Wednesday, 15 May 2024

 

 

ਖ਼ਾਸ ਖਬਰਾਂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ

 

ਜਿਲ੍ਹਾ ਪੱਧਰ ਟੂਰਨਾਂਮੈਟਾਂ ਦਾ ਨੌਵਾ ਦਿਨ

Sports News, Punjab Khed Mela 2022, Khedan Watan Punjab Diyan, Khedan Watan Punjab Diyan 2022, Amritsar

Web Admin

Web Admin

5 Dariya News

ਅੰਮ੍ਰਿਤਸਰ , 20 Sep 2022

ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।  ਰਾਜ ਕਮਲ ਚੌਧਰੀ, ਸਕੱਤਰ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ, ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਮੋਹਾਲੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ, ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਦੀ ਰਹਿਨੁਮਾਈ ਹੇਠ  ਅੱਜ ਜਿਲ੍ਹਾ ਪੱਧਰ ਮੁਕਾਬਲੇ ਕਰਵਾਏ ਗਏ। 

ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਸ਼੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਦਸਿੱਆ ਕਿ ਜਿਲ੍ਹਾ ਪੱਧਰ ਤੇ ਅੰਡਰ-14,17, 21, ਅਤੇ 21 ਤੋ 40 ਉਮਰ ਵਰਗ ਵਿੱਚ  ਕੁੱਲ 21 ਗੇਮਾ (ਫੁਟਬਾਲ, ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ, ਖੋਹ ਖੋਹ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗਤਕਾ, ਕਿੱਕ ਬਾਕਸਿੰਗ, ਹਾਕੀ, ਬਾਸਕਿਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਤੈਰਾਕੀ, ਬਾਕਸਿੰਗ, ਵੇਟਲਿਫਟੰਗ, ਟੇਬਲ ਟੈਨਿਸ, ਵਾਲੀਬਾਲ, ਬੈਡਮਿੰਟਨ, ਐਥਲੈਟਿਕਸ  (ਵੈਨਿਯੂ ਨਾਲ ਨੱਥੀ ਹੈ) ਕਰਵਾਈਆ ਜਾ ਰਹੀਆਂ ਹਨ। 

41 ਤੋ 50 ਅਤੇ 50 ਤੋ ਵੱਧ ਉਮਰ ਵਰਗ ਵਿੱਚ ਕੇਵਲ ਗੇਮ ਟੇਬਲ ਟੈਨਿਸ, ਲਾਅਨ ਟੈਨਿਸ, ਵਾਲੀਬਾਲ, ਬੈਡਮਿੰਟਨ ਅਤੇ ਐਥਲੈਟਿਕਸ ਕਰਵਾਈਆ ਜਾਣਗੀਆਂ।  ਅੱਜ ਮਿਤੀ: 20-09-2022 ਨੂੰ ਗੇਮ ਲਾਅਨ ਟੈਨਿਸ ਦੇ ਜਿਲ੍ਹਾ ਪੱਧਰ ਟੂਰਨਾਂਮੈਂਟ ਦੇ ਵੈਨਿਯੂ ਮਹਾਰਾਜਾ ਰਣਜੀਤ ਸਿੰਘ ਟੈਨਿਸ ਕੰਪਲੈਕਸ ਕੰਪਨੀ ਬਾਗ  ਅੰਮ੍ਰਿਤਸਰ ਵਿਖੇ ਡਾ: ਅਮਨਦੀਪ ਕੌਰ ਏ.ਡੀ.ਸੀ ਅਰਬਨ ਡਿਵੈਲਪਮੈਂਟ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਗਈ।  

ਮੁੱਖ ਮਹਿਮਾਨ ਵੱਲੋ ਖਿਡਾਰੀਆਂ ਦੇ ਨਾਲ ਜਾਣ ਪਛਾਣ ਕੀਤੀ ਗਈ ਅਤੇ ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ।  ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ। ਗੇਮ ਫੁੱਟਬਾਲ   :- ਦਾ ਟੂਰਨਾਂਮੈਟ ਵਿੱਚ 21 ਸਾਲ ਤੋ ਘੱਟ ਉਮਰ ਵਰਗ ਵਿੱਚ ਲੜਕਿਆਂ ਦੇ ਮੁਕਾਬਲੇ  ਵਿੱਚ ਪਹਿਲਾ ਮੈਚ ਸਫੀਪੁਰ  ਅਤੇ ਜਲਾਲ ਉਸਮਾ ਵਿਚਕਾਰ ਹੋਇਆ।  ਜਿਸ ਵਿੱਚ ਸਫੀਪੁਰ ਨੇ 1-0 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ।  

ਦੂਜਾ ਮੈਚ ਕੋਟਲਾ ਸੁਲਤਾਨ ਸਿੰਘ ਅਤੇ ਬਲ ਕਲਾਂ ਵਿਚਕਾਰ ਹੋਇਆ। ਜਿਸ  ਵਿੱਚ ਕੋਟਲਾ ਸੁਲਤਾਨ ਸਿੰਘ ਨੇ 4-0 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ ।  ਤੀਜਾ ਮੈਚ  ਜਲਾਲਉਸਮਾਂ ਅਤੇ ਬਲ ਕਲਾਂ ਵਿਚਕਾਰ ਹੋਇਆ। ਜਿਸ ਵਿੱਚ ਜਲਾਲ ਉਸਮਾ ਨੇ 1-0 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ ।  ਫਾਈਨਲ ਮੈਚ ਸਫੀਪੁਰ ਅਤੇ ਕੋਟਲਾ ਸੁਲਤਾਨ ਸਿੰਘ ਵਿਚਕਾਰ ਹੋਇਆ।  ਜਿਸ ਵਿੱਚ  ਕੋਟਲਾ ਸੁਲਤਾਨ ਸਿੰਘ ਨੇ 2-4 ਦੇ ਅੰਤਰ ਨਾਲ ਜਿੱਤ

 ਗੇਮ ਲਾਅਨ ਟੈਨਿਸ :-  ਦਾ ਟੂਰਨਾਂਮੈਟ ਵਿੱਚ 21 ਸਾਲ ਤੋ ਘੱਟ ਉਮਰ ਵਰਗ ਵਿੱਚ ਲੜਕੀਆਂ ਦੇ ਮੈਚ ਵਿੱਚ ਅਨਾਹਤ ਪੰਨੂੰ ਨੇ ਪਹਿਲਾ ਸਥਾਨ ਅਤੇ ਗੁਰਸਿਮਰਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  21 ਤੋਂ 40 ਸਾਲ ਘੱਟ ਉਮਰ ਵਰਗ ਵਿੱਚ  ਸੂਰਜ ਕੁਮਾਰ ਨੇ ਸਿਮਰਨਜੀਤ ਸਿੰਘ ਨੂੰ 4-1 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਗੇਮ ਬਾਸਕਿਟਬਾਲ :- ਦਾ ਟੂਰਨਾਂਮੈਟ ਵਿੱਚ 17 ਸਾਲ ਤੋ ਘੱਟ ਉਮਰ ਵਰਗ ਲੜਕਿਆਂ ਦੇ ਮੁਕਾਬਲੇ ਵਿੱਚ ਪੁਲਿਸ ਡੀ.ਏ.ਵੀ.ਪਬਲਿਕ ਸਕੂਲ  ਦੀ ਟੀਮ ਨੇ ਪਹਿਲਾ ਸਥਾਨ, ਦਿੱਲੀ ਪਬਲਿਕ ਸਕੂਲ, ਮਾਨਾਂਵਾਲਾ ਦੀ ਟੀਮ ਨੇ ਦੂਜਾ ਸਥਾਨ ਅਤੇ ਸੀਨੀਅਰ ਸਟੱਡੀ-2  ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਗੇਮ ਰੋਲਰ ਸਕੇਟਿੰਗ :-ਦਾ ਟੂਰਨਾਂਮੈਂਟ ਵਿੱਚ 17 ਸਾਲ ਤੋ ਘੱਟ ਉਮਰ ਵਰਗ ਲੜਕੀਆਂ ਦੇ  500 ਡੀ ਕੁਆਡਜ ਵਿੱਚ  ਦੇਵਸ਼ੀ ਖੇੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ  500 ਡੀ ਇੰਨਲਾਈਨ ਈਵੈਂਟ  ਵਿੱਚ  ਘਨਿਕਾ ਸਨਨ ਨੇ ਪਹਿਲਾ ਸਥਾਨ ਅਤੇ ਰਿੱਧਮਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  

17 ਸਾਲ ਤੋ ਘੱਟ ਉਮਰ ਵਰਗ ਵਿੱਚ ਲੜਕਿਆਂ ਦੇ 500 ਡੀ ਕੁਆਡਜ ਵਿੱਚ  ਅਭੈਪ੍ਰਤਾਪ ਸਿੰਘ ਨੇ ਪਹਿਲਾ ਸਥਾਨ, ਰਾਘਵ ਨੇ ਦੂਜਾ ਸਥਾਨ ਅਤੇ ਯੁਗ ਚੋਪੜਾ ਨੇ ਤੀਜਾ ਸਥਾਨ ਪਾ੍ਰਪਤ ਕੀਤਾ। 500 ਡੀ ਇੰਨਲਾਈਨ ਈਵੈਂਟ ਵਿੱਚ ਗੌਰਵਰਾਜ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।  21 ਤੋ 40 ਸਾਲ ਉਮਰ ਵਰਗ ਲੜਕਿਆਂ ਦੇ ਈਵੈਂਟ 500 ਡੀ ਕੁਆਡਜ ਵਿੱਚ ਕਿ੍ਰਸ਼ਨਾ ਮੂਰਤੀ ਦੱਤਾ ਨੇ ਪਹਿਲਾ ਸਥਾਨ, ਅਕਸ਼ਗੁਰ ਨੈਣ ਸਿੰਘ ਨੇ ਦੂਜਾ ਅਤੇ ਕਪਿਲ ਮੱਕੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  21 ਸਾਲ ਤੋ ਘੱਟ ਉਮਰ ਵਰਗ ਦੇ 500 ਡੀ ਇੰਨਲਾਈਨ ਈਵੈਂਟ ਵਿੱਚ ਕਨਨ ਕਪੂਰ ਨੇ ਪਹਿਲਾ ਸਥਾਨ ਅਤੇ ਸੰਦੀਪ ਸਿੰਘ ਗਿੱਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  

 

Tags: Sports News , Punjab Khed Mela 2022 , Khedan Watan Punjab Diyan , Khedan Watan Punjab Diyan 2022 , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD