Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਖੇਡਾਂ ਵਤਨ ਪੰਜਾਬ ਦੀਆਂ: ਰੋਇੰਗ ਦੇ ਸੂਬਾ ਪੱਧਰੀ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ

ਖੇਡਾਂ ਵਤਨ ਪੰਜਾਬ ਦੀਆਂ ਸਦਕਾ ਸੂਬੇ ’ਚ ਖੇਡ ਸੱਭਿਆਚਾਰ ਹੋਇਆ ਪ੍ਰਫੁੱਲਿਤ: ਵਿਧਾਇਕ ਦਿਨੇਸ਼ ਚੱਢਾ

Dinesh Chadha, AAP, Aam Aadmi Party, Aam Aadmi Party Punjab, AAP Punjab, Ropar, Rupnagar, Sports News, Khedan Watan Punjab Dia 2023, Khedan Watan Punjab Dia, Khedan Watan Punjab Diyan-2023, Khedan Watan Punjab Diyan

Web Admin

Web Admin

5 Dariya News

ਰੂਪਨਗਰ , 21 Oct 2023

Last updated on: Oct 21, 2023, 00:00 IST

ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਵੱਲੋਂ ਪਹਿਲਕਦਮੀ ਕਰਦਿਆਂ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫ਼ੁੱਲਿਤ ਕਰਨ ਲਈ ਵੱਡਾ ਹੰਭਲਾ ਮਾਰਿਆ ਗਿਆ ਹੈ ਜੋ ਕਿ ਪਿਛਲੀਆਂ ਸਰਕਾਰਾਂ ਵੱਲੋਂ ਕਈ ਦਹਾਕਿਆਂ ਤੋਂ ਅਣਗੌਲਿਆ ਕੀਤਾ ਗਿਆ ਸੀ। ਇਹ ਪ੍ਰਗਟਾਵਾ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸਤਲੁਜ ਦਰਿਆ ਦੇ ਕੰਢੇ `ਤੇ ਪਿੰਡ ਕਟਲੀ ਵਿਖੇ ਕਰਵਾਏ ਰੋਇੰਗ ਦੇ ਸੂਬਾ ਪੱਧਰੀ ਮੁਕਾਬਲਿਆਂ ਦੇ ਸਮਾਪਤੀ ਸਮਾਗਮ ਮੌਕੇ ਕੀਤਾ।

ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਪੰਜਾਬ ਸਰਕਾਰ ਹਰ ਖੇਤਰ ਵਾਂਗ ਖੇਡਾਂ ਦੇ ਖੇਤਰ ਵਿੱਚ ਵੀ ਸ਼ਲਾਘਾਯੋਗ ਉਪਰਾਲੇ ਕਰ ਰਹੀ ਹੈ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਮੁਬਾਰਕਬਾਦ ਦਿੰਦਿਆਂ ਵੱਖ ਵੱਖ ਪੱਧਰ ਦੇ ਹੋਰਨਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਨੂੰ ਆਪਣੇ-ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਸੁਭਕਾਮਨਾਵਾਂ ਵੀ ਦਿੱਤੀਆਂ।

ਉਨ੍ਹਾਂ ਜੇਤੂ ਖਿਡਾਰੀਆਂ ਨੂੰ ਕਿਹਾ ਕਿ ਕੌਮੀਂ ਤੇ ਕੌਮਾਂਤਰੀ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਰਦਰਸ਼ਨ ਲਈ ਆਪਣੇ ਅਭਿਆਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ। ਪੰਜਾਬ ਸਰਕਾਰ ਖਿਡਾਰੀਆਂ ਦੇ ਚੰਗੇਰੇ ਭਵਿੱਖ ਲਈ ਵਚਨਬੱਧ ਹੈ ਅਤੇ ਟੂਰਨਾਮੈਂਟ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ।ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਖੇਡ ਵਿਭਾਗ ਦਾ ਵੀ ਧੰਨਵਾਦ ਕੀਤਾ। 

ਇਸ ਮੌਕੇ ਉਨ੍ਹਾਂ ਪੰਜਾਬ ਇੰਸਟਚਿਊਟ ਆਫ਼ ਸਪੋਰਟਸ ਦੇ ਕੋਚ ਗੁਰਜਿੰਦਰ ਸਿੰਘ ਚੀਮਾ ਅਤੇਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਹ ਖੇਡਾਂ ਛੋਟੋ ਸ਼ਹਿਰਾਂ,  ਪਿੰਡਾਂ ਤੇ ਕਸਬਿਆਂ ਦੇ ਨੌਜਵਾਨਾਂ ਨੂੰ ਆਪਣੀ ਪ੍ਰਤੀਭਾ ਸਾਬਤ ਕਰਨ ਲਈ ਇੱਕ ਚੰਗਾ ਪਲੇਟਫਾਰਮ ਹੈ। ਪਹਿਲਾਂ ਜਿਹੜੇ ਨੌਜਾਵਾਨਾਂ ਵਿੱਚ ਚੰਗਾ ਹੁਨਰ ਸੀ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਪਿੱਛੇ ਰਹਿ ਜਾਂਦੇ ਸਨ। ਪਰ ਪੰਜਾਬ ਸਰਕਾਰ ਦਾ ਇਹ ਉਪਰਾਲਾ ਉਨ੍ਹਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।ਇਸ ਮੌਕੇ ਸ਼੍ਰੀ ਚੀਮਾ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਮੁਕਾਬਲੇ ਵਿਚ ਕੁਝ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਜਿਨ੍ਹਾਂ ਵਿਚ ਪ੍ਰਿਤਪਾਲ ਸਿੰਘ, ਮਨਦੀਪ ਸਿੰਘ, ਅਮਨਜੋਤ ਕੌਰ, ਹਰਪ੍ਰੀਤ ਕੌਰ, ਨਵਦੀਪ ਸਿੰਘ ਨੇ ਵੀ ਭਾਗ ਲਿਆ। 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹੋਏ ਜ਼ਿਲ੍ਹਾ ਖੇਡ ਅਫ਼ਸਰ ਰੂਪੇਸ਼ ਕੁਮਾਰ ਬੇਗੜਾ ਤੇ ਓਵਰਆਲ ਇੰਚਾਰਜ ਭੀਮ ਰਾਓ ਨੇ ਦੱਸਿਆ ਕਿ ਕਾਕਸਲੇਸ 4 ਵਿੱਚ ਅੰਡਰ 23 ਲੜਕਿਆਂ ਵਿੱਚ ਪ੍ਰਿਆਸਪ੍ਰੀਤ ਸਿੰਘ ਮੋਗਾ, ਜਸ਼ਨਦੀਪ ਸਿੰਘ ਮੋਗਾ, ਗੁਰਦੇਵ ਸਿੰਘ ਮੋਗਾ ਅਤੇ ਗੁਰਪ੍ਰੀਤ ਸ਼ਾਹ ਮੋਗਾ ਨੇ ਪਹਿਲਾ ਸਥਾਨ, ਹਰਸਵੀਰ ਸਿੰਘ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਫਿਰੋਜ਼ਪੁਰ, ਅਰਵਿੰਦਰ ਸਿੰਘ ਫਿਰੋਜ਼ਪੁਰ ਅਤੇ ਹਰਜੋਤ ਸਿੰਘ ਫਿਰੋਜ਼ਪੁਰ ਨੇ ਦੂਸਰਾ ਸਥਾਨ ਅਤੇ ਗੁਰਪ੍ਰੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਸ਼ਾਮਸੋਨ ਸਿੰਘ ਸ੍ਰੀ ਮੁਕਤਸਰ ਸਾਹਿਬ, ਅਨਮੋਲ ਸਿੰਘ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਜੰਟ ਸਿੰਘ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ। 

ਇਸੀ ਵਰਗ ਦੇ ਲੜਕਿਆਂ ਦੇ ਪੇਅਰ ਮੁਕਾਬਲੇ ਵਿੱਚ ਪ੍ਰਿਆਸਪ੍ਰੀਤ ਸਿੰਘ ਮੋਗਾ ਅਤੇ ਗੁਰਪ੍ਰੀਤ ਸ਼ਾਹ ਮੋਗਾ ਨੇ ਪਹਿਲਾ ਸਥਾਨ, ਗੁਰਪ੍ਰੀਤ ਸਿੰਘ ਫਿਰੋਜ਼ਪੁਰ ਅਤੇ ਅਰਵਿੰਦ ਸਿੰਘ ਫਿਰੋਜ਼ਪੁਰ ਨੇ ਦੂਸਰਾ ਸਥਾਨ ਅਤੇ ਗੁਰਕੀਰਤ ਸਿੰਘ ਮੋਹਾਲੀ ਅਤੇ ਗੁਰਸੇਵਕ ਸਿੰਘ ਮੋਹਾਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਡਬਲ ਪੇਅਰ ਵਿੱਚ ਅੰਡਰ 23 ਤੋਂ 35 ਸਾਲਾ ਲੜਕਿਆਂ ਵਿੱਚ ਪ੍ਰਿਆਸਪ੍ਰੀਤ ਸਿੰਘ ਮੋਗਾ ਅਤੇ ਗੁਰਪ੍ਰੀਤ ਸ਼ਾਹ ਮੋਗਾ ਨੇ ਪਹਿਲਾ ਸਥਾਨ, ਰਣਧੀਰ ਸਿੰਘ ਲੁਧਿਆਣਾ ਅਤੇ ਗੁਰਪਿੰਦਰ ਸਿੰਘ ਲੁਧਿਆਣਾ ਨੇ ਦੂਸਰਾ ਸਥਾਨ ਅਤੇ ਸੁਖਵਿੰਦਰ ਸਿੰਘ ਫਾਜਲਕਾ ਅਤੇ ਅਰਸ਼ਦੀਪ ਸਿੰਘ ਫਾਜ਼ਿਲਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸੀ ਵਰਗ ਦੇ ਲੜਕੀਆਂ ਦੇ ਡਬਲ ਸਕਲ ਵਿਚ ਜਗਦੀਪ ਸਿੰਘ ਰੂਪਨਗਰ ਅਤੇ ਹਰਵਿੰਦਰ ਸਿੰਘ ਚੀਮਾ ਰੂਪਨਗਰ ਨੇ ਪਹਿਲਾ ਸਥਾਨ, ਜਸਪ੍ਰੀਤ ਸਿੰਘ ਲੁਧਿਆਣਾ ਅਤੇ ਗੁਰਮੀਤ ਸਿੰਘ ਲੁਧਿਆਣਾ ਨੇ ਦੂਸਰਾ ਸਥਾਨ ਅਤੇ ਗੁਰਪ੍ਰੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਅਤੇ ਸੁਖਦੀਪ ਸਿੰਘ ਸ਼੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਹਾਸਲ ਕੀਤਾ।

ਇਸੀ ਵਰਗ ਵਿੱਚ ਸਿੰਗਲ ਸਕਲ ਵਿੱਚ ਜਗਸੀਰ ਸਿੰਘ ਨਵਾਂਸ਼ਹਿਰ ਨੇ ਪਹਿਲਾ ਸਥਾਨ, ਹਰਵਿੰਦਰ ਸਿੰਘ ਚੀਮਾ ਰੂਪਨਗਰ ਨੇ ਦੂਸਰਾ ਸਥਾਨ ਅਤੇ ਜਸਪ੍ਰੀਤ ਸਿੰਘ ਲੁਧਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਵੋਮਨ ਚਾਰ ਅੰਡਰ 23 ਤੋਂ 35 ਸਾਲ ਲੜਕੀਆਂ ਵਿੱਚ ਰੁਪਿੰਦਰਜੀਤ ਕੌਰ ਰੂਪਨਗਰ, ਰਾਜਵੀਰ ਕੌਰ ਰੂਪਨਗਰ, ਕੁਲਵਿੰਦਰ ਕੌਰ ਰੂਪਨਗਰ ਅਤੇ ਰਵਿੰਦਰ ਕੌਰ ਰੂਪਨਗਰ ਨੇ ਪਹਿਲਾ ਸਥਾਨ, ਸ਼ਬਨਮ ਪਠਾਨਕੋਟ, ਸ਼ਰਨਪ੍ਰੀਤ ਕੌਰ ਪਠਾਨਕੋਟ, ਆੜਤੀ ਪਠਾਨਕੋਟ ਅਤੇ ਮਨਜੀਤ ਕੌਰ ਪਠਾਨਕੋਟ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸੀ ਵਰਗ ਦੇ ਸਿੰਘ ਪੇਅਰ ਵਿੱਚ ਲੜਕੀਆਂ ਵਿੱਚ ਰੁਪਿੰਦਰਜੀਤ ਕੌਰ ਰੂਪਨਗਰ ਅਤੇ ਰਾਜਵੀਰ ਕੌਰ ਰੂਪਨਗਰ ਨੇ ਪਹਿਲਾ ਸਥਾਨ ਅਤੇ ਆੜਤੀ ਪਠਾਣਕੋਟ ਅਤੇ ਸ਼ਬਨਮ ਪਠਾਣਕੋਟ ਨੇ ਦੂਸਰਾ ਸਥਾਨ ਹਾਸਿਲ ਕੀਤਾ।

ਵਮੈਨ ਡਬਲ ਕਲ ਅੰਡਰ 23 ਤੋ 35 ਸਾਲਾ ਲੜਕੀਆਂ ਵਰਗ ਵਿੱਚ ਅਮਨਜੋਤ ਕੌਰ ਪਟਿਆਲਾ ਅਤੇ ਹਰਮਨਪ੍ਰੀਤ ਕੌਰ ਪਟਿਆਲਾ ਨੇ ਪਹਿਲਾ ਸਥਾਨ, ਮਨਦੀਪ ਕੌਰ ਰੂਪਨਗਰ ਅਤੇ ਗੁਰਲੀਨ ਕੌਰ ਰੂਪਨਗਰ ਨੇ ਦੂਸਰਾ ਸਥਾਨ ਅਤੇ ਜਸ਼ਨਪ੍ਰੀਤ ਕੌਰ ਮੋਗਾ ਅਤੇ ਤਰਨਜੀਤ ਕੌਰ ਮੋਗਾ ਨੇ ਸਿੰਗਲ ਸਕਲ ਅੰਡਰ 23 ਤੋਂ 35 ਸਾਲਾ ਸਾਲਾ ਲੜਕੀਆਂ ਵਰਗ ਵਿੱਚ ਅਮਨਦੀਪ ਕੌਰ ਰੂਪਨਗਰ ਨੇ ਪਹਿਲਾ ਸਥਾਨ, ਅਮਨਜੋਤ ਕੌਰ ਪਟਿਆਲਾ ਨੇ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਕੌਰ ਗੁਰਦਾਸਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ।

ਇਨ੍ਹਾਂ ਖੇਡਾਂ ਦੇ ਆਖਰੀ ਦਿਨ ਇਨਾਮ ਵੰਡ ਸਮਾਰੋਹ ਵਿੱਚ ਡੀ ਐਸ ਓ ਰੁਪੇਸ਼ ਕੁਮਾਰ ਬੇਗੜਾ ਵੱਲੋ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਦੇ ਕੇ ਮਨਮਾਨਿਤ ਕੀਤਾ। ਇਸ ਮੌਕੇ ਨੈਬ ਤਹਿਸੀਲਦਾਰ ਅਰਜੂਨ ਸਿੰਘ ਗਰੇਵਾਲ,ਭਾਗ ਸਿੰਘ ਮਦਾਨ, ਅਮਰਿੰਦਰ ਸਿੰਘ ਰੀਹਲ, ਵਿਕ੍ਰਾਤ ਚੌਧਰੀ,  ਸੁਰਜਨ ਸਿੰਘ ਪ੍ਰੈਜ਼ੀਡੈਂਟ ਜਿਊਰੀ ਅਤੇ ਸੀਨੀਅਰ ਵਾਈਸ

ਪ੍ਰੈਜ਼ੀਡੈਂਟ ਪੰਜਾਬ ਰੋਇੰਗ ਐਸੋਸੀਏਸ਼ਨ ਦਵਿੰਦਰ ਸਿੰਘ ਜਟਾਣਾ, ਗੌਰਵ ਕਪੂਰ, ਗੌਰਵ ਵਿਨਾਇਕ, ਯੋਗੇਸ਼ ਕੱਕੜ, ਸ਼ਿਵ ਕੁਮਾਰ ਸੈਣੀ, ਅਡਵੋਕੇਟ ਸਤਨਾਮ ਸਿੰਘ ਗਿੱਲ, ਸੰਦੀਪ ਜੋਸ਼ੀ, ਇਸ ਮੌਕੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਟਾਈਮ ਕੀਪਰ ਦੀ ਭੂਮਿਕਾ ਗੁਰਮੀਤ ਕੌਰ ਸਹੇੜੀ, ਸਰਬਜੀਤ ਕੌਰ ਬੂਰਮਾਜਰਾ, ਅਮਨਦੀਪ ਸਿੰਘ ਟੰਗਰਾਲੀ ਅਤੇ ਦਵਿੰਦਰ ਸਿੰਘ ਧਨੌਲਾ ਵੱਲੋਂ ਬਾਖੂਬੀ ਨਿਭਾਈ ਗਈ। ਮੰਚ ਦਾ ਸੰਚਾਲਨ ਸ੍ਰੀ ਭੀਮ ਰਾਓ, ਸ੍ਰੀ ਕਰਨੈਲ ਸਿੰਘ, ਸ਼੍ਰੀਮਤੀ ਰਣਬੀਰ ਕੌਰ ਅਤੇ ਸ੍ਰੀਮਤੀ ਹਰਪ੍ਰੀਤ ਕੌਰ ਵੱਲੋਂ ਬਾਖੂਬੀ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀਮਤੀ ਸ਼ਰਨਜੀਤ ਕੌਰ, ਲੈਕਚਰਾਰ ਬਲਜਿੰਦਰ ਸਿੰਘ, ਮੀਡੀਆ ਇੰਚਾਰਜ ਮਨਜਿੰਦਰ ਸਿੰਘ ਚੱਕਲ, ਸ਼੍ਰੀਮਤੀ ਰੁਚੀ ਸ਼ਰਮਾ, ਸ਼੍ਰੀਮਤੀ ਰਵਿੰਦਰ ਕੌਰ, ਸ੍ਰੀ ਅਮਨਦੀਪ ਸਿੰਘ ਢੰਗਰਾਲੀ ਸ੍ਰੀਮਤੀ ਸਰਬਜੀਤ ਕੌਰ ਬੂਰ ਮਾਜਰਾ, ਸ੍ਰੀ ਪੰਕਜ ਵਸ਼ਿਸ਼ਟ, ਸ੍ਰੀ ਗੁਰਪ੍ਰਤਾਪ ਸਿੰਘ, ਸ਼੍ਰੀ ਚਰਨਜੀਤ ਸਿੰਘ ਚੱਕਲ, ਸ੍ਰੀਮਤੀ

ਗੁਰਪ੍ਰੀਤ ਕੌਰ, ਲੈਕ ਸ਼ੇਰ ਸਿੰਘ, ਸ੍ਰੀ ਵਿਜੇ ਕੁਮਾਰ, ਸ੍ਰੀਮਤੀ ਸ਼ੀਲ ਭਗਤ ਬੈਡਮਿੰਟਨ ਕੋਚ, ਸ਼੍ਰੀਮਤੀ ਵੰਦਨਾ ਬਹਾਰੀ ਬਾਸਕਿਟਬਾਲ ਕੋਚ, ਸ੍ਰੀਮਤੀ ਪ੍ਰਿਅੰਕਾ ਦੇਵੀ ਕਬੱਡੀ ਕੋਚ, ਸ੍ਰੀਮਤੀ ਭੁਪਿੰਦਰ ਕੌਰ, ਸ੍ਰੀ ਮਤੀ ਸਰਬਜੀਤ ਕੌਰ, ਸ੍ਰੀ ਰਵਿੰਦਰ ਪਾਲ ਸਿੰਘ, ਸ੍ਰੀ ਅਮਿਤ ਸ਼ਰਮਾ, ਸ਼੍ਰੀ ਵਿਕਾਸ ਰਣਦੇਵ, ਸ੍ਰੀ ਦਿਲਬਾਗ ਸਿੰਘ, ਸ੍ਰੀ ਹਰਜਿੰਦਰ ਸਿੰਘ,

ਕੋਚ ਰਵਿੰਦਰ ਕੌਰ, ਕੋਚ ਅੰਮ੍ਰਿਤ ਪਾਲ ਸਿੰਘ, ਕੋਚ ਰਾਜਵੀਰ ਸਿੰਘ, ਬੋਟਮੈਨ ਅਮਰਜੀਤ ਸਿੰਘ, ਫਿਜੀਕਲ ਟਰੇਡਰ ਕੁਲਵਿੰਦਰ ਕੌਰ, ਅੰਤਰਰਾਸ਼ਟਰੀ ਖਿਡਾਰੀ ਪ੍ਰਿਤਪਾਲ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਵੱਡੀ ਗਿਣਤੀ ਖਿਡਾਰੀ ਤੇ ਦਰਸ਼ਕ ਹਾਜ਼ਰ ਸਨ।

 

Tags: Dinesh Chadha , AAP , Aam Aadmi Party , Aam Aadmi Party Punjab , AAP Punjab , Ropar , Rupnagar , Sports News , Khedan Watan Punjab Dia 2023 , Khedan Watan Punjab Dia , Khedan Watan Punjab Diyan-2023 , Khedan Watan Punjab Diyan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD