ਅੱਜ ਸ਼ਹਿਰ ਦੇ ਪ੍ਰਤਿਸ਼ਠਿਤ ਲੋਧੀ ਕਲੱਬ ਦੇ ਜਰਨਲ ਸਕੱਤਰ ਨੀਤੀਨ ਮਹਾਜਨ ਨੇ ਆਪਣੇ ਸਾਥੀ ਧਰੂਵ ਅੱਗਰਵਾਲ ਅਤੇ ਸੁਬੋਧ ਬਾਤੀਸ਼ ਨਾਲ ਬੀਜੇਪੀ ਦੇ ਸੀਨੀਅਰ ਨੇਤਾ ਸ. ਸੁਖਵਿੰਦਰ ਸਿੰਘ ਬਿੰਦਰਾ ਸਾਬਕਾ ਚੇਅਰਮੈਨ ਯੂਥ ਵਿਕਾਸ ਅਤੇ ਖੇਡ ਵਿਭਾਗ (ਪੰਜਾਬ ਸਰਕਾਰ) ਨਾਲ ਸਾਦਗੀ ਭਰੀ ਮਿਲਣੀ ਕੀਤੀ। ਇਸ ਮੌਕੇ ਬਿੰਦਰਾ ਨੇ ਕਲੱਬ ਪ੍ਰਤੀ ਵਧੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਨਿਤਿਨ ਮਹਾਜਨ ਜਰਨਲ ਸਕੱਤਰ ਲੋਧੀ ਕਲੱਬ ਦੀ ਪਿੱਠ ਥਪ-ਥਪਾਈ।
ਉਨ੍ਹਾਂ ਕਿਹਾ ਕਿ ਆਉਂਦੇ ਇਲੈਕਸ਼ਨ ਵਿੱਚ ਵੀ ਨਿਤਿਨ ਮਹਾਜਨ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ।ਬਿੰਦਰਾ ਨੇ ਕਿਹਾ ਕਿ ਮੋਦੀ ਸਰਕਾਰ ਲੋਕ ਹਿਤ ਬਹੁਤ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 2024 ਵਿੱਚ ਬੀਜੇਪੀ ਸਰਕਾਰ ਬਣਨ ਤੇ ਲੁਧਿਆਣਾ ਸ਼ਹਿਰ ਵਿੱਚ ਵੱਧ ਤੋਂ ਵੱਧ ਡਿਵੇਲਪਮੈਂਟ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਧੰਨਵਾਦ ਕੀਤਾ।