Tuesday, 14 May 2024

 

 

ਖ਼ਾਸ ਖਬਰਾਂ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ ਮੋਹਕਮਪੁਰਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ ਜਨਰਲ ਅਬਜਰਵਰ ਦੀ ਨਿਗਰਾਨੀ ਹੇਠ ਚੋਣ ਅਮਲੇ ਦੀ ਹੋਈ ਰੈਂਡੇਮਾਈਜੇਸ਼ਨ ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ 5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਲੰਬੀ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਦਰਜ਼ਨਾਂ ਅਕਾਲੀ ਕਾਂਗਰਸ ਵਿਚ ਹੋਏ ਸ਼ਾਮਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਸੰਗਤ ਮੰਡੀ ’ਚ ਚੋਣ ਦਫ਼ਤਰ ਦਾ ਉਦਘਾਟਨ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ

 

'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਦੂਜੇ ਦਿਨ ਰੌਚਕ ਖੇਡ ਮੁਕਾਬਲੇ ਹੋਏ ਫੁੱਟਬਾਲ, ਵਾਲੀਬਾਲ, ਕਬੱਡੀ, ਐਥਲੇਟਿਕਸ ਅਤੇ ਰੱਸਾ-ਕੱਸੀ ਦੇ ਮੁਕਾਬਲੇ ਬਣੇ ਖਿੱਚ ਦਾ ਕੇਂਦਰ

Sports News, Khedan Watan Punjab Dia 2023, Khedan Watan Punjab Dia, Khedan Watan Punjab Diyan-2023, Khedan Watan Punjab Diyan, Sangrur

Web Admin

Web Admin

5 Dariya News

ਸੰਗਰੂਰ , 03 Sep 2023

ਖੇਡਾਂ ਵਤਨ ਪੰਜਾਬ ਦੀਆਂ - 2023 ਅਧੀਨ ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਰੌਚਕ ਖੇਡ ਮੁਕਾਬਲੇ ਹੋਏ ਅਤੇ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਵਿਚ ਅੰ.-14 (ਲੜਕੇ/ਲੜਕੀਆਂ), ਅੰ. 17 (ਲੜਕੇ/ਲੜਕੀਆਂ) ਅਤੇ ਅੰ. 21 (ਲੜਕੇ/ਲੜਕੀਆਂ) ਦੇ ਵੱਖ-ਵੱਖ 6 ਖੇਡਾਂ ਫੁੱਟਬਾਲ, ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸ਼ਿੰਗ), ਕਬੱਡੀ (ਸਰਕਲ ਸਟਾਇਲ), ਕਬੱਡੀ (ਨੈਸਨਲ ਸਟਾਇਲ), ਐਥਲੇਟਿਕਸ, ਰੱਸਾ-ਕੱਸੀ ਅਤੇ ਖੋਹ-ਖੋਹ ਦੇ ਟੂਰਨਾਮੈਂਟ ਕਰਵਾਏ ਗਏ ਜਿਸ ਵਿੱਚ ਵੱਡੀ ਗਿਣਤੀ ਖਿਡਾਰੀਆਂ ਨੇ ਭਾਗ ਲਿਆ। 

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਨਵਦੀਪ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਨੇ ਦਿੰਦਿਆਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਨਤੀਜਿਆਂ ਤਹਿਤ ਬਲਾਕ ਸ਼ੇਰਪੁਰ ਦੇ ਖੇਡ ਸਥਾਨ ਵਿਖੇ ਫੁੱਟਬਾਲ ਅੰ-14 (ਲੜਕਿਆਂ) ਦੇ ਮੁਕਾਬਲੇ ਵਿੱਚ ਮਾਹਮਦਪੁਰ ਪਿੰਡ ਅਤੇ ਖੇੜੀ ਚਹਿਲਾਂ ਪਿੰਡ ਦੀ ਟੀਮਾਂ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ। 

ਫੁੱਟਬਾਲ ਅੰ-17 (ਲੜਕਿਆਂ) ਦੇ ਮੁਕਾਬਲੇ ਵਿੱਚ ਵੀ ਮਾਹਮਦਪੁਰ ਪਿੰਡ ਅਤੇ ਖੇੜੀ ਚਹਿਲਾਂ ਪਿੰਡ ਦੀ ਟੀਮਾਂ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ। ਬਲਾਕ ਦਿੜ੍ਹਬਾ ਦੇ ਸ਼ਹੀਦ ਬਚਨ ਸਿੰਘ ਸਟੇਡੀਅਮ ਵਿਖੇ ਕਬੱਡੀ (ਨੈਸ਼ਨਲ ਸਟਾਇਲ) ਅੰ-17 (ਲੜਕਿਆਂ) ਦੇ ਮੁਕਾਬਲੇ ਵਿੱਚ ਪਿੰਡ ਦਿੜਬਾ, ਕਮਾਲਪੁਰ ਅਤੇ ਤੂਰਬੰਜਾਰਾ ਦੀ ਟੀਮਾਂ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 

ਕਬੱਡੀ (ਸਰਕਲ ਸਟਾਇਲ) ਅੰ-20 (ਲੜਕਿਆਂ) ਦੇ ਮੁਕਾਬਲੇ ਵਿੱਚ ਪਿੰਡ ਉਭਿਆ, ਸ.ਹ.ਸ. ਕਮਾਲਪੁਰ ਅਤੇ ਪਿੰਡ ਖਨਾਲ ਦੀ ਟੀਮਾਂ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਕਬੱਡੀ (ਸਰਕਲ ਸਟਾਇਲ) ਅੰ-17 (ਲੜਕੀਆਂ) ਦੇ ਮੁਕਾਬਲੇ ਵਿੱਚ ਮਘਰਾ ਕਲੱਬ ਸਮੂਰਾ ਦੀ ਟੀਮ ਨੇ ਪਹਿਲਾ ਹਾਸਿਲ ਕੀਤਾ। 

ਉਨ੍ਹਾਂ ਦੱਸਿਆ ਕਿ ਬਲਾਕ ਲਹਿਰਾਗਾਗਾ ਦੇ ਸਰਕਾਰੀ ਹਾਈ ਸਕੂਲ, ਭਾਈ ਕੀ ਪਿਸ਼ੌਰ ਵਿਖੇ ਕਬੱਡੀ (ਨੈਸ਼ਨਲ ਸਟਾਇਲ) ਅੰ-14 (ਮੁੰਡੇ) ਦੇ ਮੁਕਾਬਲੇ ਵਿੱਚ ਸਰਕਾਰੀ ਸੀ.ਸੈ. ਸਕੂਲ, ਲਹਿਲ ਕਲਾਂ, ਸਰਕਾਰੀ ਹਾਈ ਸਕੂਲ, ਝਲੂਰ ਅਤੇ ਸਰਕਾਰੀ ਹਾਈ ਸਕੂਲ ਨੰਗਲਾ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 

ਖੋਹ-ਖੋਹ ਅੰ-17 (ਲੜਕੀਆਂ) ਦੇ ਮੁਕਾਬਲੇ ਵਿੱਚ ਪਿੰਡ ਕਾਲਬੰਜਾਰਾ ਅਤੇ ਸਰਕਾਰੀ ਸੀ.ਸੈ. ਸਕੂਲ, ਸ਼ਾਦੀਹਰੀ/ਰਾਏਧਰਾਣਾ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ। ਖੋਹ-ਖੋਹ ਅੰ-17 (ਲੜਕੇ) ਦੇ ਮੁਕਾਬਲੇ ਵਿੱਚ ਪਿੰਡ ਕਾਲਬੰਜਾਰਾ ਅਤੇ ਭੁਟਾਲ ਪਬਲਿਕ ਸਕੂਲ, ਭੁਟਾਲ ਕਲਾਂ ਦੀ ਟੀਮਾਂ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ। 

ਇਸੇ ਤਰ੍ਹਾਂ ਬਲਾਕ ਸੰਗਰੂਰ ਦੇ ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ, ਮਸਤੂਆਣਾ ਸਾਹਿਬ ਵਿਖੇ ਕਬੱਡੀ (ਨੈਸ਼ਨਲ ਸਟਾਇਲ) ਅੰ-17 (ਲੜਕਿਆਂ) ਦੇ ਮੁਕਾਬਲੇ ਵਿੱਚ ਸਰਕਾਰੀ ਸੀ.ਸੈ. ਸਕੂਲ, ਚੰਗਾਲ, ਸਰਕਾਰੀ ਹਾਈ ਸਕੂਲ, ਮੰਗਵਾਲ ਅਤੇ ਪੁਲਿਸ ਲਾਈਨ ਸੰਗਰੂਰ ਦੀ ਟੀਮਾਂ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 

ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਅਥਲੈਟਿਕਸ ਅੰ. -14 (ਲੜਕੀਆਂ) ਸ਼ਾਟਪੁੱਟ ਥਰੋਅ ਦੇ ਮੁਕਾਬਲੇ ਵਿੱਚ ਸਿਮਰਨਪ੍ਰੀਤ ਕੌਰ ਪੁੱਤਰੀ ਸ੍ਰੀ ਗੁਰਭੇਜ ਸਿੰਘ ਨੇ 6.67 ਮੀ. ਦੂਰੀ ਤੇ ਸ਼ਾਟਪੁੱਟ ਥਰੋਅ ਕਰਕੇ ਪਹਿਲਾ ਸਥਾਨ, ਹੁਨਰ ਦੁਆ ਪੁੱਤਰੀ ਸ੍ਰੀ ਮਨੀਸ਼ ਦੁਆ ਨੇ 6.65 ਮੀ. ਦੂਰੀ ਤੇ ਸ਼ਾਟਪੁੱਟ ਥਰੋਅ ਕਰਕੇ ਦੂਸਰਾ ਸਥਾਨ ਅਤੇ ਲਵਪ੍ਰੀਤ ਕੌਰ ਪੁੱਤਰੀ ਸ੍ਰੀ ਨਿਰਮਲ ਸਿੰਘ ਨੇ 4.55 ਮੀ. ਦੂਰੀ ਤੇ ਸ਼ਾਟਪੁੱਟ ਥਰੋਅ ਕਰਕੇ ਤੀਸਰਾ ਸਥਾਨ ਹਾਸਲ ਕੀਤਾ। 

ਉਨ੍ਹਾਂ ਦੱਸਿਆ ਕਿ ਬਲਾਕ ਧੂਰੀ ਦੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਰਾਜੋਮਾਜਰਾ ਵਿਖੇ ਅਥਲੈਟਿਕਸ ਅੰ. - 14 (ਲੜਕੀਆਂ) ਤਹਿਤ 60 ਮੀ. ਦੌੜ ਦੇ ਮੁਕਾਬਲੇ ਵਿੱਚ ਹੁਸ਼ਨਪ੍ਰੀਤ ਕੌਰ ਪੁੱਤਰੀ ਸ੍ਰੀ ਗੁਰਚਰਨ ਸਿੰਘ, ਰਾਜਨੰਦਨੀ ਕੁਮਾਰੀ ਪੁੱਤਰੀ ਸ੍ਰੀ ਮੁੰਨਾ ਰਾਮ ਅਤੇ ਕੋਮਲਪ੍ਰੀਤ ਕੌਰ ਪੁੱਤਰੀ ਸ੍ਰੀ ਜਸਵੀਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 

ਅਥਲੈਟਿਕਸ ਅੰ. - 17 (ਲੜਕੇ) 3000 ਮੀ. ਦੇ ਮੁਕਾਬਲੇ ਵਿੱਚ ਧਰਮਪ੍ਰੀਤ ਸਿੰਘ ਪੁੱਤਰ ਸ੍ਰੀ ਗੁਰਜੰਟ ਸਿੰਘ, ਸੁਖਮਨਜੋਤ ਸਿੰਘ ਪੁੱਤਰ ਸ੍ਰੀ ਸੁਖਪਾਲ ਸਿੰਘ ਅਤੇ ਬਲਪ੍ਰੀਤ ਸਿੰਘ ਪੁੱਤਰ ਸ੍ਰੀ ਹਰਜਿੰਦਰਪਾਲ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅਥਲੈਟਿਕਸ ਅੰ. - 21 (ਲੜਕੇ) 5000 ਮੀ. ਦੇ ਮੁਕਾਬਲੇ ਵਿੱਚ ਅਰਸ਼ਦੀਪ ਸਿੰਘ ਪੁੱਤਰ ਸ੍ਰੀ ਲਛਮਣ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਸ੍ਰੀ ਬਲਵੀਰ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ। 

ਬਲਾਕ ਭਵਾਨੀਗੜ੍ਹ ਦੇ ਸਰਕਾਰੀ ਸਕੂਲ, ਰਾਮਪੁਰਾ ਵਿਖੇ ਕਬੱਡੀ (ਸਰਕਲ ਸਟਾਇਲ) ਅੰ-17 (ਲੜਕਿਆਂ) ਦੇ ਮੁਕਾਬਲੇ ਵਿੱਚ ਸਰਕਾਰੀ ਸੀ.ਸੈ. ਸਕੂਲ, ਭਵਾਨੀਗੜ੍ਹ, ਸਰਕਾਰੀ ਸੀ.ਸੈ. ਸਕੂਲ ਨਾਗਰਾ ਅਤੇ ਸਰਕਾਰੀ ਸੀ. ਸੈ. ਸਕੂਲ, ਘਰਾਚੋਂ ਦੀ ਟੀਮਾਂ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 

ਬਲਾਕ ਸੁਨਾਮ ਵਿਖੇ ਅਥਲੈਟਿਕਸ ਅੰ. - 17 (ਲੜਕੇ) ਈਵੈਂਟ- 1500 ਮੀ. ਦੇ ਮੁਕਾਬਲੇ ਵਿੱਚ ਅਵਿਨਾਸ਼ ਯਾਦਵ ਪੁੱਤਰ ਸ੍ਰੀ ਮੁੰਨਾ ਯਾਦਵ, ਸਤਬੀਰ ਸਿੰਘ ਪੁੱਤਰ ਸ੍ਰੀ ਗੁਰਵੀਰ ਸਿੰਘ ਅਤੇ ਹਰਮਨ ਸਿੰਘ ਪੁੱਤਰ ਸ੍ਰੀ ਰਾਮ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅਥਲੈਟਿਕਸ ਅੰਡਰ - 21 (ਲੜਕੇ)- 1500 ਮੀ. ਦੇ ਮੁਕਾਬਲੇ ਵਿੱਚ ਪ੍ਰਦੀਪ ਸਿੰਘ ਪੁੱਤਰ ਸ੍ਰੀ ਕੁਲਵੀਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਸ੍ਰੀ ਵਿਜੇ ਸਿੰਘ ਅਤੇ ਅਰਸ਼ਦੀਪ ਸਿੰਘ ਪੁੱਤਰ ਸ੍ਰੀ ਹਰਪਾਲ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।

 

Tags: Sports News , Khedan Watan Punjab Dia 2023 , Khedan Watan Punjab Dia , Khedan Watan Punjab Diyan-2023 , Khedan Watan Punjab Diyan , Sangrur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD