ਸ਼ੋਅ ਦਿਲਦਾਰੀਆਂ ਵਿੱਚ ਅੰਬਰ, ਅਵਨੀ ਨੂੰ ਆਪਣੀ ਕੰਪਨੀ ਵਿੱਚੋਂ ਕੱਢਣ ਲਈ ਉਤਸੁਕ ਹੈ, ਅਤੇ ਹੈਰਾਨੀ ਦੀ ਗੱਲ ਹੈ ਕਿ ਆਵਨਿ ਨੇ ਹਮੇਸ਼ਾ ਲਈ ਦਫ਼ਤਰ ਛੱਡਣ ਦਾ ਫੈਸਲਾ ਕਰ ਲਿਆ ਹੈ।ਹਰ ਵਾਰ ਜਦੋਂ ਦਰਸ਼ਕਾਂ ਨੂੰ ਲੱਗਦਾ ਹੈ ਕਿ ਅਵਨੀ ਅਤੇ ਅੰਬਰ ਨੇੜੇ ਆ ਰਹੇ ਹਨ, ਕੋਈ ਅਣਕਿਆਸੀ ਘਟਨਾ ਉਨ੍ਹਾਂ ਨੂੰ ਫੇਰ ਤੋਂ ਇੱਕ ਦੂਜੇ ਦਾ ਦੁਸ਼ਮਣ ਬਣਾ ਦਿੰਦੀ ਹੈ।
ਅੰਬਰ ਅਵਨੀ ਲਈ ਕਈ ਤਰ੍ਹਾਂ ਦੇ ਪੈਂਤਰੇ ਇਸਤੇਮਾਲ ਕਰ ਕੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਅਵਨੀ ਕੰਪਨੀ ਛੱਡਣ ਲਈ ਸਹਿਮਤ ਹੋ ਜਾਂਦੀ ਹੈ ਲੇਕਿਨ ਸਿਰਫ ਇਸ ਸ਼ਰਤ ਤੇ। ਉਸਦੀ ਸ਼ਰਤ ਦੇ ਮੁਤਾਬਿਕ ਜੇਕਰ ਅੰਬਰ ਗੌਤਮ ਨੂੰ ਅਪਮਾਨਿਤ ਕਰਨ ਲਈ ਉਸਤੋਂ ਮਾਫੀ ਮੰਗ ਲੈਂਦਾ ਹੈ, ਉਸਨੂੰ ਦਫ਼ਤਰ ਵਿੱਚ ਵਾਪਸ ਲਿਆਉਣ ਲਈ ਕਹਿੰਦੀ ਹੈ, ਤਾਂ ਹੀ ਉਹ ਪੱਕੇ ਤੌਰ 'ਤੇ ਨੌਕਰੀ ਛੱਡ ਦੇਵੇਗੀ।
ਇੱਕ ਵਾਰ ਫਿਰ, ਅਵਨੀ ਅਤੇ ਅੰਬਰ ਦੀ ਲੜਾਈ ਨੇ ਇੱਕ ਨਵਾਂ ਮੋੜ ਦਿੱਤਾ ਹੈ, ਹਾਲਾਂਕਿ ਅੱਗੇ ਕਿ ਹੋਣ ਵਾਲਾ ਹੈ ਇਸਦਾ ਖੁਲਾਸਾ ਜ਼ੀ ਪੰਜਾਬੀ ਦੇ ਅੱਜ ਰਾਤ 7:30 ਵਜੇ ਦੇ ਐਪੀਸੋਡ ਵਿੱਚ ਕੀਤਾ ਜਾਵੇਗਾ ਸਿਰਫ।