Saturday, 18 May 2024

 

 

ਖ਼ਾਸ ਖਬਰਾਂ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ

 

ਚਿਤਕਾਰਾ ਯੂਨੀਵਰਸਿਟੀ ਦੇ ਕਾਲਜ ਆਫ਼ ਐਜੂਕੇਸ਼ਨ ਵਿੱਚ ਨਵੇਂ ਬੈਚ ਦੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ

ਪ੍ਰਸਿੱਧ ਭਾਰਤੀ ਮਿਥਿਹਾਸਕ ਕਥਾਕਾਰ ਡਾ ਦੇਵ ਦੱਤ ਪਟਨਾਇਕ ਨੇ ਸਿੱਖਣ ਸਾਸ਼ਤਰ ਸਬੰਧੀ ਦਿੱਤਾ ਵਿਸ਼ੇਸ ਭਾਸ਼ਨ

Chitkara University, Banur, Rajpura, Dr. Ashok K Chitkara,Chitkara Business School, Dr. Madhu Chitkara

Web Admin

Web Admin

5 Dariya News

ਬਨੂਡ਼/ਰਾਜਪੁਰਾ , 26 Sep 2023

ਚਿਤਕਾਰਾ ਯੂਨੀਵਰਸਿਟੀ, ਪੰਜਾਬ ਵਿਖੇ ਚਿਤਕਾਰਾ ਕਾਲਜ ਆਫ਼ ਐਜੂਕੇਸ਼ਨ (ਸੀਸੀਈ) ਨੇ ਆਪਣੇ ਬੀਐੱਡ ਅਤੇ ਐਮਐੱਡ ਦੇ 2023-25 ਬੈਚ ਦੇ ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ। ਇਸ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦੇਸ਼ ਕਾਲਜ ਦੀਆਂ ਸ਼ਾਨਦਾਰ ਪਰੰਪਰਾਵਾਂ ਅਤੇ ਸਿਧਾਤਾਂ ਤੋਂ ਨਵੇਂ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਸੀ।

ਇਸ ਮੌਕੇ ਭਾਰਤੀ ਮਿਥਿਹਾਸਕ ਕਥਾਕਾਰ, ਲੇਖਕ ਅਤੇ ਚਿੱਤਰਕਾਰ ਅਤੇ ਪ੍ਰਸਿੱਧ ਵਕਤਾ ਡਾ ਦੇਵ ਦੱਤ ਪਟਨਾਇਕ, ਸਿੱਖਿਆ ਸਲਾਹਕਾਰ ਅਤੇ ਸਿਟੀ ਯੂਨਿਵਰਸਿਟੀ, ਅਜਮਾਨ ਦੇ ਬਿਜ਼ਨਸ ਸਕੂਲ ਦੇ ਪੂਰਵ ਡੀਨ ਪ੍ਰੋਫੇਸਰ ਡਾ. ਐੱਚ. ਐਸ ਅਨੰਤ ਅਤੇ ਚਿਤਕਾਰਾ ਡਿਜ਼ਾਈਨ ਸਕੂਲ ਦੇ ਐਸੋਸੀਏਟ ਪ੍ਰੋਫੇਸਰ, ਸ਼੍ਰੀ ਆਸ਼ੀਸ਼ ਵਰਮਾ ਨੇ ਮੁਖ ਵਕਤਾ ਵਜੋਂ ਵਿਦਿਆਰਥੀਆਂ ਨੂ ਸੰਬੋਦਿਤ ਇਤਾ।ਪ੍ਰੋਗਰਾਮ ਦੇ ਆਰੰਭ ਵਿੱਚ ਸ਼ਮਾ ਰੌਸ਼ਨ ਕੀਤੀ ਗਈ ਅਤੇ ਕਾਲਜ ਦੇ ਡੀਨ ਵੱਲੋਂ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਾਲਜ ਬਾਰੇ ਜਾਣਕਾਰੀ ਪੇਸ਼ ਕੀਤੀ ਗਈ।

ਮੁੱਖ ਮਹਿਮਾਨ ਡਾ ਦੇਵ ਦੱਤ ਪਟਨਾਇਕ ਜਿਨ੍ਹਾਂ 15 ਤੋਂ ਵੱਧ ਭਾਸ਼ਾਵਾਂ ਵਿੱਚ 50 ਤੋਂ ਵੱਧ ਪੁਸਤਕਾਂ ਲਿਖੀਆਂ ਹਨ ਨੇ ‘‘ਅਧਿਆਪਨ ਮੰਤਰਾਂ ਵਿੱਚ ਮੁਹਾਰਤ” ਵਿਸ਼ੇ ਤੇ ਸੰਬੋਧਨ ਕੀਤਾ। ਉਨ੍ਹਾਂ ਅਧਿਆਪਨ ਦੇ ਮੁੱਖ ਸਿਧਾਤਾਂ ਸਬੰਧੀ ਗੱਲ ਕਰਦਿਆਂ ਕਲਾਸ ਰੂਮਾਂ ਵਿੱਚ ਇਨ੍ਹਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਸਬੰਧੀ ਜਾਣਕਾਰੀ ਦਿੱਤੀ। ਅਧਿਆਪਨ ਅਭਿਆਸ ਉੱਤੇ ਚਾਨਣਾ ਪਾਉਂਦਿਆਂ ਉਨ੍ਹਾਂ ਮਿਥਿਹਾਸ ਅਤੇ ਪ੍ਰਬੰਧਨ ਦੇ ਖੇਤਰਾਂ ਅਤੇ ਉਹਨਾਂ ਤਰੀਕਿਆਂ ਨੂੰ ਵੀ ਛੋਹਿਆ, ਜਿਨ੍ਹਾਂ ਨੂੰ ਅਧਿਆਪਨ ਸਮੱਗਰੀ ਦੀ ਸਫਲ ਡਿਲੀਵਰੀ ਲਈ ਕਲਾਸਰੂਮਾਂ ਵਿੱਚ ਸ਼ਾਮਲ ਕਰਨ ਦੇ ਤਰੀਕਿਆਂ ਨੂੰ ਵੀ ਛੂਹਿਆ।

ਆਪਣੇ ਸਮਾਪਤੀ ਭਾਸ਼ਣ ਵਿੱਚ ਡਾ. ਦੇਵਦੱਤ ਪਟਨਾਇਕ ਨੇ ਚਿਤਕਾਰਾ ਯੂਨੀਵਰਸਿਟੀ ਦੇ ਕ੍ਰਾਂਤੀਕਾਰੀ ਬੀ.ਐੱਡ. ਅਤੇ ਐਮ.ਐੱਡ. ਪ੍ਰੋਗਰਾਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਦਯੋਗ 4.0 ਦੀਆਂ ਜ਼ਰੂਰਤਾਂ ਦੇ ਅਨੁਸਾਰ ਡਿਜ਼ਾਇਨ ਕੀਤੇ ਗਏ ਇਹ ਪ੍ਰੋਗਰਾਮ ਅਜੋਕੀ ਪੀਡ਼੍ਹੀ ਦੀਆਂ ਸਿੱਖਣ ਦੀਆਂ ਸ਼ੈਲੀਆਂ ਦੀਆਂ ਮੰਗਾਂ ਨੂੰ ਪੂਰਾ ਕਰਦੇ ਹਨ।

ਸਿੱਖਿਆ ਸਲਾਹਕਾਰ ਅਤੇ ਸਿਟੀ ਯੂਨਿਵਰਸਿਟੀ, ਅਜਮਾਨ ਦੇ ਬਿਜ਼ਨਸ ਸਕੂਲ ਦੇ ਪੂਰਵ ਡੀਨ ਪ੍ਰੋਫੇਸਰ ਡਾ. ਐੱਚ. ਐਸ ਅਨੰਤ, ਨੇ ਅਧਿਆਪਕਾਂ ਲਈ ਪ੍ਰਭਾਵਸ਼ਾਲੀ ਸੰਚਾਰ ਕੌਸ਼ਲ ਤੇ ਪ੍ਰਕਾਸ਼ ਪਾਯਾ। ਪ੍ਰੋਫੇਸਰ ਡਾ. ਅਨੰਤ ਨੇ ਵਿਦਿਆਰਥੀਆਂ ਨੂ ਮੌਖਿਕ ਅਤੇ ਗੈਰ-ਮੌਖਿਕ ਸੰਚਾਰ ਦੇ ਮਹੱਤਵ ਤੋਂ ਵੀ ਅਵਗਤ ਕਰਾਯਾ। ਅਲਫ਼ਾ-ਅਧਿਆਪਕਾਂ ਅਤੇ ਅਲਫ਼ਾ-ਮਾਸਟਰਸ ਨੇ ਇੱਕ ਸਟੋਰੀ ਟੈਲੀਂਗ ਦੀ ਸਰਗਰਮੀ ਵਿੱਚ ਵੀ ਭਾਗ ਲਿਆ।

ਇੱਕ ਹੋਰ ਸੈਸ਼ਨ ਚਿਤਕਾਰਾ ਡਿਜ਼ਾਈਨ ਸਕੂਲ ਦੇ ਐਸੋਸੀਏਟ ਪ੍ਰੋਫੇਸਰ, ਸ਼੍ਰੀ ਆਸ਼ੀਸ਼ ਵਰਮਾ ਦੁਆਰਾ 'ਫੋਟੋਗ੍ਰਾਫੀ: ਇੱਕ ਜ਼ਰੂਰੀ ਸਿੱਖਿਆ ਉਪਕਰਨ' ਵਿਸ਼ੇ 'ਤੇ ਆਯੋਜਿਤ ਕੀਤਾ ਗਿਆ। ਉਹਨਾ ਇੱਕ ਯਾਦ “ਡਿਜਿਟਲ ਡਾਇਰੀ” ਦੇ ਰੂਪ ਵਿੱਚ ਫੋਟੋਗ੍ਰਾਫੀ ਦੇ ਮਹੱਤਵ ਉੱਤੇ ਪ੍ਰਕਾਸ਼ ਪਾਯਾ। ਉਨ੍ਹਾਂ ਨੇ ਕਿਹਾ ਹੈ ਕਿ ਫੋਟੋਗ੍ਰਾਫੀ 'ਚ ਵਿਸ਼ਵ ਨੂ ਬਦਲਣ ਦੀ ਸ਼ਕਤੀ ਹੈ ਅਤੇ ਇਹ ਸਿੱਖਿਆ ਦੇ ਨਾਲ-ਨਾਲ ਸਿੱਖਣ ਦੀ ਸ਼ਕਤੀ ਨੂ ਵੀ ਵਧਾਂਦੀ ਹੇ।

ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਉਤਸ਼ਾਹਿਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ: ਮਧੂ ਚਿਤਕਾਰਾ ਨੇ ਕਿਹਾ, ‘‘ਜਦੋਂ ਅੱਜ ਦੇ ਸਿਖਿਆਰਥੀਆਂ ਨੂੰ ਸਿਖਾਉਣ ਦੀ ਗੱਲ ਆਉਂਦੀ ਹੈ ਤਾਂ ਨਵੀਨਤਮ ਵਿਦਿਅਕ ਰੁਝਾਨਾਂ ਅਤੇ ਤਕਨੀਕਾਂ ਨਾਲ ਤਾਲਮੇਲ ਰੱਖਣਾ ਬਹੁਤ ਮਹੱਤਵਪੂਰਨ ਹੈ। ਅਜੋਕੇ ਸਮੇਂ ਦੇ ਅਧਿਆਪਕ ਦੇ ਅੱਗੇ ਅਜਿਹੇ ਸਿਖਿਆਰਥੀਆਂ ਨੂੰ ਪਡ਼ਾਉਣਾ ਵੀ ਇੱਕ ਚੁਣੌਤੀ ਹੈ, ਜਦੋਂ ਕਿ ਉਹ ਡਿਜੀਟਲ ਮਾਧਿਅਮਾਂ ਰਾਹੀਂ ਬਹੁਤ ਸਾਰੀ ਜਾਣਕਾਰੀ ਪਹਿਲਾਂ ਤੋਂ ਹੀ ਹਾਸਿਲ ਕਰ ਚੁੱਕੇ ਹੁੰਦੇ ਹਨ।

ਉਨ੍ਹਾਂ ਬੀਐੱਡ ਅਤੇ ਐਮਐੱਡ ਦੇ 2023-25 ਬੈਚ ਦੇ ਸਿਖਿਆਰਥੀਆਂ ਨੂੰ ਚਿਤਕਾਰਾ ਕਾਲਜ ਆਫ਼ ਐਜੂਕੇਸ਼ਨ(ਸੀਸੀਈ) ਵਿਖੇ ਉਨ੍ਹਾਂ ਦੀ ਅਕਾਦਮਿਕ ਯਾਤਰਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਯੂਨੀਵਰਸਿਟੀ ਵਿਖੇ ਪਹੁੰਚੇ ਮੁੱਖ ਵਕਤਾ ਡਾ ਦੇਵ ਦੱਤ ਪਟਨਾਇਕ, ਸਿੱਖਿਆ ਸਲਾਹਕਾਰ ਪ੍ਰੋਫੇਸਰ ਡਾ. ਐੱਚ. ਐਸ ਅਨੰਤ ਅਤੇ ਚਿਤਕਾਰਾ ਡਿਜ਼ਾਈਨ ਸਕੂਲ ਦੇ ਐਸੋਸੀਏਟ ਪ੍ਰੋਫੇਸਰ, ਸ਼੍ਰੀ ਆਸ਼ੀਸ਼ ਵਰਮਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਨਿਸ਼ਚਿਤ ਰੂਪ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਅਧਿਆਪਨ ਦੇ ਸੁਨਹਿਰੀ ਸਿਧਾਤਾਂ ਦਾ ਪਾਲਣ ਕਰਨ ਦੇ ਨਾਲ-ਨਾਲ ਕਾਰਜਸ਼ੀਲ ਅਧਿਆਪਨ ਅਭਿਆਸ ਨੂੰ ਸ਼ੁਰੂ ਕਰਨ ਦੇ ਗੁਣਾਂ ਦਾ ਵਰਨਣ ਕੀਤਾ ਹੈ।”

‘‘ਅਧਿਆਪਨ ਮੰਤਰਾਂ ਵਿੱਚ ਮੁਹਾਰਤ” ਗਿਆਨ ਭਰਪੂਰ ਸਮਾਗਮ ’ਤੇ ਆਪਣੇ ਉਤਸ਼ਾਹ ਅਤੇ ਵਿਚਾਰ ਸਾਂਝੇ ਕਰਦਿਆਂ, ਬੀ.ਐੱਡ ਦੀ ਨਵੇਂ ਬੈਚ ਦੀ ਇੱਕ ਵਿਦਿਆਰਥਣ ਨੇ ਕਿਹਾ ਕਿ ਓਰੀਐਂਟੇਸ਼ਨ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਇੱਕ ਪਰਿਵਰਤਨਸ਼ੀਲ ਅਨੁਭਵ ਰਿਹਾ ਹੈ। ਅਸੀਂ ਅਜ ਸਿੱਖਿਆ ਕਿ ਸ਼ਿਕ੍ਸ਼ਾ ਪਾਠ ਪੁਸਤਕਾਂ ਅਤੇ ਲੈਕਚਰਾਂ ਦੇ ਨਾਲ ਨਾਲ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਸਵੈ-ਪ੍ਰਗਟਾਵੇ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਬਾਰੇ ਵੀ ਹੈ। ਉਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਮੈਨੂੰ ਇੱਕ ਸਕਾਰਾਤਮਕ ਅਤੇ ਸ਼੍ਸ਼੍ਕਤ ਕਲਾਸਰੂਮ ਵਾਤਾਵਰਣ ਪੈਦਾ ਕਰਨ ਦੀ ਮਹੱਤਤਾ ਸਿਖਾਈ ਹੈ।

 

Tags: Chitkara University , Banur , Rajpura , Dr. Ashok K Chitkara , Chitkara Business School , Dr. Madhu Chitkara

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD