Wednesday, 15 May 2024

 

 

ਖ਼ਾਸ ਖਬਰਾਂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ

 

ਦੋਹਰੇ ਕਤਲ ਦੇ ਮਾਮਲੇ ’ਚ ਤਿੰਨ ਵਿਅਕਤੀ ਗ੍ਰਿਫ਼ਤਾਰ

Crime News Punjab, Punjab Police, Police, Crime News, Patiala  Police, Patiala, SSP Varun Sharma

Web Admin

Web Admin

5 Dariya News

ਪਟਿਆਲਾ , 03 Jul 2023

ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਪਰਾਧੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਮੁਕੱਦਮਾ ਨੰਬਰ 172 ਮਿਤੀ 02.07.2023 ਅ/ਧ 302, 201, 34 ਆਈ.ਪੀ.ਸੀ. ਥਾਣਾ ਪਾਤੜਾਂ ਦੇ ਦੋਸ਼ੀਆਂ ਗੁਰਵਿੰਦਰ ਸਿੰਘ ਉਰਫ਼ ਗਿੰਦਾ ਪੁੱਤਰ ਜਨਪਾਲ ਸਿੰਘ, ਰਜਿੰਦਰ ਸਿੰਘ ਉਰਫ਼ ਰਾਜਾ ਪੁੱਤਰ ਕਸ਼ਮੀਰ ਸਿੰਘ ਤੇ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਗੁਰਮੇਹਰ ਸਿੰਘ ਵਾਸੀ ਕਾਂਗਲਾ ਥਾਣਾ ਪਾਤੜਾਂ ਨੂੰ ਗ੍ਰਿਫ਼ਤਾਰ ਕਰਕੇ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਈ ਹੈ। 

ਉਕਤ ਮੁਕੱਦਮਾ ਬਿਆਨ ਭਗਵਾਨ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਕਾਂਗਲਾ ਜੋ ਮ੍ਰਿਤਕਾ ਪਰਮਜੀਤ ਕੌਰ ਦੇ ਚਾਚੇ ਦਾ ਲੜਕਾ ਹੈ ਦੇ ਬਿਆਨ ’ਤੇ ਉਕਤਾਨ ਵਿਅਕਤੀਆਂ ਦੇ ਖ਼ਿਲਾਫ਼ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮਾ ਉਕਤ ਵਿਚ ਦੋਸ਼ੀ ਗੁਰਵਿੰਦਰ ਸਿੰਘ ਉਰਫ਼ ਬਿੰਦਾ ਉਕਤ ਨੇ ਆਪਣੇ ਸਾਥੀਆਂ ਰਜਿੰਦਰ ਸਿੰਘ ਉਰਫ਼ ਰਾਜਾ ਅਤੇ ਰਣਜੀਤ ਸਿੰਘ ਉਰਫ਼ ਰਾਣਾ ਨਾਲ ਮਿਲ ਕੇ ਮੁੱਦਈ ਮੁਕੱਦਮਾ ਭਗਵਾਨ ਸਿੰਘ ਦੀ ਭੈਣ ਮ੍ਰਿਤਕ ਪਰਮਜੀਤ ਕੌਰ ਪਤਨੀ ਰਘਵੀਰ ਸਿੰਘ ਵਾਸੀ ਕਾਂਗਥਲਾ ਤੇ ਮੁੱਦਈ ਮੁਕੱਦਮਾ ਦੇ ਭਾਣਜੇ ਮ੍ਰਿਤਕ ਜਸਵਿੰਦਰ ਸਿੰਘ ਉਰਫ਼ ਯੋਧਾ ਜੋ ਮ੍ਰਿਤਕਾ ਪਰਮਜੀਤ ਕੌਰ ਦਾ ਲੜਕਾ ਸੀ, ਦਾ ਕਤਲ ਕੀਤਾ ਸੀ।

ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਅੱਗ ਦੱਸਿਆ ਕਿ ਸ੍ਰੀ ਸੌਰਵ ਜਿੰਦਲ ਪੁਲਿਸ ਕਪਤਾਨ ਓਪਰੇਸ਼ਨ ਪਟਿਆਲਾ ਅਤੇ ਸ੍ਰੀ ਗੁਰਦੀਪ ਸਿੰਘ ਉਪ ਕਪਤਾਨ ਪੁਲਿਸ ਪਾਤੜਾਂ ਦੀ ਦੇਖਰੇਖ ਹੇਠ ਮੁਕੱਦਮਾ ਉਕਤ ਵਿਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਸਪੈਸ਼ਲ ਟੀਮ ਤਿਆਰ ਕੀਤੀ ਗਈ ਸੀ। ਜਿਸ ਤੇ ਮੁੱਖ ਅਫ਼ਸਰ ਥਾਣਾ ਸ਼ੁਤਰਾਣਾ ਵੱਲੋਂ ਮੁਕੱਦਮਾ ਉਕਤ ਦੇ ਤਿੰਨੇ ਦੋਸ਼ੀਆਂ ਗੁਰਵਿੰਦਰ ਸਿੰਘ ਉਰਫ਼ ਗਿਦਾ ਪੁੱਤਰ ਜਨਪਾਲ ਸਿੰਘ, ਰਜਿੰਦਰ ਸਿੰਘ ਉਰਫ਼ ਰਾਜਾ ਪੁੱਤਰ ਕਸ਼ਮੀਰ ਸਿੰਘ ਤੇ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਗੁਰਮੇਹਰ ਸਿੰਘ ਵਾਸੀ ਕਾਂਗਰਲਾ ਥਾਣਾ ਪਾਤੜਾਂ ਨੂੰ 24 ਘੰਟਿਆਂ ਵਿੱਚ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੌਰਾਨੇ ਪੁੱਛਗਿੱਛ ਇਹਨਾਂ ਫੜੇ ਗਏ ਦੋਸ਼ੀਆਂ ਮੰਨਿਆ ਹੈ ਕਿ ਇਹਨਾਂ ਤਿੰਨਾਂ ਨੇ ਰਲ ਕੇ ਮਿਤੀ 25.06.2023 ਨੂੰ ਵਕਤ ਕਰੀਬ 10 ਵਜੇ ਸਵੇਰੇ ਮ੍ਰਿਤਕ ਪਰਮਜੀਤ ਕੌਰ ਪਤਨੀ ਰਘਬੀਰ ਸਿੰਘ ਵਾਸੀ ਕਾਂਗਥਲਾ ਨੂੰ ਸੰਬਲ ਮਾਰ ਕੇ ਮਾਰਿਆ ਸੀ ਤੇ ਉਸੇ ਦਿਨ ਹੀ ਇਹਨਾਂ ਤਿੰਨਾਂ ਨੂੰ ਵਕਤ ਕਰੀਬ 1 ਵਜੇ ਦੁਪਹਿਰ ਨੂੰ ਮੁਕੱਦਮਾ ਵਿਚ ਦੋਸ਼ੀ ਗੁਰਵਿੰਦਰ ਸਿੰਘ ਉਰਫ਼ ਗਿੰਦਾ ਦੇ ਛੋਟੇ ਭਰਾ ਮ੍ਰਿਤਕ ਜਸਵਿੰਦਰ ਸਿੰਘ ਉਰਫ਼ ਯੋਧਾ ਉਮਰ ਕਰੀਬ 20 ਸਾਲ ਜੋ ਬਾਹਰੋਂ ਘਰ ਆਇਆ ਸੀ ਤਾਂ ਇਹਨਾਂ ਤਿੰਨਾਂ ਵੱਲੋਂ ਪਹਿਲਾਂ ਹੀ ਬਣਾਈ ਵਿਉਂਤ ਅਨੁਸਾਰ ਉਸ ਦੇ ਸਿਰ ਵਿੱਚ ਸੰਬਲਾਂ ਮਾਰ ਕੇ ਮਾਰ ਦਿੱਤਾ ਸੀ ਤੇ ਫਿਰ ਰਾਤ ਨੂੰ ਵਕਤ ਕਰੀਬ 11 ਵਜੇ ਇਹਨਾਂ ਤਿੰਨਾਂ ਨੇ ਮੁਕੱਦਮਾ ਵਿੱਚ ਦੋਸ਼ੀ ਗੁਰਵਿੰਦਰ ਸਿੰਘ ਉਰਫ਼ ਗਿੰਦਾ ਉਕਤ ਦੀ ਅਲਟੋ ਕਾਰ ਨੰਬਰੀ PB 11 BF 2485 ਵਿੱਚ ਮ੍ਰਿਤਕ ਜਸਵਿੰਦਰ ਸਿੰਘ ਉਰਫ਼ ਯੋਧਾ ਦੀ ਲਾਸ਼ ਨੂੰ ਘਰ ਲਿਜਾ ਕੇ ਲਾਸ਼ ਖ਼ੁਰਦ ਬੁਰਦ ਕਰਨ ਦੀ ਨੀਅਤ ਨਾਲ ਖਨੌਰੀ ਨੇੜ ਕਰਨ ਵਿੱਚ ਸੁੱਟ ਦਿੱਤੀ ਸੀ ਅਤੇ ਮੁਕੱਦਮਾ ਦੇ ਦੋਸ਼ੀ ਗੁਰਵਿੰਦਰ ਸਿੰਘ ਦੀ ਮਾਤਾ ਮ੍ਰਿਤਕ ਪਰਮਜੀਤ ਕੌਰ ਦੀ ਲਾਸ਼ ਦੇ ਘਰ ਵਿਚ ਦਾਤਰ ਨਾਲ ਟੁਕੜੇ ਕਰਕੇ ਘਰ ਦੇ ਕੋਨੇ ਵਿਚ ਸਾੜ ਦਿੱਤੀ ਸੀ। 

ਜੋ ਮੌਕੇ ਤੋਂ ਮ੍ਰਿਤਕਾ ਪਰਮਜੀਤ ਕੌਰ ਦੇ ਕਕਾਲ ਅਤੇ ਘਰ ਵਿਚੋਂ ਖੂਨ ਦੇ ਸੁੱਕੇ ਹੋਏ ਪਏ ਬਰਾਮਦ ਹੋਏ ਹਨ ਜੋ ਮ੍ਰਿਤਕਾ ਪਰਮਜੀਤ ਕੌਰ ਦੀ ਪਹਿਲਾਂ ਸ਼ਾਦੀ ਜਾਨਪਾਲ ਸਿੰਘ ਨਾਲ ਹੋਈ ਸੀ। ਉਸ ਸਮੇਂ ਪਰਮਜੀਤ ਕੌਰ ਦੀ ਕੁੱਖ ਤੋਂ ਦੋਸ਼ੀ ਗੁਰਵਿੰਦਰ ਸਿੰਘ ਉਰਫ਼ ਜਿੰਦਾ ਨੂੰ ਜਨਮ ਲਿਆ ਸੀ। ਮ੍ਰਿਤਕ ਪਰਮਜੀਤ ਕੌਰ ਦਾ ਉਸ ਦੇ ਪਹਿਲੇ ਪਤੀ ਨਾਲ ਤਲਾਕ ਹੋਣ ਪਰ ਉਸ ਦੀ ਦੋਬਾਰਾ ਸ਼ਾਦੀ ਰਘਬੀਰ ਸਿੰਘ ਨਾਲ ਹੋਈ ਸੀ। ਰਘਬੀਰ ਸਿੰਘ ਦੀ ਮੌਤ ਵੀ ਸਾਲ 2011 ਵਿਚ ਹੋ ਗਈ ਸੀ। 

ਪਰਮਜੀਤ ਕੌਰ ਦੀ ਕੁੱਖੋਂ ਦੂਸਰਾ ਲੜਕਾ ਮ੍ਰਿਤਕ ਜਸਵਿੰਦਰ ਸਿੰਘ ਉਰਫ਼ ਯੋਧਾ ਨੇ ਜਨਮ ਲਿਆ ਸੀ। ਜੋ ਦੋਨੇ ਲੜਕੇ ਮ੍ਰਿਤਕ ਪਰਮਜੀਤ ਕੌਰ ਪਾਸ ਹੀ ਰਹਿ ਰਹੇ ਸਨ। ਇਹਨਾਂ ਤਿੰਨਾਂ ਦੋਸ਼ੀਆਂ ਨੇ ਦੌਰਾਨੇ ਪੁੱਛਗਿੱਛ ਇਹ ਵੀ ਮੰਨਿਆ ਹੈ ਕਿ ਉਹ ਨਸ਼ਾ ਕਰਨ ਦੇ ਆਦੀ ਹਨ। ਮੁਕੱਦਮਾ ਵਿੱਚ ਦੋਸ਼ੀ ਗੁਰਵਿੰਦਰ ਸਿੰਘ ਆਪਣੀ ਮਾਤਾ ਪਾਸੋਂ ਨਸ਼ੇ ਲਈ ਪੈਸੇ ਮੰਗਦਾ ਸੀ। ਉਸਦੀ ਮਾਤਾ ਮ੍ਰਿਤਕ ਪਰਮਜੀਤ ਕੌਰ ਵੱਲੋਂ ਪੈਸੇ ਦੇਣ ਤੋਂ ਜੁਆਬ ਦੇ ਦਿੱਤਾ ਸੀ ਅਤੇ ਗੁਰਵਿੰਦਰ ਸਿੰਘ ਦੇ ਭਰਾ ਮ੍ਰਿਤਕ ਜਸਵਿੰਦਰ ਸਿੰਘ ਉਰਫ਼ ਯੁਧਾ ਨੇ ਵੀ ਇਸਨੂੰ ਅਜਿਹਾ ਕਰਨ ਤੋਂ ਰੋਕਿਆ ਸੀ। 

ਇਸੇ ਰੰਜਸ਼ ਕਰਕੇ ਹੀ ਇਹਨਾਂ ਤਿੰਨਾਂ ਨੇ ਰਲ ਕੇ ਇਕ ਵਿਉਂਤਬੰਦੀ ਬਨਾ ਕੇ ਪਰਮਜੀਤ ਕੌਰ ਤੇ ਉਸ ਦੇ ਲੜਕੇ ਜਸਵਿੰਦਰ ਸਿੰਘ ਦਾ ਕਤਲ ਕੀਤਾ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ, ਹਜਾ ਵਿੱਚ ਦੋਸ਼ੀ ਗੁਰਵਿੰਦਰ ਸਿੰਘ ਪੁੱਤਰ ਜਾਨਪਾਲ ਸਿੰਘ ਵਾਸੀ ਕਾਂਗਥਲਾਂ ਦੇ ਖਿਲਾਫ਼ ਮੁਕੱਦਮਾ ਨੰਬਰ 94 ਮਿਤੀ :- 05-05-2013 ਅਧ 354 D 234, 506 IPC ਥਾਣਾ ਪਾਤੜਾਂ ਦਰਜ ਰਜਿਸਟਰ ਸੀ।

ਬਰਮਾਦਗੀ :

1. ਆਲਟੋ ਕਾਰ ਨੰਬਰੀ PB 11 BF 2485

2. ਕਤਲ ਕਰਨ ਵਿੱਚ ਵਰਤੇ ਗਏ ਸੰਬਲ ਅਤੇ ਦਾਤਰ।

 

Tags: Crime News Punjab , Punjab Police , Police , Crime News , Patiala Police , Patiala , SSP Varun Sharma

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD