Thursday, 09 May 2024

 

 

ਖ਼ਾਸ ਖਬਰਾਂ ਮੋਦੀ ਨੇ ਦੇਸ਼ ਦੇ ਕਿਸਾਨਾਂ ਅਤੇ ਸਿਪਾਹੀਆਂ ਨੂੰ ਫੇਲ੍ਹ ਕੀਤਾ : ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕੀਤਾ ਕਾਂਗਰਸ ਨੇ ਹਰ ਨਵੇਂ ਗ੍ਰੈਜੂਏਟ ਨੂੰ ਪਹਿਲੀ ਨੌਕਰੀ ਦੀ ਗਾਰੰਟੀ ਦੇਣ ਦਾ ਵਾਅਦਾ ਕੀਤਾ: ਵੜਿੰਗ ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਕਣਕ ਦੇ ਨਾੜ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਮੁਸਤੈਦ ਰਹਿਣ ਦੇ ਆਦੇਸ਼ ਖਡੂਰ ਸਾਹਿਬ ਦੀ ਸੀਟ ਜਿੱਤਾਂਗੇ ਸ਼ਾਨ ਨਾਲ- ਹਰਭਜਨ ਸਿੰਘ ਈ.ਟੀਂ.ਓ ਜ਼ਿਲ੍ਹਾ ਚੋਣ ਅਫਸਰ ਡਾ. ਪ੍ਰੀਤੀ ਯਾਦਵ ਨੇ ਲੋਕ ਸਭਾ ਚੋਣਾ-2024 ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ ਪੰਜਾਬ ਪੁਲਿਸ ਨੇ ਅੰਤਰ-ਰਾਜੀ ਹਥਿਆਰ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 6 ਪਿਸਤੌਲਾਂ ਸਮੇਤ 2 ਵਿਅਕਤੀ ਕਾਬੂ ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਦੇ ਹੋਏ ਹਰੇਕ ਉਮੀਦਵਾਰ ਦੇ ਚੋਣ ਖਰਚੇ ਉਤੇ ਰੱਖੀ ਜਾਵੇਗੀ ਨਜ਼ਰ- ਅਨੁਰਾਗ ਤ੍ਰਿਪਾਠੀ "ਵਿਸ਼ਵ ਥੈਲਾਸੀਮੀਆ ਦਿਵਸ "ਮੌਕੇ ਸਿਵਲ ਸਰਜਨ ਨੇ ਜਾਗਰੂਕਤਾ ਰੈਲੀ ਨੂੰ ਦਿੱਤੀ ਹਰੀ ਝੰਡੀ ਲੋਕ ਸਭਾ ਚੋਣਾਂ ਵਿਚ ਮਤਦਾਨ ਦੇ ਸੁਨੇਹੇ ਨਾਲ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਦੂਸਰੇ ਦਿਨ ਦੋ ਨਾਮਜ਼ਦਗੀ ਪੱਤਰ ਹੋਏ ਦਾਖਲ: ਵਿਨੀਤ ਕੁਮਾਰ ਕਾਊਟਿੰਗ ਸਟਾਫ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਮਾਨਵਤਾ ਦੀ ਸੇਵਾ ਹੀ ਸੱਚੀ ਸੇਵਾ ਹੈ–ਸਹਾਇਕ ਕਮਿਸ਼ਨਰ ਹਰ ਤੰਦਰੁਸਤ ਵਿਅਕਤੀ ਨੂੰ ਮਾਨਵਤਾ ਦੀ ਸੇਵਾ ਲਈ ਖ਼ੂਨ ਦਾਨ ਕਰਨਾ ਚਾਹੀਦੈ- ਵਧੀਕ ਡਿਪਟੀ ਕਮਿਸ਼ਨਰ ਅਗਾਮੀ ਲੋਕ ਸਭਾ ਚੋਣਾਂ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਕਾਊਂਟਿੰਗ ਸਟਾਫ ਦੀ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ ਗਈ ਖ਼ਰਚਾ ਅਬਜ਼ਰਵਰ ਵਲੋਂ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਭਾਰਤੀ-ਅਮਰੀਕੀਆਂ ਨੇ ਸੰਧੂ ਰਾਹੀਂ ਅੰਮ੍ਰਿਤਸਰ ਦੇ ਆਰਥਿਕ ਵਿਕਾਸ ਲਈ 800 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ- ਡਾ. ਸਰਬਜੀਤ ਸਿੰਘ ਸਠਿਆਲਾ ਲੋਕ ਸਭਾ ਚੋਣਾਂ 2024: ਦਿਵਿਆਂਗ ਲੋਕਾਂ (ਪੀਡਬਲਯੂਡੀ) ਵੋਟਰਾਂ ਨੂੰ ਹਰੇਕ ਪੋਲਿੰਗ ਸਟੇਸ਼ਨ 'ਲੋਕੇਸ਼ਨ ‘ਤੇ ਵ੍ਹੀਲ ਚੇਅਰਾਂ ਦਿੱਤੀਆਂ ਜਾਣਗੀਆਂ, ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ 10 ਮਈ ਨੂੰ ਵੀ ਭਰੇ ਜਾ ਸਕਦੇ ਹਨ ਨਾਮਜ਼ਦਗੀ ਪੱਤਰ: ਡਾ. ਪ੍ਰੀਤੀ ਯਾਦਵ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਡਿਪਟੀ ਕਮਿਸ਼ਨਰ ਦਫਤਰ ਦੇ 3 ਸੁਰੱਖਿਆ ਕਰਮੀਆਂ ਵੱਲੋਂ ਖੂਨਦਾਨ

 

‘ਯਾਰ ਮੇਰਾ ਤਿੱਤਲੀਆਂ ਵਰਗਾ’ ਨੇ ਲੋਕਾਂ ਦੇ ਦਿਲਾਂ 'ਚ ਬਣਾਈ ਖਾਸ ਜਗ੍ਹਾ, ਦੇਖਣ ਨੂੰ ਮਿਲਿਆ ਜ਼ਬਰਦਸਤ ਉਤਸ਼ਾਹ

Gippy Grewal, Pollywood, Entertainment, Actress, Cinema, Punjabi Films, Movie, Yaar Mera Titliaan Warga, Tanu Grewal, Karamjit Anmol, Sardar Sohi, Malkeet Rooni, Dheeraj Kumar, Sara Gurpal, Seema Kaushal, Raj Dhaliwal, Harinder Bhullar, Raghveer Boli, Gurteg Singh

Web Admin

Web Admin

5 Dariya News (ਹਰਜਿੰਦਰ ਸਿੰਘ)

ਚੰਡੀਗੜ , 02 Sep 2022

ਅੱਜ ਆਖਿਰਕਾਰ ਫਿਲਮ ਪ੍ਰੇਮੀਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਅਤੇ ਗਿੱਪੀ ਗਰੇਵਾਲ ਤੇ ਤਨੂ ਗਰੇਵਾਲ ਸਟਾਰਰ ਨਵੀਂ ਪੰਜਾਬੀ ਫਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ।ਜਿਸ ਨੂੰ ਨਾ ਕੇਵਲ ਦਰਸ਼ਕਾਂ ਵੱਲੋਂ ਬਲਕਿ ਫਿਲਮ ਸਮੀਖਿਅਕਾਂ ਅਤੇ ਮੀਡੀਆ ਵਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।  ਸੰਸਾਰ ਭਰ ਦੇ ਸਿਨੇਮਾਘਰਾਂ ਵਿੱਚ ਪਰਦਾਪੇਸ਼ ਹੋਈ ਇਹ ਫਿਲਮ ਹਰ ਪਾਸੇ ਖੂਬ ਵਾਹ ਵਾਹ ਖੱਟਦੀ ਨਜ਼ਰ ਆ ਰਹੀ ਹੈ ਅਤੇ ਰਿਪੋਰਟਾਂ ਮੁਤਾਬਿਕ ਸਾਰੇ ਸਿਨੇਮਾਘਰਾਂ ਵਿੱਚ ਦਰਸ਼ਕਾਂ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ।

ਹੰਬਲ ਮੋਸ਼ਨ ਪਿਕਰਚਰਜ ਅਤੇ ਓਮ ਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ਫਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ ਜਿਸ ਵਿੱਚ ਇੱਕ ਸਮਾਜਿਕ ਸੰਦੇਸ਼ ਵੀ ਹੈ। ਦੱਸ ਦਈਏ ਕਿ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦੇ ਗੀਤਾਂ ਨੂੰ ਲੋਕਾਂ ਨੇ ਰੱਜਵਾਂ ਪਿਆਰ ਦਿੱਤਾ ਹੈ ਅਤੇ ਹੁਣ ਲੋਕ ਫਿਲਮ ਦੇਖਣ ਤੋਂ ਬਾਅਦ ਫਿਲਮ ਦਾ ਰੱਜ ਕੇ ਗੁਣਗਾਣ ਗਾ ਰਹੇ ਹਨ। ਦਰਸ਼ਕਾਂ ਨੇ ਫਿਲਮ ਦੇਖਣ ਤੋਂ ਬਾਅਦ ਓਸਮ, ਵੈਰੀ ਨਾਇਸ, ਅੱਤ, ਘੈਂਟ... ਆਦਿ ਕੁਮੈਂਟ ਕਰ ਕੇ ਪ੍ਰਸ਼ੰਸਾ ਕੀਤੀ ਹੈ।ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। 

ਜਿਸ ਵਿੱਚ ਸ਼ੋਸ਼ਲ ਮੀਡੀਆ, ਫੇਸਬੁੱਕ ਆਦਿ ਨਾਲ ਜੁੜੇ ਲੋਕਾਂ ਦੀ ਮਾਨਸਿਕਤਾ ਵਿਖਾਈ ਗਈ ਹੈ ਕਿ ਕਿਵੇਂ ਬਣਾਉਟੀ ਚਿਹਰਿਆਂ ਦੇ ਮੋਹ ਜਾਲ ਵਿੱਖ ਫਸਿਆ ਮਨੁੱਖ ਆਪਣੀਆਂ ਲਲਚਾਈਆਂ ਸੋਚਾਂ ਨਾਲ ਪਰਿਵਾਰਕ ਜਿੰਦਗੀ ਤਬਾਹ ਕਰਨ  ਕਿਨਾਰੇ ਖੜ੍ਹਾ ਹੈ। ਨਿਰਮਾਤਾ  ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਤੇ ਆਸੂ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਇਹ ਫ਼ਿਲਮ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰਨ ਦੇ ਨਾਲ-ਨਾਲ ਸ਼ੋਸ਼ਲ ਮੀਡੀਆ ਦੇ ਰਾਹੇ ਤੁਰੇ ਲੋਕਾਂ ਨੂੰ ਆਪਣੇ ਜੀਵਨ ਸਾਥੀ ਅਤੇ ਪਰਿਵਾਰਕ ਫ਼ਰਜਾਂ ਪ੍ਰਤੀ ਵਫ਼ਾਦਾਰ ਰਹਿਣ ਦਾ ਸੁਨੇਹਾ ਵੀ ਦੇ ਰਹੀ ਹੈ। 

ਫ਼ਿਲਮ ਦਾ ਨਿਰਦੇਸ਼ਨ ਵਿਕਾਸ ਵਿਸ਼ਿਸ਼ਟ ਨੇ ਕੀਤਾ ਹੈ ਤੇ ਉਨਾਂ ਨੇ ਆਪਣੀ ਪੂਰੀ ਟੀਮ ਤੋਂ ਚੰਗਾ ਕੰਮ ਲਿਆ ਹੈ ਅਤੇ ਪੰਜਾਬੀ ਸਿਨੇਮਾ ਦੇ ਪ੍ਰੇਮੀਆਂ ਨੂੰ ਇੱਕ ਵੱਖਰੇ ਅਤੇ ਚੰਗੇ ਵਿਸ਼ੇ ਦੀ ਫ਼ਿਲਮ ਬਣਾ ਕੇ ਦਿੱਤੀ ਹੈ।ਫ਼ਿਲਮ ਵਿਚਲੇ ਹਾਸਿਆਂ ਨਾਲ ਭਰੇ ਪੰਚ ਹੀ ਫ਼ਿਲਮ ਦੀ ਗਤੀ ਨੂੰ ਲਗਾਤਾਰ ਵਧਾਉਂਦੇ ਹਨ। ਫ਼ਿਲਮ ਦੇ ਦੋਵੇਂ ਹਿੱਸੇ ਬੇਹੱਦ ਕਮਾਲ ਦੇ ਹਨ ।

ਫ਼ਿਲਮ ਵਿੱਚ ਗਿੱਪੀ ਗਰੇਵਾਲ, ਤਨੂ ਗਰੇਵਾਲ, ਕਰਮਜੀਤ ਅਨਮੋਲ, ਸਰਦਾਰ ਸੋਹੀ, ਮਲਕੀਤ ਰੌਣੀ , ਧੀਰਜ ਕੁਮਾਰ, ਸਾਰਾ ਗੁਰਪਾਲ, ਸੀਮਾ ਕੌਸ਼ਲ, ਰਾਜ ਧਾਲੀਵਾਲ, ਹਰਿੰਦਰ ਭੁਲੱਰ, ਰਘਵੀਰ ਬੋਲੀ ਅਤੇ ਬਾਲ ਅਦਾਕਾਰ ਗੁਰਤੇਗ ਸਿੰਘ ਸਮੇਤ ਹਰ ਕਲਾਕਾਰ ਨੇ ਆਪਣੇ-ਆਪਣੇ ਕਿਰਦਾਰਾਂ ਨਾਲ ਪੂਰੀ ਤਰ੍ਹਾਂ ਨਿਆਂ ਕੀਤਾ ਹੈ ਤੇ ਫਿਲਮ 'ਚ ਹਰੇਕ ਕਿਰਦਾਰ ਦੀ ਦਮਦਾਰ ਐਕਟਿੰਗ ਵੇਖਣ ਨੂੰ ਮਿਲ ਰਹੀ ਹੈ।ਫ਼ਿਲਮ ਦੇ ਡਾਇਲਾਗ ਵੀ ਤਰੋ-ਤਾਜ਼ੇ ਅਤੇ ਸ਼ਾਨਦਾਰ ਹਨ।

 

Tags: Gippy Grewal , Pollywood , Entertainment , Actress , Cinema , Punjabi Films , Movie , Yaar Mera Titliaan Warga , Tanu Grewal , Karamjit Anmol , Sardar Sohi , Malkeet Rooni , Dheeraj Kumar , Sara Gurpal , Seema Kaushal , Raj Dhaliwal , Harinder Bhullar , Raghveer Boli , Gurteg Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD