Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਜ਼ਿਲ੍ਹਾ ਪੁਲਿਸ ਨੇ ਕਤਲ ਦੇ ਦੋਸ਼ੀ ਨੂੰ 18 ਘੰਟਿਆਂ ਦੇ ਅੰਦਰ ਕੀਤਾ ਗ੍ਰਿਫਤਾਰ

Crime News Punjab, Punjab Police, Police, Crime News, Fatehgarh Sahib Police, Fatehgarh Sahib

Web Admin

Web Admin

5 Dariya News

ਫ਼ਤਹਿਗੜ੍ਹ ਸਾਹਿਬ , 18 Jul 2023

ਜਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਅਮਲੋਹ ਵਿੱਚ ਦਰਜ ਹੋਏ ਕਤਲ ਦੇ ਮੁਕੱਦਮੇ ਦੇ ਕਥਿਤ ਦੋਸ਼ੀ ਨੂੰ 18 ਘੰਟਿਆਂ ਅੰਦਰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ 16 ਜੁਲਾਈ ਨੂੰ ਮੁਕੱਦਮਾ ਨੰਬਰ 94 ਮਿਤੀ 16.7.2023 ਅ/ਧ 302,34 ਆਈ ਪੀ ਸੀ ਥਾਣਾ ਅਮਲੋਹ ਦੇ ਮੁੱਖ ਕਤਿਥ ਦੋਸ਼ੀ ਠੇਕੇਦਾਰ ਗੁਰਮੋਹਨ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਝਬਾਲੀ ਸਾਹਨੀ ਥਾਣਾ ਭਾਦਸੋਂ ਜਿਲਾ ਪਟਿਆਲਾ ਨੂੰ ਮਿਤੀ 16 ਜੁਲਾਈ ਨੂੰ ਹੀ ਮੁਕੱਦਮਾ ਦਰਜ ਹੋਣ ਦੇ ਕੁੱਝ ਘੰਟੇ ਬਾਅਦ ਹੀ ਕਾਬੂ ਕਰਕੇ ਮੁਕਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।

ਜੋ ਮੁਕੱਦਮਾ ਵਿੱਚ ਮੁਦਈ ਮਹਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਕੁਆਟਰ ਨੰਬਰ 03 ਸਿਵਲ ਹਸਪਤਾਲ ਅਮਲੋਹ ਨੇ ਸਬ ਇੰਸਪੈਕਟਰ ਸਾਹਿਬ ਸਿੰਘ ਕੋਲ ਆਪਣਾ ਬਿਆਨ ਦਰਜ ਕਰਵਾਇਆ ਕਿ ਉਸਦਾ ਪਤੀ ਸਰਬਜੀਤ ਸਿੰਘ ਏ ਪੀ ਗਡਾਊਨ ਗੋਬਿੰਦਗੜ ਵਿਖੇ ਸਕਿਉਰਟੀ ਗਾਰਡ ਵਜੋਂ ਕੰਮ ਕਰਦਾ ਸੀ ਜੋ ਇਸ ਕੰਪਨੀ ਦਾ ਠੇਕੇਦਾਰ ਗੁਰਮੋਹਨ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਝੰਬਾਲੀ ਸਾਹਨੀ ਹੈ, ਓਹਨਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਦੱਸਣ ਅਨੁਸਾਰ ਉਸਦਾ ਪਤੀ ਮਿਤੀ ਸਰਬਜੀਤ ਸਿੰਘ ਮਿਤੀ 14 ਜੁਲਾਈ ਨੂੰ ਹਰ ਰੋਜ ਦੀ ਤਰਾਂ ਕੰਮ ਪਰ ਗਿਆ ਸੀ ਜੋ ਸਾਮ ਨੂੰ ਘਰ ਪਰ ਨਾ ਪਰਤਿਆ ਉਸਨੇ ਸਰਬਜੀਤ ਸਿੰਘ ਦੋ ਫੋਨ ਪਰ ਗੱਲ ਕੀਤੀ ਤਾਂ ਸਰਬਜੀਤ ਸਿੰਘ ਦਾ ਫੋਨ ਠੇਕਦਾਰ ਗੁਰਮੋਹਨ ਸਿੰਘ ਨੇ ਚੁੱਕਿਆ ਅਤੇ ਕਹਿਣ ਲੱਗਾ ਕਿ ਸਰਬਜੀਤ ਸਿੰਘ ਸਾਡੀ ਕੰਪਨੀ ਦੀ ਕੁਲੈਕਸ਼ਨ ਕਰਕੇ ਲਿਆਇਆ ਹੈ ਅਤੇ ਸਾਡੇ ਪੈਸੇ ਨਹੀਂ ਦੇ ਰਿਹਾ ਨਾਂ ਹੀ ਦੱਸ ਰਿਹਾ ਹੈ ਇਸ ਨੇ ਪੈਸੇ ਕਿਥੋਂ ਵਰਤੇ ਹਨ।

ਇਸ ਨੂੰ ਅਸੀਂ ਪਰਚਾ ਦਰਜ ਕਰਵਾਉਣ ਲਈ ਭਾਦਸੋਂ ਲੈਕੇ ਜਾ ਰਹੇ ਹਾਂ ਜੋ ਕੁਝ ਸਮੇਂ ਬਾਅਦ ਗੁਰਮੋਹਨ ਸਿੰਘ ਠੇਕੇਦਾਰ ਸਮੇਤ ਇਕ ਨਾ ਮਲੂਮ ਵਿਅਕਤੀ ਦੇ ਮੇਰੇ ਪਤੀ ਸਰਬਜੀਤ ਸਿੰਘ ਨੂੰ ਆਪਣੀ ਵਰਨਾ ਕਾਰ ਵਿੱਚ ਸਾਡੇ ਘਰ ਲੈ ਕੇ ਆਏ ਤੇ ਉਸ ਨੂੰ ਬੇਹੋਸੀ ਦੀ ਹਾਲਤ ਵਿੱਚ ਤਖਤਪੋਸ ਪਰ ਲਿਟਾ ਕੇ ਚਲੇ ਗਏ ਜਿਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਰੁਕੇ।ਜਿਸ ਤੋਂ ਬਾਅਦ ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਠੇਕੇਦਾਰ ਗੁਰਮੋਹਨ ਸਿੰਘ ਤੇ ਉਸਦੇ ਸਾਥੀ ਨੇ ਮੇਰੀ ਬਹੁਤ ਕੁੱਟਮਾਰ ਕੀਤੀ ਹੈ।

ਜਿਸ ਤੇ ਮੈਂ ਆਪਣੇ ਪਤੀ ਨੂੰ ਸਿਵਲ ਹਸਪਤਾਲ ਅਮਲੋਹ ਲੈ ਗਈ ਜਿਥੇ ਡਾਕਟਰ ਸਾਹਿਬ ਨੇ ਮੇਰੇ ਪਤੀ ਸਰਬਜੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਸ 'ਤੇ ਸਰਬਜੀਤ ਸਿੰਘ ਦੀ ਪਤਨੀ ਦੇ ਬਿਆਨ ਪਰ ਮੁਕੱਦਮਾ ਬਰਖਿਲਾਫ ਠੇਕੇਦਾਰ ਗੁਰਮੋਹਨ ਸਿੰਘ ਅਤੇ ਇੱਕ ਨਾ ਮਲੂਮ ਵਿਅਕਤੀ ਦੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਮੁੱਖ ਦੋਸੀ ਠੇਕੇਦਾਰ ਗੁਰਮੋਹਨ ਸਿੰਘ ਨੂੰ ਮਹਿਜ 18 ਘੰਟੇ ਅੰਦਰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸੀ ਗੁਰਮੋਹਨ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਮਿਤੀ 17 ਜੁਲਾਈ  ਨੂੰ ਪੇਸ਼ ਕਰਕੇ 03 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਦੋਸ਼ੀਆਂ ਵੱਲੋਂ ਵਾਰਦਾਤ ਵਿੱਚ ਵਰਤੀ ਕਾਰ ਵਰਨਾ ਨੰਬਰ ਪੀ ਬੀ 39 ਏ  5081 ਨੂੰ ਬ੍ਰਾਮਦ ਕਰ ਲਿਆ ਗਿਆ ਹੈ। ਠੇਕੇਦਾਰ ਗੁਰਮੋਹਨ ਸਿੰਘ ਦੇ ਦੂਜੇ ਸਾਥੀ ਕਤਿਥ ਦੋਸ਼ੀ ਭੁਪਿੰਦਰ ਸਿੰਘ ਉਰਫ  ਭਿੰਦਾ  ਪੱਤਰ ਸਿੰਗਾਰਾ ਸਿੰਘ ਵਾਸੀ ਪਿੰਡ ਝੰਬਾਲੀ ਸਾਹਨੀ ਥਾਣਾ ਭਾਦਸੋਂ ਜਿਲਾ ਪਟਿਆਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

 

Tags: Crime News Punjab , Punjab Police , Police , Crime News , Fatehgarh Sahib Police , Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD