Friday, 17 May 2024

 

 

ਖ਼ਾਸ ਖਬਰਾਂ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ‘ਚ ਕੂੜੇ ਅਤੇ ਪਲਾਸਟਿਕ ਤੋਂ ਪੈਦਾ ਹੋਣ ਵਾਲੀ ਕਾਰਬਨ ਦਾ ਸੰਤੁਲਨ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ: ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ ਜ਼ਿਲਾ ਹਸਪਤਾਲ ਵਿੱਚ ਮਨਾਇਆ "ਵਿਸ਼ਵ ਹਾਈਪਰਟੈਂਸ਼ਨ ਡੇਅ" ਅਜ਼ਾਦ ਉਮੀਦਵਾਰ ਸ਼ਕੀਲ ਮੁਹੰਮਦ ਨੇ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਸਮਰਥਨ ਵਿੱਚ ਨਾਮਜ਼ਦਗੀ ਕਾਗਜ ਲਏ ਵਾਪਿਸ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਟੇਕਿਆ ਮੱਥਾ, ਪੰਜਾਬ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸ ਚੋਣ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇ ਲਈ ਮੋਬਾਇਲ ਨੰਬਰ ‘ਤੇ ਕੀਤਾ ਜਾ ਸਕਦਾ ਹੈ ਸੰਪਰਕ: ਜਨਰਲ ਅਬਜ਼ਰਵਰ ਡਾ. ਹੀਰਾ ਲਾਲ

 

'ਮੇਰੀ ਮਿੱਟੀ ਮੇਰਾ ਦੇਸ਼' ਮੁਹਿੰਮ: ਸ਼ਹੀਦਾਂ ਦੇ ਪਰਿਵਾਰਾਂ ਵਲੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਪਿੰਡਾਂ ਤੋਂ ਲਿਆਂਦੀ ਮਿੱਟੀ ਸੌਂਪੀ ਗਈ

Rupinder Singh Happy, Bassi Pathana, AAP, Aam Aadmi Party, Aam Aadmi Party Punjab, AAP Punjab, Meri Maati Mera Desh

Web Admin

Web Admin

5 Dariya News

ਬੱਸੀ ਪਠਾਣਾਂ/ ਫ਼ਤਹਿਗੜ੍ਹ ਸਾਹਿਬ , 17 Oct 2023

'ਮੇਰੀ ਮਿੱਟੀ ਮੇਰਾ ਦੇਸ਼' ਮੁਹਿੰਮ .ਡੀ.ਪੀ.ਓ ਰਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕਡਰੀ ਸਕੂਲ, ਲੜਕੇ, ਬੱਸੀ ਪਠਾਣਾਂ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਧਾਇਕ ਰੁਪਿੰਦਰ ਸਿੰਘ ਹੈਪੀ ਬਤੌਰ ਮੁੱਖ ਮਹਿਮਾਨ ਅਤੇ ਐਸ.ਡੀ.ਐਮ. ਸੰਜੀਵ ਕੁਮਾਰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਵਲੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਪਿੰਡਾਂ ਤੋਂ ਲਿਆਂਦੀ ਮਿੱਟੀ ਸੌਂਪੀ ਗਈ। ਇਨ੍ਹਾਂ ਪਿੰਡਾਂ 'ਚ ਸ਼ਹੀਦ ਤਰਨਦੀਪ ਸਿੰਘ ਦਾ ਪਿੰਡ ਕਮਾਲੀ, ਤਾਰਾ ਸਿੰਘ ਦਾ ਸ਼ੇਰਗੜ੍ਹ ਬਾੜਾ, ਦਿਲਬਾਗ ਸਿੰਘ ਦਾ ਰੁਪਾਲ ਹੇੜੀ, ਕਰਤਾਰ ਸਿੰਘ ਦਾ ਹਿੰਮਤਪੁਰਾ, ਚਰਨ ਸਿੰਘ ਦਾ ਮਹੱਦੀਆਂ ਅਤੇ ਆਤਮਾ ਸਿੰਘ ਦਾ ਭਟੇੜੀ ਸ਼ਾਮਿਲ ਹਨ।

ਇਸ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦਸਿਆ ਕਿ ਅਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਅਧੀਨ " ਮੇਰੀ ਮਾਟੀ ਮੇਰਾ ਦੇਸ਼ " ਪ੍ਰੋਗਰਾਮ ਆਪਣੇ ਮਹਾਨ ਸ਼ਹੀਦਾਂ ਨੂੰ ਸਨਮਾਨ ਦੇਣ ਦਾ ਉਪਰਾਲਾ ਹੈ ਅਤੇ ਅਜਿਹੇ ਪ੍ਰੋਗਰਾਮ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਹੋਰ ਮਜਬੂਤ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ " ਅੰਮ੍ਰਿਤ ਕਲਸ਼ ਯਾਤਰਾ" ਕੱਢ ਕੇ ਦੇਸ਼ ਦੀ ਰਾਜਧਾਨੀ ਦਿੱਲੀ ਭੇਜਣ ਲਈ ਇਕੱਤਰ ਕੀਤੀ ਮਿੱਟੀ ਨਾਲ ਨੈਸ਼ਨਲ ਵਾਰ ਮੈਮੋਰੀਅਲ ਦਿੱਲੀ ਵਿਖੇ " ਅੰਮ੍ਰਿਤ ਵਾਟਿਕਾ " ਦਾ ਨਿਰਮਾਣ ਕੀਤਾ ਜਾਵੇਗਾ ਜੋ ਕਿ ‘ਇਕ ਭਾਰਤ, ਸ੍ਰੇਸ਼ਠ ਭਾਰਤ" ਦਾ ਸ਼ਾਨਦਾਰ ਪ੍ਰਤੀਕ ਬਣੇਗੀ। 

"ਮੇਰੀ ਮਾਟੀ ਮੇਰਾ ਦੇਸ਼ " ਪ੍ਰੋਗਰਾਮ ਤਹਿਤ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਿੰਡਾਂ ਵਿੱਚੋਂ ਮਿੱਟੀ ਇਕੱਠੀ ਕੀਤੀ ਗਈ ਹੈ ਅਤੇ ਇਕੱਠੀ ਕੀਤੀ ਗਈ ਮਿੱਟੀ ਇੱਕੋ ਥਾਂ ਕਲਸ ਵਿੱਚ ਪਾ ਕੇ ਚੰਡੀਗੜ੍ਹ ਭੇਜੀ ਜਾਵੇਗੀ ਅਤੇ ਫਿਰ ਇਹ ਮਿੱਟੀ ਦਿੱਲੀ ਵਿਖੇ ਭੇਜ ਦਿੱਤੀ ਜਾਵੇਗੀ ਜਿਥੇ ਕਿ ਇਹ ਮਿੱਟੀ ਅੰਮ੍ਰਿਤ ਵਾਟਿਕਾ ਵਿੱਚ ਮਿਲਾ ਦਿੱਤੀ ਜਾਵੇਗੀ।  ਹਲਕਾ ਵਿਧਾਇਕ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ 'ਚ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਰਕ ਵੀ ਬਣਾਏ ਜਾਣਗੇ। ਜਿਸ ਨਾਲ ਦੇਸ਼ ਦੇ ਨੌਜਵਾਨ ਅਤੇ ਆਉਣ ਵਾਲੀ ਪੀੜ੍ਹੀ, ਦੇਸ਼ ਭਗਤਾਂ, ਵੀਰ ਯੋਧਿਆਂ ਅਤੇ ਸ਼ਹੀਦਾਂ ਵੱਲੋਂ ਦੇਸ਼ ਦੀ ਖ਼ਾਤਿਰ ਦਿੱਤੀਆਂ ਕੁਰਬਾਨੀਆਂ ਨੂੰ ਚੰਗੀ ਤਰ੍ਹਾਂ ਜਾਣ ਸਕਣਗੇ। 

ਇਸ ਮੌਕੇ ਪ੍ਰਿੰਸੀਪਲ ਸਰਬਜੀਤ ਕੌਰ, ਲੈਕਚਰਾਰ ਰੂਪਪ੍ਰੀਤ ਕੌਰ, ਸੁਪਰਡੈਂਟ ਨਵਨੀਤ ਕੁਮਾਰ, ਪੰਚਾਇਤ ਸਕੱਤਰ ਦਲਵੀਰ ਸਿੰਘ, ਆਮ ਆਦਮੀ ਪਾਰਟੀ ਦੇ ਕੌਂਸਲਰ ਰਾਜ ਪੂਰੀ, ਜਸਵੀਰ ਸਿੰਘ ਢਿੱਲੋ, ਅਸ਼ੋਕ ਟੂਲਾਨੀ, ਕੌਂਸਲਰ ਰਜਨੀ ਟੂਲਾਨੀ, ਕੌਂਸਲਰ ਬਿੰਦੂ, ਕੌਂਸਲਰ ਪਰਵਿੰਦਰ ਸਿੰਘ, ਕੌਂਸਲਰ ਹਰਦੀਪ ਕੌਰ ਢਿੱਲੋ, ਜਸਵਿੰਦਰ ਪਿੰਕਾ, ਇੰਦਰਜੀਤ ਸਿੰਘ ਜ਼ਿਲ੍ਹਾ ਇੰਚਾਰਜ ਸੋਸ਼ਲ ਮੀਡੀਆ, ਰਾਜੀਵ ਕੁਮਾਰ, ਅਮਰਿੰਦਰ ਸਿੰਘ ਮਿੰਟੂ, ਹਰਪ੍ਰੀਤ ਧੀਮਾਨ, ਅੰਮ੍ਰਿਤਪਾਲ ਸਿੰਘ ਬਾਜਵਾ, ਰਿੰਕੂ ਬਾਜਵਾ, ਸੁੱਖੀ ਬੈਦਵਾਣ, ਕਸ਼ਮੀਰ ਸਿੰਘ ਰੁਸ਼ਪਿੰਦਰ ਸਿੰਘ ਅਮਰਜੀਤ ਸਿੰਘ ਮੈੜਾ, ਮਨਪ੍ਰੀਤ ਸਿੰਘ ਸੋਮਲ ਸਮੇਤ ਪਤਵੰਤੇ ਹਾਜ਼ਰ ਸਨ।

 

Tags: Rupinder Singh Happy , Bassi Pathana , AAP , Aam Aadmi Party , Aam Aadmi Party Punjab , AAP Punjab , Meri Maati Mera Desh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD