Friday, 03 May 2024

 

 

ਖ਼ਾਸ ਖਬਰਾਂ ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜਬੂਤ ਪਿੰਡ ਬੰਡਾਲਾ ਦੀ ਨਵੀਂ ਆਬਾਦੀ ਦੀ ਸਮੂਹ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ - ਹਰਭਜਨ ਸਿੰਘ ਈ ਟੀ ਓ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ 'ਚ ਅਕਾਲੀ ਤੇ ਕਾਂਗਰਸੀਆਂ ਨੂੰ ਦਿੱਤਾ ਧੋਬੀ ਪਟਕਾ ਲੋਕਾਂ ਦੇ ਫੈਸਲੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਵਿੱਚ ਬੈਠ ਕੇ ਕੀਤੇ: ਮੀਤ ਹੇਅਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਲੁਧਿਆਣਾ ਜਾਂਦੇ ਹੋਏ ਮੋਹਾਲੀ ਵਿੱਖੇ ਕਾਂਗਰਸੀ ਆਗੂਆਂ ਵਲੋਂ ਭਰਵਾਂ ਸਵਾਗਤ ਨੀਲ ਗਰਗ ਦਾ ਪਰਗਟ ਸਿੰਘ ਨੂੰ ਠੋਕਵਾਂ ਜਵਾਬ-ਸਾਡੀ ਚਿੰਤਾ ਨਾ ਕਰੋ, ਆਪਣੇ ਲੀਡਰਾਂ ਦੀ ਚਿੰਤਾ ਕਰੋ, ਅੱਧੀ ਪੰਜਾਬ ਕਾਂਗਰਸ ਪਹਿਲਾਂ ਹੀ ਭਾਜਪਾ ਵਿੱਚ ਹੋ ਚੁੱਕੀ ਹੈ ਸ਼ਾਮਲ ਅਕਾਲੀ ਦਲ ਨੂੰ ਝਟਕਾ! 'ਆਪ' ਪਟਿਆਲਾ 'ਚ ਹੋਈ ਹੋਰ ਵੀ ਮਜ਼ਬੂਤ, ਕਈ ਸੀਨੀਅਰ ਅਕਾਲੀ ਆਗੂ ਹੋਏ 'ਆਪ' 'ਚ ਸ਼ਾਮਲ ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ ਲੋਕਤੰਤਰ ਦੀ ਮਜ਼ਬੂਤੀ ਵਿੱਚ ਅਹਿਮ ਕਿਰਦਾਰ ਨਿਭਾਉਂਦਾ ਹੈ ਨੌਜਵਾਨ ਵਰਗ- ਸੰਦੀਪ ਕੁਮਾਰ ਫਾਜ਼ਿਲਕਾ ਜਿਲੇ ਦੇ ਪ੍ਰਭਾਰੀ ਸਕੱਤਰ ਮਨਵੇਸ਼ ਸਿੰਘ ਸਿੱਧੂ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਕੁਮਾਰ ਦੀ ਨਿਗਰਾਨੀ ਹੇਠ ਹੋਈ ਈ. ਵੀ. ਐੱਮਜ਼ ਤੇ ਵੀਵੀਪੈਟ ਦੀ ਪਹਿਲੀ ਰੈਂਡੇਮਾਇਜੇਸ਼ਨ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਡਾ: ਸੇਨੁ ਦੁੱਗਲ ਦੀ ਨਿਗਰਾਨੀ ਵਿਚ ਹੋਈ ਫਾਰਮੇਸੀ ਕਾਲਜ ਬੇਲਾ ਨੇ ਮਾਈਂਡ ਮੈਨੇਜਮੈਂਟ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕ ਬਲਾੜੀ ਕਲਾਂ ਦੀ ਕੀਤੀ ਅਚਨਚੇਤ ਚੈਕਿੰਗ। ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ ਟੈਕਨੋ ਵਿਰਸਾ-2024 ਦਾ ਸ਼ਾਨੋ-ਸ਼ੌਕਤ ਨਾਲ ਸਮਾਪਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ ਪੁਲਿਸ ਦੀ ਪਹਿਲ- ਸਰਹੱਦੀ ਇਲਾਕਿਆਂ ਦੇ ਮੁਸਕਿਲ ਹਲਾਤਾਂ ਵਿਚ ਬੋਰਡ ਪ੍ਰੀਖਿਆ ਵਿਚ ਮੋਹਰੀ ਰਹੇ ਵਿਦਿਆਰਥੀ ਦਾ ਪੁਲਿਸ ਵੱਲੋਂ ਸਨਮਾਨ 4 ਮਈ ਤੱਕ ਬਣਵਾਈ ਜਾ ਸਕਦੀ ਹੈ ਨਵੀਂ ਵੋਟ-ਡਾ: ਸੇਨੂ ਦੁੱਗਲ

 

ਨਿਰੰਕਾਰੀ ਕਲਾ ਅਤੇ ਸੰਗੀਤ ਸੰਸਥਾਨ ਦਾ ਉਦਘਾਟਨ

Nirankari, Satguru Mata Sudiksha ji Maharaj, Sant Nirankari charitable Foundation, Sant Nirankari Mission

Web Admin

Web Admin

5 Dariya News

ਚੰਡੀਗੜ੍ਹ , 23 Jul 2023

ਅੱਜ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੁਆਰਾ ਚਲਾਏ ਜਾ ਰਹੇ ਨਿਰੰਕਾਰੀ ਇੰਸਟੀਚਿਊਟ ਆਫ਼ ਮਿਊਜ਼ਿਕ ਐਂਡ ਆਰਟ ਦਾ ਉਦਘਾਟਨ ਸੰਤ ਨਿਰੰਕਾਰੀ ਸਤਿਸੰਗ ਭਵਨ ਸੈਕਟਰ 30-ਏ ਚੰਡੀਗੜ੍ਹ ਵਿਖੇ ਕੀਤਾ ਗਿਆ। ਜਿਸ ਦਾ ਉਦਘਾਟਨ ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ  ਸੀ.ਐਲ.ਗੁਲਾਟੀ ਜੀ ਨੇ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਸੰਸਥਾ ਚੰਡੀਗੜ੍ਹ ਦੇ ਪ੍ਰਾਚੀਨ ਕਲਾ ਕੇਂਦਰ ਨਾਲ ਸਬੰਧਤ ਹੈ। 

ਇੱਥੋਂ ਕੀਤੇ ਗਏ ਤਿੰਨ ਸਾਲਾ ਕੋਰਸ ਦੀ ਮਾਨਤਾ ਬੈਚਲਰ ਡਿਗਰੀ ਦੇ ਬਰਾਬਰ ਹੋਵੇਗੀ। ਇਸ ਸੰਸਥਾ ਵਿੱਚ ਕੋਈ ਵੀ ਸੱਜਣ ਸੰਗੀਤ ਸਿੱਖਣ ਜਾਂ ਸੰਗੀਤ ਦੀ ਡਿਗਰੀ ਪ੍ਰਾਪਤ ਕਰਨ ਦੇ ਇਰਾਦੇ ਨਾਲ 300 ਰੁਪਏ ਪ੍ਰਤੀ ਮਹੀਨਾ ਫੀਸ ਦੇ ਕੇ ਜਿੰਨਾਂ ਚਿਰ ਚਾਹੇ ਸੰਗੀਤ ਸਿੱਖ ਸਕਦਾ ਹੈ।ਇਸ ਕੇਂਦਰ ਵਿੱਚ ਸੰਗੀਤ ਦੇ ਨਾਲ-ਨਾਲ ਚਿੱਤਰਕਾਰੀ ਅਤੇ ਹੋਰ ਕਲਾਵਾਂ ਵੀ ਸਿਖਾਈਆਂ ਜਾਣਗੀਆਂ।

ਇਸ ਮੌਕੇ ਦਿੱਲੀ ਤੋਂ ਆਏ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਜੀ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਭਾਰਤ ਵਿੱਚ ਸਥਿਤ ਕਈ ਸ਼ਾਖਾਵਾਂ ਵਿੱਚ ਸੰਗੀਤ ਸੰਸਥਾਵਾਂ ਖੋਲ੍ਹ ਰਹੀ ਹੈ। ਇਹ ਹੁਣ ਤੱਕ ਖੋਲ੍ਹਿਆ ਗਿਆ ਦਸਵਾਂ ਸੰਗੀਤ ਇੰਸਟੀਚਿਊਟ ਹੈ ਅਤੇ ਅਜਿਹਾ ਹੀ ਇੱਕ ਇੰਸਟੀਚਿਊਟ ਆਉਣ ਵਾਲੇ ਸਮੇਂ ਵਿੱਚ ਸੰਤ ਨਿਰੰਕਾਰੀ ਸਤਿਸੰਗ ਭਵਨ ਰਾਜਪੁਰਾ ਵਿਖੇ ਵੀ ਖੋਲ੍ਹਿਆ ਜਾਵੇਗਾ। 

ਅੱਜ ਦੇ ਵਿਸ਼ੇਸ਼ ਸਤਿਸੰਗ ਵਿੱਚ ਹਾਜ਼ਰ ਹਜ਼ਾਰਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਕੱਤਰ ਸ੍ਰੀ ਜੋਗਿੰਦਰ ਸੁਖੀਜਾ ਨੇ ਕਿਹਾ ਕਿ ਪ੍ਰਾਹੁਣਚਾਰੀ ਦੀ ਘਾਟ ਕਾਰਨ ਲੋਕਾਂ ਦਾ ਇੱਕ ਦੂਜੇ ਤੋਂ ਵਿਸ਼ਵਾਸ ਬਹੁਤ ਘਟਦਾ ਜਾ ਰਿਹਾ ਹੈ, ਨਫ਼ਰਤ ਨੂੰ ਪਿਆਰ ਵਿੱਚ ਬਦਲਣ ਦੀ ਲੋੜ ਹੈ। ਜੋ ਕਿ ਪਰਮਾਤਮਾ ਦੇ ਗਿਆਨ ਨਾਲ ਹੀ ਸੰਭਵ ਹੈ।ਇਸ ਮੌਕੇ ਚੰਡੀਗੜ੍ਹ ਦੇ ਜ਼ੋਨਲ ਇੰਚਾਰਜ ਸ੍ਰੀ ਓ.ਪੀ ਨਿਰੰਕਾਰੀ ਨੇ ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਸ੍ਰੀ ਸੀ.ਐਲ.ਗੁਲਾਟੀ, ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸ੍ਰੀ ਜੋਗਿੰਦਰ ਸੁਖੀਜਾ, ਦਿੱਲੀ ਤੋਂ ਆਏ ਸੰਗੀਤ ਮਾਹਿਰ ਅਤੇ ਚੰਡੀਗੜ੍ਹ ਜ਼ੋਨ ਤੋਂ ਆਏ ਹੋਏ ਸਾਰੇ ਸੰਯੋਜਕ ਅਤੇ ਮੁਖੀ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

Tags: Nirankari , Satguru Mata Sudiksha ji Maharaj , Sant Nirankari charitable Foundation , Sant Nirankari Mission

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD