Thursday, 02 May 2024

 

 

ਖ਼ਾਸ ਖਬਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਲੁਧਿਆਣਾ ਜਾਂਦੇ ਹੋਏ ਮੋਹਾਲੀ ਵਿੱਖੇ ਕਾਂਗਰਸੀ ਆਗੂਆਂ ਵਲੋਂ ਭਰਵਾਂ ਸਵਾਗਤ ਨੀਲ ਗਰਗ ਦਾ ਪਰਗਟ ਸਿੰਘ ਨੂੰ ਠੋਕਵਾਂ ਜਵਾਬ-ਸਾਡੀ ਚਿੰਤਾ ਨਾ ਕਰੋ, ਆਪਣੇ ਲੀਡਰਾਂ ਦੀ ਚਿੰਤਾ ਕਰੋ, ਅੱਧੀ ਪੰਜਾਬ ਕਾਂਗਰਸ ਪਹਿਲਾਂ ਹੀ ਭਾਜਪਾ ਵਿੱਚ ਹੋ ਚੁੱਕੀ ਹੈ ਸ਼ਾਮਲ ਅਕਾਲੀ ਦਲ ਨੂੰ ਝਟਕਾ! 'ਆਪ' ਪਟਿਆਲਾ 'ਚ ਹੋਈ ਹੋਰ ਵੀ ਮਜ਼ਬੂਤ, ਕਈ ਸੀਨੀਅਰ ਅਕਾਲੀ ਆਗੂ ਹੋਏ 'ਆਪ' 'ਚ ਸ਼ਾਮਲ ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ ਲੋਕਤੰਤਰ ਦੀ ਮਜ਼ਬੂਤੀ ਵਿੱਚ ਅਹਿਮ ਕਿਰਦਾਰ ਨਿਭਾਉਂਦਾ ਹੈ ਨੌਜਵਾਨ ਵਰਗ- ਸੰਦੀਪ ਕੁਮਾਰ ਫਾਜ਼ਿਲਕਾ ਜਿਲੇ ਦੇ ਪ੍ਰਭਾਰੀ ਸਕੱਤਰ ਮਨਵੇਸ਼ ਸਿੰਘ ਸਿੱਧੂ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਕੁਮਾਰ ਦੀ ਨਿਗਰਾਨੀ ਹੇਠ ਹੋਈ ਈ. ਵੀ. ਐੱਮਜ਼ ਤੇ ਵੀਵੀਪੈਟ ਦੀ ਪਹਿਲੀ ਰੈਂਡੇਮਾਇਜੇਸ਼ਨ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਡਾ: ਸੇਨੁ ਦੁੱਗਲ ਦੀ ਨਿਗਰਾਨੀ ਵਿਚ ਹੋਈ ਫਾਰਮੇਸੀ ਕਾਲਜ ਬੇਲਾ ਨੇ ਮਾਈਂਡ ਮੈਨੇਜਮੈਂਟ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕ ਬਲਾੜੀ ਕਲਾਂ ਦੀ ਕੀਤੀ ਅਚਨਚੇਤ ਚੈਕਿੰਗ। ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ ਟੈਕਨੋ ਵਿਰਸਾ-2024 ਦਾ ਸ਼ਾਨੋ-ਸ਼ੌਕਤ ਨਾਲ ਸਮਾਪਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ ਪੁਲਿਸ ਦੀ ਪਹਿਲ- ਸਰਹੱਦੀ ਇਲਾਕਿਆਂ ਦੇ ਮੁਸਕਿਲ ਹਲਾਤਾਂ ਵਿਚ ਬੋਰਡ ਪ੍ਰੀਖਿਆ ਵਿਚ ਮੋਹਰੀ ਰਹੇ ਵਿਦਿਆਰਥੀ ਦਾ ਪੁਲਿਸ ਵੱਲੋਂ ਸਨਮਾਨ 4 ਮਈ ਤੱਕ ਬਣਵਾਈ ਜਾ ਸਕਦੀ ਹੈ ਨਵੀਂ ਵੋਟ-ਡਾ: ਸੇਨੂ ਦੁੱਗਲ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਗਿਣਤੀ ਕੇਂਦਰਾਂ ਦਾ ਦੌਰਾ ਭਗਵੰਤ ਮਾਨ ਨੇ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਕੀਤੀ ਤਾਰੀਫ਼, ਕਿਹਾ- ਰੌੜੀ ਗੜ੍ਹਸ਼ੰਕਰ ਦੇ ਵਿਕਾਸ ਪ੍ਰਤੀ ਬੇਹੱਦ ਸੰਜੀਦਾ ਸੀਨੀਅਰ ਮਹਿਲਾ ਆਗੂ ਆਪ ਛੱਡ ਕੇ ਐਨ ਕੇ ਸ਼ਰਮਾ ਤੇ ਬਿੱਟੂ ਚੱਠਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ ਗ਼ਰੀਬ ਦੀ ਗ਼ਰੀਬੀ ਉਸਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦਾ ਹੈ- ਭਗਵੰਤ ਮਾਨ ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ : ਡਾ.ਓਬਰਾਏ Chandigarh-Punjab Union of Journalists ਨੇ ਮਈ ਦਿਵਸ 'ਤੇ ਮਨੁੱਖੀ ਲੜੀ ਬਣਾਈ ਹੁਣ ਪਤੀ, ਭਰਾ ਜਾਂ ਪੁੱਤਰ ਔਰਤਾਂ ਦੀਆਂ ਵੋਟਾਂ ਲਈ ਸੌਦੇਬਾਜ਼ੀ ਨਹੀਂ ਕਰਨਗੇ

 

ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ : ਸ਼੍ਰੀ ਰਾਮ ਜੀ ਤੇ ਸ਼੍ਰੀ ਲਕਸ਼ਮਣ ਜੀ ਨੇ ਚਾਚੀ ਤਾੜਕਾ ਦਾ ਕੀਤਾ ਵਧ

ਸਾਧੂਆਂ ਨੂੰ ਮਾਰੀਚ ਤੇ ਸੁਬਾਹੂ ਦੇ ਜ਼ੁਲਮਾਂ ਤੋਂ ਦਿਵਾਈ ਰਾਹਤ, ਮਾਤਾ ਸੀਤਾ ਦਾ ਬੱਚੀ ਦੇ ਰੂਪ ਵਿੱਚ ਮਿਲਣਾ ਰਿਹਾ ਬਹੁਤ ਹੀ ਮਨਮੋਹਕ ਦ੍ਰਿਸ਼

Religious, Mansa, Sri Subash Dramatic Club Mansa

Web Admin

Web Admin

5 Dariya News

ਮਾਨਸਾ , 15 Oct 2023

ਸ਼੍ਰੀ ਸੁਭਾਸ ਡਰਾਮੈਟਿਕ ਕਲੱਬ ਵੱਲੋਂ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੀ ਤੀਸਰੀ ਨਾਈਟ ਦਾ ਉਦਘਾਟਨ ਪ੍ਰਧਾਨ ਸਨਾਤਨ ਧਰਮ ਸਭਾ ਮਾਨਸਾ ਅਤੇ ਪ੍ਰਧਾਨ ਸੇਵਾ ਭਾਰਤੀ ਸ਼੍ਰੀ ਵਿਨੋਦ ਕੁਮਾਰ ਭੰਮਾ ਵੱਲੋਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਧਰਮ ਨਾਲ ਜੁੜਕੇ ਇਸਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਮਾਤਾ-ਪਿਤਾ ਅਤੇ ਧਰਮ ਦੀ ਸੇਵਾ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਉਹ ਬੜਾ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਸ ਮੰਚ *ਤੇ ਬਤੌਰ ਮੁੱਖ ਮਹਿਮਾਨ ਬੁਲਾ ਕੇ ਉਦਘਾਟਨ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ।

ਉਨ੍ਹਾਂ ਕਲੱਬ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ।ਇਸ ਮੌਕੇ ਇੰਸਪੈਕਟਰ ਈ.ਓ. ਵਿੰਗ ਮਾਨਸਾ ਸ਼੍ਰੀ ਜਸਵੀਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਵਪਾਰ ਮੰਡਲ ਪੰਜਾਬ ਸ਼੍ਰੀ ਸਤਿੰਦਰ ਦਾਸ ਗੋਰਾ, ਵੀਨਤ ਕੁਮਾਰ ਬੀਨੂੰ ਕੇ.ਸੀ.ਐਲ. ਆਟੇ ਵਾਲੇ, ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਪ੍ਰੇਮ ਕੁਮਾਰ, ਕੈਸ਼ੀਅਰ ਸ਼੍ਰੀ ਸ਼ੁਸ਼ੀਲ ਕੁਮਾਰ ਵਿੱਕੀ, ਸਟੇਜ ਸਕੱਤਰ ਸ਼੍ਰੀ ਬਲਜੀਤ ਸ਼ਰਮਾ ਅਤੇ ਸ਼੍ਰੀ ਅਰੁਣ ਅਰੋੜਾ ਵੀ ਮੌਜੂਦ ਸਨ।

ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਨੇ ਦੱਸਿਆ ਕਿ ਕਲੱਬ ਵੱਲੋਂ ਧਰਮ ਦੇ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਨਾਲ ਜੋੜ ਕੇ ਰੱਖਣ ਦੇ ਉਪਰਾਲੇ ਕੀਤੇ ਜਾਂਦੇ ਹਨ।ਕਿਉਂਕਿ ਜੇਕਰ ਨੌਜਵਾਨ ਪ੍ਰਭੂ ਦੀਆਂ ਲੀਲਾਵਾਂ ਤੋਂ ਕੁਝ ਸਿੱਖਿਆ ਗ੍ਰਹਿਣ ਕਰਨੇ ਤਾਂ ਉਹ ਜਿੱਥੇ ਨਸਿ਼ਆਂ ਤੋਂ ਦੂਰ ਰਹਿਣਗੇ, ਉਥੇ ਸਮਾਜ ਵਿੱਚ ਚੰਗੇ ਕੰਮਾਂ ਵਿੱਚ ਆਪਣਾ ਸਹਿਯੋਗ ਕਰਨਗੇ।

ਕਲੱਬ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਜੀ ਦਾ ਸਾਰਾ ਪ੍ਰਸਾਰਨ ਬਲਜੀਤ ਕੜਵਲ ਵੱਲੋਂ ਸਾਡਾ ਮਾਨਸਾ ਫੇਸਬੁੱਕ ਪੇਜ਼ *ਤੇ ਲਾਈਵ ਦਿਖਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਨਾਈਟ ਨੂੰ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ। ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਵੱਲੋਂ ਇਲਾਕਾ ਨਿਵਾਸੀਆਂ ਦਾ ਸ਼੍ਰੀ ਰਾਮ ਲੀਲਾ ਜੀ ਦੇ ਧਾਰਮਿਕ ਕਾਰਜ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਲਈ ਸਹਿਯੋਗ ਕਰਨ ਵਿੱਚ ਧੰਨਵਾਦ ਕੀਤਾ। ਇਸ ਉਪਰੰਤ ਕਲੱਬ ਦੀ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ।

ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਰਾਜੀ ਨੇ ਦੱਸਿਆ ਕਿ ਅੱਜ ਦੀ ਨਾਇਟ ਦਾ ਸੁਭ ਆਰੰਭ ਬਾਲ ਰੂਪ ਵਿਚ ਛੋਟੇ ਰਾਮ ਲਛਮਣ ਜੀ ਦੀ ਆਰਤੀ ਕਰਵਾ ਕੇ ਕੀਤਾ ਗਿਆ ਅਤੇ ਬਾਕੀ ਦੇ ਦ੍ਰਿਸ਼ਾਂ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਪਰਜਾਵਾਸੀ ਇਸ ਸਾਲ ਮੀਂਹ ਨਾ ਪੈਣ ਕਾਰਣ ਰਾਜਾ ਜਨਕ ਦੇ ਦਰਬਾਰ ਵਿਚ ਆਪਣੀ ਦੁੱਖ ਭਰੀ ਕਹਾਣੀ ਦੱਸਦੇ ਹਨ ਅਤੇ ਮਹਾਰਾਜਾ ਜਨਕ ਦੇ ਉਹਨਾ ਦੀ ਫਰਿਆਦ ਸੁਣ ਕੇ ਆਪ ਹਲ ਚਲਾਉਣਾ ਤੇ ਮੀਹ ਦਾ ਪੈਣਾ ਅਤੇ ਉਸ ਸਮੇਂ ਮਾਤਾ ਸੀਤਾ ਦਾ ਬੱਚੀ ਦੇ ਰੂਪ ਵਿੱਚ ਮਿਲਣਾ ਬਹੁਤ ਹੀ ਮਨਮੋਹਕ ਦ੍ਰਿਸ਼ ਰਹੇ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦ੍ਰਿ਼ਸ਼ਾਂ ਰਾਹੀਂ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਮੁਨੀ ਵਿਸ਼ਵਾਮਿੱਤਰ ਨੂੰ ਜµਗਲ ਵਿੱਚ ਰਾਕਸਸ਼ ਮਾਰੀਚ ਤੇ ਸੁਬਾਹੂ ਯੱਗ ਨਹੀ ਕਰਨ ਦਿੰਦੇ ਤੇ ਤੰਗ-ਪਰੇਸ਼ਾਨ ਕਰਦੇ ਹਨ, ਮੁਨੀ ਵਿਸ਼ਵਾਮਿੱਤਰ ਦਾ ਰਾਜਾ ਦਸ਼ਰਥ ਦੇ ਦਰਬਾਰ ਵਿਚ ਜਾਣਾ, ਉਹਨਾ ਤੋਂ ਆਪਣੀ ਰੱਖਿਆ ਲਈ ਰਾਮ- ਲਛਮਣ ਨੂੰ ਨਾਲ ਲੈਕੇ ਜਾਣਾ, ਰਾਮ-ਲਛਮਣ ਜੀ ਦਾ ਅਤੇ ਜੰਗਲਾਂ ਵਿੱਚ ਜਾਣਾ ਅਤੇ ਤਾੜਕਾ, ਮਾਰੀਚ-ਸੁਬਾਹੂ ਦਾ ਵਧ ਕਰਨਾ ਤੇ ਪੱਥਰ ਦੀ ਬਣੀ ਅਹੱਲਿਆ ਦਾ ਉਦਧਾਰ ਕਰਨਾ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਮੰਚ ਨਾਲ ਜੋੜ ਕੇ ਰੱਖਿਆ।

ਉਨ੍ਹਾਂ ਦੱਸਿਆ ਕਿ ਛੋਟੇ ਸ਼੍ਰੀ ਰਾਮ ਜੀ ਦੇ ਸਰੂਪ ਵਿੱਚ ਬਾਲ ਕਲਾਕਾਰ ਜਸ਼ਨ ਅਤੇ ਛੋਟੇ ਸ਼੍ਰੀ ਲਛਮਣ ਜੀ ਦੇ ਸਰੂਪ ਵਿੱਚ ਧਰੂਵ ਰੱਲਾ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਆਪਣੀ-ਆਪਣੀ ਭੁਮਿਕਾ ਨਿਭਾਈ ਗਈ।ਇਸ ਤੋਂ ਇਲਾਵਾ ਪਰਜਾ ਵਾਸੀ ਸੋਨੂ ਰੱਲਾ, ਡਾ. ਵਿਕਾਸ ਸ਼ਰਮਾ, ਸ਼ੰਟੀ ਅਰੋੜਾ, ਵਿਪਨ, ਸਮਰ, ਤਰਸੇਮ ਹੋਂਡਾ ਅਤੇ ਵਿਜੇ ਸ਼ਰਮਾ ਵੱਲੋਂ ਰੋਲ ਨਿਭਾਇਆ ਗਿਆ। 

ਮੁਨੀ ਵਿਸ਼ਵਮਿੱਤਰ ਰਿੰਕੂ ਬਾਸਲ, ਰਾਖਸ਼ਸ ਮਾਰੀਚ ਤੇ ਸੁਬਾਹੂ ਬੰਟੀ ਸ਼ਰਮਾ ਤੇ ਵਿਸ਼ਾਲ ਵਿੱਕੀ ਸ਼ਰਮਾ ਤੋਂ ਇਲਾਵਾ ਸੇਵਕ ਸੰਦਲ, ਪੁਨੀਤ ਸ਼ਰਮਾ ਗੋਗੀ, ਰਾਜੂ ਬਾਵਾ, ਜੀਵਨ, ਗਗਨ, ਨਰੇਸ਼, ਮੇਹੁਲ, ਵਿਨਾਇਕ, ਕਾਕੀ, ਸੰਜੇ, ਸਚਿਨ, ਸਾਹਿਲ, ਦਸ਼ਰਥ ਪ੍ਰਵੀਨ ਟੋਨੀ ਸ਼ਰਮਾ, ਸੁਮੰਤ ਮਨੋਜ ਸ਼ਰਮਾ, ਮੁਨੀ ਵਿਸਿ਼ਸ਼ਟ ਮਨੋਜ ਅਰੋੜਾ, ਤਾੜਕਾ ਦਾ ਰੋਲ ਜਗਨ ਕੋਕਲਾ, ਅਹੱਲਿਆ ਨਿਰਮਲ ਨੇ ਬਹੁਤ ਹੀ ਬਾਖੂਬੀ ਢੰਗ ਨਾਲ ਨਿਭਾਏ।

 

Tags: Religious , Mansa , Sri Subash Dramatic Club Mansa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD