ਡੇਂਗੂ ਅਤੇ ਚਿਕਨਗੁਨੀਆਂ ਨਾਲ ਨਜਿੱਠਣ ਵਾਸਤੇ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਆਮ ਜਨਤਾ ਨੂੰ ਸਿਹਤਮੰਦ ਰੱਖਣ ਲਈ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾਂਦੇ ਹਨ। ਇਨ੍ਹਾਂ ਉਪਰਾਲਿਆ ਤਹਿਤ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ. ਵਿਜੈ ਕੁਮਾਰ ਵੱਲੋਂ ਮਜੀਠਾ ਰੋਡ ਅਤੇ ਘਨੁੰਪੁਰ ਕਾਲੇ ਇਲਾਕਿਆਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਦੇ ਨਾਲ ਨਾਲ ਨਰਸਿੰਗ ਕਾਲਜ ਦੇ ਬੱਚਿਆ ਨੂੰ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਭੇਜਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਘਨੁੰਪੁਰ ਕਾਲੇ ਵਿੱਚ ਡੇਂਗੂ ਅਤੇ ਚਿਕਨਗੁਨੀਆਂ ਦੇ ਕੇਸ ਰਿਪੋਰਟ ਹੋਏ ਸਨ। ਪਰ ਇਸ ਵਕਤ ਉੱਥੇ ਕੋਈ ਵੀ ਐਕਟਿਵ ਦੇਸ ਰਿਪੋਰਟ ਨਹੀਂ ਹੋਇਆ, ਇਸ ਨੂੰ ਮੱਧੇ-ਨਜ਼ਰ ਰੱਖਦੇ ਹੋਏ ਸਾਵਧਾਨੀ ਵਜੋਂ ਕੁਝ ਟੀਮਾਂ ਭੇਜੀਆ ਗਈਆ ਹਨ ਕਿ ਲੋਕ ਹੋਰ ਜਾਗਰੂਕ ਹੋ ਸਕਣ ਅਤੇ ਆਪਣੇ ਅਤੇ ਆਲੇ-ਦੁਆਲੇ ਦੀ ਸਾਫ ਸਫਾਈ ਦਾ ਧਿਆਨ ਰੱਖਣ। ਆਮ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਬੁਖਾਰ ਹੋਣ ਦੀ ਸਥਿਤੀ ਵਿੱਚ ਘਬਰਾਉਣ ਦੀ ਬਜਾਏ ਨੇੜਲੇ ਆਮ ਆਦਮੀ ਕਲੀਨਿਕ ਤੋਂ ਚੈੱਕਅਪ ਕਰਵਾ ਕੇ ਮੁਫਤ ਇਲਾਜ ਕਰਵਾਇਆ ਜਾਵੇ।