Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਫ਼ਿਲਮ ‘ਮੁੰਡਾ ਸਾਊਥਹਾਲ ਦਾ‘ ਨਾਲ ਧਮਾਲ ਕਰੇਗੀ ਤੰਨੂ ਗਰੇਵਾਲ

Tanu Grewal, Pollywood, Entertainment, Actress, Cinema, Punjabi Films, Movie, Munda Southhall Da

Web Admin

Web Admin

5 Dariya News

ਚੰਡੀਗੜ੍ਹ ( ਹਰਜਿੰਦਰ ਜਵੰਦਾ ) , 19 Jul 2023

Last updated on: Jul 19, 2023, 00:00 IST

ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਨਾਲ ‘ਸ਼ਾਵਾ ਨੀ ਗਿਰਧਾਰੀ ਲਾਲ ‘ ਅਤੇ ਫਿਰ ‘ਯਾਰ ਮੇਰਾ ਤਿੱਤਲੀਆਂ ਵਰਗਾ‘ ਵਿੱਚ ਬਤੌਰ ਹੀਰੋਇਨ ਨਜਰ ਆਈ ਤੰਨੂ ਗਰੇਵਾਲ ਹੁਣ ਪੰਜਾਬੀ ਫ਼ਿਲਮ ‘ਮੁੰਡਾ ਸਾਊਥਹਾਲ ਦਾ‘ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਉਹ ਇੱਕ ਵੱਖਰੇ ਹੀ ਗੈਟਅੱਪ ਤੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ। ਇਸ ਫ਼ਿਲਮ ਦਾ ਟ੍ਰੇਲਰ ਹਰ ਪਾਸੇ ਛਾਇਆ ਹੋਇਆ ਹੈ। 

4 ਅਗਸਤ ਨੂੰ ਰਿਲੀਜ ਹੋ ਰਹੀ ਇਸ ਫਿਲਮ ਨਾਲ ਤੰਨੂ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਹੋਰ ਪੱਕੀ ਕਰੇਗੀ। ਇਸ ਫਿਲਮ ਨੂੰ ਲ਼ੈ ਕੇ ਉਹ ਹਰ ਪਾਸੇ ਖੂਬ ਚਰਚਾ ਵਿੱਚ ਹੈ। 

ਨਿਰਦੇਸ਼ਕ ਸੁੱਖ ਸੰਘੇੜਾ ਦੀ ਇਸ ਫ਼ਿਲਮ ਵਿੱਚ ਉਹ ਪੰਜਾਬੀ ਗਾਇਕ ਅਰਮਾਨ ਬੇਦਿਲ ਨਾਲ ਬਤੌਰ ਨਾਇਕਾ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਉਸਦਾ ‘ਰਾਵੀ‘ ਨਾਂ ਦੀ ਕੁੜੀ ਦਾ ਕਿਰਦਾਰ ਹੈ ਜੋ ਉਸਦੀ ਜ਼ਿੰਦਗੀ ਦੇ ਬਹੁਤ ਨੇੜ੍ਹੇ ਹੈ । 

ਇਸ ਕਿਰਦਾਰ ਨੂੰ ਨਿਭਾਉਂਦਿਆ ਉਸਨੇ ਕਲਾ ਖੇਤਰ ਦਾ ਇੱਕ ਨਵਾਂ ਤਜ਼ਰਬਾ ਹਾਸਲ ਕੀਤਾ ਹੈ। ਉਸਦਾ ਕਹਿਣਾ ਹੈ ਕਿ ਹੁਣ ਤੱਕ ਦਰਸ਼ਕਾਂ ਨੇ ਉਸਨੂੰ ਇੱਕ ਦੇਸੀ ਪੰਜਾਬਣ ਦੇ ਕਿਰਦਾਰਾਂ ਵਿੱਚ ਹੀ ਵੇਖਿਆ ਹੈ ਜਦਕਿ ਇਸ ਫ਼ਿਲਮ ‘ਮੁੰਡਾ ਸਾਊਥਹਾਲ ਵਿੱਚ’ ਦਰਸ਼ਕ ਉਸਨੂੰ ਇੱਕ ਵੱਖਰੇ ਹੀ ਅੰਦਾਜ਼ ਵਿੱਚ ਦੇਖਣਗੇ। 

ਰਾਵੀ ਦਾ ਇਹ ਕਿਰਦਾਰ ਮੁੰਡਿਆਂ ਨੂੰ ਹੀ ਨਹੀੰ ਕੁੜੀਆਂ ਨੂੰ ਵੀ ਪਸੰਦ ਆਵੇਗਾ। ਰਾਵੀ ਦਾ ਕਿਰਦਾਰ ਹੁਣ ਉਸਦੀ ਜ਼ਿੰਦਗੀ ਦੇ ਸਭ ਤੋਂ ਨੇੜੇ ਹੈ। 

ਇਸ ਕਿਰਦਾਰ ਨਾਲ ਹਰ ਉਮਰ ਵਰਗ ਦੇ ਦਰਸ਼ਕ ਆਪਣੇ ਜ਼ਜਬਾਤਾਂ ਦੀ ਸ਼ਾਝ ਪਾਉਣਗੇ ਤੇ ਉਸ ਨਾਲ ਹਮਦਰਦੀ ਜਤਾਉਣਗੇ। ਕੈਨੇਡਾ ਦੀ ਜੰਮਪਲ ਤਨੂੰ ਗਰੇਵਾਲ ਨੇ ਦੱਸਿਆ ਕਿ ਉਸਨੂੰ ਕਲਾ ਦਾ ਸ਼ੌਂਕ ਆਪਣੇ ਪਰਿਵਾਰਕ ਮਾਹੌਲ ਤੋਂ ਹੀ ਮਿਲਿਆ।

ਘਰ ਵਿਚ ਪੰਜਾਬੀ ਗਾਣੇ ਅਤੇ ਫ਼ਿਲਮਾਂ ਵੇਖਣ ਦਾ ਸ਼ੌਂਕ ਸੀ। ਉਸਨੇ ਆਪਣੀ ਕਲਾ ਦੀ ਸ਼ੁਰੂਆਤ ਪੰਜਾਬੀ ਮਿਊਜ਼ਿਕ ਵੀਡੀਓਜ ਨਾਲ ਕੀਤੀ ਸੀ। 

ਮਸ਼ਹੂਰ ਗਾਇਕ ਕਰਨ ਔਜਲਾ ਦੇ ਚਰਚਿਤ ਗਾਣੇ ‘ਚਿੱਟਾ ਕੁੜਤਾ’ ਨਾਲ ਚਰਚਾ ਵਿੱਚ ਆਈ ਤੰਨੂ ‘ਚਿੱਠੀਆਂ’, ‘ਰਿਮ ਵਰਸਿਜ਼ ਝਾਂਜਰ’ ਅਤੇ ‘ਲੌਟ ਆਨਾ’ ਗੀਤਾਂ ਸਮੇਤ ਦਰਜਨਾਂ ਗੀਤਾਂ ਵਿੱਚ ਆਪਣੀ ਛਾਪ ਛੱਡ ਚੁੱਕੀ ਹੈ। ਇਸ ਤੋਂ ਇਲਾਵਾ ਅੰਮ੍ਰਿਤ ਮਾਨ ਦੇ ਗੀਤ ‘ਲਾਈਫ ਸਟਾਇਲ’ ਅਤੇ ਰਾਜਵੀਰ ਜਵੰਦਾ ਦੇ ‘ਪੰਜਾਬਣ’ ਗੀਤਾਂ ਵਿੱਚ ਉਸਨੇ ਆਪਣੀ ਅਦਾਕਾਰੀ ਦਾ ਨਮੂਨਾ ਵੀ ਪੇਸ਼ ਕੀਤਾ। 

ਇਨ੍ਹਾਂ ਗੀਤਾਂ ਨੇ ਹੀ ਉਸ ਵਾਸਤੇ ਪੰਜਾਬੀ ਸਿਨੇਮੇ ਦੇ ਦਰਵਾਜ਼ੇ ਖੋਲੇ। ਜਿਸ ਸਦਕਾ ਉਸਨੂੰ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਵਿੱਚ ਕੁਲਜੀਤ ਨਾਂ ਦੀ ਪੇਂਡੂ ਕੁੜੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। 

ਇਸ ਪਹਿਲੀ ਫ਼ਿਲਮ ਵਿਚਲੀ ਕਾਬਲੀਅਤ ਨੂੰ ਵੇਖਦਿਆਂ ਹੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਲਈ ਉਸਨੂੰ ਮੁੱਖ ਕਿਰਦਾਰ ਲਈ ਚੁਣਿਆ ਗਿਆ, ਜਿਸ ਵਿੱਚ ਉਸਨੇ ਇੱਕ ਪੇਂਡੂ ਤੇ ਭੋਲੀ ਭਾਲੀ ‘ਬੇਅੰਤ’ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ। ਇਸ ਫ਼ਿਲਮ ਵਿੱਚ ਵੀ ਦਰਸ਼ਕਾਂ ਨੇ ਉਸਦੀ ਅਦਾਕਾਰੀ ਬਹੁਤ ਪਸੰਦ ਕੀਤੀ। 

ਇਸ ਤੋਂ ਇਲਾਵਾ ਉਸਨੇ ਫ਼ਿਲਮ ‘ਮੌਜਾਂ ਹੀ ਮੌਜਾਂ’ ਅਤੇ ‘ਆਉਟ ਲਾਅ’ ਪੰਜਾਬੀ ਵੈਬ ਸਿਰੀਜ਼ ਵਿਚ ਵੀ ਕੰਮ ਕੀਤਾ ਹੈ। ਉਸਦੀ ਆ ਰਹੀ ਫ਼ਿਲਮ ‘ਮੁੰਡਾ ਸਾਊਥਹਾਲ ਦਾ’ ਨੂੰ ਨਾਮਵਰ ਵੀਡਿਓ ਡਾਇਰੈਕਟਰ ਸੁੱਖ ਸੰਘੇੜਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ।

ਤੰਨੂ ਮੁਤਾਬਕ ਇਹ ਫ਼ਿਲਮ ਪੰਜਾਬੀ ਦੀ ਇੱਕ ਵੱਖਰੇ ਕਿਸਮ ਦੀ ਫ਼ਿਲਮ ਹੈ। ਇਹ ਫ਼ਿਲਮ ਪੰਜਾਬੀ ਸਿਨਮਾ ਨੂੰ ਇੱਕ ਕਦਮ ਹੋਰ ਅੱਗੇ ਲੈ ਕੇ ਜਾਵੇਗੀ। 

ਤੰਨੂ ਮੁਤਾਬਕ ਇਹ ਫਿਲਮ ਅਜੋਕੇ ਸਮਾਜ ਦੀ ਕਹਾਣੀ ਹੈ। ਇਹ ਫ਼ਿਲਮ ਵਿਦੇਸ਼ਾਂ ਵਿੱਚ ਪੱਕੇ ਹੋਣ ਖਾਤਰ ਕੀਤੇ ਜਾਂਦੇ ਰਿਸ਼ਤਿਆਂ ਦੇ ਘਾਣ ਦੀ ਗੱਲ ਕਰਦੀ ਹੈ।

ਇਸ ਫ਼ਿਲਮ ਵਿਚ ਉਸ ਨਾਲ ਅਰਮਾਨ ਬੇਦਿਲ, ਸਰਬਜੀਤ ਚੀਮਾ, ਇਫ਼ਤਕਾਰ ਨਾਕੁਰ, ਪ੍ਰੀਤ ਔਜਲਾ, ਗੁਰਪ੍ਰੀਤ ਭੰਗੂ ਸਮੇਤ ਕਈ ਨਾਮੀ ਕਲਾਕਾਰਾਂ ਨੇ ਕੰਮ ਕੀਤਾ ਹੈ। ਤੰਨੂ ਮੁਤਾਬਕ ਇਹ ਫ਼ਿਲਮ ਉਸਦੀ ਦਰਸ਼ਕਾਂ ਵਿੱਚ ਪਹਿਚਾਣ ਹੋਰ ਗੂੜੀ

ਕਰੇਗੀ। 

ਇਸ ਫਿਲਮ ਤੋਂ ਬਾਅਦ ਉਹ ਗਿੱਪੀ ਗਰੇਵਾਲ ਨਾਲ ਇਕ ਹੋਰ ਫਿਲਮ “ਮੌਜਾ ਹੀ ਮੌਜਾ” ਵਿੱਚ ਵੀ ਨਜ਼ਰ ਆਵੇਗੀ। ਉਸ ਤੋਂ ਬਾਅਦ ਉਸਦੀ ਇੱਕ ਵੈਬਸੀਰੀਜ “ਆਉਟਲਾਅ” ਵੀ ਰਿਲੀਜ ਲਈ ਤਿਆਰ ਹੈ।

 

Tags: Tanu Grewal , Pollywood , Entertainment , Actress , Cinema , Punjabi Films , Movie , Munda Southhall Da

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD