Wednesday, 15 May 2024

 

 

ਖ਼ਾਸ ਖਬਰਾਂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ

 

ਪੁਲਿਸ ਨੇ ਆਧੁਨਿਕ ਢੰਗ ਤਰੀਕਿਆਂ ਨਾਲ ਸਲਾਣਾ ਦੁੱਲਾ ਸਿੰਘ ਵਾਲਾ ਵਿਖੇ ਹੋਏ ਮਾਮਲੇ ਦੇ ਕਥਿਤ ਦੋਸ਼ੀ ਨੂੰ ਕੀਤਾ ਕਾਬੂ : ਜ਼ਿਲ੍ਹਾ ਪੁਲਿਸ ਮੁਖੀ

Crime News Punjab, Punjab Police, Police, Crime News, Fatehgarh Sahib Police, Fatehgarh Sahib

Web Admin

Web Admin

5 Dariya News

ਫ਼ਤਹਿਗੜ੍ਹ ਸਾਹਿਬ , 21 Jul 2023

ਡਾ. ਰਵਜੋਤ ਗਰਵਾਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਫਤਹਿਗੜ੍ਹ ਸਾਹਿਬ ਜੀ ਦੇ ਦਿਸ਼ਾ ਨਿਰਦੇਸਾ ਅਤੇ ਸ੍ਰੀ ਰਕੇਸ਼ ਯਾਦਵ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਜੀ ਦੀ ਰਹਿਨੁਮਾਈ ਹੇਠ ਸ: ਜਗਜੀਤ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨ ਅਮਲੋਹ ਦੀ ਜੇਰ ਸਰਕਰਦਗੀ ਅਧੀਨ ਸ੍ਰੀ ਹਰਤੇਸ਼ ਕੋਸ਼ਿਕ ਪ੍ਰੋਬੇਸ਼ਨਰ ਡੀ.ਐਸ.ਪੀ. ਮੁੱਖ ਅਫਸਰ ਥਾਣਾ ਅਮਲੋਹ ਸਮੇਤ ਐਸ.ਆਈ. ਸਾਹਿਬ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 97 ਮਿਤੀ 20.07.20123 ਆਈ.ਪੀ.ਸੀ. ਦੀ ਧਾਰਾ 302, 307 ਅਤੇ ਆਰਮਜ਼ ਐਕਟ ਦੀ ਧਾਰਾ 25,27 ਅਧੀਨ ਥਾਣਾ ਅਮਲੋਹ ਦੇ ਕਥਿਤ ਦੋਸ਼ੀ ਕੁਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਾਮਗੜ੍ਹ ਥਾਣਾ ਅਮਲੋਹ ਜਿਲਾ ਫਤਿਹਗੜ੍ਹ ਸਾਹਿਬ ਨੂੰ ਮਿਤੀ 20-07-2023 ਨੂੰ ਹੀ ਮੁਕਦਮਾ ਦਰਜ ਹੋਣ ਦੇ ਤੁਰੰਤ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ। 

ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਮੁਦਈ ਸੱਜਣ ਸਿੰਘ ਪੁੱਤਰ ਚੰਦ ਸਿੰਘ ਵਾਸੀ ਰਾਮਗੜ ਥਾਣਾ ਅਮਲੋਹ ਨੇ ਸਬ ਇੰਸਪੈਕਟਰ ਸਾਹਿਬ ਸਿੰਘ ਪਾਸ ਆਪਣਾ ਬਿਆਨ ਤਹਿਰੀਰ ਕਰਵਾਇਆਂ ਕਿ ਅਜ ਮੁਦਈ ਸਮੇਤ ਆਪਣੇ ਭਰਾ ਕਰਨੈਲ ਸਿੰਘ ਅਤੇ ਆਪਣੇ ਪਰਿਵਾਰਕ ਮੈਬਰਾਂ ਦੇ ਸੁਰਿੰਦਰ ਸਿੰਘ ਸਾਬਕਾ ਸਰਪੰਚ ਵਾਲੀ ਸਲਾਣਾ ਦੁੱਲਾ ਸਿੰਘ ਵਾਲਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਇਆ ਸੀ। 

ਜਿੱਥੇ ਕਰਤਾਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਗੋਬਿੰਦਗੜ ਜੋ ਕਿ ਮੁਦੱਈ ਦੇ ਭਰਾ ਕਰਨੈਲ ਸਿੰਘ ਨਾਲ ਜੀ.ਐਸ. ਫੋਰਜਿੰਗ ਫੈਕਟਰੀ ਗੰਜੂ ਸ਼ਾਹ ਰੋਡ, ਅਲੌੜ, ਖੰਨਾ ਵਿਚ ਹਿੱਸੇਦਾਰ ਹੈ, ਵੀ ਭੋਗ ਪਰ ਆਇਆ ਸੀ। ਭੋਗ ਪੈਣ ਉਪਰੰਤ ਮੁਦਈ ਦਾ ਭਰਾ ਕਰਨੈਲ ਸਿੰਘ ਅਤੇ ਉਸਦਾ ਹਿੱਸੇਦਾਰ ਅਤੇ ਹੋਰ ਪਰਿਵਾਰਕ ਮੈਂਬਰ ਬਾਹਰ ਨਿਕਲ ਰਹੇ ਸੀ, ਜੋ ਮੁਦਈ ਤੋਂ ਥੋੜਾ ਅੱਗੇ ਸਨ ਅਤੇ ਮੁਦੱਈ ਆਪਣੇ ਭਰਾ ਦੇ ਸਾਲੇ ਪਰਮਜੀਤ ਸਿੰਘ ਅਤੇ ਉਸਦੇ ਚਾਚੇ ਦੇ ਲੜਕੇ ਜਰਨੈਲ ਸਿੰਘ ਨਾਲ ਥੋੜਾ ਪਿੱਛੇ ਹੀ ਪਰਿਵਾਰ ਦੇ ਮੈਂਬਰਾਂ ਨਾਲ ਬਾਹਰ ਨੂੰ ਆ ਰਹੇ ਸੀ ਤਾਂ ਵਕਤ ਕਰੀਬ 01:45 ਪੀ.ਐਮ ਦਾ ਹੋਵੇਗਾ ਤਾਂ ਇਕਦਮ ਸੱਜੇ ਪਾਸੇ ਤੋਂ ਕੁਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਰਾਮਗੜ੍ਹ ਹਾਲ ਅਬਾਦ ਕ੍ਰਿਸ਼ਨਾ ਨਗਰ ਖੰਨਾ ਨੇ ਆਪਣੇ ਦਸਤੀ ਪਿਸਟਲ ਨਾਲ ਮੁਦਈ ਦੇ ਭਰਾ ਕਰਨੈਲ ਸਿੰਘ ਅਤੇ ਉਸਦੇ ਹਿੱਸੇਦਾਰ ਕਰਤਾਰ ਸਿੰਘ ਤੇ ਸਿੱਧੇ ਫਾਇਰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਕੀਤੇ ਜੋ ਕਰਨੈਲ ਸਿੰਘ ਧਰਤੀ ਪਰ ਗਿਰ ਗਿਆ ਜਿਸ ਤੇ ਕੁਲਦੀਪ ਸਿੰਘ ਨੇ ਆਪਣੇ ਦਸਤੀ ਪਿਸਟਲ ਨਾਲ ਗਿਰੇ ਪਏ ਦੇ ਸਿਰ ਤੇ ਮੂੰਹ ਵਿਚ ਕਾਫੀ ਫਾਇਰ ਮਾਰ ਪਿਸਟਲ 32 ਬੋਰ ਖਾਲੀ ਹੋ ਜਾਣ ਤੇ ਮੌਕਾ ਪਰ ਕੁਲਦੀਪ ਸਿੰਘ ਵੱਲੋਂ ਹੀ ਸੁੱਟ ਗਿਆ ਦਿੱਤਾ ਅਤੇ ਫਿਰ ਆਪਣੇ ਡੱਬ ਵਿਚੋਂ ਰਿਵਾਲਵਰ ਕਢ ਕੇ ਰਿਵਾਲਵਰ ਨਾਲ ਵੀ ਕਰਨੈਲ ਸਿੰਘ ਅਤੇ ਕਰਤਾਰ ਸਿੰਘ ਪਰ ਫਾਇਰ ਕੀਤੇ ਜੋ ਕਰਨੈਲ ਸਿੰਘ ਦੀ ਮੌਕਾ ਪਰ ਹੀ ਗਲੀਆਂ ਲੱਗਣ ਕਾਰਨ ਮੌਤ ਹੋ ਗਈ ਤੇ ਕਰਤਾਰ ਸਿੰਘ ਜਿਸਦੇ ਵੀ 3-4 ਗੋਲੀਆਂ ਲੱਗੀਆਂ ਜੋ ਆਪਣੀ ਜਾਨ ਬਚਾਉਂਦਾ ਹੋਇਆ ਲੋਕਾਂ ਵਿੱਚ ਭੱਜ ਜੋ ਲੁਕ ਗਿਆ। 

ਇਤਨੇ ਵਿੱਚ ਮੌਕਾ ਤੇ ਚੀਕ ਚਿਹਾੜਾ ਪੈਣ ਕਾਰਨ ਮੁਦਈ ਨੇ ਬਚਾਉ-ਬਚਾਉ ਦਾ ਰੋਲਾ ਪਾਇਆ ਤਾਂ ਕੁਲਦੀਪ ਸਿੰਘ ਆਪਣੇ ਦਸਤੀ ਰਿਵਾਲਵਰ ਸਮੇਤ ਖੰਨਾ ਤੋਂ ਖਿਸਕ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਵਜਾ ਰੰਜਿਸ ਇਹ ਹੈ ਕਿ ਜਦੋਂ ਸਾਲ 2005-2006 ਵਿੱਚ ਕਰਨੈਲ ਸਿੰਘ ਨੇ ਜੀ.ਐਸ. ਫੋਰਜਿੰਗ ਫੈਕਟਰੀ ਲਗਾਈ ਸੀ ਤਾਂ ਹੋਰ ਹਿੱਸਦਾਰਾਂ ਸਮੇਤ ਉਕਤ ਕੁਲਦੀਪ ਸਿੰਘ ਵੀ ਹਿੱਸੇਦਾਰ ਸੀ ਜਿਸਨੇ ਬਾਅਦ ਵਿਚ ਆਪਣਾ ਹਿੱਸਾ ਕੱਢ ਲਿਆ ਸੀ ਤੇ ਕੁਲਦੀਪ ਸਿੰਘ ਨੇ ਆਪਣਾ ਵੱਖਰੀ ਮਿੱਲ ਲਗਾ ਲਈ ਸੀ। 

ਉਸ ਸਮੇਂ ਤੋਂ ਹੀ ਕੁਲਦੀਪ ਸਿੰਘ ਕਰਨੈਲ ਸਿੰਘ ਤੇ ਉਸਦੇ ਹਿੱਸੇਦਾਰ ਕਰਤਾਰ ਸਿੰਘ ਨਾਲ ਲੈਣ ਦੇਣ ਕਾਰਨ ਖਾਰ ਰੱਖਦਾ ਸੀ।ਜਿਸ ਕਾਰਨ ਕੁਲਦੀਪ ਸਿੰਘ ਨੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ। ਕਥਿਤ ਦੋਸ਼ੀ ਵਲੋਂ ਵਾਰਦਾਤ ਵਿਚ ਵਰਤੇ 32 ਬੋਰ ਰਿਵਾਲਵਰ ਅਤੇ 32 ਬੋਰ ਪਿਸਟਲ ਬਰਾਮਦ ਕਰ ਲਏ ਗਏ ਹਨ। 

ਇਹ ਵੀ ਜਿਕਰਯੋਗ ਹੈ ਕਿ ਉਪਰੋਕਤ ਕੇਸ ਵਿਚ ਅਮਲੋਹ ਪੁਲਿਸ ਨੇ ਆਧੁਨਿਕ ਤਰੀਕੇ ਨਾਲ ਸੈਂਟਾਫਿਕ ਅਤੇ ਨਵੀਨਤਮ ਸਾਧਨਾ ਦੇ ਜਰੀਏ ਫੋਰੈਂਸਿਕ ਟੀਮ ਫਿੰਗਰ ਪ੍ਰਿੰਟ, ਫੋਟੋਗ੍ਰਾਫੀ ਦੀਆ ਟੀਮਾ ਆਦਿ ਦੀ ਮਦਦ ਨਾਲ ਤਫਤੀਸ ਅਮਲ ਵਿਚ ਲਿਆ ਰਹੀ ਹੈ, ਜੋ ਸਲਾਘਾਯੋਗ ਹੈ ਜੋ ਮੁਲਜਮ ਨੂੰ ਅਦਾਲਤ ਵਿਚ ਵੱਧ ਤੋਂ ਵੱਧ ਸਜਾ ਦਿਵਾਉਣ ਵਿਚ ਸਹਾਈ ਹੋਵੇਗੇ| ਮੁਕੱਦਮੇ ਦੇ ਕਥਿਤ ਦੋਸ਼ੀ ਕੁਲਦੀਪ ਸਿੰਘ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

 

Tags: Crime News Punjab , Punjab Police , Police , Crime News , Fatehgarh Sahib Police , Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD