Sunday, 28 April 2024

 

 

ਖ਼ਾਸ ਖਬਰਾਂ ਭ੍ਰਿਸ਼ਟਾਚਾਰ ਉਸ ਦਿਨ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ, ਜਿਸ ਦਿਨ ਕੇਂਦਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ: ਭਗਵੰਤ ਮਾਨ ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰ ਸਰਕਲ ਪ੍ਰਧਾਨ ਨਾਲ ਹੋਈ ਮੀਟਿੰਗ ਕਾਂਗਰਸ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ, ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ: ਮਨੀਸ਼ ਤਿਵਾੜੀ ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਚੁੱਕੀ ਸਹੁੰ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਅਰਵਿੰਦ ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀੰ ਦੇ ਰਹੇ ਅਸਤੀਫਾ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ : ਜੈਇੰਦਰ ਕੌਰ 4 ਜੂਨ ਨੂੰ ਪੂਰਾ ਹੋ ਜਾਵੇਗਾ ਮਿਸ਼ਨ 13-0, ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ : ਭਗਵੰਤ ਮਾਨ ਅੰਦਾਲੀਬ ਕੌਰ ਨੇ ਪਤੀ ਗੁਰਜੀਤ ਔਜਲਾ ਲਈ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਬੁਢਲਾਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਲੋਕ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੈਕਟਰ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

 

ਸਰਕਾਰੀ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਪੰਜਾਬ ਭਰ ਵਿੱਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ-ਵਿਧਾਇਕ ਬੁੱਧ ਰਾਮ

ਤੰਦਰੁਸਤ ਵਿਅਕਤੀ ਹਰੇਕ 3 ਮਹੀਨਿਆਂ ਬਾਅਦ 350 ਤੋਂ 450 ਮਿਲੀਲੀਟਰ ਖੂਨ ਦਾਨ ਕਰ ਸਕਦਾ ਹੈ-ਸੀਨੀਅਰ ਮੈਡੀਕਲ ਅਫ਼ਸਰ

Principal Budh Ram, Mansa,AAP, Aam Aadmi Party, Aam Aadmi Party Punjab, AAP Punjab, Blood Camp, Blood Donation Camp

Web Admin

Web Admin

5 Dariya News

ਮਾਨਸਾ , 17 Oct 2023

ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਦਾ ਜਨਮ ਦਿਨ ਪੰਜਾਬ ਭਰ ਵਿੱਚ ਖੂਨਦਾਨ ਕੈਂਪ ਲਗਾ ਕੇ ਮਨਾਇਆ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬੁਢਲਾਡਾ ਪਿ੍ਰੰਸੀਪਲ ਬੁੱਧ ਰਾਮ ਨੇ ਸੰਤ ਬਾਬਾ ਕਿਸ਼ਨ ਦਾਸ ਸੋਸਾਇਟੀ ਦੇ ਸਹਿਯੋਗ ਨਾਲ ਪਿੰਡ ਕਲੀਪੁਰ ਵਿਖੇ ਲਗਾਏ ਜ਼ਿਲ੍ਹਾ ਪੱਧਰੀ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨਾਗਰਿਕਾਂ ਦੇ ਜੀਵਨ ਨੂੰ ਤੰਦਰੁਸਤ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸਾਨੂੰ ਸਾਰਿਆਂ ਨੂੰ ਆਮ ਅਤੇ ਐਮਰਜੈਂਸੀ ਦੋਵਾਂ ਸਥਿਤੀਆਂ ਵਿੱਚ ਸੁਰੱਖਿਅਤ ਅਤੇ ਮਿਆਰੀ ਖੂਨ ਅਤੇ ਖੂਨ ਦੇ ਪਦਾਰਥਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਖੂਨ ਦਾਨ ਦੀ ਲੋੜ ਹੈ। 

ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਖੂਨ ਦੀ ਦੀ ਮੰਗ ਨੂੰ ਪੂਰਾ ਕਰਨ ਦੇ ਮੰਤਵ ਨਾਲ ਇਹ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਜ਼ਖ਼ਮੀ ਜਾਂ ਲੋੜਵੰਦ ਵਿਅਕਤੀ ਦੀ ਕੀਮਤੀ ਜਾਨ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਪਵਿੱਤਰ ਸਮਾਜਿਕ ਫਰਜ਼ ਹੈ ਅਤੇ ਹਰ ਵਿਅਕਤੀ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਡਾ. ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਨੇ ਕਿਹਾ ਕਿ 18 ਤੋਂ 65 ਸਾਲ ਅਤੇ ਘੱਟੋ ਘੱਟ 50 ਕਿਲੋਗ੍ਰਾਮ ਭਾਰ ਦਾ ਕੋਈ ਵੀ ਤੰਦਰੁਸਤ ਵਿਅਕਤੀ ਹਰੇਕ 3 ਮਹੀਨਿਆਂ ਬਾਅਦ 350/450 ਮਿਲੀਲੀਟਰ ਖੂਨ ਦਾਨ ਕਰ ਸਕਦਾ ਹੈ। 

ਖੂਨਦਾਨ ਕਰਨ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ ਅਤੇ ਦਾਨ ਕੀਤਾ ਖੂਨ 24 ਘੰਟੇ ਤੋਂ 7 ਦਿਨਾਂ ਤੱਕ ਮਨੁੱਖੀ ਸਰੀਰ ਵਿਚ ਦੁਬਾਰਾ ਪੈਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਹੂ ਮਨੁੱਖੀ ਸਰੀਰ ਦਾ ਇਕ ਜ਼ਰੂਰੀ ਤੱਤ ਹੈ, ਇਸ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੋ ਸਕਦਾ ਅਤੇ ਖੂਨ ਦਾ ਕੋਈ ਬਦਲ ਨਹੀਂ ਹੋ ਸਕਦਾ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਚਰ ਨੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ  ਦੇ  ਜਨਮ ਦਿਨ ਮੌਕੇ ਕੈਂਪ ਵਿੱਚ ਖੂਨਦਾਨ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਨੇਕ ਪਹਿਲਕਦਮੀ ਨੌਜਵਾਨਾਂ ਨੂੰ ਲੋੜਵੰਦਾਂ ਲਈ ਖੂਨਦਾਨ ਕਰਨ ਵਾਸਤੇ ਵੀ ਪ੍ਰੇਰਿਤ ਕਰੇਗੀ। 

ਉਨ੍ਹਾਂ ਕਿਹਾ ਕਿ ਵੱਖ-ਵੱਖ ਨਾਜ਼ੁਕ ਹਾਲਤਾਂ ਜਿਵੇਂ; ਦੁਰਘਟਨਾ, ਬੱਚੇ ਦੀ ਜਨਮ, ਥੈਲੇਸੀਮੀਆ ਅਤੇ ਕੈਂਸਰ, ਖੂਨ ਦੀ ਜਰੂਰਤ ਨੂੰ ਗੰਭੀਰਤਾ ਨਾਲ ਮਹਿਸੂਸ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦਾਨ ਕੀਤੇ ਗਏ ਖੂਨ ਨੂੰ ਤੁਰੰਤ ਨਾਜ਼ੁਕ ਘੜੀ ਮੌਕੇ ਅਜਿਹੇ ਜਰੂਰਤਮੰਦ ਵਿਅਕਤੀਆਂ ਨੂੰ ਦਿੱਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ। ਸਤੀਸ ਸਿੰਗਲਾ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਨੇ ਖੂਨ ਦਾਨ ਕਰਨ ਵਾਲਿਆਂ ਅਤੇ ਗੈਰ ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਨੂੰ ਅੱਗੇ ਆਉਣ ਅਤੇ ਮਨੁੱਖੀ ਜਾਨਾਂ ਬਚਾਉਣ ਲਈ ਖੂਨਦਾਨ ਕਰਨ ਦੀ ਅਪੀਲ ਕੀਤੀ।

ਕੈਂਪ ਦੌਰਾਨ ਖੂਨਦਾਨੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਖੂਨਦਾਨੀਆਂ ਨੂੰ ਇੱਕ ਪੌਦਾ ਅਤੇ ਸਰਟੀਫਿਕੇਟ ਭੇਂਟ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਮਾਨਸਾ/ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ, ਸਰਦਾਰ ਸੋਹਣਾ ਸਿੰਘ ਕਲੀਪੁਰ, ਚਮਕੌਰ ਸਿੰਘ ਖੁਡਾਲ ਚੇਅਰਮੈਨ ਮਾਰਕੀਟ ਕਮੇਟੀ  ਬਰੇਟਾ, ਗੁਰਦਰਸ਼ਨ ਸਿੰਘ ਪਟਵਾਰੀ, ਰਮੇਸ਼ ਖਿਆਲਾ ਜ਼ਿਲਾ ਪ੍ਰਧਾਨ ਟਰਾਂਸਪੋਰਟ ਵਿੰਗ, ਵੀਨਾ ਅਗਰਵਾਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਸ਼ਰਨਜੀਤ ਕੌਰ ਜ਼ਿਲਾ ਉਪ ਪ੍ਰਧਾਨ ਇਸਤਰੀ ਵਿੰਗ, ਗੁਰਮੀਤ ਸਿੰਘ ਖੁਰਮੀ, ਜ਼ਿਲ੍ਹਾ ਯੂਥ ਪ੍ਰਧਾਨ ਹਰਜੀਤ ਸਿੰਘ ਦੰਦੀਵਾਲ, ਕੁਲਦੀਪ ਸਿੰਘ ਟੀਟੂ ਬਲਾਕ ਪ੍ਰਧਾਨ ਮਾਨਸਾ, ਕਾਲਾ ਘੜਕ ਸਿੰਘ ਵਾਲਾ, ਐਡਵੋਕੇਟ ਸੁੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਆਈ.ਟੀ.ਵਿੰਗ, ਸੁਭਾਸ਼ ਨਾਗਪਾਲ, ਸੰਦੀਪ ਗਰਗ, ਪਾਲ ਸਿੰਘ, ਕਸ਼ਮੀਰ ਸਿੰਘ ਪ੍ਰਧਾਨ ਸੰਤ ਬਾਬਾ ਕਿਸ਼ਨ ਦਾਸ ਸੋਸਾਇਟੀ, ਸੁਖਵਿੰਦਰ ਸਿੰਘ ਬੀ.ਡੀ.ਪੀ.ਓ., ਬਲਕਾਰ ਸਿੰਘ ਤਹਿਸੀਲਦਾਰ, ਹਰਦਿਆਲ ਸਿੰਘ ਵਣ ਰੇਂਜ ਅਫਸਰ ਅਤੇ ਹਰਬੰਸ ਮੱਤੀ ਮੌਜੂਦ ਸਨ।

 

Tags: Principal Budh Ram , Mansa , AAP , Aam Aadmi Party , Aam Aadmi Party Punjab , AAP Punjab , Blood Camp , Blood Donation Camp

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD