ਅੱਜ ਸ਼ਹਿਰ ਦੇ ਪ੍ਰਤਿਸ਼ਠਿਤ ਲੋਧੀ ਕਲੱਬ ਦੇ ਨਵ ਨਿਯੁਕਤ ਜਰਨਲ ਸਕੱਤਰ ਨੀਤੀਨ ਮਹਾਜਨ ਆਪਣੀ ਟੀਮ ਨਾਲ ਬੀਜੇਪੀ ਦੇ ਸੀਨੀਅਰ ਨੇਤਾ ਸ. ਸੁਖਵਿੰਦਰ ਸਿੰਘ ਬਿੰਦਰਾ ਸਾਬਕਾ ਚੇਅਰਮੈਨ ਯੂਥ ਵਿਕਾਸ ਅਤੇ ਖੇਡ ਵਿਭਾਗ (ਪੰਜਾਬ ਸਰਕਾਰ) ਦੇ ਦਫਤਰ ਵਿਖੇ ਪਹੁੰਚੇ। ਉਨ੍ਹਾਂ ਬਿੰਦਰਾ ਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਅਸ਼ੀਰਵਾਦ ਲਿਆ।
ਇਸ ਮੌਕੇ ਬਿੰਦਰਾ ਨੇ ਕਲੱਬ ਦੀ ਨਵੀ ਟੀਮ ਨਿਤਿਨ ਮਹਾਜਨ ਜਰਨਲ ਸਕੱਤਰ, ਅਜੈ ਮਹਿਤਾ ਸੰਯੁਕਤ ਸਕੱਤਰ, ਵਿਸ਼ਾਲ ਗਰਗ ਫਾਇਨੈਸ ਸਕੱਤਰ, ਹਰਿੰਦਰ ਸਿੰਘ ਮੈੱਸ ਸਕੱਤਰ, ਰਾਮ ਸ਼ਰਮਾ ਸਪੋਰਟਸ ਸਕੱਤਰ ਨੂੰ ਵਧਾਈ ਦਿੱਤੀ। ਕਲੱਬ ਪ੍ਰਤੀ ਵਧੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਨਿਤਿਨ ਮਹਾਜਨ ਨੂੰ ਸ਼ਾਬਾਸ਼ੀ ਦਿਤੀ। ਉਨ੍ਹਾਂ ਕਿਹਾ ਕਿ ਇਸ ਵਾਰ ਨਿਤਿਨ ਮਹਾਜਨ ਹੋਰ ਵਧਿਆ ਕੰਮ ਕਰਨਗੇ। ਟੀਮ ਨੇ ਬਿੰਦਰਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਬਿੰਦਰਾ ਨੇ ਕਿਹਾ ਕਿ ਮੋਦੀ ਸਰਕਾਰ ਲੋਕ ਹਿਤ ਬਹੁਤ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 2024 ਵਿੱਚ ਬੀਜੇਪੀ ਸਰਕਾਰ ਬਣਨ ਤੇ ਲੁਧਿਆਣਾ ਸ਼ਹਿਰ ਵਿੱਚ ਵੱਧ ਤੋਂ ਵੱਧ ਡਿਵੇਲਪਮੈਂਟ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਧੰਨਵਾਦ ਕੀਤਾ।