Wednesday, 22 July 2026

 

 

ਖ਼ਾਸ ਖਬਰਾਂ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

 

ਖੇਡਾਂ ਵਤਨ ਪੰਜਾਬ ਦੀਆਂ 2022 : ਵੱਖ-ਵੱਖ ਉਮਰ ਵਰਗ ਵਿਚ ਖਿਡਾਰੀਆਂ ਦਿਖਾਏ ਗਤਕੇ ਦੇ ਜੌਹਰ

Sports News, Punjab Khed Mela 2022, Khedan Watan Punjab Diyan, Khedan Watan Punjab Diyan 2022, Sant Balbir Singh Seechewal, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਕਪੂਰਥਲਾ , 20 Sep 2022

Last updated on: Sep 20, 2022, 00:00 IST

ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਿਖੇ ਗਤਕੇ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਡੀ ਗਿਣਤੀ ਵਿਚ ਲੜਕੀਆਂ ਤੇ ਲੜਕਿਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।ਇਸ ਮੌਕੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਲੀਡਰ ਸਿੰਘ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਲੋਂ ਵੀ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ।

ਜਿਲ੍ਹਾ ਖੇਡ ਅਫਸਰ ਸ਼੍ਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਲੜਕੀਆਂ ਦੇ ਅੰਡਰ 17 ਉਮਰ ਵਰਗ ਵਿਚ ਫਰੀ ਸੋਟੀ ਸ਼੍ਰੇਣੀ ਵਿਚ ਪਹਿਲਾ ਸਥਾਨ ਹਰਮਨਦੀਪ ਕੌਰ, ਦੂਜਾ ਸਥਾਨ ਸਿਮਰਨਜੀਤ ਕੌਰ ਤੇ ਤੀਜਾ ਸਥਾਨ ਰਜਨੀ ਨੂੰ ਮਿਲਿਆ। ਸਿੰਗਲ ਸੋਟੀ ਸ਼੍ਰੇਣੀ ਵਿਚ ਅੰਡਰ 17 ਉਮਰ ਵਰਗ ਵਿਚ ਪਹਿਲਾ ਸਥਾਨ  ਨਵਨੀਤ ਕੌਰ, ਦੂਜਾ ਸਥਾਨ ਅਰਸ਼ਪ੍ਰੀਤ ਕੌਰ ਤੇ ਤੀਜਾ ਸਥਾਨ ਸੁਖਮਨਪ੍ਰੀਤ ਕੌਰ ਨੂੰ ਮਿਲਿਆ।

ਇਸੇ ਤਰ੍ਹਾਂ ਲੜਕੀਆਂ ਦੇ ਅੰਦਰ 21 ਸਾਲ ਉਮਰ ਵਰਗ ਵਿਚ ਸਿੰਗਲ ਸੋਟੀ ਮੁਕਾਬਲੇ ਵਿਚ ਪਹਿਲਾ ਸਥਾਨ ਅਕਵਿੰਦਰ ਕੌਰ, ਦੂਜਾ ਸਥਾਨ ਕਿਰਨਦੀਪ ਕੌਰ ਤੇ ਤੀਜਾ ਸਥਾਨ ਸਿਮਰਨਜੀਤ ਕੌਰ ਨੂੰ ਮਿਲਿਆ। ਅੰਡਰ 21 ਸਾਲ ਉਮਰ ਵਰਗ ਵਿਚ ਹੀ ਫਰੀ ਸੋਟੀ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਰਜਨਦੀਪ ਕੌਰ ਤੇ ਦੂਜਾ ਸਥਾਨ ਜਸਲੀਨ ਕੌਰ ਨੂੰ ਮਿਲਿਆ।

ਲੜਕਿਆਂ ਦੇ ਅੰਡਰ 17 ਉਮਰ ਵਰਗ ਵਿਚ ਫਰੀ ਸੋਟੀ ਸ਼੍ਰੇਣੀ ਵਿਚ ਪਹਿਲਾ ਸਥਾਨ ਰਾਜਬੀਰ ਸਿੰਘ ਨੂੰ , ਦੂਜਾ ਸਥਾਨ ਜਸਕਰਨ ਸਿੰਘ, ਤੀਜਾ ਸਥਾਨ ਗਗਨਦੀਪ ਸਿੰਘ ਨੂੰ ਮਿਲਿਆ। ਇਸੇ ਤਰ੍ਹਾਂ ਅੰਡਰ 17 ਉਮਰ ਵਰਗ ਵਿਚ  ਸਿੰਗਲ ਸੋਟੀ ਵਿਚ ਪਹਿਲਾ ਸਥਾਨ ਰਾਮ ਪਾਲ ਸਿੰਘ , ਦੂਜਾ ਸਥਾਨ ਦਲਜੀਤ ਸਿੰਘ ਤੇ ਤੀਜਾ ਸਥਾਨ ਹਰਮਨਜੋਤ ਸਿੰਘ ਨੂੰ ਮਿਲਿਆ।

ਅੰਦਰ 21 ਉਮਰ ਵਰਗ ਵਿਚ ਸਿੰਗਲ ਸੋਟੀ ਸ਼੍ਰੇਣੀ ਵਿਚ ਪਹਿਲਾ ਸਥਾਨ ਹਰਮਨਜੀਤ ਸਿੰਘ, ਦੂਜਾ ਸਥਾਨ ਗੁਰਪ੍ਰੀਤ ਸਿੰਘ ਤੇ ਤੀਜਾ ਸਥਾਨ ਪ੍ਰਭਜੋਤ ਸਿੰਘ ਨੂੰ ਮਿਲਿਆ। ਅੰਦਰ 21 ਉਮਰ ਵਰਗ ਦੇ ਫਰੀ ਸੋਟੀ ਮੁਕਾਬਲੇ ਵਿਚ ਪਹਿਲਾ ਸਥਾਨ ਅਨਮੋਲਪ੍ਰੀਤ ਸਿੰਘ , ਦੂਜਾ ਸਥਾਨ ਗੁਰਪ੍ਰੀਤ ਸਿੰਘ ਤੇ ਤੀਜਾ ਸਥਾਨ ਜਸ਼ਨਪ੍ਰੀਤ ਸਿੰਘ ਨੂੰ ਮਿਲਿਆ।

21 ਤੋਂ 40 ਸਾਲ ਉਮਰ ਵਰਗ ਵਿਚ ਸਿੰਗਲ ਸੋਟੀ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਪਰਵਿੰਦਰ ਸਿੰਘ ਤੇ ਦੂਜਾ ਸਥਾਨ ਪਰਦੀਪ ਸਿੰਘ ਨੇ ਹਾਸਿਲ ਕੀਤਾ।ਇਸ ਤੋਂ ਇਲਾਵਾ ਸ਼ਸ਼ਤਰ ਪ੍ਰਦਰਸ਼ਨ ਵਿਚ ਲੜਕੀਆਂ ਦੇ ਵਰਗ ਵਿਚ ਅੰਦਰ 14 ਉਮਰ ਤਹਿਤ ਪਹਿਲਾ ਸਥਾਨ ਹਰਨੂਰਪ੍ਰੀਤ ਕੌਰ, ਦੂਜਾ ਸਥਾਨ ਗੁਰਨੂਰ ਕੌਰ ਤੇ ਤੀਜਾ ਸਥਾਨ ਸੁਖਮਨਪ੍ਰੀਤ ਕੌਰ ਨੇ ਹਾਸਿਲ ਕੀਤਾ।

ਅੰਡਰ 17 ਉਮਰ ਵਰਗ ਵਿਚ ਪਹਿਲਾ ਸਥਾਨ ਹਰਮਨਦੀਪ ਕੌਰ, ਦੂਜਾ ਸਥਾਨ ਰਜਨੀ ਤੇ ਤੀਜਾ ਸਥਾਨ ਸਿਮਰਨਜੀਤ ਕੌਰ ਨੇ ਹਾਸਿਲ ਕੀਤਾ। ਅੰਦਰ 21 ਵਿਚ ਪਹਿਲਾ ਸਥਾਨ ਅਕਵਿੰਦਰ ਕੌਰ, ਦੂਜਾ ਸਥਾਨ ਕਿਰਨਦੀਪ ਕੌਰ ਤੇ ਤੀਜਾ ਸਥਾਨ ਜਸਲੀਨ ਕੌਰ ਨੇ ਹਾਸਿਲ ਕੀਤਾ।ਲੜਕਿਆਂ ਦੇ ਵਰਗ ਵਿਚ ਅੰਡਰ 14 ਵਿਚ ਪਹਿਲਾ ਸਥਾਨ ਮਨਵੀਰ ਸਿੰਘ, ਦੂਜਾ ਸਥਾਨ ਕਰਮਨਜੀਤ ਸਿੰਘ ਤੇ ਤੀਜਾ ਸਥਾਨ ਜਸਰਾਜ ਸਿੰਘ ਨੇ ਪ੍ਰਾਪਤ ਕੀਤਾ। 

ਅੰਦਰ 17 ਵਿਚ ਪਹਿਲਾ ਸਥਾਨ ਅਰਮਾਨਦੀਪ ਸਿੰਘ , ਦੂਜਾ ਸਥਾਨ ਜਸਕਰਨ ਸਿੰਘ ਤੇ ਤੀਜਾ ਸਥਾਨ ਗਗਨਦੀਪ ਸਿੰਘ ਨੇ ਹਾਸਿਲ ਕੀਤਾ।ਅੰਦਰ 21 ਉਮਰ ਵਰਗ ਵਿਚ ਪਹਿਲਾ ਸਥਾਨ ਰਾਹੁਲ ਨੇ , ਦੂਜਾ ਸਥਾਨ ਗੁਰਪਾਲ ਸਿੰਘ ਨੇ ਅਤੇ ਤੀਜਾ ਸਥਾਨ ਜੋਬਨਪ੍ਰੀਤ ਸਿੰਘ ਤੇ ਪਰਵਿੰਦਰ ਸਿੰਘ ਨੇ ਹਾਸਿਲ ਕੀਤਾ।

 

Tags: Sports News , Punjab Khed Mela 2022 , Khedan Watan Punjab Diyan , Khedan Watan Punjab Diyan 2022 , Sant Balbir Singh Seechewal , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD