Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਜ਼ਿਲ੍ਹਾ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਈ, ਇਕ ਕਾਬੂ

Crime News Punjab, Punjab Police, Police, Crime News, Fatehgarh Sahib Police, Fatehgarh Sahib

Web Admin

Web Admin

5 Dariya News

ਫ਼ਤਹਿਗੜ੍ਹ ਸਾਹਿਬ , 03 Aug 2023

ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸ੍ਰੀ ਰਾਕੇਸ਼ ਯਾਦਵ ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ,ਸ੍ਰੀ ਗੁਰਬੰਸ ਸਿੰਘ ਬੈਂਸ ਪੀ.ਪੀ.ਐਸ.ਉਪ ਕਪਤਾਨ ਪੁਲਿਸ ਪੀ.ਬੀ.ਆਈ. ਜੀ ਦੀ ਰਹਿਨੁਮਾਈ ਹੇਠ ਸ: ਜੰਗਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਬ ਡਵੀਜਨ ਅਮਲੋਹ ਦੀ ਜੇਰ ਸਰਕਰਦਗੀ ਅਧੀਨ ਸਾਹਿਬ ਸਿੰਘ ਐਸ.ਆਈ. ਮੁੱਖ ਅਫਸਰ ਥਾਣਾ ਅਮਲੋਹ ਦੀ ਪੁਲਿਸ ਪਾਰਟੀ ਸ:ਥ: ਮੋਹਨ ਸਿੰਘ ਨੇ ਦੌਰਾਨੇ ਨਾਕਾਬੰਦੀ ਨੇੜੇ ਪਿੰਡ ਭੱਦਲਥੂਹਾ ਮਿਤੀ 30 ਜੁਲਾਈ ਨੂੰ ਬਿਨਾ ਨੰਬਰ ਬੁਲਟ ਮੋਟਰਸਾਇਕਲ ਦੇ ਗੁਰਦੀਪ ਸਿੰਘ ਉਰਫ ਦੀਪੂ ਪੁੱਤਰ ਕਿੱਕਰ ਸਿੰਘ ਵਾਸੀ ਪਿੰਡ ਨਰੈਣਗੜ ਨੂੰ ਕਾਬੂ ਕੀਤਾ ।

ਜਿਸ ਤੋ ਪੁਛਗਿੱਛ ਤੇ ਮੋਟਰਸਾਇਕਲ ਬੁਲਟ ਸਬੰਧੀ ਕੋਈ ਦਸਤਾਵੇਜ ਨਾ ਮਿਲਣ ਤੇ ਸਖਤੀ ਨਾਲ ਪੁੱਛਗਿੱਛ ਤੇ ਗੁਰਦੀਪ ਸਿੰਘ ਉਕਤ ਨੇ ਦੱਸਿਆ ਕਿ ਇਹ ਬੁਲਟ ਮੋਟਰਸਾਇਕਲ ਉਸਨੇ, ਉਸਦੇ ਸਾਥੀਆਂ ਸੁਖਵਿੰਦਰ ਸਿੰਘ ਉਰਫ ਜੱਜ ਪੁੱਤਰ ਪਾਲ ਸਿੰਘ ਵਾਸੀ ਪਿੰਡ ਨਰੈਣਗੜ,ਹਰਦੇਵ ਸਿੰਘ ਉਰਫ ਵਿੱਕੀ ਵਾਸੀ ਸ਼ੈੱਟੀ,ਕਰਨਵੀਰ ਸਿੰਘ ਉਰਫ ਲਾਡੀ ਵਾਸੀ ਪਿੰਡ ਘੁੰਮਣਾ ਨੇ ਚੰਡੀਗੜ ਸਾਇਡ ਤੋਂ ਖਰੜ ਨੇੜੇ ਤੋਂ ਮਿਤੀ 20 ਜੁਲਾਈ ਦੀ ਰਾਤ ਵਕਤ ਕਿਸੇ ਕਲੋਨੀ ਵਿਚੋਂ ਚੋਰੀ ਕੀਤਾ ਹੈ।ਜਿਸ ਤੇ ਏ ਐਸ ਆਈ ਮੋਹਣ ਸਿੰਘ ਨੇ ਦੋਸ਼ੀ ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਉਰਫ ਜੱਜ ਪੁੱਤਰ ਪਾਲ ਸਿੰਘ ਵਾਸੀ ਪਿੰਡ ਨਰੈਣਗੜ, ਹਰਦੇਵ ਸਿੰਘ ਉਰਫ ਵਿੱਕੀ ਵਾਸੀ ਸੋਟੀ,ਕਰਨਵੀਰ ਸਿੰਘ ਉਰਫ ਲਾਡੀ ਵਾਸੀ ਪਿੰਡ ਘੁੰਮਣਾ ਉਕਤਾਨ ਵਿਰੁਧ ਚੋਰੀ ਸੁਦਾ ਬੁਲਟ ਮੋਟਰਸਾਇਕਲ ਬ੍ਰਾਮਦ ਹੋਣ ਤੇ ਮੁਕਦਮਾ ਨੰਬਰ 104 ਮਿਤੀ 30,07,2023 ਅਧ 379,411 ਆਈ ਪੀ ਸੀ ਥਾਣਾ ਅਮਲੋਹ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। 

ਗੁਰਦੀਪ ਸਿੰਘ ਉਕਤ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਐਸ.ਆਈ ਸਾਹਿਬ ਮੁੱਖ ਅਫਸਰ ਥਾਣਾ ਅਮਲੋਹ ਵਲੋਂ ਹੋਰ ਸਖਤੀ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਦੋਸੀ ਗੁਰਦੀਪ ਸਿੰਘ ਉਕਤ ਨੇ ਦੋਰਾਨੇ ਪੁੱਛਗਿੱਛ ਇੰਕਸਾਫ ਕੀਤਾ ਕਿ, “ਉਸਨੇ ਸਮੇਤ ਹਰਦੇਵ ਸਿੰਘ ਉਰਫ ਵਿੱਕੀ ਵਾਸੀ ਸੋਟੀ ਸੁਖਵਿੰਦਰ ਸਿੰਘ ਉਰਫ ਜੱਜ ਵਾਸੀ ਨਰੈਣਗੜ ਅਤੇ ਕਰਨਵੀਰ ਸਿੰਘ ਉਰਫ ਲਾਡੀ ਵਾਸੀ ਘੁੰਮਣਾ ਨਾਲ ਰਲ ਕੇ ਮਿਤੀ 25 ਜੁਲਾਈ 2023 ਦੀ ਸਵੇਰ ਕਰੀਬ 3-4 ਵਜੇ ਲੁੱਟ ਕਰਨ ਦੀ ਨੀਯਤ ਨਾਲ ਤੇਜ ਧਾਰ ਹਥਿਆਰਾ ਨਾਲ ਲੈਸ ਹੋ ਕੇ ਇੱਕ ਗੱਡੀ ਨੰਬਰ ਡੀ ਐਲ ਆਈ ਐਲ ਏ ਸੀ 9760 ਅਸੋਕਾ ਲੇਲੈਂਡ ਟੈਂਪੂ ਰੰਗ ਕਰੀਮ ਨੂੰ ਇਸ ਦੇ ਡਰਾਇਵਰ ਸਮੇਤ ਹਥਿਆਰਾਂ ਦੇ ਡਰ ਹੇਠ ਬੁਲੇਪੁਰ ਰੋਡ ਖੰਨਾ ਨੇੜਿਓਂ ਅਗਵਾ ਕੀਤਾ ।

ਅਨਾਜ ਮੰਡੀ ਅਮਲੋਹ ਵਿਖੇ ਉਹਨਾ ਵਲੋ ਪਹਿਲਾ ਤੋਂ ਲਏ ਕਿਰਾਏ ਦੇ ਗੁਦਾਮ ਵਿਚ ਲਿਆ ਕੇ ਗੱਡੀ ਉਕਤ ਵਿਚ ਲੋਡਡ ਸਮਾਨ ਜੋ ਕਿ ਬਰਤਨ ਸਨ ਅਨਲੋਡ ਕਰਕੇ ਲੁਕਾ ਛੁਪਾ ਕੇ ਰੱਖ ਲਏ ਤੇ ਡਰਾਇਵਰ ਹਰੀਸ ਵਾਸੀ ਦਿੱਲੀ ਨੂੰ ਸਮੇਤ ਉਸ ਦੀ ਗੱਡੀ ਦੇ ਹਰਦੇਵ ਸਿੰਘ ਉਰਫ ਵਿਕੀ ਦੀ ਡੈਅਰੀ ਖੰਨਾ ਚੁੰਗੀ ਅਮਲੋਹ ਵਿਖੇ ਲਿਆ ਕਰ ਬਿਠਾਈ ਰੱਖਿਆ ਤੇ ਫਿਰ ਸਾਡੀ ਚਾਰਾਂ ਦੀ ਸਲਾਹ ਬਣੀ ਕਿ ਗੱਡੀ ਕਿਧਰੇ ਛੁਪਾ ਦਈਏ ਅਤੇ ਡਰਾਇਵਰ ਨੂੰ ਕਤਲ ਕਰਕੇ ਲਾਸ਼ ਨਹਿਰ ਵਿਚ ਸੁੱਟ ਦਈਏ ਕਿਉਕਿ ਡਰਾਇਵਰ ਨੂੰ ਸਾਡੇ ਨਾਮ ਅਤੇ ਟਿਕਾਣੇ ਆਦਿ ਬਾਰੇ ਪਤਾ ਲੱਗ ਗਿਆ ਸੀ,ਜਿਸ ਕਰਕੇ ਸਾਨੂੰ ਖਦਸਾ ਸੀ ਕਿ ਇਹ ਸਾਨੂੰ ਪੁਲਿਸ ਨੂੰ ਫੜਾ ਦੇਵੇਗਾ।

ਜੋ ਫਿਰ ਮਿਤੀ 25 ਜੁਲਾਈ 2023 ਨੂੰ ਹੀ ਦੁਪਹਿਰ ਵਕਤ ਅਸੀਂ ਚਾਰੇ ਜਾਣੇ ਆਪਣੀ ਸਕੀਮ ਮੁਤਾਬਿਕ ਵਿੱਕੀ ਦੀ ਗੱਡੀ ਬਲੈਰੋ ਵਿਚ ਡਰਾਇਵਰ ਹਰੀਸ ਵਾਸੀ ਦਿੱਲੀ ਨੂੰ ਸਰਹਿੰਦ ਤੋਂ ਟਰੇਨ ਚੜਾਉਣ ਦੇ ਬਹਾਨੇ ਨਾਲ ਲੈ ਗਏ ਜਾਣ ਵਕਤ ਅਸੀਂ ਦੋ ਦਾਹ (ਦਾਤ) ਜੋ ਸਾਡੇ ਪਾਸ ਪਹਿਲਾ ਹੀ ਸਨ, ਲੈ ਲਏ ਪਿੰਡ ਸੌਢਾ ਕੋਲ ਭਾਖੜਾ ਨਹਿਰ ਤੇ ਪੁੱਜ ਕੇ ਜਿਥੇ ਅਸੀਂ ਹਰੀਸ ਨੂੰ ਭੰਗ ਮਲਣ ਤੇ ਬਹਾਨੇ ਨਹਿਰ ਦੀ ਪਟੜੀ ਪਟੜੀ ਕਾਫੀ ਅੱਗੇ ਲੈ ਗਏ ਜਿਥੇ ਭੰਗ ਦੇ ਵੱਡੇ ਬੂਟੇ ਝੁੰਡਾਂ ਵਗੈਰਾ ਦੀ ਆੜ ਵਿਚ ਅਸੀ ਚਾਰੇ ਜਣਿਆ ਨੇ ਰਲ ਕੇ ਹਰੀਸ ਦੀਆ ਅੱਖਾਂ ,ਮੂੰਹ ਅਤੇ ਬਾਹਾਂ ਬੰਨ ਕੇ ਉਸ ਦੇ ਸਿਰ ਵਿਚ ਦਾਹ (ਦਾਤ) ਦੇ 4/5 ਵਾਰ ਕਰਕੇ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿਤਾ ਸੀ ਤਾ ਕੇ ਸਾਡੇ ਪਰ ਕੋਈ ਸੱਕ ਨਾ ਕਰੇ ਅਤੇ ਉਸ ਦੀ ਲੁੱਟੀ ਹੋਈ ਗੱਡੀ ਨੂੰ ਟਿਕਾਣੇ ਲਗਾ ਦਿਤਾ ਸੀ ।

ਫਿਰ ਉਸ ਤੋਂ ਅਗਲੇ ਦਿਨ ਅਸੀ ਸਾਰਿਆ ਨੇ ਰਲ ਕੇ ਦੁਰਾਹੇ ਤੋਂ ਸਾਹਨੇਵਾਲ ਰੋਡ ਨੇੜਿਉ ਇੱਕ ਹੋਰ ਬਲੈਰੋ ਗੱਡੀ ਲੁੱਟੀ ਜਿਸ ਤੇ ਡਰਾਇਵਰ ਨੂੰ ਉਥੇ ਹੀ ਛੱਡ ਦਿਤਾ ਸੀ, ਗੱਡੀ ਵਿਚਲਾ ਮਾਲ ਲੁੱਟ ਕਰਕੇ ਅਨਾਜ ਮੰਡੀ ਅਮਲੋਹ ਗੁਦਾਮ ਵਿਚ ਰੱਖ ਕੇ ਗੱਡੀ ਨੂੰ ਨਾਭਾ ਸਾਇਡ ਲਵਾਰਿਸ ਛੱਡ ਦਿਤਾ ਸੀ” ਜੋ ਐਸ.ਆਈ ਸਾਹਿਬ ਸਿੰਘ ਵਲੋ ਦੋਸੀ ਗੁਰਦੀਪ ਸਿੰਘ ਉਰਫ ਦੀਪੂ ਦੇ ਇੰਕਸਾਫ ਮੁਤਾਬਿਕ ਗੁਘਾਈ ਨਾਲ ਤਫਤੀਸ ਕਰਦੇ ਹੋਏ ਮਿਤੀ 01.08.2023 ਨੂੰ ਮ੍ਰਿਤਕ ਵਿਅਕਤੀ ਹਰੀਸ ਦੀ ਲਾਸ ਦੀ ਤਲਾਸ ਨਹਿਰ-ਨਹਿਰ ਕਰਦੇ ਹੋਏ ਪਿੰਡ ਲੰਗ ਥਾਣਾ ਬਖਸੀਵਾਲਾ ਜਿਲਾ ਪਟਿਆਲਾ ਭਾਖੜਾ ਨਹਿਰ ਦੇ ਪੁੱਲ ਵਿਚ ਫਸੀ ਹੋਈ ਮਰਦ ਵਿਅਕਤੀ ਦੀ ਲਾਸ ਨੂੰ ਬਾਹਰ ਕਢਵਾ ਕੇ ਮ੍ਰਿਤਕ ਦੇ ਵਾਰਸਾ ਨੂੰ ਤਲਾਸ ਕਰਕੇ ਸਨਾਖਤ ਕਰਵਾਈ ।

ਮੁਕੱਦਮਾ ਹਜਾ ਵਿਚ ਜੁਰਮ 302,364,394,201,34 ਆਈ ਪੀ ਸੀ ਦਾ ਵਾਧਾ ਕੀਤਾ ।ਲਾਸ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਅਮਲੋਹ ਤੋਂ ਕਰਵਾ ਕੇ ਲਾਸ਼ ਅੰਤਿਮ ਰਸਮਾਂ ਲਈ ਵਾਰਸਾਂ ਦੇ ਹਵਾਲੇ ਕੀਤੀ।ਤਫਤੀਸ ਨੂੰ ਅੱਗੇ ਵਧਾਉਂਦੇ ਹੋਏ ਮੁਕਦਮਾ ਹਜਾ ਵਿਚ ਇੱਕ ਹੋਰ ਕਰਨਵੀਰ ਸਿੰਘ ਉਰਫ ਲਾਡੀ ਨੂੰ ਕੱਲ ਮਿਤੀ 2 ਅਗਸਤ 2023 ਨੂੰ ਕਾਬੂ ਕੀਤਾ ਗਿਆ।ਦੌਰਾਨੇ ਤਫਤੀਸ਼ ਦੋਸੀਆਨ ਪਾਸੋਂ ਲੁੱਟ ਕੀਤੀ ਮ੍ਰਿਤਕ ਹਰੀਸ ਦੀ ਗੱਡੀ ਅਤੇ ਹਰੀਸ ਨੂੰ ਮਾਰਨ ਵਾਸਤੇ ਵਰਤੇ ਆਲਾ ਜਰਬ ਬ੍ਰਾਮਦ ਕੀਤੇ ਗਏ ਹਨ। ਜੋ ਕਰਨਵੀਰ ਸਿੰਘ ਉਰਫ ਲਾਡੀ ਅਤੇ ਇਨਾ ਦੇ ਸਾਥੀਆ ਪਾਸੋ ਡੂੰਘਾਈ ਨਾਲ ਤਫਤੀਸ ਜਾਰੀ ਹੈ ਜਿਨਾ ਪਾਸੋਂ ਹੋਰ ਵੱਡੇ ਖੁਲਾਸੇ ਹੋਣ ਦਾ ਅੰਦੇਸਾ ਹੈ।

 

Tags: Crime News Punjab , Punjab Police , Police , Crime News , Fatehgarh Sahib Police , Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD