Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਪੰਜਾਬੀ ਸਿਨੇਮਾ ‘ਚ ਅਤਿ ਪ੍ਰਭਾਵੀ ਫ਼ਿਲਮ ਵਜੋਂ ਸਾਹਮਣੇ ਆਵੇਗੀ ਫਿਲਮ ‘ਸ਼ਾਤਰ’

Pollywood, Entertainment, Actress, Cinema, Punjabi Films, Movie, Divya Dutta, Mukul Dev, Aman Dhaliwal, Shatar

Web Admin

Web Admin

5 Dariya News

( ਚੰਡੀਗੜ੍ਹ) ਹਰਜਿੰਦਰ ਜਵੰਦਾ , 22 Jul 2023

Last updated on: Jul 22, 2023, 00:00 IST

ਹਿੰਦੀ ਸਿਨਮਾ ਵਾਂਗ ਹੁਣ ਪੰਜਾਬੀ ਸਿਨਮਾ ਵਿੱਚ ਵੀ ਵੱਡਾ ਬਦਲਾਅ ਆ ਰਿਹਾ ਹੈ।ਪੰਜਾਬੀ ਸਿਨਮਾ ਪ੍ਰੇਮੀ ਵੀ ਹੁਣ ਰਲਦੇ- ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ ਜਿਸ ਦੇ ਚਲਦਿਆਂ ਪੰਜਾਬੀ

ਸਿਨਮਾ ਨਾਲ ਜੁੜੇ ਨੌਜਵਾਨ ਫ਼ਿਲਮ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਵੱਖ ਵੱਖ ਨਵੇਂ ਵਿਸ਼ਿਆਂ ਨੂੰ ਲੈ ਕੇ ਤਜਰਬੇ ਕਰ ਰਹੇ ਹਨ। 

ਇਨ੍ਹਾਂ ਨਵੇਂ ਤਜ਼ਰਬਿਆਂ ਦੀ ਲੜੀ 'ਚ ਹੀ ਦਰਸ਼ਕਾਂ ਨੂੰ ਇਕ ਮਨੋਰੰਜਨ ਭਰਪੂਰ ਪੰਜਾਬੀ ਫ਼ਿਲਮ ‘ਸ਼ਾਤਰ’ ਜਲਦ ਹੀ ਦੇਖਣ ਨੂੰ ਮਿਲੇਗੀ।ਹੋਲੀ ਬੇਸਿਲ ਫਿਲਮਜ਼ ਦੇ ਬੈਨਰ ਦੀ ਇਸ ਫ਼ਿਲਮ ਵਿੱਚ ਨੈਸ਼ਨਲ ਅਵਾਰਡ ਜੇਤੂ ਅਭਿਨੇਤਰੀ

ਦਿਵਿਆ ਦੱਤਾ, ਮੁਕਲ ਦੇਵ, ਦੇਵ ਸ਼ਰਮਾ, ਸਮੀਕਸ਼ਾ ਭਟਨਾਗਰ, ਦੀਪਰਾਜ ਰਾਣਾ ਅਤੇ ਅਮਨ ਧਾਲੀਵਾਲ ਮੁੱਖ ਭੂਮਿਕਾ ‘ਚ ਹਨ।

ਨਿਰਮਾਤਾ ਅਤੇ ਨਿਰਦੇਸ਼ਕ ਕੇ.ਐਸ. ਮਲਹੋਤਰਾ (ਕੁਲਜੀਤ ਸਿੰਘ ਮਲਹੋਤਰਾ) ਦੀ ਇਹ ਫਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਤੇ ਇੱਕ ਸਸਪੈਂਸ ਥ੍ਰਿਲਰ ਫ਼ਿਲਮ ਹੈ ਅਤੇ ਫਿਲਮ ਦੇ ਹਰ ਇੱਕ ਸੀਨ ਦਰਸ਼ਕ ਦੇ ਮਨਾ ਨੂੰ ਟੁੰਬੇਗਾ ਜੋ

ਕਿ ਇਹ ਫਿਲਮ ਪੰਜਾਬੀ ਸਿਨੇਮੇ ਵਿੱਚ ਨਿਵੇਕਲੀ ਪੈੜ ਸਾਬਿਤ ਹੋਵੇਗੀ। 

ਕੇ ਐਸ ਮਲਹੋਤਰਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਪਿਛੋਕੜ ਇੱਕ ਸੰਗੀਤਕ ਪਰਿਵਾਰ ਨਾਲ ਸਬੰਧਿਤ ਹੈ। ਉਨ੍ਹਾਂ ਦੇ ਪਿਤਾ ਹਰੀ ਅਰਜੁਨ ਆਪਣੇ ਸਮੇਂ ਦੇ ਇੱਕ ਮਸ਼ਹੂਰ ਅਤੇ ਸਫਲ ਸੰਗੀਤ ਨਿਰਦੇਸ਼ਕ ਹਨ। ਪਰ ਕੇ ਐਸ ਮਲਹੋਤਰਾ ਖੁਦ ਫਿਲਮ ਮੇਕਿੰਗ ਦੀ ਕਲਾ ਸਿੱਖਣਾ ਚਾਹੁੰਦਾ ਸੀ। 

ਉਹ 90 ਦੇ ਦਹਾਕੇ ਦੇ ਅਖੀਰ ਵਿੱਚ ਫਿਲਮ ਉਦਯੋਗ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ‘ਖਾਲਸਾ ਮੇਰੋ ਰੂਪ ਹੈ ਖਾਸ’ ਅਤੇ ‘ਮਿੱਟੀ ਦਾ ਬਾਵਾ’ 2019 ਵਿੱਚ ਰਿਲੀਜ਼ ਹੋਈਆਂ ਸਨ।ਫਿਲਮ ਦੇ ਸੰਗੀਤ ਦੀ ਗੱਲ

ਕੀਤੀ ਜਾਵੇ ਤਾਂ ਫਿਲਮ ਵਿੱਚ ਕੁੱਲ 2 ਗੀਤ ਹਨ ਜਿਨ੍ਹਾਂ ਨੂੰ ਮਸ਼ਹੂਰ ਗਾਇਕ ਮਾਸਟਰ ਸਲੀਮ, ਨੀਰਜ ਸ਼੍ਰੀਧਰ ਅਤੇ ਪ੍ਰਿਆ ਮਲਿਕ ਨੇ ਆਵਾਜ਼ ਦਿੱਤੀ ਹੈ। 

ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਕੇ. ਐੱਸ. ਮਲਹੋਤਰਾ, ਸਹਿ-ਨਿਰਮਾਤਾ ਗੁਰਵਿੰਦਰ ਕੌਰ ਰੋਜ਼ੀ ਹਨ। ਸੰਗੀਤ ਵਿਨੈ ਵਿਨਾਇਕ ਦੁਆਰਾ ਤਿਆਰ ਕੀਤਾ ਗਿਆ ਹੈ। 

ਗੀਤ ਦੇ ਬੋਲ ਰਾਏ ਕਲਸੀ ਅਤੇ ਭਾਨੂ ਠਾਕੁਰ ਦੇ ਹਨ। ਸੰਗੀਤ ਲੇਬਲ ਡਰੀਮਜ਼ ਸੰਗੀਤ ਦਾ ਹੈ। 

ਕੋਰੀਓਗ੍ਰਾਫਰ ਜੀਤ ਸਿੰਘ ਅਤੇ ਸ਼ਮਨ ਹਨ। ਸੰਪਾਦਕ ਸਮੀਰ ਸ਼ੇਖ ਹਨ ਜਦਕਿ ਡੀ.ਓ.ਪੀ ਹਰਸ਼ਦ ਜਾਧਵ ਅਤੇ ਜਸਬੀਰ ਗੋਰਾ ਹਨ। 

ਇਸ ਫਿਲਮ ਨੂੰ 28 ਜੁਲਾਈ 2023 ਨੂੰ ਓਮਜੀ ਗਰੁੱਪ ਵਲੋਂ ਵਿਸ਼ਵ ਵਿਆਪੀ ਰਿਲੀਜ਼ ਕੀਤਾ ਜਾਵੇਗਾ। ਕੇ.ਐਸ. ਮਲਹੋਤਰਾ ਫਿਲਮ ਨੇ ਦੱਸਿਆ ਕਿ ਫਿਲਮ ਨਾਲ ਜੁੜੇ ਹਰ ਮੈਂਬਰਜ਼ ਵੱਲੋਂ ਸਿਰੜ ਅਤੇ ਦਿਨ ਰਾਤ ਦੀ ਸਖਤ ਮਿਹਨਤ ਸਦਕਾ ਇਸ ਫਿਲਮ ਦੇ ਇਕ ਇਕ ਫਰੇਮ ਨੂੰ ਬੇਮਿਸਾਲ ਬਣਾਉਣ ਲਈ ਕਾਫੀ ਮਿਹਨਤ ਕੀਤੀ ਗਈ ਹੈ, ਜਿਸ ਦੇ ਮੱਦੇਨਜ਼ਰ ਉਮੀਦ ਕਰਦੇ ਹਾਂ ਕਿ ਇਹ ਫਿਲਮ ਪੰਜਾਬੀ ਸਿਨੇਮਾ ਦੀ ਅਤਿ ਪ੍ਰਭਾਵੀ ਫ਼ਿਲਮ ਵਜੋਂ ਸਾਹਮਣੇ ਆਵੇਗੀ, ਜੋ ਇਸ ਸਿਨੇਮਾ ਨੂੰ ਵੀ ਬਾਲੀਵੁੱਡ ਵਾਂਗ ਅਰਥਭਰਪੂਰ ਸਿਨੇਮਾ ਅਧਾਰਿਤ ਦੌਰ ਦੀ ਰਾਹੇ ਅੱਗੇ ਲਿਜਾਣ ਵਿੱਚ ਵਿਸ਼ੇਸ਼ ਯੋਗਦਾਨ ਪਾਵੇਗੀ।

 

Tags: Pollywood , Entertainment , Actress , Cinema , Punjabi Films , Movie , Divya Dutta , Mukul Dev , Aman Dhaliwal , Shatar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD