy Commissioner Ropar, Rupnagar, Ropar

Web Admin

Web Admin

5 Dariya News

ਰੂਪਨਗਰ , 06 Nov 2023

Last updated on: Nov 06, 2023, 00:00 IST

ਦਿਵਾਲੀ ਦੇ ਮੌਕੇ ਉਤੇ ਪਟਾਖਿਆਂ ਦੀ ਮੰਨਜੂਰੀ ਦੇਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ 29 ਆਰਜ਼ੀ ਲਾਇਸੰਸਾਂ ਲਈ ਕੁੱਲ 280 ਅਰਜੀਆਂ ਪ੍ਰਾਪਤ ਹੋਈਆਂ ਜਿਸ ਦਾ ਡਰਾਅ ਜਿਲ੍ਹਾ ਮੈਜਿਸਟਰੇਟ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਵਧੀਕ ਜਿਲ੍ਹਾ ਮੈਜਿਸਟਰੇਟ ਰੂਪਨਗਰ ਪੂਜਾ ਸਿਆਲ,  ਮੁੱਖ ਮੰਤਰੀ ਫੀਲਡ ਅਫਸਰ, ਰੂਪਨਗਰ ਸ੍ਰੀ ਦੀਪਾਂਕਰ ਗਰਗ ਅਤੇ ਸਹਾਇਕ ਕਮਿਸ਼ਨਰ (ਜ) ਰੂਪਨਗਰ ਸ੍ਰੀ ਅਰਵਿੰਦਰਪਾਲ ਸਿੰਘ ਸੋਮਲ, ਦੀ ਨਿਗਰਾਨੀ ਅਧੀਨ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਕਮੇਟੀ ਰੂਮ ਵਿੱਚ ਕੱਢਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਰੋਪੜ ਸ਼ਹਿਰ ਸਥਾਨ ਰਾਮ ਲੀਲਾ ਗਰਾਊਂਡ ਵਿਖੇ ਪਟਾਖੇ ਵੇਚਣ ਲਈ 6 ਆਰਜੀ ਲਾਇਸੰਸ ਜਾਰੀ ਕੀਤੇ ਜਾਣੇ ਸਨ। ਇਹਨਾਂ ਲਈ 212 ਅਰਜੀਆਂ ਪ੍ਰਾਪਤ ਹੋਈਆਂ ਹਨ ਜਿਸ ਵਿੱਚੋ ਬਿੱਲਾ ਸਿੰਘ, ਰਿੰਕੂ, ਅਮਰੀਕ ਸਿੰਘ, ਰਾਜੇਸ਼ ਕੁਮਾਰ ਪੁੱਤਰ ਰੋਸ਼ਨ ਲਾਲ, ਵਰੁਣ ਸੈਣੀ, ਅਤੇ ਰਾਜੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਦੇ ਡਰਾਅ ਨਿਕਲੇ।

ਸ਼੍ਰੀ ਚਮਕੋਰ ਸਾਹਿਬ ਸਥਾਨ ਸਿਟੀ ਸੈਂਟਰ ਪਟਾਖੇ ਵੇਚਣ ਲਈ 3 ਆਰਜੀ ਲਾਇਸੰਸ ਜਾਰੀ ਕੀਤੇ ਗਏ ਇਹਨਾਂ ਲਈ 18 ਦਰਖਾਸਤਾਂ ਪ੍ਰਾਪਤ ਹੋਈਆ ਹਨ। ਜਿਸ ਵਿੱਚੋ ਡਰਾਆ ਦੌਰਾਨ ਅਨਵਰ ਖਾਨ, ਸਰਵਨ ਕੁਮਾਰ ਅਤੇ ਰਣਜੀਤ ਕੁਮਾਰ ਸਫਲ ਰਹੇ ਹਨ। ਮੋਰਿੰਡਾ ਸਥਾਨ ਰਾਮ ਲੀਲਾ ਗਰਾਉਡ, ਵਿਖੇ ਪਟਾਖੇ ਵੇਚਣ ਲਈ 2 ਆਰਜੀ ਲਾਇਸੰਸ ਜਾਰੀ ਕੀਤੇ ਜਿਸ ਲਈ 13 ਅਰਜੀਆਂ ਪ੍ਰਾਪਤ ਹੋਈਆਂ ਸਨ। ਡਰਾਅ ਦੌਰਾਨ ਰਵੀ ਸ਼ਾਹ ਅਤੇ ਰਮਨ ਕੁਮਾਰ ਸਫਲ ਰਹੇ ਹਨ।

ਨੰਗਲ ਲਈ ਸਥਾਨ ਨਜਦੀਕ ਬੀ.ਐਸ.ਐਨ.ਐਲ.ਐਕਸਚੈਜ, ਸੈਕਟਰ-2 ਮਾਰਕਿਟ, ਨਯਾ ਨੰਗਲ, ਨੇੜੇ ਟੈਕੀ ਡੀ.ਐਸ. ਬਲਾਕ, ਲਈ 12 ਆਰਜੀ ਲਾਇਸੰਸ ਜਾਰੀ ਕੀਤੇ ਜਾਣੇ ਸਨ। ਇਹਨਾਂ ਲਈ, 18 ਦਰਖਾਸਤਾਂ ਪ੍ਰਾਪਤ ਹੋਈਆ ਜਿਸ ਵਿਚ ਸਥਾਨ ਸੈਕਟਰ-2 ਮਾਰਕਿਟ, ਨਿਆਂ ਨੰਗਲ ਵਿਖੇ ਕਮਲ ਸੇਠ, ਸਥਾਨ ਨੇੜੇ ਬੀ.ਐਸ.ਐਨ.ਐੱਲ, ਐਕਸਚੈੱਜ, ਨੰਗਲ ਰਾਜੇਸ਼ ਕੁਮਾਰ ਕੌਸ਼ਲ, ਦੀਪਕ, ਹਰੀਪਾਲ, ਮਨੋਜ ਕੁਮਾਰ,  ਸਥਾਨ ਨਜਦੀਕ ਟੈਂਕੀ ਡੀ.ਐਸ. ਬਲਾਕ ਨੰਗਲ ਦਵਿੰਦਰ ਕੁਮਾਰ, ਪਵਨ ਕੁਮਾਰ ਕੌਸ਼ਲ, ਸੌਰਵ ਕਾਲੜਾ, ਅਜੇ ਕੁਮਾਰ, ਮਨਿੰਦਰ ਕੁਮਾਰ, ਨਿਖਿਲ ਕਾਲੜਾ, ਅਮਨ ਕੁਮਾਰ ਸਫਲ ਰਹੇ ਹਨ।                      

ਸ਼੍ਰੀ ਅਨੰਦਪੁਰ ਸਾਹਿਬ  ਲਈ ਸਥਾਨ ਚਰਨ ਗੰਗਾ ਸਟੇਡੀਅਮ, ਵਿਖੇ ਪਟਾਖੇ ਵੇਚਣ ਲਈ 4 ਆਰਜੀ ਲਾਇਸੰਸ ਜਾਰੀ ਕੀਤੇ ਗਏ ਜਿਸ ਲਈ 13 ਦਰਖਾਸਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿਚੋਂ ਹਰਪ੍ਰੀਤ ਸਿੰਘ, ਸਚਿਨ, ਜਗਦੇਵ ਕੌਸ਼ਲ, ਕੁਲਦੀਪ ਸਿੰਘ ਸਫਲ ਰਹੇ ਹਨ। ਕੀਰਤਪੁਰ ਸਾਹਿਬ ਲਈ ਸਥਾਨ ਬਾਹਰਲੇ ਪਾਸੇ ਨੇੜੇ ਸੀਤਲਾ ਮਾਤਾ ਮੰਦਿਰ ਵਿਖੇ ਪਟਾਖੇ ਵੇਚਣ ਲਈ 2 ਆਰਜੀ ਲਾਇਸੰਸ ਲਈ 06 ਦਰਖਾਸਤਾਂ  ਪ੍ਰਾਪਤ ਹੋਈਆਂ ਜਿਸ ਵਿਚੋਂ ਗੁਰਮੀਤ ਸਿੰਘ ਅਤੇ ਮਨਿੰਦਰ ਕੁਮਾਰ ਸਫਲ ਰਹੇ ਹਨ।

ਉਨ੍ਹਾ ਕਿਹਾ ਕਿ ਡਰਾਅ ਪੂਰੇ ਪਾਰਦਰਸ਼ੀ ਤਰੀਕੇ ਨਾਲ ਦਰਖਾਸਤਕਰਤਾਵਾਂ ਦੀ ਹਾਜਰੀ ਵਿੱਚ ਕੱਢਿਆ ਗਿਆ ਅਤੇ ਅਸਥਾਈ ਲਾਇਸੰਸੀਆਂ ਨੂੰ ਜਬਾਨੀ ਤੌਰ ਉਤੇ ਸਰਕਾਰ ਦੀਆਂ ਹਦਾਇਤਾਂ ਬਾਰੇ ਦੱਸਿਆ ਗਿਆ ਅਤੇ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ। ਇਸ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ।

 

 

Tags: DC Ropar , Preeti Yadav , Dr. Preeti Yadav , Deputy Commissioner Ropar , Rupnagar , Ropar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD