Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਆਰਿਆ ਸਮਾਜ ਖਰੜ ਦੁਆਰਾ ਆਜ਼ਾਦੀ ਦੇ ਮਹਾਂਉਤਸਵ ਦੇ ਤਹਿਤ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ

Azadi Ka Amrit Mahotsav, 75th Anniversary Of Indian Independence, 75th Years Of Independence, Kharar, Kharar News, News Of Kharar, Kharar Updates

Web Admin

Web Admin

5 Dariya News

ਖਰੜ , 02 Feb 2023

Last updated on: Feb 02, 2023, 00:00 IST

ਆਰਿਆ ਸਮਾਜ ਖਰੜ ਦੁਆਰਾ ਨਗਰ ਦੀ ਸਾਰੀ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਜ਼ਾਦੀ ਦਾ ਮਹਾਂਉਤਸਵ ਦੇ ਤਹਿਤ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ।ਇਸ ਬਾਰੇ ਇਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਆਰਿਆ ਸਮਾਜ ਖਰੜ ਪ੍ਰੈਸ ਮੁਖੀ ਰੋਹਿਤ ਮਿਸ਼ਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸ਼ੋਭਾ ਯਾਤਰਾ ਸ਼ਹੀਦਾਂ ਨੂੰ ਸਮਰਪਿਤ ਆਜ਼ਾਦੀ ਦਾ ਮਹਾਂਉਤਸਵ ਦੇ ਤਹਿਤ ਸ਼੍ਰੀ ਰਾਮ ਭਵਨ ਖਰੜ ਤੋਂ ਸ਼ੁਰੂ ਹੋ ਕੇ ਨਗਰ ਦੇ ਅਲਗ ਅਲਗ ਹਿੱਸੇ ਤੋਂ ਗੁਜ਼ਰਦੇ ਹੋਏ ਸ਼੍ਰੀ ਰਾਮ ਭਵਨ ਵਿਖੇ ਸਮਾਪਤ ਹੋਈ।

ਇਸ ਸ਼ੋਭਾ ਯਾਤਰਾ ਦੇ ਸੰਯੋਜਕ ਸ਼੍ਰੀ ਅਰਵਿੰਦ ਕੈਥਵਾਲ ਰਹੇ ਇਸ ਸ਼ੋਭਾ ਯਾਤਰਾ ਨੂੰ ਮਿਊਂਸਪਲ ਕੌਂਸਲ ਖਰੜ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸ਼ੋਭਾ ਯਾਤਰਾ ਵਿੱਚ ਖਰੜ, ਮੋਰਿੰਡਾ, ਡੇਰਾਬਸੀ ਅਤੇ ਮੋਹਾਲੀ ਦੇ 15 ਸਕੂਲਾਂ ਦੇ ਕਰੀਬ 2000 ਬੱਚਿਆਂ ਨੇ ਹਿੱਸਾ ਲਿਆ ਅਤੇ ਨਗਰ ਦੀ ਸਾਰੀ ਸੰਸਥਾਨ ਦੇ ਮੈਂਬਰ ਅਤੇ ਖਰੜ ਨਗਰ ਨਿਵਾਸੀਆਂ ਨੇ ਭਾਰੀ ਸੰਖਿਆ ਵਿੱਚ ਹਿੱਸਾ ਲਿਆ। ਨਗਰ ਵਿੱਚ ਹਰ ਪਾਸੇ ਉਤਸਵ ਦਾ ਮਾਹੌਲ ਬਣਿਆ ਹੋਇਆ ਸੀ।

ਹਰ ਜਗ੍ਹਾ ਦੇਸ਼ ਭਗਤੀ ਦੇ ਗੀਤ ਗੂੰਜ ਰਹੇ ਸਨ। ਲੋਕਾਂ ਨੇ ਜਗ੍ਹਾ ਜਗ੍ਹਾ ਜਲ ਸੇਵਾ ਦਾ  ਇੰਤਜਾਮ ਕੀਤਾ ਹੋਇਆ ਸੀ ਅਤੇ ਫੁੱਲਾਂ ਦੀ ਵਰਖਾ ਹੋ ਰਹੀ ਸੀ। ਲੋਕ ਕੇਸਰੀ  ਅਤੇ ਤਿਰੰਗੇ ਰੰਗ ਦੀਆਂ ਦਸਤਾਰਾਂ ਬੰਨ ਕੇ ਮਾਣ ਮਹਿਸੂਸ ਕਰ  ਰਹੇ ਸਨ। ਸਾਰੇ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੀ ਖੁਸ਼ੀ ਵਿਚ ਝੂਮ ਝੂਮ ਕੇ ਨੱਚ ਰਹੇ ਸਨ। ਇਸ ਸ਼ੋਭਾ ਯਾਤਰਾ ਨਾਲ ਨਗਰ ਵਿੱਚ ਸਕਾਰਾਤਮਕ ਊਰਜਾ ਫੈਲੀ।

ਸ਼ੋਭਾ ਯਾਤਰਾ ਦੀ ਸਮਾਪਤੀ ਤੇ ਅਗਰਵਾਲ ਸਭਾ ਵਲੋਂ ਸ਼ੋਭਾ ਯਾਰਤੀਆਂ ਲਈ  ਚਾਹ ਪਕੌੜਿਆਂ  ਦਾ ਲੰਗਰ ਲਗਾਇਆ ਗਿਆ। ਆਰਿਆ ਸਮਾਜ ਦੀ ਪ੍ਰਧਾਨ ਸ਼੍ਰੀ ਵਿਸ਼ਵਬੰਧੂ ਆਰਿਆ ਨੇ ਕਿਹਾ ਕਿ ਅਜ ਇਸ ਆਜ਼ਾਦੀ ਦੇ ਮਹਾਂਉਤਸਵ ਦਾ ਚੌਥਾ ਦਿਨ ਹੈ  ਅਤੇ ਇਹ ਸੱਤ ਦਿਨ ਚਲੇਗਾ। ਇਸ ਵਿਚ ਕਿਸ਼ੋਰ ਸੰਮੇਲਨ, ਅਦੀਵਕਤਾ ਸੰਮੇਲਨ, ਮਹਾਂ ਖੂਨਦਾਨ ਸ਼ਿਵਰ, ਆਰਿਆ ਨੌਜਵਾਨ ਸੰਮੇਲਨ ਅਤੇ ਸਮਾਪਤੀ ਸਮਾਗਮ ਵਿੱਚ 101 ਕੁੰਡੀਏ ਮਹਾਯੱਗ ਰਹਿਣ ਵਾਲੇ ਹਨ। ਅਤੇ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵਰਤ ਹੋਣਗੇ।

 

Tags: Azadi Ka Amrit Mahotsav , 75th Anniversary Of Indian Independence , 75th Years Of Independence , Kharar , Kharar News , News Of Kharar , Kharar Updates

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD