Wednesday, 15 May 2024

 

 

ਖ਼ਾਸ ਖਬਰਾਂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ

 

ਪੁਰਾਣੀ ਰੰਜਸ਼ ਕਾਰਨ ਹੋਏ ਝਗੜੇ ’ਚ ਮਰੇ ਵਿਅਕਤੀ ਦਾ ਕਾਤਲ ਗ੍ਰਿਫ਼ਤਾਰ

Crime News Punjab, Punjab Police, Police, Crime News, Patiala  Police, Patiala

Web Admin

Web Admin

5 Dariya News

ਪਟਿਆਲਾ , 08 May 2023

ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਮਿਤੀ 06/05/2023 ਦਿਨ ਸ਼ਨੀਵਾਰ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਤੋ ਥਾਣਾ ਪਸਿਆਣਾ ਵਿਖੇ ਹਰਪਾਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਦੁੱਧੜ ਦਾ ਲੜਾਈ ਝਗੜਾ ਹੋਣ ਸਬੰਧੀ ਇਤਲਾਹ ਮਿਲੀ ਸੀ।ਜਿਸ ਪਰ ਮੁੱਖ ਅਫ਼ਸਰ ਥਾਣਾ ਪਸਿਆਣਾ ਸਮੇਤ ਪੁਲਿਸ ਪਾਰਟੀ ਦੇ ਰਾਜਿੰਦਰਾ ਹਸਪਤਾਲ ਪਟਿਆਲਾ ਪੁੱਜ ਕੇ ਹਰਪਾਲ ਸਿੰਘ ਦੇ ਅਣ ਫਿੱਟ ਹੋਣ ਕਾਰਨ ਉਸ ਦੀ ਪਤਨੀ ਪਰਮਜੀਤ ਕੋਰ ਉਕਤ ਦਾ ਬਿਆਨ ਲਿਖਿਆ ਜਿਸ ਨੇ ਆਪਣੇ ਬਿਆਨ ਵਿਚ ਲਿਖਾਇਆ ਕਿ ਮਿਤੀ 6-5-2023 ਨੂੰ ਉਹ ਸਮੇਤ ਆਪਣੇ ਪਤੀ ਹਰਪਾਲ ਸਿੰਘ ਦੇ ਨਾਲ ਪਿੰਡ ਮੈਣ ਤੋ ਦਵਾਈ ਲੈਣ ਲਈ ਪੈਦਲ ਜਾ ਰਹੇ ਸੀ ।

ਉਸ ਦਾ ਪਤੀ ਉਸ ਤੋ ਅੱਗੇ ਸੀ ਅਤੇ ਉਹ ਪਿੱਛੇ ਜਾ ਰਹੀ ਸੀ ਅਤੇ ਅੱਗੋਂ ਕੌਰ ਸਿੰਘ ਪੁੱਤਰ ਰਲਾ ਸਿੰਘ ਪੁੱਤਰ ਬਸੰਤਾ ਸਿੰਘ ਵਾਸੀ ਦੁੱਧੜ ਆਪਣੀ ਗੋਹੇ ਵਾਲੀ ਰੇਹੜੀ ਲੈ ਕੇ ਆ ਰਿਹਾ ਸੀ ਤਾਂ ਜਦੋਂ ਅਸੀਂ ਨੇੜੇ ਰਿੰਪੀ ਪਰਚੂਨ ਦੀ ਦੁਕਾਨ ਪੁੱਜੇ ਤਾਂ ਵਕਤ ਕਰੀਬ 8:30 ਵਜੇ ਸੁਭਾ ਦਾ ਹੋਵੇਗਾ ਕਿ ਕੌਰ ਸਿੰਘ ਨੇ ਆਪਣੀ ਗੋਹੇ ਵਾਲੀ ਸਾਈਕਲ ਰੇਹੜੀ ਵਿੱਚੋਂ ਕਹੀ ਚੁੱਕ ਕੇ ਉਸ ਦੇ ਪਤੀ ਦੇ ਸਿਰ ਵਿੱਚ ਸਿੱਧੀ ਮਾਰੀ ਤਾਂ ਉਸ ਦਾ ਪਤੀ ਹੇਠਾਂ ਸੜਕ ਪਰ ਡਿੱਗ ਗਿਆ ਸੀ ਫਿਰ ਕੌਰ ਸਿੰਘ ਨੇ ਮੇਰੇ ਪਤੀ ਦੇ ਡਿੱਗੇ ਪਏ ਦੇ ਸਿਰ ਅਤੇ ਇਸ ਦੇ ਸਰੀਰ ਪਰ ਕਹੀ ਦੇ ਕਈ ਹੋਰ ਵਾਰ ਕੀਤੇ ਸੀ।

ਫਿਰ ਕੌਰ ਸਿੰਘ ਲੋਕਾਂ ਦਾ ਇਕੱਠ ਦੇਖ ਕੇ ਆਪਣੀ ਕਹੀ ਤੇ ਰੇਹੜੀ ਸਮੇਤ ਮੌਕਾ ਤੋ ਭੱਜ ਗਿਆ ਸੀ। ਪਰਮਜੀਤ ਕੌਰ ਉਕਤ ਦੇ ਬਿਆਨ ਪਰ ਕੋਰ ਸਿੰਘ ਉਕਤ ਦੇ ਖ਼ਿਲਾਫ਼ ਮੁਕੱਦਮਾ ਨੰਬਰ 66 ਮਿਤੀ 06/05/2023 ਅ/ਧ 307,323,506 IPC ਥਾਣਾ ਪਸਿਆਣਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। 

ਜੋ ਦੌਰਾਨੇ ਤਫ਼ਤੀਸ਼ ਮੁਕੱਦਮਾ ਉਕਤ ਦੇ ਦੋਸ਼ੀ ਕੌਰ ਸਿੰਘ ਉਕਤ ਨੂੰ ਪੁਲਿਸ ਟੀਮ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਮਿਤੀ 06-05-2023 ਨੂੰ ਹੀ ਪਿੰਡ ਜਲਾਲਖੇੜਾ ਤੋ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮਿਤੀ 07/05/2023 ਨੂੰ ਹਰਪਾਲ ਸਿੰਘ ਉਕਤ ਦੀ ਮੌਤ ਦੌਰਾਨੇ ਇਲਾਜ ਹੋ ਗਈ ਹੈ। ਜਿਸ ਤੇ ਮੁਕੱਦਮਾ ਉਕਤ ਵਿੱਚ ਜੁਰਮ ਅ/ਧ 302 IPC ਦਾ ਵਾਧਾ ਕੀਤਾ ਗਿਆ ਅਤੇ ਦੋਸ਼ੀ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਿਤੀ 11/05/2023 ਤੱਕ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਵਜਾ ਰੰਜਿਸ਼:- ਇਹ ਕਿ ਸਾਲ 2019 ਵਿੱਚ ਕੌਰ ਸਿੰਘ ਦੇ ਲੜਕੇ ਸੰਦੀਪ ਸਿੰਘ ਉਮਰ 19 ਸਾਲ ਜੋ ਕੱਲਰਭੈਣੀ ਸਕੂਲ ਵਿਚ ਪੜਦਾ ਸੀ ਅਤੇ ਇਸ ਤੇ ਭਤੀਜੇ ਸਤਪਾਲ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਦੁੱਧੜ ਉਮਰ ਕਰੀਬ 17 ਸਾਲ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ।ਜਿਸ ਪਰ ਮੁਕੱਦਮਾ ਨੰਬਰ 92 ਮਿਤੀ 07-06-2019 ਅ/ਧ 279,304ਏ, ਆਈ.ਪੀ.ਸੀ ਥਾਣਾ ਪਸਿਆਣਾ ਬਰਖ਼ਿਲਾਫ਼ ਮ੍ਰਿਤਕ ਹਰਪਾਲ ਸਿੰਘ ਦੇ ਖ਼ਿਲਾਫ਼ ਦਰਜ ਹੋਇਆ ਸੀ ਤਾਂ ਉਸ ਮੁਕੱਦਮੇ ਵਿੱਚ ਹਰਪਾਲ ਸਿੰਘ ਮਿਤੀ 11-04-2023 ਨੂੰ ਮਾਨਯੋਗ ਅਦਾਲਤ ਵੱਲੋਂ ਬਰੀ ਹੋ ਗਿਆ ਸੀ। ਜਿਸ ਕਰਕੇ ਕੌਰ ਸਿੰਘ ਨੇ ਹਰਪਾਲ ਸਿੰਘ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਕੇ ਸੱਟਾ ਮਾਰੀਆਂ ਸਨ।  

ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਇਹ ਵੀ ਦੱਸਿਆ ਹੈ ਕਿ ਦੋਸ਼ੀ ਕੋਰ ਸਿੰਘ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਮੌਕਾ ਤੋ ਹੁਣ ਤੱਕ ਦੀ ਤਫ਼ਤੀਸ਼ ਤੋ ਮੁੱਖ ਤੌਰ ਤੇ ਦੋਸ਼ੀ ਕੋਰ ਸਿੰਘ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਇਸ ਨੇ ਇੰਕਸ਼ਾਫ਼ ਵੀ ਕਰ ਲਿਆ ਹੈ ।

ਬਰਾਮਦਗੀ:- 1) ਇਕ ਕਹੀ ਜਿਸ ਨਾਲ ਸਿਰ ਪਰ ਅਤੇ ਸਰੀਰ ਪਰ ਕਈ ਵਾਰ ਕੀਤੇ ।

 2) ਇਕ ਗੋਹੇ ਵਾਲੀ ਸਾਈਕਲ ਰੇਹੜੀ। 

ਦੋਸ਼ੀ:- ਕੌਰ ਸਿੰਘ ਪੁੱਤਰ ਰਲਾ ਸਿੰਘ ਵਾਸੀ ਦੁੱਧੜ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਉਮਰ ਕਰੀਬ 52 ਸਾਲ (ਮਿਹਨਤ ਮਜ਼ਦੂਰੀ ਕਰਦਾ ਹੈ)

ਮ੍ਰਿਤਕ:- ਹਰਪਾਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਦੁੱਧੜ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਉਮਰ ਕਰੀਬ 50 ਸਾਲ (ਕੰਬਾਈਨਾਂ ਪਰ ਨੌਕਰੀ ਤੋ ਇਲਾਵਾ ਮਿਹਨਤ ਮਜ਼ਦੂਰੀ ਕਰਦਾ ਸੀ)

 

Tags: Crime News Punjab , Punjab Police , Police , Crime News , Patiala Police , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD