Wednesday, 22 July 2026

 

 

ਖ਼ਾਸ ਖਬਰਾਂ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ

 

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਵਿਖੇ ਮਨਾਇਆ "ਬਾਬਾ ਫਰੀਦ ਆਗਮਨ ਪੁਰਵ"

Health, Baba Farid University of Health Sciences, Faridkot

Web Admin

Web Admin

5 Dariya News

ਫਰੀਦਕੋਟ , 21 Sep 2023

Last updated on: Sep 21, 2023, 00:00 IST

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵੱਲੋਂ 22 ਸਤੰਬਰ 2023 ਨੂੰ "ਬਾਬਾ ਫਰੀਦ ਆਗਮਨ ਪੁਰਬ" ਪੂਰੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸ਼ੁਭ ਦਿਹਾੜੇ 'ਤੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇਠ ਡਾ. ਬਲਬੀਰ ਸਿੰਘ (ਸਿਹਤ ਮੰਤਰੀ), ਸ. ਗੁਰਮੀਤ ਸਿੰਘ ਖੁੱਡੀਆਂ (ਖੇਤੀਬਾੜੀ ਮੰਤਰੀ), ਸ. ਗੁਰਦਿੱਤ ਸਿੰਘ ਸੇਖੋਂ (ਸਥਾਨਕ ਵਿਧਾਇਕ), ਡਾ. ਸੁਸ਼ੀਲ ਮਿੱਤਲ, ਮਾਨਯੋਗ ਵਾਈਸ-ਚਾਂਸਲਰ(ਆਈ.ਕੇ.ਜੀ.ਪੀ.ਟੀ.ਯੂ) ਕਪੂਰਥਲਾ, ਡਾ: ਬੂਟਾ ਸਿੰਘ ਸਿੱਧੂ ਮਾਨਯੋਗ ਵਾਈਸ-ਚਾਂਸਲਰ,(ਐਮ.ਆਰ.ਐੱਸ.ਪੀ.ਟੀ.ਯੂ) ਬਠਿੰਡਾ ਅਤੇ ਕਈ ਪਤਵੰਤਿਆਂ ਨੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਯੂਨੀਵਰਸਿਟੀ ਦਾ ਦੌਰਾ ਕੀਤਾ।

ਮਾਣਯੋਗ ਸਿਹਤ ਮੰਤਰੀ ਪੰਜਾਬ, ਨੇ ਉੱਚ-ਸਮਰੱਥਾ ਵਾਲੇ ਮੈਨਿਕਿਨਾਂ ਨਾਲ ਲੈਸ ਇੱਕ ਸਕਿੱਲ ਲੈਬ ਦਾ ਵੀ ਉਦਘਾਟਨ ਕਰਨਗੇ ਜੋ ਕਿ ‘ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐਸ.ਏ.ਆਈ.ਡੀ.)’ ਦੀ ਮਦਦ ਨਾਲ ਬਣਾਈ ਗਈ ਹੈ। ਇਹ ਸਿਮੂਲੇਸ਼ਨ-ਅਧਾਰਿਤ ਸਿਖਲਾਈ ਲੈਬ ਜੀਵਨ ਨੂੰ ਖਤਰੇ ਵਿੱਚ ਪਾਏ ਬਿਨਾਂ ਕਲੀਨੀਕਲ ਹੁਨਰ ਦਾ ਅਭਿਆਸ ਕਰਨ ਦੀ ਸਹੂਲਤ ਦੇਵੇਗੀ, ਅਤੇ ਸਿਖਲਾਈਕਰਤਾ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਕਰੇਗੀ। 

ਇਸ ਤੋਂ ਇਲਾਵਾ ਨੈਕਸਟਜੈਨ ਈ-ਹਸਪਤਾਲ ਆਨਲਾਇਨ ਪੋਰਟਲ ਦਾ ਉਦਘਾਟਨ ਕਰਨਗੇ। ਇਸ ਸਿਸਟਮ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੇ ਸ਼ੁਰੂ ਹੋਣ ਨਾਲ ਹਸਪਤਾਲ ਦਾ ਸਾਰਾ ਕੰਮ ਜਿਵੇਂ ਕਿ ਓ ਪੀ ਡੀ , ਆਈ ਪੀ ਡੀ, ਬਿਲਡਿੰਗ, ਲੈਬ ਰਿਕਾਰਡ, ਬਲੱਡ ਬੈਂਕ ਰਿਕਾਰਡ ਅਤੇ ਸਟਾਕ ਵਗੈਰਾ ਕੰਪਿਊਟਰਈਕ੍ਰਿਤ ਹੋ ਜਾਵੇਗਾ । 

ਆਉਣ ਵਾਲੇ ਸਮੇ ਵਿੱਚ ਮਰੀਜ਼ ਆਪਣੀ ਪਰਚੀ ਘਰ ਬੈਠੇ ਹੀ ਆਨਲਾਇਨ ਬਣਾ ਸਕਣਗੇ ਅਤੇ ਲੈਬ ਰਿਪੋਟਾਂ ਵੀ ਘਰ ਬੈਠੇ ਹੀ ਦੇਖ ਸਕਣਗੇ। ਮਾਨਯੋਗ ਮੰਤਰੀ ਜੀ ਨੇ ਆਪਣੀ ਮਹਾਨ ਦੂਰਅੰਦੇਸ਼ੀ ਨਾਲ "ਗਰੀਨ ਕੈਂਪਸ ਹੈਲਥ ਯੂਨੀਵਰਸਿਟੀ" ਦਾ ਵੀ ਈ-ਉਦਘਾਟਨ ਕਰਨਗੇ, ਜੋ ਕਿ ਯੂਨੀਵਰਸਿਟੀ ਨੂੰ ਗਰੀਨ ਕੈਂਪਸ ਯੂਨੀਵਰਸਿਟੀ ਬਣਾਉਣ ਲਈ ਯਤਨ ਸ਼ੁਰੂ ਕਰਨ ਵਾਲੀ ਭਾਰਤ ਦੀ ਪਹਿਲੀ ਸਿਹਤ ਵਿਗਿਆਨ ਯੂਨੀਵਰਸਿਟੀ ਬਣਨ ਜਾ ਰਹੀ ਹੈ। 

ਵਿਸ਼ਵ ਭਰ ਵਿੱਚ ਚਿਕਿਤਸਕ ਪੌਦਿਆਂ ਦੇ ਉਤਪਾਦਾਂ ਦੀ ਵਿਆਪਕ ਵਰਤੋਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮਾਨਯੋਗ ਮੰਤਰੀ ਜੀ  ‘ਇੰਟਰਨੈਸ਼ਨਲ ਸੈਂਟਰ ਫਾਰ ਨੈਚੁਰਲ ਪਲਾਂਟ ਪ੍ਰੋਡਕਟਸ ਰਿਸਰਚ ਐਂਡ ਇਨਕਿਊਬੇਸ਼ਨ ਸੈਂਟਰ (INPPRIC)’ ਦਾ ਉਦਘਾਟਨ ਵੀ ਕਰਨਗੇ ਜੋ ਕਿ ਆਰ.ਸੀ.ਐਫ.ਸੀ.-ਐਨ.ਆਰ.1, ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ, ਆਯੂਸ਼, ਭਾਰਤ ਸਰਕਾਰ ਮੰਤਰਾਲੇ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਕੇਂਦਰ ਫਾਈਟੋਮੈਡੀਸਨ ਦੇ ਸਾਰੇ ਪਹਿਲੂਆਂ 'ਤੇ ਕੇਂਦਰਿਤ ਖੋਜ ਕਰੇਗਾ। 

ਫਾਈਟੋਮੈਡੀਸਨ ਦੀ ਮਹੱਤਤਾ ਅਤੇ ਚਿਕਿਤਸਕ ਪੌਦਿਆਂ ਦੀ ਕਾਸ਼ਤ, ਪ੍ਰਮਾਣਿਕਤਾ ਅਤੇ ਗੁਣਵੱਤਾ ਨਿਯੰਤਰਣ ਲਈ ਹੁਨਰਮੰਦ ਮਨੁੱਖੀ ਸ਼ਕਤੀ ਦੀ ਘਾਟ ਨੂੰ ਦੇਖਦੇ ਹੋਏ, ਉਨ੍ਹਾਂ ਨੇ ਐਮ.ਐਸ.ਸੀ. (ਫਾਈਟੋ-ਆਰਗਨੋ-ਐਗਰੋ-ਮੈਡੀਸਨ) ਅਤੇ ਐਮ.ਐਸ.ਸੀ. (ਜਰਨਟੋਲੋਜੀ) ਕੋਰਸਾਂ ਨੂੰ ‘ਯੂਨੀਵਰਸਿਟੀ ਸੈਂਟਰ ਆਫ ਐਕਸੀਲੈਂਸ ਇੰਨ ਰਿਸਰਚ’ ਵਿੱਚ ਸ਼ੁਰੂ ਕਰਨ ਵਾਸਤੇ ਵੀ ਇਜਾਜ਼ਤ ਦਿੱਤੀ ਗਈ ਹੈ ਅਤੇ ਅਕਾਦਮਿਕ ਪ੍ਰੋਗਰਾਮਾਂ ਦੀ ਸ਼ੁਰੂਆਤ ਦਾ ਈ-ਉਦਘਾਟਨ ਕਰਨਗੇ। ਇਹ ਕੋਰਸ ਪਹਿਲੀ ਵਾਰ ਕਿਸੇ ਭਾਰਤੀ ਯੂਨੀਵਰਸਿਟੀ ਵਿੱਚ ਸ਼ੁਰੂ ਕੀਤੇ ਜਾ ਰਹੇ ਹਨ। 

ਉਨ੍ਹਾਂ ਨੇ ‘ਮਾਸਟਰ ਆਫ਼ ਹਸਪਤਾਲ ਅਤੇ ਹੈਲਥ ਐਡਮਿਨਿਸਟ੍ਰੇਸ਼ਨ’ ਪ੍ਰੋਗਰਾਮ ਨੂੰ ਵੀ ਈ-ਲਾਂਚ ਕਰਨਗੇ। ਮਾਨਯੋਗ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਰਾਜੀਵ ਸੂਦ ਜੀ ਨੇ ਡਾ. ਅਰੁਨ ਚੰਦਨ, ਰੀਜਨਲ ਡਾਇਰੈਕਟਰ, ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਅਤੇ ਸ਼੍ਰੀਮਤੀ ਰੀਵਾ ਸੂਦ, ਇੰਡੀਕੇਅਰ ਟਰੱਸਟ ਦੇ ਡਾਇਰੈਕਟਰ ਦੇ ਸਹਿਯੋਗ ਨਾਲ ਇਹ ਕੋਰਸ  ਸ਼ੁਰੂ ਕਰਨ ਅਤੇ ਪਾਠਕ੍ਰਮ ਬਣਾਉਣ ਦਾ ਸ਼ਲਾਗਾ ਯੋਗ ਉਪਰਾਲਾ ਕੀਤਾ ਹੈ । ਸ਼੍ਰੀਮਤੀ ਰੀਵਾ ਸੂਦ ਡ੍ਰੈਗਨ ਪਲਾਂਟ ਅਤੇ ਔਸ਼ਧੀ ਪੌਦਿਆਂ ਦੇ ਖੇਤਰ ਵਿੱਚ ਇੱਕ ਜਾਣੀ-ਪਛਾਣੀ ਉੱਦਮੀ ਖੇਤੀ-ਮਹਿਲਾ ਹੈ । 

ਇਸ ਤੋਂ ਇਲਾਵਾ ਡਾ. ਦੀਪਕ ਜੌਹਨ ਭੱਟੀ, ਡੀਨ ਕਾਲਜਿਜ਼ ਬੀ.ਐਫ.ਯੂ.ਐਚ.ਐਸ., ਡਾ. ਸੰਜੇ ਗੁਪਤਾ, ਪ੍ਰਿੰਸੀਪਲ ਜੀ.ਜੀ.ਐਸ. ਮੈਡੀਕਲ ਕਾਲਜ, ਫਰੀਦਕੋਟ, ਡਾ. ਰਜੀਵ ਸ਼ਰਮਾ, ਕੰਟਰੋਲਰ ਆਫ ਇੰਗਜਾਮੀਨੇਸ਼ਨ, ਬੀ.ਐਫ.ਯੂ.ਐਚ.ਐਸ., ਡਾ. ਪ੍ਰਵੀਨ ਬਾਂਸਲ, ਡਾਇਰੈਕਟਰ ਯੂ.ਸੀ.ਈ.ਆਰ, ਬੀ.ਐਫ.ਯੂ.ਐਚ.ਐਸ., ਡਾ ਸ਼ੀਲੇਖ ਮਿੱਤਲ, ਮੈਡੀਕਲ ਸੂਪਰਡੈਂਟ, ਜੀ.ਜੀ.ਐਸ. ਮੈਡੀਕਲ ਕਾਲਜ ਅਤੇ ਹਸਪਤਾਲ, ਡਾ ਸ਼ਸੀਕਾਂਤ ਧੀਰ, ਮੁੱਖੀ ਬੱਚਾ ਵਿਭਾਗ ਵੱਲੋਂ ਵੀ ਅਹਿਮ ਭੂਮੀਕਾ ਨਿਭਾਈ ਗਈ।

 

Tags: Health , Baba Farid University of Health Sciences , Faridkot

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD