Friday, 05 June 2026

 

 

ਖ਼ਾਸ ਖਬਰਾਂ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ

 

ਰੋਮਾਂਸ, ਕਮੇਡੀ ਤੇ ਸ਼ਰਾਰਤਾਂ ਭਰਪੂਰ ਸਟੋਰੀ ਵਾਲੀ ਫਿਲਮ 'ਯਾਰ ਮੇਰਾ ਤਿੱਤਲੀਆਂ ਵਰਗਾਦਾ ਟ੍ਰੇਲਰ ਰਿਲੀਜ਼

ਹਾਸੇ ਦਾ ਖਜ਼ਾਨਾ ਅਤੇ ਰੁਮਾਂਸ ਨਾਲ ਮਨੋਰੰਜਨ ਭਰਪੂਰ ਫ਼ਿਲਮ 'ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਟ੍ਰੇਲਰ ਰਿਲੀਜ਼

Gippy Grewal, Tanu Grewal, Yaar Mera Titliaan Warga, Yaar Mera Titliaan Warga Trailer, Yaar Mera Titliaan Warga Release Date, Yaar Mera Titliaan Warga Cast, Bhana LA , Raj Dhaliwal, Karamjit Anmol, Sara Gurpal, Raghveer Boli, Seema Kaushal, Sardar Sohi, Dheeraj Kumar, Yaar Mera Titliaan Warga Movie, Yaar Mera Titliaan Warga Gippy Grewal, Yaar Mera Titliaan Warga Punjabi Movie

Web Admin

Web Admin

5 Dariya News

ਚੰਡੀਗੜ੍ਹ , 10 Aug 2022

Last updated on: Aug 10, 2022, 00:00 IST

‘ਹੰਬਲ ਮੋਸ਼ਨ ਪਿਕਚਰਜ’ ਤੇ ‘ਓਮ ਜੀ ਸਟਾਰ ਸਟੂਡੀਓਸ’  ਬੈਨਰ ਹਮੇਸ਼ਾਂ ਸਫ਼ਲ ਫ਼ਿਲਮਾਂ ਦੇਣ ਕਰਕੇ ਚਰਚਾ ਵਿੱਚ ਰਹੇ ਹਨ। ਇਨਾਂ ਬੈਨਰਾਂ ਦੇ ਨਿਰਮਾਤਾ   ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਅਤੇ ਆਸੂ ਮੁਨੀਸ਼ ਸਾਹਨੀ ਨੇ ਹਮੇਸਾਂ ਹੀ ਚੰਗੇ ਵਿਸ਼ੇ ਵਾਲੀਆਂ ਅਰਥ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ।ਹੁਣ ਇਨਾਂ ਦੀ ਇੱਕ ਨਵੀਂ ਫ਼ਿਲਮ  'ਯਾਰ ਮੇਰਾ ਤਿੱਤਲੀਆਂ ਵਰਗਾ’ ਆਉਣ ਵਾਲੀ 2 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ਜੋ ਕਿ ਇੱਕ ਨਵੇਂ ਅਤੇ ਵੱਖਰੇ ਵਿਸ਼ੇ ਕਰਕੇ ਹਰ ਪਾਸੇ ਚਰਚਾ 'ਚ  ਹੈ। 

ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਦਰਸ਼ਕਾਂ ਵਲੋਂ ਇਸ ਫਿਲਮ ਦੇ ਟ੍ਰੇਲਰ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ  ਜੋ ਕਿ ਹਾਲ ਹੀ ‘ਚ ਰਿਲੀਜ਼ ਹੋ ਚੁੱਕਾ ਹੈ ਅਤੇ ਬਹੁਤ ਹੀ ਸ਼ਾਨਦਾਰ ਤੇ ਕਾਮੇਡੀ ਦੇ ਨਾਲ ਭਰਭੂਰ ਹੋਣ ਕਰਕੇ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਸਬੰਧੀ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿਹਾ ਕਿ ਇਹ ਫਿਲਮ ਦਰਸ਼ਕਾਂ ਨੂੰ ਨਿਸ਼ਚਿਤ ਰੂਪ ‘ਚ ਪਸੰਦ ਆਵੇਗੀ ਕਿਉਂਕਿ ਇਹ ਫ਼ਿਲਮ ਆਪਣੇ ਆਪ ਵਿੱਚ ਹੀ ਪੂਰਾ ਇੱਕ ਰੋਮਾਂਟਿਕ ਪੈਕੇਜ ਹੈ , ਜਿਸ ਵਿਚ ਰੋਮਾਂਸ, ਡਰਾਮਾ ਅਤੇ ਕਾਮੇਡੀ ਦੀ ਕੋਈ ਕਮੀ ਨਹੀਂ ਹੈ।  

ਇਸ ਫਿਲਮ ਵਿੱਚ ਮੁੱਖ ਭੂਮਿਕਾ ‘ਚ ਖੁਦ ਗਿੱਪੀ ਗਰੇਵਾਲ ਅਤੇ ਤਨੂੰ ਗਰੇਵਾਲ ਨਜ਼ਰ ਆਉਣਗੇ। ਨਰੇਸ਼ ਕਥੂਰੀਆ ਵਲੋਂ ਲਿਖੀ ਫ਼ਿਲਮ ਦੀ ਕਹਾਣੀ ਆਮ ਫ਼ਿਲਮਾਂ ਤੋਂ ਬਹੁਤ ਹਟਵੇਂ ਅਤੇ ਨਵੇਂ ਵਿਸ਼ੇ ਦੀ ਹੈ ਜੋ ਕਿ ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਹੋਣ ਦੇ ਨਾਲ-ਨਾਲ ਅੱਜ ਦੇ ਸੋਸ਼ਲ ਮੀਡੀਆ ਜਨੂੰਨ ਅਤੇ ਨਵੇਂ ਯੁੱਗ ਦੀਆਂ ਡਿਜੀਟਲ ਗਲਤਫਹਿਮੀਆਂ ਨੂੰ ਦਰਸਾਉਂਦੀ ਹੈ।

ਨਾਮੀ ਨਿਰਦੇਸ਼ਕ ਵਿਕਾਸ ਵਿਸ਼ਸ਼ਟ  ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਅਦਾਕਾਰ ਕਰਮਜੀਤ ਅਨਮੋਲ, ਸਰਦਾਰ ਸੋਹੀ, ਮਲਕੀਤ ਰੌਣੀ , ਧੀਰਜ ਕੁਮਾਰ, ਸਾਰਾ ਗੁਰਪਾਲ, ਸੀਮਾ ਕੌਸ਼ਲ, ਰਾਜ ਧਾਲੀਵਾਲ, ਹਰਿੰਦਰ ਭੁਲੱਰ, ਰਘਵੀਰ ਬੋਲੀ ਅਤੇ ਬਾਲ ਅਦਾਕਾਰ ਗੁਰਤੇਗ ਸਿੰਘ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।ਫਿਲਮ ਦਾ ਸੰਗੀਤ ਦੇਸੀ ਕਰਿਊ, ਮਿਕਸ ਸਿੰਘ  ਅਤੇ ਜੈ ਕੇ ਵੱਲੋਂ ਦਿੱਤਾ ਗਿਆ।ਫ਼ਿਲਮ ਡ੍ਰਿਸਟੀਬਿਊਟਰ 'ਓਮਜ਼ੀ ਗਰੁੱਪ' ਮੁਨੀਸ਼ ਸਾਹਨੀ ਹਨ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਫ਼ਿਲਮ ਬਾਕਸ ਆਫਿਸ 'ਤੇ ਧਮਾਲਾਂ ਪਾਵੇਗੀ।

 

Tags: Gippy Grewal , Tanu Grewal , Yaar Mera Titliaan Warga , Yaar Mera Titliaan Warga Trailer , Yaar Mera Titliaan Warga Release Date , Yaar Mera Titliaan Warga Cast , Bhana LA , Raj Dhaliwal , Karamjit Anmol , Sara Gurpal , Raghveer Boli , Seema Kaushal , Sardar Sohi , Dheeraj Kumar , Yaar Mera Titliaan Warga Movie , Yaar Mera Titliaan Warga Gippy Grewal , Yaar Mera Titliaan Warga Punjabi Movie

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD