Wednesday, 22 July 2026

 

 

ਖ਼ਾਸ ਖਬਰਾਂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ

 

ਫ਼ਿਲਮ ‘ਸਰਾਭਾ’ ਨਾਲ ਚਰਚਾ ‘ਚ ਮਲਕੀਅਤ ਮੀਤ

Pollywood, Entertainment, Actress, Cinema, Punjabi Films, Movie, Sarabha

Web Admin

Web Admin

5 Dariya News

ਚੰਡੀਗੜ੍ਹ , 30 Oct 2023

Last updated on: Oct 30, 2023, 00:00 IST

ਪੰਜਾਬੀ ਗੀਤਕਾਰੀ ਵਿੱਚ ਸਨਮਾਨਯੋਗ ਨਾਂ ਸਥਾਪਤ ਕਰ ਚੁੱਕੇ ਗੀਤਕਾਰ ਤੇ ਅਦਾਕਾਰ ਮਲਕੀਅਤ ਮੀਤ ਹੁਣ ਅਦਾਕਾਰੀ ਖੇਤਰ ਵਿੱਚ ਵੀ ਆਪਣੀ ਪੁਖਤਾ ਪਹਿਚਾਣ ਸਥਾਪਤ ਕਰਦੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਰਿਲੀਜ ਹੋਈ ਪੰਜਾਬੀ ਫਿਲਮ “ਪਿੰਡ ਅਮਰੀਕਾ” ਵਿੱਚ ਆਪਣੀ ਅਦਾਕਾਰੀ ਨਾਲ ਚਰਚਾ ਵਿੱਚ ਆਏ ਮਲਕੀਅਤ ਮੀਤ ਹੁਣ ਨਿਰਦੇਸ਼ਕ ਕਵੀ ਰਾਜ ਦੀ ਫਿਲਮ “ਸਰਾਭਾ” ਨਾਲ ਚਰਚਾ ਵਿੱਚ ਹਨ। 3 ਨਵੰਬਰ ਨੂੰ ਰਿਲੀਜ ਹੋ ਰਹੀ ਇਸ ਫ਼ਿਲਮ ਵਿੱਚ ਜਿੱਥੇ ਉਹਨਾਂ ਇੱਕ ਸ਼ਾਨਦਾਰ ਭੂਮਿਕਾ ਨਿਭਾਈ ਹੈ ਉੱਥੇ ਉਹ ਇਸ ਫਿਲਮ ਦੇ ਸਹਾਇਕ ਨਿਰਦੇਸ਼ਕ ਵੀ ਹਨ। 

ਉਹ ਦੱਸਦੇ ਹਨ ਕਿ ਉਹਨਾਂ ਆਪਣੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ।  ਮਨਮੋਹਨ ਵਾਰਸ ਦੇ ਚਰਚਿਤ ਗੀਤ ‘’ਤੇਰੀ ਚੜ੍ਹਦੀ ਜਵਾਨੀ ਨੇ ਲੁੱਟਿਆ ਸ਼ਹਿਰ ਸਾਰੇ ਦਾ ਸਾਰਾ, ਤੂੰ ਇਸ਼ਕੇ ਨੂੰ ਰੋਗ ਦੱਸਦੀ, ਯਾਰ ਡਰਾਇਵਰ ਦੀ ਪੱਕੀ ਰੂਟ ਨਾਲ ਯਾਰੀ’’ , ਵਰਗੇ ਅਨੇਕਾਂ ਚਰਚਿਤ ਗੀਤਾਂ ਦੇ ਲੇਖਕ ਮਲਕੀਅਤ ਮੀਤ ਭਾਵੇਂ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ ਪਰੰਤੂ ਉਹਨਾਂ ਦਾ  ਦਿੱਲ ਹਰ ਵੇਲੇ ਪੰਜਾਬ ਦੇ ਵਿਚ ਧੜਕਦਾ ਹੈ। ਉਸਨੇ ਆਪਣੇ ਗੀਤਾਂ ਰਾਹੀਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਬੜ੍ਹੀ ਸਹਿਜਤਾ ਨਾਲ ਬਿਆਨ ਕੀਤਾ ਹੈ। ਮਲਕੀਅਤ ਮੀਤ ਦਾ ਕਲਾ ਸ਼ਫ਼ਰ ਬੜ੍ਹਾ ਹੀ ਦਿਲਚਸਪ ਹੈ। ਉਸਨੇ ਇੱਕ ਬਾਲ ਕਲਾਕਾਰ ਵਜੋਂ ਅਦਾਕਾਰੀ ਖੇਤਰ ਵਿੱਚ ਪਰਵੇਸ਼ ਕੀਤਾ। 

ਜਲੰਧਰ ਦੂਰਦਰਸ਼ਨ ਤੋਂ ਉਸਨੇ ਇੱਕ ਬਾਲ ਕਲਾਕਾਰ ਵਜੋਂ “ਰੈਣ ਬਸੇਰਾ , ਬੁਨਿਆਦ, ਸਫ਼ਰ, ਪੀਲੇ ਪੱਤੇ ਬੋਹੜ ਦੇ, ਅਮਨ” ਆਦਿ ਅਨੇਕਾਂ ਨਾਟਕਾਂ ਵਿੱਚ ਅਦਾਕਾਰੀ ਵਿਖਾਈ। ਦੁਆਬਾ ਕਾਲਜ ਪੜਦਿਆਂ ਚੜ੍ਹਦੀ ਜਵਾਨੀ ਦੇ ਦਿਨਾਂ ਚ ਉਹ ਕਹਾਣੀਆਂ ਅਤੇ ਗੀਤ ਲਿੱਖਣ ਲੱਗਿਆ। ਉਸਦੇ ਗੀਤਾਂ ਨੂੰ ਮਨਮੋਹਨ ਵਾਰਸ, ਕਮਲਜੀਤ, ਸੋਨੂ ਨਿਗਮ, ਜਸਵੀਰ ਜੱਸੀ, ਜਸਪਿੰਦਰ ਨਰੂਲਾ, ਮਲਕੀਤ ਸਿੰਘ ਯੂ ਕੇ ਅਤੇ ਰੈਪ ਥਿੰਦ ਨੇ ਗਾਇਆ ਹੈ। ਹੌਲੀ ਹੌਲੀ ਉਸਦਾ ਰੁਝਾਨ ਡਾਇਲਾਗ ਅਤੇ ਫ਼ਿਲਮ ਲੇਖਣੀ ਵੱਲ ਵੀ ਹੋ ਗਿਆ। ਕਾਲਜ ਦੇ ਡਰਾਮਾ ਵਿਭਾਗ ਦਾ ਉਹ ਸਰਗਰਮ ਕਲਾਕਾਰ ਰਿਹਾ। 

ਇਸ ਦੌਰਾਨ ਉਸਨੇ ਅਨੇਕਾਂ ਨਾਟਕਾਂ ਦਾ ਸਫ਼ਲ ਮੰਚਨ ਕੀਤਾ। ਮਲਕੀਅਤ ਮੀਤ ਦੱਸਦਾ ਹੈ ਕਿ ਭਾਈ ਗੁਰਸ਼ਰਨ ਸਿੰਘ ਜੀ ਨਾਲ ਉਸਨੇ ਤਿੰਨ ਸਾਲ ਲਗਾਤਾਰ ਨਾਟਕ ਖੇਡੇ , ਜਿਥੋਂ ਉਸਨੇ ਕਲਾ ਦੀਆਂ ਬਾਰੀਕੀਆਂ ਦਾ ਡੂੰਘਾ ਗਿਆਨ ਹਾਸਲ ਕੀਤਾ। ਫ਼ਿਲਮਾਂ ਦੀ ਗੱਲ ਕਰੀਏ ਤਾਂ ਦਿਲਜੀਤ ਦੁਸ਼ਾਂਝ ਨਾਲ ਉਸਦੀ ਪਹਿਲੀ ਫ਼ਿਲਮ “ਦ ਲਾਇਨ ਆਫ ਪੰਜਾਬ” ਸੀ ਜਿਸ ਵਿਚ ਉਸਨੇ ਇੰਦਰ ਮੋਹਨ ਦਾ ਨੈਗੇਟਿਵ ਕਿਰਦਾਰ ਨਿਭਾਇਆ। ਉਸਤੋਂ ਬਾਅਦ ਜਸਵੀਰ ਜੱਸੀ ਨਾਲ “ਖੁਸ਼ੀਆਂ, ਰਹੇ ਚੜ੍ਹਦੀ ਕਲਾ ਪੰਜਾਬ ਦੀ,” ਪੁਨੀਤ ਇਸ਼ਰ ਅਤੇ ਸਲਮਾਨ ਖਾਨ ਨਾਲ “ਆਈ.ਐਮ.ਸਿੰਘ”, ਅਮਰ ਨੂਰੀ ਨਾਲ “ਪਿੰਡ ਅਮਰੀਕਾ” ਆਦਿ ਫ਼ਿਲਮਾਂ ਵਿੱਚ ਯਾਦਗਾਰੀ ਕਿਰਦਾਰ ਨਿਭਾਏ। 

ਗਿੱਪੀ ਗਰੇਵਾਲ ਨਾਲ ਫ਼ਿਲਮ “ਛਿੰਦਾ ਛਿੰਦਾ ਨੋ ਪਾਪਾ” ਵਿੱਚ ਵੀ ਮਲਕੀਅਤ ਮੀਤ ਦਾ ਚੰਗਾ ਕਿਰਦਾਰ ਹੈ। ਇਨ੍ਹੀਂ ਦਿਨੀਂ ਮਲਕੀਤ ਮੀਤ ਦੀ ਗੱਦਰ ਲਹਿਰ ਦੇ ਅਣਛੂਹੇ ਪਹਿਲੂਆਂ ਅਧਾਰਤ ਫ਼ਿਲਮ “ਸਰਾਭਾ” ਵੀ ਰਿਲੀਜ਼ ਹੋ ਰਹੀ ਹੈ। ਜਿਸ ਵਿੱਚ ਉਸਨੇ ਜੇਲ੍ਹਰ ਸੁੱਚਾ ਸਿੰਘ ਦਾ ਕਿਰਦਾਰ ਨਿਭਾਇਆ ਹੈ। ਹਾਲੀਵੁੱਡ ਨਿਰਦੇਸ਼ਕ ਕਵੀ ਰਾਜ ਦੀ ਇਹ ਫ਼ਿਲਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜ਼ਿੰਦਗੀ ਦੇ ਅਣਫੋਲੇ ਪੰਨਿਆ ਨੂੰ ਪੇਸ਼ ਕਰੇਗੀ। ਮਲਕੀਅਤ ਮੀਤ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਬਤੌਰ ਨਿਰਮਾਤਾ ਨਿਰਦੇਸ਼ਕ ਵੀ ਆਪਣੀਆਂ ਦੋ ਫ਼ਿਲਮਾਂ “ਮੌਜ ਮਸਤੀਆਂ” ਅਤੇ “ਫਾਇਨਲ ਲਿਸਟ” ਲੈ ਕੇ ਆਵੇਗਾ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਗੀਤਾਂ ਵਾਂਗ ਹੀ ਉਸਦੀ ਫਿਲਮਾਂ ਵੀ ਅਰਥ ਭਰਪੂਰ ਹੋਣਗੀਆਂ । ਕਲਾ ਖੇਤਰ ਵਿੱਚ ਉਸਨੇ ਹਮੇਸ਼ਾ ਹੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਪ੍ਰਵਾਨ ਵੀ ਚੜੀ ਹੈ।

 

Tags: Pollywood , Entertainment , Actress , Cinema , Punjabi Films , Movie , Sarabha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD