Sunday, 19 May 2024

 

 

ਖ਼ਾਸ ਖਬਰਾਂ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼

 

ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਯਤਨਾਂ ਸਦਕਾ ਸੱਤ ਸਾਲਾਂ ਬਾਅਦ ਰਾਸ਼ਟਰੀ ਸਕੂਲ ਖੇਡਾਂ 'ਚ ਹੋਈ ਗੱਤਕੇ ਦੀ ਵਾਪਸੀ : ਹਰਜੀਤ ਸਿੰਘ ਗਰੇਵਾਲ

ਗੱਤਕਾ ਸੰਸਥਾਵਾਂ ਵੱਲੋਂ ਐਸ.ਜੀ.ਐਫ.ਆਈ. ਪ੍ਰਧਾਨ ਤੇ ਸੰਯੁਕਤ ਸਕੱਤਰ ਦਾ ਖੇਡ ਦੀ ਬਹਾਲੀ ਲਈ ਧੰਨਵਾਦ

Gatka, Harjeet Singh Grewal, President National Gatka Association of India, NGAI, Dr Deep Singh, General Secretary World Gatka Federation, Bhagwati Singh, Joint Director, Education of Uttar Pradesh Government & Executive Member of School Games Federation of India, SGFI, National Gatka Association

Web Admin

Web Admin

5 Dariya News

ਚੰਡੀਗੜ , 10 Aug 2023

ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਅਣਥੱਕ ਯਤਨਾਂ ਸਦਕਾ ਮਾਰਸ਼ਲ ਆਰਟ ਗੱਤਕੇ ਦੀ ਪ੍ਰਫੁੱਲਤਾ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੋਈ ਹੈ ਅਤੇ ਸੱਤ ਸਾਲਾਂ ਦੇ ਵਕਫੇ ਤੋਂ ਬਾਅਦ ਅਗਾਮੀ ਰਾਸ਼ਟਰੀ ਸਕੂਲ ਖੇਡਾਂ ਵਿੱਚ ਗੱਤਕੇ ਨੂੰ ਬਤੌਰ ਖੇਡ ਵਜੋਂ ਮੁੜ੍ਹ ਸ਼ਾਮਲ ਕਰ ਲਿਆ ਗਿਆ ਹੈ। 

ਇਸ ਮਹੱਤਵਪੂਰਨ ਘਟਨਾਕ੍ਰਮ ਦਾ ਖੁਲਾਸਾ ਅੱਜ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ ਅਤੇ ਡਾ. ਦੀਪ ਸਿੰਘ ਜਨਰਲ ਸਕੱਤਰ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਕੀਤਾ। ਵਧੇਰੇ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ (ਐਸ.ਜੀ.ਐਫ.ਆਈ) ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਭਗਵਤੀ ਸਿੰਘ ਨਾਲ ਇੱਕ ਅਹਿਮ ਮੀਟਿੰਗ ਹੋਈ, ਜੋ ਕਿ ਲਖਨਊ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਜਾਇੰਟ ਡਾਇਰੈਕਟਰ ਵਜੋਂ ਤਾਇਨਾਤ ਹਨ। 

ਇਸ ਮੀਟਿੰਗ ਦੌਰਾਨ ਗਰੇਵਾਲ ਨੇ ਉਨ੍ਹਾਂ ਨੂੰ ਇੱਕ ਰਸਮੀ ਬੇਨਤੀ ਪੱਤਰ ਅਤੇ ਗੱਤਕਾ ਖੇਡ ਦੀ ਤਕਨੀਕੀ ਨਿਯਮਾਂਵਲੀ ਵੀ ਪੇਸ਼ ਕੀਤੀ ਜਿਸ ਵਿੱਚ ਆਗਾਮੀ 66ਵੀਆਂ ਕੌਮੀ ਸਕੂਲ ਖੇਡਾਂ ਵਿੱਚ ਗੱਤਕੇ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਸ ਮੌਕੇ ਐਸ.ਜੀ.ਐਫ.ਆਈ. ਦੇ ਪ੍ਰਤੀਨਿਧੀ ਨੇ ਗੱਤਕੇ ਨੂੰ ਪ੍ਰਸਤਾਵਿਤ ਖੇਡ ਕੈਲੰਡਰ ਵਿੱਚ ਸ਼ਾਮਲ ਕਰਨ ਲਈ ਵਚਨਬੱਧ ਕੀਤਾ ਸੀ ਜਿਸ ਕਰਕੇ ਗੱਤਕਾ ਖਿਡਾਰੀਆਂ ਅੰਦਰ ਵਿਆਪਕ ਖੁਸ਼ੀ ਅਤੇ ਉਮੀਦ ਦੀ ਕਿਰਨ ਪੈਦਾ ਹੋਈ ਹੈ।

ਹਰਜੀਤ ਸਿੰਘ ਗਰੇਵਾਲ਼ ਤੇ ਡਾ. ਦੀਪ ਸਿੰਘ ਨੇ ਇਸ ਧੰਨਵਾਦੀ ਪ੍ਰਗਟਾਵੇ ਵਿੱਚ ਐਸ.ਜੀ.ਐਫ.ਆਈ. ਦੇ ਪ੍ਰਧਾਨ ਦੀਪਕ ਕੁਮਾਰ ਆਈ.ਏ..ਐਸ. ਅਤੇ ਸੰਯੁਕਤ ਸਕੱਤਰ ਭਗਵਤੀ ਸਿੰਘ ਦੇ ਸਹਿਯੋਗੀ ਯਤਨਾਂ ਲਈ ਤਹਿਦਿਲੋਂ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਰਾਸ਼ਟਰੀ ਮੰਚ 'ਤੇ ਗੱਤਕੇ ਦੀ ਮੁੜ ਸੁਰਜੀਤੀ ਲਈ ਰਾਹ ਪੱਧਰਾ ਕੀਤਾ ਹੈ। ਗਰੇਵਾਲ ਨੇ ਉਮੀਦ ਜਤਾਈ ਕਿ ਗੱਤਕਾ ਖੇਡ ਦੀ ਹੁਣ ਦੇਸ਼ ਭਰ ਦੇ ਵਿਦਿਅਕ ਅਦਾਰਿਆਂ ਵਿੱਚ ਸ਼ਮੂਲੀਅਤ ਸਦਕਾ ਇਸ ਖੇਡ ਦੇ ਪ੍ਰਸਾਰ ਨੂੰ ਵਧੇਰੇ ਪ੍ਰਫੁੱਲਤ ਕਰਨ ਲਈ ਬਹੁਤ ਲੋੜੀਂਦਾ ਉਤਸ਼ਾਹ ਅਤੇ ਸਵੀਕ੍ਰਿਤੀ ਮਿਲੇਗੀ।

ਰਾਸ਼ਟਰੀ ਸਕੂਲ ਖੇਡਾਂ ਵਿੱਚ ਗੱਤਕੇ ਦੀ ਸ਼ਮੂਲੀਅਤ ਦਾ ਜ਼ਿਕਰ ਕਰਦੇ ਹੋਏ, ਗਰੇਵਾਲ  ਤੇ ਡਾ. ਦੀਪ ਸਿੰਘ ਨੇ ਦੱਸਿਆ ਕਿ ਇਸ ਮਾਰਸ਼ਲ ਆਰਟ ਨੂੰ ਸ਼ੁਰੂਆਤ ਵਿੱਚ ਸਾਲ 2012 ਦੌਰਾਨ ਕੌਮੀ ਸਕੂਲ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਦੋ ਸਾਲਾਂ ਬਾਅਦ ਹੀ ਇਸ ਨੂੰ ਖੇਡ ਕੈਲੰਡਰ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਸਾਲ 2015 ਵਿੱਚ, ਐਨ.ਜੀ.ਏ.ਆਈ. ਦੇ ਯਤਨਾਂ ਨਾਲ, ਗੱਤਕੇ ਨੂੰ ਮੁੜ ਨੈਸ਼ਨਲ ਸਕੂਲ ਖੇਡਾਂ ਵਿੱਚ ਬਹਾਲ ਕੀਤਾ ਗਿਆ ਸੀ, ਪਰ ਪੰਜਾਬ ਵਿੱਚ ਖੇਡਾਂ ਦੀ ਮੇਜ਼ਬਾਨੀ ਵਿੱਚ ਤਰਕਸੰਗਤ ਚੁਣੌਤੀਆਂ ਕਾਰਨ ਇੱਕ ਵਾਰ ਫਿਰ ਇਸ ਖੇਡ ਨੂੰ ਬਾਹਰ ਹੋਣ ਦਾ ਸਾਹਮਣਾ ਕਰਨਾ ਪਿਆ।

ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ਼  ਤੇ ਡਾ. ਦੀਪ ਸਿੰਘ ਨੇ ਇਸ ਪ੍ਰਾਪਤੀ ਉੱਤੇ ਖੁਸ਼ੀ ਅਤੇ ਮਾਣ ਦਾ ਪ੍ਰਗਟਾਵਾ ਕਰਦਿਆਂ ਸਾਰੇ ਗੱਤਕਾ ਖਿਡਾਰੀਆਂ ਅਤੇ ਤਕਨੀਕੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਦ੍ਰਿੜ ਸਮਰਪਣ ਲਈ ਹਾਰਦਿਕ ਵਧਾਈ ਦਿੱਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਇਹ ਮਹੱਤਵਪੂਰਨ ਫੈਸਲਾ ਬਿਨਾਂ ਸ਼ੱਕ ਦੇਸ਼ ਵਿੱਚ ਗੱਤਕਾ ਖੇਡ ਦੇ ਵਧਣ-ਫੁੱਲਣ ਦੇ ਰਾਹ ਨੂੰ ਹੋਰ ਉਤਸ਼ਾਹਿਤ ਕਰੇਗਾ।

 

 

Tags: Gatka , Harjeet Singh Grewal , President National Gatka Association of India , NGAI , Dr Deep Singh , General Secretary World Gatka Federation , Bhagwati Singh , Joint Director , Education of Uttar Pradesh Government & Executive Member of School Games Federation of India , SGFI , National Gatka Association

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD