Monday, 29 April 2024

 

 

ਖ਼ਾਸ ਖਬਰਾਂ ਪੀਈਸੀ ਨੇ ਸਾਂਝੀ ਖੋਜ ਅਤੇ ਅਕਾਦਮਿਕ ਸਹਿਯੋਗ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ (SMVDU), ਕਟੜਾ, ਜੰਮੂ ਨਾਲ ਕੀਤੇ MoU ਤੇ ਸਾਈਨ ''ਇਹ ਖੁਸ਼ੀਆਂ ਭਰਿਆ, ਮੌਜ-ਮਸਤੀ ਕਰਨ ਦਾ ਮੌਕਾ ਹੈ'' : ਪ੍ਰੋ. (ਡਾ.) ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ. ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਵਟਸਐਪ ਚੈਨਲ ਜਾਰੀ ਪਿਛਲੇ 72 ਘੰਟਿਆਂ ਦੌਰਾਨ ਜਿਲ੍ਹੇ ਦੀ ਮੰਡੀਆਂ ਵਿੱਚ 133 ਫੀਸਦੀ ਦਰ ਨਾਲ ਕਣਕ ਦੀ ਚੁਕਾਈ ਕਈ ਅੜਚਨਾਂ ਦੇ ਬਾਵਜ਼ੂਦ ਜ਼ਿਲ੍ਹਾ ਮੋਗਾ ਵਿੱਚ ਸੁਚਾਰੂ ਤਰੀਕੇ ਨਾਲ ਚੱਲ ਰਹੀ ਖਰੀਦ ਪ੍ਰਕਿਰਿਆ ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਮੰਡੀਆਂ ਵਿੱਚ ਕਣਕ ਦੀ ਭਾਰੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਅਨਾਜ ਮੰਡੀਆਂ ਦਾ ਦੌਰਾ ਜ਼ਿਲਾ ਚੋਣ ਅਫਸਰ ਜਤਿੰਦਰ ਜੋਰਵਾਲ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ ਫਾਜ਼ਿਲਕਾ ਜ਼ਿਲ੍ਹੇ ਨੇ ਇੱਕ ਦਿਨ ਵਿੱਚ ਲਿਫਟਿੰਗ ਦਾ ਨਵਾਂ ਰਿਕਾਰਡ ਬਣਾਇਆ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਨੋਡਲ ਅਫ਼ਸਰਾਂ ਨਾਲ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਪ੍ਰਬੰਧਕੀ ਸਕੱਤਰ ਸ਼੍ਰੀ ਕੁਮਾਰ ਰਾਹੁਲ ਵਲੋਂ ਅਨਾਜ ਮੰਡੀ ਰੋਪੜ ਦਾ ਦੌਰਾ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਜਿ਼ਲ੍ਹੇ ਦੇ ਪ੍ਰਭਾਰੀ ਸਕੱਤਰ ਰਾਹੁਲ ਤਿਵਾੜੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਡਾ: ਸੇਨੂ ਦੁੱਗਲ ਜਲਾਲਾਬਾਦ ਵਿਖ਼ੇ ਕਣਕ ਦੇ ਖਰੀਦ ਪ੍ਰਬੰਧਾਂ ਨੂੰ ਲੇ ਕੇ ਅਧਿਕਾਰੀਆਂ ਨਾਲ ਮੀਟਿੰਗ 48 ਘੰਟੇ ਪਹਿਲਾਂ ਖਰੀਦ ਕੀਤੀ ਗਈ ਕਣਕ ਦੀ ਬਣਦੀ ਅਦਾਇਗੀ ਦਾ ਕਿਸਾਨਾਂ ਨੂੰ ਭੁਗਤਾਨ, 743 ਕਰੋੜ ਰੁਪਏ ਦੀ ਕੀਤੀ ਅਦਾਇਗੀ-ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗਾ : ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕਰਦਿਆਂ ਮਿਲਿਆ ਭਰਵਾਂ ਹੁੰਗਾਰਾ 'ਆਪ' ਨਸ਼ੇ ਦਾ ਖਾਤਮਾ ਨਹੀਂ ਕਰ ਸਕੀ ਤੇ ਭਾਜਪਾ ਕਰ ਰਹੀ ਹੈ ਧਰਮ ਦੀ ਰਾਜਨੀਤੀ : ਗੁਰਜੀਤ ਸਿੰਘ ਔਜਲਾ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ ਐਨ ਕੇ ਸ਼ਰਮਾ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ

 

ਭਾਰਤ ਦੇ ਸਭ ਤੋਂ ਵੱਡੇ ਡਿਸਪਲੇ ਸੈਂਟਰ 'ਜੈਕੁਆਰ ਵਰਲਡ' ਦਾ ਉਦਘਾਟਨ ਜਲੰਧਰ 'ਚ

ਇਹ ਸੈਂਟਰ ਬਾਥਰੂਮ ਅਤੇ ਸਜਾਵਟੀ ਰੋਸ਼ਨੀ ਦੇ ਪੂਰੇ ਹੱਲ ਪ੍ਰਦਾਨ ਕਰੇਗਾ

Commercial, Rajesh Mehra, Jaquar Group,Jaquar World, Lovely Marbles & Sanitations, Jalandhar

Web Admin

Web Admin

5 Dariya News

ਜਲੰਧਰ , 08 Feb 2023

ਭਾਰਤ ਦੇ ਸਭ ਤੋਂ ਵੱਡੇ  ਡਿਸਪਲੇ  ਸੈਂਟਰ ਜੈਕੁਅਰ  ਵਰਲਡ ਦਾ ਅੱਜ  ਜਲੰਧਰ ਸ਼ਹਿਰ ਵਿੱਚ  ਜੈਕੁਆਰ ਗਰੁੱਪ ਦੇ ਡਾਇਰੈਕਟਰ ਅਤੇ ਪ੍ਰਮੋਟਰ  ਸ੍ਰੀ ਰਾਜੇਸ਼ ਮਹਿਰਾ ਵੱਲੋਂ ਰਸਮੀ  ਉਦਘਾਟਨ  ਕੀਤਾ ਗਿਆ।ਲਗਭਗ 32,000 ਵਰਗ ਫੁੱਟ ਵਿੱਚ ਫੈਲਿਆ ਇਹ ਸੈਂਟਰ ਬਾਥਰੂਮ ਅਤੇ ਸਜਾਵਟੀ ਰੋਸ਼ਨੀ ਲਈ ਢੁਕਵੇਂ ਹੱਲ ਪੇਸ਼ ਕਰੇਗਾ। ਇਥੇ ਸਪਾ ਸਿਸਟਮ, ਸਟੀਮ ਰੂਮਜ਼, ਅਤੇ ਵਰਲਪੂਲ ਪ੍ਰਣਾਲੀਆਂ ਸਮੇਤ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਨਾਲ; ਗਾਹਕ ਬਾਥਰੂਮ ਤਕਨਾਲੋਜੀ  ਵਿੱਚ ਨਵੀਨਤਾ ਅਨੁਭਵ ਕਰ ਸਕਣਗੇ ।

'ਜੈਕੁਆਰ ਵਰਲਡ' ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ, ਨਕੋਦਰ ਰੋਡ, ਜਲੰਧਰ ਵਿਖੇ  ਸਥਾਪਿਤ  ਹੋਇਆ ਹੈ। ਇਸ  ਵਿੱਚ ਬਲੈਕ ਰੂਮ ਵੀ ਸ਼ਾਮਲ ਹੈ, ਜਿੱਥੇ  ਗਾਹਕ  ਆਪਣੇ ਲਾਈਟਿੰਗ ਡਿਜ਼ਾਈਨਾਂ ਬਾਰੇ ਮਾਹਰ  ਸਲਾਹ  ਲੈ  ਸਕਦੇ ਹਨ। ਖ਼ਾਸ ਮੁਲਾਕਾਤ  ਅਨੁਸਾਰ  ਪਹਿਲਾਂ ਹੀ ਤੋਂ ਨਿਵੇਦਨ ਕਰਨ  'ਤੇ, ਗਾਹਕ ਸਪਾ  ਅਤੇ  ਸੌਨਾ (ਸਟੀਮ-ਬਾਥ)  ਪ੍ਰਣਾਲੀਆਂ  ਦਾ ਵੀ  ਅਨੁਭਵ  ਕਰ  ਸਕਣਗੇ ।

ਲਾਈਵ ਉਤਪਾਦ ਡਿਸਪਲੇਅ ਤੋਂ ਇਲਾਵਾ, 'ਜੈਕੁਆਰ ਵਰਲਡ' ਵਿੱਚ ਪ੍ਰੋਫੈਸ਼ਨਲਸ ਦੀ ਇੱਕ ਟੀਮ ਵੀ ਸ਼ਾਮਲ ਹੈ ਜੋ ਉਤਪਾਦਾਂ ਦੀ ਰੇਂਜ ਰਾਹੀਂ ਕਸਟਮਰਜ਼ ਦਾ ਸਹੀ ਮਾਰਗਦਰਸ਼ਨ ਕਰਨਗੇ ਅਤੇ ਮਾਹਰ ਸਲਾਹ ਪ੍ਰਦਾਨ ਕਰਨ ਲਈ ਮੌਜੂਦ ਵੀ ਰਹਿਣਗੇ। ਇਹ ਬ੍ਰਾਂਡ ਆਪਣੇ ਗਾਹਕਾਂ ਦੀਆਂ ਵੱਖਰੀਆਂ  ਜ਼ਰੂਰਤਾਂ  ਨੂੰ ਪੂਰਾ ਕਰਨ ਲਈ ਹੀਟ ਪੰਪਾਂ, ਬਾਇਲਰ ਅਤੇ ਗੀਜ਼ਰਾਂ ਦੀ ਇੱਕ ਰੇਂਜ ਦੀ ਪੇਸ਼ਕਸ਼ ਕਰ ਰਿਹਾ ਹੈ। ਇਸਦੇ ਸਾਰੇ ਹੀ ਕਲਾਸੀਕਲ  ਅਤੇ ਆਧੁਨਿਕ  ਡਿਜ਼ਾਈਨ  ਸੁਹਜ  ਅਤੇ  ਕਾਰਜਸ਼ੀਲਤਾ  ਦਾ  ਸੰਪੂਰਨ  ਮਿਸ਼ਰਣ  ਹਨ।

ਇਸ ਸੈਂਟਰ  ਵਿੱਚ 'ਲਾਗੁਨਾ' ਬਾਥਰੂਮ ਕਲੈਕਸ਼ਨ  ਵੀ ਸ਼ਾਮਲ ਹੈ, ਜਿਸ ਨੂੰ ਮਿਲਾਨ ਦੇ ਇਤਾਲਵੀ ਡਿਜ਼ਾਈਨਰ ਮੈਟੀਓ ਥੂਨ ਅਤੇ ਐਂਟੋਨੀਓ ਰੋਡਰਿਗਜ਼  ਦੁਆਰਾ  ਡਿਜ਼ਾਈਨ ਕੀਤਾ  ਗਿਆ  ਹੈ।ਇਸ ਨੂੰ ਜਲੰਧਰ ਵਿੱਚ ਇੱਕ ਲਗਜ਼ਰੀ ਬਾਥ ਗੈਲਰੀ ਆਰਟਾਈਜ਼ ਦੁਆਰਾ 'ਏਟੇਲੀਅਰ' ਨਾਲ ਵੀ ਜੋੜਿਆ ਗਿਆ ਹੈ। ਇਹ ਅਜੇ ਵੀ ਆਉਣ ਵਾਲੇ ਬਹੁਤ ਸਾਰੇ 'ਏਟੇਲੀਅਰਜ਼' ਵਿੱਚੋਂ ਪਹਿਲਾ ਹੈ, ਜਿਸ ਦਾ ਛੇਤੀ ਹੀ ਭਾਰਤ ਵਿੱਚ ਵੱਡਾ ਵਿਸਤਾਰ ਕਰਨ ਦੀ ਯੋਜਨਾ ਹੈ। 

ਇਹ ਗਾਹਕਾਂ ਨੂੰ ਬੇਮਿਸਾਲ ਖਰੀਦਦਾਰੀ ਅਨੁਭਵ  ਅਤੇ  ਪ੍ਰੀਮੀਅਮ  ਬਾਥਰੂਮ  ਹੱਲਾਂ  ਦੀ  ਪੇਸ਼ਕਸ਼  ਕਰੇਗਾ।ਇਸਦੇ ਲਈ, ਲਵਲੀ ਮਾਰਬਲਸ ਅਤੇ  ਸੈਨੀਟੇਸ਼ਨ  ਗਾਹਕਾਂ  ਨੂੰ  ਬਾਥਰੂਮ ਦੇ ਡਿਜ਼ਾਈਨ ਅਤੇ ਹੱਲਾਂ ਵਿੱਚ  ਨਵੀਨਤਮ  ਅਨੁਭਵ ਕਰਨ ਲਈ ਜੈਕੁਆਰ  ਦੇ  ਅਤਿ-ਆਧੁਨਿਕ  ਸ਼ੋਅਰੂਮ  ਵਿੱਚ  ਪਹੁੰਚਣ  ਲਈ  ਸੱਦਾ  ਦਿੰਦੇ  ਹਨ।

 

Tags: Commercial , Rajesh Mehra , Jaquar Group , Jaquar World , Lovely Marbles & Sanitations , Jalandhar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD