Wednesday, 22 May 2024

 

 

ਖ਼ਾਸ ਖਬਰਾਂ ਬਿੱਟੂ ਦੀ ਸੀਬੀਆਈ ਧਮਕੀ 'ਤੇ ਵੜਿੰਗ ਨੇ ਕਿਹਾ- ਭਾਜਪਾ ਉਮੀਦਵਾਰ ਪਹਿਲਾਂ ਹੀ ਨਿਰਾਸ਼ ਅਤੇ ਹਾਰੇ ਹੋਏ ਮਹਿਸੂਸ ਕਰ ਰਹੇ ਹਨ ਭਗਵੰਤ ਮਾਨ ਨੇ ਲੋਕਾਂ ਨੂੰ 'ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ' ਸੁਣਾ ਕੇ ਸੁਖਬੀਰ 'ਤੇ ਲਈ ਚੁਟਕੀ ਆਨੰਦਪੁਰ ਸਾਹਿਬ ਵਿੱਚ ਸੈਰ ਸਪਾਟੇ ਦੀ ਅਪਾਰ ਸੰਭਾਵਨਾ : ਵਿਜੇ ਇੰਦਰ ਸਿੰਗਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਖੁੱਡੀਆਂ ਲਈ ਕੀਤਾ ਪ੍ਰਚਾਰ ਅਸੀਂ ਤੋੜਨ ਦੀ ਬਜਾਏ ਜੋੜਨ ਦੀ ਰਾਜਨੀਤੀ ਕਰਦੇ ਆ: ਮੀਤ ਹੇਅਰ ਕੀ ਕਲੀਨ-ਸ਼ੇਵ ਮੁੱਖ ਮੰਤਰੀ ਸਿੱਖ ਕਦਰਾਂ-ਕੀਮਤਾਂ ਨੂੰ ਕਾਇਮ ਰੱਖ ਸਕਦਾ - ਅਕਾਲੀ ਦਲ ਨੇ ਭਗਵੰਤ ਮਾਨ 'ਤੇ ਖੜ੍ਹੇ ਕੀਤੇ ਵੱਡੇ ਸੁਆਲ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣਾਈ ਕਿੱਕਲੀ-2, ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਅਕਾਲੀ ਦਲ ਸੱਤਾ ਵਿਚ ਆਇਆ ਤਾਂ ਰਾਜਸਥਾਨ ਤੇ ਹਰਿਆਣਾ ਨਾਲ ਕੀਤੇ ਪਾਣੀਆਂ ਦੇ ਸਮਝੌਤੇ ਰੱਦ ਕਰੇਗਾ : ਸੁਖਬੀਰ ਸਿੰਘ ਬਾਦਲ ਰਾਜਾ ਵੜਿੰਗ ਨੇ ਲੁਧਿਆਣਾ 'ਚ ਬੀਜੇਪੀ ਤੇ 'ਆਪ' ਨੂੰ ਨਿਸ਼ਾਨਾ 'ਤੇ ਲਿਆ; ਪੰਜਾਬ ਦੇ ਅਸਲ ਹੱਲ ਦਾ ਵਾਅਦਾ ਕੀਤਾ ਚੋਣ ਖਰਚਾ ਨਿਗਰਾਨ ਅਤੇ ਰਿਟਰਨਿੰਗ ਅਫ਼ਸਰ ਦੀ ਹਾਜ਼ਰੀ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਖ਼ਰਚ ਰਜਿਸਟਰਾਂ ਦਾ ਹੋਇਆ ਪਹਿਲਾ ਮਿਲਾਨ ਐਲਨ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਜੂਨੀਅਰ ਸਾਇੰਸ ਓਲੰਪੀਆਡ 2024 ਵਿੱਚ ਇਤਿਹਾਸ ਰਚਿਆ ਗੁਰਜੀਤ ਔਜਲਾ ਨੇ ਕਸਬਾ ਅਟਾਰੀ ਵਿੱਚ ਡੋਰ-ਟੂ-ਡੋਰ ਕੀਤੀ ਕੰਪੇਅਨ ਆਪ ਸਰਕਾਰ ਨੇ ਮੁਲਾਜ਼ਮਾਂ ਦਾ ਜਨਵਰੀ 16 ਤੋਂ ਜੂਨ 2021 ਤੱਕ ਦਾ ਤਨਖਾਹ ਕਮਿਸ਼ਨ ਦਾ ਬਕਾਇਆ ਅਤੇ 12% ਡੀ.ਏ. ਦੱਬਿਆ- ਗੁਰਜੀਤ ਔਜਲਾ ਡੀ.ਸੀ. ਆਸ਼ਿਕਾ ਜੈਨ ਵੱਲੋਂ ਅਧਿਕਾਰੀਆਂ ਨੂੰ ਭੰਗ ਦੇ ਪੌਦਿਆਂ 'ਤੇ ਨਜ਼ਰ ਰੱਖਣ ਦੀ ਹਦਾਇਤ ਮੋਹਾਲੀ ਪੁਲਿਸ ਵੱਲੋਂ ਵਹੀਕਲਾਂ ਦੇ ਜਾਅਲੀ ਰਜਿਸਟ੍ਰੇਸ਼ਨ ਸਰਟੀਫੀਕੇਟ (RC) ਤਿਆਰ ਕਰਨ ਵਾਲੇ ਗਿਰੋਹ ਦੇ 04 ਮੈਂਬਰ ਗ੍ਰਿਫਤਾਰ ਪੋਲਿੰਗ ਸਟਾਫ਼ ਅਤੇ ਵੋਟਰਾਂ ਨੂੰ ਪੋਲਿੰਗ ਵਾਲੇ ਦਿਨ ਲੂੰ ਤੋਂ ਬਚਾਉਣ ਲਈ ਓ.ਆਰ.ਐਸ. ਪੈਕਟ, ਮਿੱਠਾ ਅਤੇ ਠੰਡਾ ਪੀਣ ਵਾਲਾ ਪਾਣੀ, ਕੂਲਰ ਅਤੇ ਪੱਖਿਆਂ ਤੋਂ ਇਲਾਵਾ ਛਾਂ ਅਤੇ ਟੈਂਟ ਮੋਹਾਲੀ ਪ੍ਰਸ਼ਾਸਨ ਦੇ ਹਥਿਆਰ ਹੋਣਗੇ ਕੰਗ ਤੇ ਸਿੰਗਲਾ ਦੱਸਣ ਰਾਹੁਲ ਤੇ ਕੇਜਰੀਵਾਲ ਦੋਸਤ ਹਨ ਜਾਂ ਦੁਸ਼ਮਣ : ਡਾ. ਸੁਭਾਸ਼ ਸ਼ਰਮਾ ਭਾਜਪਾ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੀ ਟੀਮ ਨੇ ਚੁਣਾਵ ਪ੍ਰਚਾਰ ਚ ਝੋਕੀ ਤਾਕਤ ਸੁਨੀਲ ਜਾਖੜ ਵੱਲੋਂ ਯਾਦਵਿੰਦਰ ਬੁੱਟਰ ਸੂਬਾ ਬੁਲਾਰਾ ਨਿਯੁਕਤ ਪੰਜਾਬੀ ਯੂਨੀਵਰਸਿਟੀ ਵਿਖੇ 'ਚੋਣ ਉਤਸਵ'- ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਵੋਟ ਦੇ ਅਧਿਕਾਰ ਨੂੰ ਹਰ ਹਾਲਤ ਵਿੱਚ ਵਰਤਣ ਦੀ ਅਪੀਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਦੇ 9 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ

 

ਗਾਇਕ ਜੈਜ਼ੀ ਬੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ 30 ਸਾਲ ਪੂਰੇ ਹੋਣ ਤੇ ਮਨਾਇਆ ਸ਼ਾਨਦਾਰ ਸੰਗੀਤਕ ਕਰੀਅਰ ਦਾ ਜਸ਼ਨ

King of Bhangra Music, Jazzy B, Pollywood, Entertainment, Actress, Cinema, Punjabi Films, Movie, Singer, Song

Web Admin

Web Admin

5 Dariya News

ਚੰਡੀਗੜ੍ਹ (ਹਰਜਿੰਦਰ ਸਿੰਘ ਜਵੰਦਾ) , 13 Feb 2023

ਇੱਕ ਸਮਾਂ ਸੀ ਜਦੋਂ ਕੋਈ ਵੀ ਪਾਰਟੀ ਜੈਜ਼ੀ ਬੀ ਉਰਫ਼ ਜੈਜ਼ੀ ਬੈਂਸ ਦੇ ਗੀਤ ਬਿਨਾਂ ਸ਼ੁਰੂ ਨਹੀਂ ਹੁੰਦੀ ਸੀ ਅਤੇ ਕੋਈ ਵੀ ਡੀ ਜੇ ਜੈਜ਼ੀ ਬੀ ਦੇ ਹਿੱਟ ਗੀਤਾਂ ਨੂੰ ਚਲਾਏ ਬਿਨਾਂ ਪਾਰਟੀ ਖ਼ਤਮ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ। ਜੈਜ਼ੀ ਬੀ ਦਾ ਇਹ ਰੁਤਬਾ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਜੈਜ਼ੀ ਬੀ ਦੇ ਮਸ਼ਹੂਰ ਗੀਤਾਂ ਵਿਚੋਂ ਇੱਕ 'ਦਿਲ ਲੁੱਟਿਆ' ਅਜੇ ਵੀ ਸਭ ਦੀ ਜ਼ੁਬਾਨ 'ਤੇ ਹੈ।

"ਕਰਾਊਨ ਪ੍ਰਿੰਸ ਆਫ ਭੰਗੜਾ" ਵਜੋਂ ਜਾਣੇ ਜਾਂਦੇ ਜੈਜ਼ੀ ਬੀ ਨੇ ਹਾਲ ਹੀ ਵਿੱਚ ਬੀ-ਟਾਊਨ ਵਿੱਚ ਆਪਣੇ 30 ਸਾਲਾਂ ਦੇ ਸ਼ਾਨਦਾਰ ਸੰਗੀਤਕ ਕਰੀਅਰ ਦਾ ਜਸ਼ਨ ਮਨਾਇਆ। ਜੈਜ਼ੀ ਬੀ ਦੀ ਸਫਲਤਾ ਦੀ ਪਾਰਟੀ ਬਹੁਤ ਸ਼ਾਨਦਾਰ ਸੀ, ਜਿਸ ਵਿੱਚ ਗਾਇਕ ਲਈ ਬਹੁਤ ਸਾਰਾ ਪਿਆਰ ਸਾਫ ਝਲਕਦਾ ਸੀ।

ਪਾਲੀਵੁੱਡ, ਬਾਲੀਵੁੱਡ, ਟੈਲੀਵਿਜ਼ਨ ਇੰਡਸਟਰੀ ਅਤੇ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਨਾਮ ਜਿਵੇਂ ਯੋ ਯੋ ਹਨੀ ਸਿੰਘ, ਮੀਕਾ ਸਿੰਘ, ਗਿੱਪੀ ਗਰੇਵਾਲ, ਮੁਨੀਸ਼ ਸਾਹਨੀ ਅਤੇ ਹੋਰ ਬਹੁਤ ਸਾਰੀਆਂ ਉੱਘੀਆਂ ਹਸਤੀਆਂ ਨੇ ਜੈਜ਼ੀ ਬੀ ਨੂੰ ਦਿਲੋਂ ਵਧਾਈ ਦਿੱਤੀ।

ਪਿਛਲੇ 30 ਸਾਲਾਂ ਵਿੱਚ, ਜੈਜ਼ੀ ਬੀ ਨੇ ਬਹੁਤ ਸਾਰੀਆਂ ਹਿੱਟ ਐਲਬਮਾਂ ਤੇ ਸਿੰਗਲ ਟਰੈਕ ਰਿਲੀਜ਼ ਕੀਤੇ ਹਨ ਅਤੇ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਨਾਵਾਂ ਨਾਲ ਕੋਲੈਬ ਕੀਤਾ ਹੈ। ਉਸਨੇ ਕਈ ਐਵਾਰਡ ਅਤੇ ਪ੍ਰਸ਼ੰਸਾ ਵੀ ਜਿੱਤੀ ਹੈ, ਜਿਸ ਵਿੱਚ  ਹਾਲ ਆਫ ਫੇਮ ਕੈਨੇਡਾ, ਫਿਲਮਫੇਅਰ ਅਵਾਰਡ, ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਅਤੇ ਗਲੋਬਲ ਇੰਡੀਅਨ ਮਿਊਜ਼ਿਕ ਅਕੈਡਮੀ ਅਵਾਰਡ ਆਦਿ ਸ਼ਾਮਲ ਹੈ। ਭੰਗੜੇ ਦੀ ਸ਼ੈਲੀ 'ਤੇ ਉਸਦੇ ਮਿਊਜ਼ਿਕ ਦਾ ਵੱਡਾ ਪ੍ਰਭਾਵ ਹੈ।

ਭੰਗੜਾ ਸ਼ੈਲੀ ਵਾਲੇ ਸੰਗੀਤ ਨੂੰ ਨੌਜਵਾਨ ਪੀੜ੍ਹੀ ਵਿੱਚ ਪ੍ਰਸਿੱਧ ਕਰਨ ਅਤੇ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਾਉਣ ਦਾ ਸਿਹਰਾ ਉਸਦੇ ਸਿਰ ਜਾਂਦਾ ਹੈ।ਜੈਜ਼ੀ ਬੀ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਹਿੰਦੇ ਹਨ, "ਮੈਂ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਨਾਲ ਬਹੁਤ ਪ੍ਰਭਾਵਿਤ ਹਾਂ। ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਲੋਕ ਮੇਰੇ ਸੰਗੀਤ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹਨ। 

ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅਤੇ ਆਪਣੇ ਮਿਊਜ਼ਿਕ ਕਰੀਅਰ ਦੇ 30 ਸਾਲ ਉਹਨਾਂ ਨੂੰ ਸਮਰਪਿਤ ਕਰਦਾ ਹਾਂ। ਜੈਜ਼ੀ ਬੀ ਸਾਡੇ ਸਮੇਂ ਦੇ ਸਭ ਤੋਂ ਪਿਆਰੇ ਅਤੇ ਪ੍ਰਭਾਵਸ਼ਾਲੀ ਸੰਗੀਤਕਾਰਾਂ ਵਿੱਚੋਂ ਇੱਕ ਬਣਿਆ ਹੋਇਆ ਹੈ ਅਤੇ ਬਿਨਾਂ ਸ਼ੱਕ ਆਉਣ ਵਾਲੇ ਕਈ ਸਾਲਾਂ ਤੱਕ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਅਤੇ ਉਹਨਾਂ ਦਾ ਮਨੋਰੰਜਨ ਕਰਦਾ ਰਹੇਗਾ।

 

Tags: King of Bhangra Music , Jazzy B , Pollywood , Entertainment , Actress , Cinema , Punjabi Films , Movie , Singer , Song

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD