Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਪਰਾਲੀ ਦਾ ਯੋਗ ਪ੍ਰਬੰਧਨ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ : ਸੰਦੀਪ ਹੰਸ

ਪਰਾਲੀ ਪ੍ਰਬੰਧਨ ਸਬੰਧੀ ਪਿੰਡ ਟੋਡਰਪੁਰ ਵਿਖੇ ਜ਼ਿਲ੍ਹਾ ਪੱਧਰੀ ਜਾਗਰੁਕਤਾ ਕੈਂਪ

DC Hoshiarpur, Deputy Commissioner Hoshiarpur, Sandeep Hans, Hoshiarpur

Web Admin

Web Admin

5 Dariya News

ਹੁਸ਼ਿਆਰਪੁਰ , 29 Sep 2022

Last updated on: Sep 29, 2022, 00:00 IST

ਪੰਜਾਬ  ਖੇਤੀਬਾੜੀ  ਯੂਨੀਵਰਸਿਟੀ,  ਲੁਧਿਆਣਾ  ਦੇ  ਜਿਲ੍ਹਾ  ਪੱਧਰੀ  ਪਸਾਰ  ਅਦਾਰੇ,  ਕ੍ਰਿਸ਼ੀ  ਵਿਗਿਆਨ ਕੇਂਦਰ,  ਬਾਹੋਵਾਲ,  ਹੁਸ਼ਿਆਰਪੁਰ  ਵੱਲੋਂ  ਪਰਾਲੀ  ਪ੍ਰਬੰਧਨ  ਬਾਬਤ  ਜਿਲ੍ਹਾ  ਪੱਧਰੀ ਜਾਗਰੁਕਤਾ  ਕੈਂਪ  ਦਾ  ਆਯੋਜਨ  ਪਿੰਡ  ਟੋਡਰਪੁਰ  ਵਿਖੇ  ਕੀਤਾ  ਗਿਆ। ਇਸ  ਕੈਂਪ  ਵਿੱਚ  ਡਿਪਟੀ ਕਮਿਸ਼ਨਰ ਸ਼੍ਰੀ  ਸੰਦੀਪ  ਹੰਸ ਮੁੱਖ  ਮਹਿਮਾਨ  ਵਜੋਂ  ਸ਼ਾਮਲ  ਹੋਏ  ਅਤੇ  ਮੁੱਖ ਖੇਤੀਬਾੜੀ ਅਫਸਰ, ਹੁਸ਼ਿਆਰਪੁਰ ਡਾ.  ਗੁਰਦੇਵ  ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। 

ਇਸ ਕਿਸਾਨ ਸਿਖਲਾਈ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਭਾਸ਼ਣ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪਰਾਲੀ ਸੰਭਾਲਣਾ ਅਜੋਕੇ ਸਮੇਂ ਦੀ ਸਭ ਤੋਂ ਜਰੂਰੀ ਲੋੜ ਹੈ। ਉਹਨਾਂ ਇਸ ਗੱਲ ਤੇ ਜੋਰ ਦੇ ਕਿ ਕਿਹਾ ਕਿ ਕਿਸਾਨ  ਝੋਨੇ  ਦੀ  ਪਰਾਲੀ  ਨੂੰ  ਨਾ  ਸਾੜਣ  ਅਤੇ  ਉਪਲਬਧ  ਮਸ਼ੀਨਰੀ  ਤੇ  ਤਕਨੀਕਾਂ  ਰਾਂਹੀਂ  ਇਸ  ਦਾ  ਯੋਗ  ਪ੍ਰਬੰਧ  ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ।

ਉਨ੍ਹਾਂ ਦੱਸਿਆ ਕਿ ਇਸ ਬਾਬਤ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਸਬਸਿਡੀ ਤੇ ਉਪਲਬਧ ਵੀ ਕਰਵਾਈ ਜਾ ਰਹੀ ਹੈ।ਉਹਨਾਂ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਅਤੇ ਫਸਲੀ ਰਹਿੰਦ-ਖੂੰਹਦ  ਦੀ  ਸੁਚੱਜੀ  ਵਰਤੋਂ  ਕਰਕੇ  ਵਾਤਾਵਰਣ  ਪੱਖੀ  ਤਕਨੀਕਾਂ  ਅਪਨਾਉਣ  ਲਈ  ਵੀ  ਕਿਸਾਨਾਂ  ਨੂੰ  ਪ੍ਰੇਰਿਤ ਕੀਤਾ।ਡਿਪਟੀ ਕਮਿਸ਼ਨਰ ਨੇ ਇਸ ਇਲਾਕੇ ਦੇ ਪਿੰਡਾਂ ਵਿੱਚ ਬਣੇ ਮਸ਼ੀਨਰੀ ਬੈਂਕਾਂ ਅਤੇ ਕਿਸਾਨ ਸਮੂਹਾਂ ਦੀ ਵੀ ਸ਼ਲਾਘਾ ਕੀਤੀ ਜੋ ਕਿ ਪਰਾਲੀ ਪ੍ਰਬੰਧਨ ਵਿੱਚ ਵਧੀਆ ਕਾਰਗੁਜਾਰੀ ਕਰ ਰਹੇ ਸਨ।

ਡਾ.  ਗੁਰਦੇਵ  ਸਿੰਘ  ਮੁੱਖ  ਖੇਤੀਬਾੜੀ  ਅਫਸਰ,  ਖੇਤੀਬਾੜੀ  ਅਤੇ  ਕਿਸਾਨ  ਭਲਾਈ  ਵਿਭਾਗ  ਨੇ  ਵਿਭਾਗ  ਦੀਆਂ ਕਿਸਾਨ  ਭਲਾਈ  ਸਕੀਮਾਂ  ਬਾਰੇ  ਵਿਸਥਾਰ  ਨਾਲ  ਚਾਨਣਾ  ਪਾਇਆ।ਉਹਨਾਂ  ਇਹ  ਵੀ  ਦੱਸਿਆ  ਕਿ  ਕਿਸਾਨ  ਪਰਾਲੀ ਪ੍ਰਬੰਧਨ ਸਬੰਧਤ ਮਸ਼ੀਨਰੀ ਦੀ ਵਰਤੋਂ ਸਾਂਝੇ ਤੌਰ ਤੇ ਕਰਨ ਤਾਂ ਜੋ ਇਸ ਦਾ ਪੂਰਾ ਫਾਇਦਾ ਲਿਆ ਜਾ ਸਕੇ।ਕੈਂਪ  ਦੀ  ਸ਼ੁਰੂਆਤ  ਵਿੱਚ  ਡਾ.  ਮਨਿੰਦਰ  ਸਿੰਘ  ਬੌਂਸ,  ਡਿਪਟੀ  ਡਾਇਰੈਕਟਰ  (ਟ੍ਰੇਨਿੰਗ),  ਕ੍ਰਿਸ਼ੀ  ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਹੁੰਚੇ ਮਹਿਮਾਨਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਕਿਸਾਨ ਭਲਾਈ ਸਬੰਧੀ ਕੇਂਦਰ ਦੀਆਂ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। 

ਉਹਨਾਂ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਕ੍ਰਿਸ਼ੀ  ਵਿਗਿਆਨ  ਕੇਂਦਰ  ਵੱਲੋਂ  ਮੁਹਿੰਮ  ਰੂਪ  ਵਿੱਚ  ਪਰਾਲੀ  ਪ੍ਰਬੰਧਨ  ਬਾਬਤ  ਪਿੰਡਾਂ,  ਸਕੂਲਾਂ/ਕਾਲਜਾਂ  ਵਿੱਚ  ਜਾਗਰੁਕਤਾ ਕੈਂਪਾਂ, ਸਿਖਲਾਈ  ਪ੍ਰੋਗਰਾਮਾਂ, ਪ੍ਰਦਰਸ਼ਨੀਆਂ,  ਕੰਧਾਂ  ਉਪਰ ਪੇਂਟਿੰਗਾਂ ਅਤੇ ਖੇਤੀ ਸਾਹਿਤ  ਰਾਂਹੀਂ ਗਤੀਵਿਧੀਆਂ  ਕੀਤੀਆਂ  ਜਾ ਰਹੀਆਂ  ਹਨ। ਡਾ.  ਬੌਂਸ  ਨੇ  ਝੋਨੇ  ਦੀ  ਪਰਾਲੀ  ਨੂੰ  ਅੱਗ  ਲਗਾਉਣ  ਨਾਲ  ਹੋਣ  ਵਾਲੇ  ਨੁਕਸਾਨਾਂ  ਬਾਰੇ  ਵੀ  ਕਿਸਾਨਾਂ  ਨੂੰ ਜਾਗਰੂਕ ਕੀਤਾ ਅਤੇ ਸਮੂਹਿਕ ਰੂਪ ਵਿੱਚ ਇਸ ਮੁਹਿੰਮ ਨੂੰ ਸਫਲ਼ ਬਣਾਉਣ ਲਈ ਪ੍ਰੇਰਿਆ।

ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਾਹਿਰਾਂ- ਡਾ. ਅਜੈਬ ਸਿੰਘ, ਡਾ. ਕੰਵਰਪਾਲ  ਸਿੰਘ  ਢਿੱਲੋਂ  ਅਤੇ  ਡਾ.ਕਿਰਨਜੀਤ  ਸਿੰਘ  ਵੱਲੋਂ  ਪਰਾਲੀ  ਵਿੱਚ  ਮੌਜੂਦ  ਵੱਖ-ਵੱਖ  ਤੱਤਾਂ  ਦੀ  ਮਹਤੱਤਾ,  ਜੀਵਾਣੂ ਖਾਦਾਂ ਦੀ ਮਹੱਤਤਾ, ਮਿੱਟੀ ਪਰਖ, ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ, ਖੇਤੀ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਪ੍ਰਬੰਧਨ ਅਤੇ ਪਸ਼ੂਆਂ ਦੀ ਮੌਸਮੀ ਸਾਂਭ-ਸੰਭਾਲ ਬਾਰੇ ਵਿਸਥਾਰ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਪਿਛਲੇ ਸਾਲਾਂ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ  ਵੱਲੋਂ ਅਪਣਾਏ ਪਿੰਡਾਂ ਦੇ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਵਾਲੇ ਅਗਾਂਹਵਧੂ ਕਿਸਾਨ- ਪਿੰਡ ਟੋਡਰਪੁਰ ਤੋਂ ਸ. ਸੰਦੀਪ ਸਿੰਘ, ਸ. ਸੁਖਵਿੰਦਰ ਸਿੰਘ, ਮੇਜਰ ਸਿੰਘ, ਸ. ਜਗਤਾਰ ਸਿੰਘ, ਪਿੰਡ ਪੰਜੋੜ ਤੋਂ ਸ. ਹਰਜੀਤ ਸਿੰਘ, ਸ. ਸਤਨਾਮ ਸਿੰਘ, ਸ. ਸੁਰਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ, ਪਿੰਡ ਪੰਡੋਰੀ ਗੰਗਾ ਸਿੰਘ ਤੋਂ ਸਰਪੰਚ ਸ. ਮਨੋਹਰ ਸਿੰਘ, ਸ. ਹਰਪਾਲ ਸਿੰਘ, ਪਿੰਡ ਜਲਵੇਹੜਾ ਤੋਂ ਸ. ਬਲਜਿੰਦਰ ਸਿੰਘ, ਸ. ਕੁਲਵਰਨ ਸਿੰਘ, ਸ. ਹਰਵਿੰਦਰ ਸਿੰਘ, ਪਿੰਡ ਮਖਸੂਸਪੁਰ ਤੋਂ ਸ. ਅਮਰੀਕ ਸਿੰਘ, ਸ. ਦਲਬੀਰ ਸਿੰਘ, ਪਿੰਡ ਈਸਪੁਰ  ਤੋਂ  ਸ.  ਸੇਵਾ  ਸਿੰਘ,  ਪਿੰਡ  ਪਚਨੰਗਲ  ਤੋਂ  ਸ਼੍ਰ੍ਰੀ  ਸੰਜੀਵ  ਕੁਮਾਰ  ਅਤੇ  ਸਰਪੰਚ  ਪਿੰਡ  ਟੋਡਰਪੁਰ  ਨੂੰ  ਸਨਮਾਨਿਤ ਕੀਤਾ  ਗਿਆ। ਇਸ  ਤੋਂ  ਇਲਾਵਾ  ਪਹੁੰਚੇ  ਮਹਿਮਾਨਾਂ  ਵੱਲੋਂ  ਪਿੰਡ  ਫੁਗਲਾਣਾ  ਦੇ  ਅਗਾਂਹਵਧੂ  ਹਲਦੀ  ਉਤਪਾਦਕ,  ਸ. ਅੰਮ੍ਰਿਤਪਾਲ  ਸਿੰਘ  ਰੰਧਾਵਾ,  ਨੂੰ  ਵੀ  ਸਨਮਾਨਿਤ  ਕੀਤਾ  ਗਿਆ।ਇਹਨਾਂ  ਨੂੰ  ਪਿਛਲੇ  ਦਿਨੀਂ  ਪੰਜਾਬ  ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਮੇਲੇ ਦੌਰਾਨ ਮਾਨਯੋਗ ਮੁੱਖ ਮੰਤਰੀ ਪੰਜਾਬ, ਸ਼੍ਰੀ ਭਗਵੰਤ ਮਾਨ ਵੱਲੋਂ ਪਰਵਾਸੀ ਭਾਰਤੀ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ ਸੀ।

ਕਿਸਾਨਾਂ ਦੀ ਸਹੂਲਤ ਲਈ ਹਾੜ੍ਹੀ ਦੇ ਫਸਲਾਂ ਦਾ ਬੀਜ (ਗੋਭ੍ਹੀ ਸਰ੍ਹੋਂ, ਬਰਸੀਮ, ਪਿਆਜ, ਚਾਰੇ ਦੀਆਂ ਕਿੱਟਾਂ, ਦਾਲਾਂ ਅਤੇ ਤੇਲਬੀਜ ਫਸਲਾਂ ਦੀਆਂ ਕਿੱਟਾਂ, ਸਰਦੀ ਦੀਆਂ ਸਬਜੀਆਂ ਦੀਆਂ ਕਿੱਟਾਂ), ਮਟਰਾਂ ਦਾ ਰਾਈਜੋਬੀਅਮ ਟੀਕਾ, ਪਸ਼ੂਆਂ ਲਈ ਧਾਤਾਂ ਦਾ ਚੂਰਾ ਅਤੇ ਖੇਤੀ ਸਾਹਿਤ ਵੀ ਉਪਲੱਬਧ ਕਰਵਾਇਆ ਗਿਆ।ਅੰਤ  ਵਿੱਚ  ਪਿੰਡ  ਟੋਡਰਪੁਰ  ਦੇ  ਨੰਬਰਦਾਰ  ਸ.  ਗੁਰਨਾਮ  ਸਿੰਘ  ਅਤੇ  ਸ.  ਅਜੈਬ  ਸਿੰਘ  ਵੱਲੋਂ  ਆਏ  ਮਹਿਮਾਨਾਂ ਅਤੇ  ਕਿਸਾਨਾਂ  ਦਾ  ਧੰਨਵਾਦ  ਕੀਤਾ  ਗਿਆ  ਅਤੇ  ਪਰਾਲੀ  ਪ੍ਰਬੰਧਨ  ਦੇ  ਮਨੋਰਥ  ਵਿੱਚ  ਪੂਰਾ  ਸਹਿਯੋਗ  ਦੇਣ  ਦਾ  ਭਰੋਸਾ ਦਵਾਇਆ ਗਿਆ।

 

Tags: DC Hoshiarpur , Deputy Commissioner Hoshiarpur , Sandeep Hans , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD