75ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿਖੇ ਜਿਲ੍ਹਾ ਪੱਧਰੀ ਕੋਰਿਓਗ੍ਰਾਫੀ,ਸਕਿਟ ਤੇ ਕੋਲਾਜ ਮੇਕਿੰਗ ਮੁਕਾਬਲੇ ਕਰਵਾਏ ਗਏ।ਇਹ ਸਮਾਗਮ ਜਿਲ੍ਹਾ ਨੋਡਲ ਅਫਸਰ ਰੁਚੀ ਗਰੋਵਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।ਇਸ ਮੌਕੇ ਸਕੂਲ ਇੰਚਾਰਜ ਹਰਪ੍ਰੀਤ ਕੌਰ ਵੱਲੋਂ ਆਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ ਗਿਆ।ਇਹਨਾਂ ਮੁਕਾਬਲਿਆਂ ਵਿੱਚ ਕੋਰਿਓਗ੍ਰਾਫੀ ਮੁਕਾਬਲੇ ਵਿੱਚ ਸ਼ੇਰ ਸਿੰਘ (ਲੈਕ. ਪੰਜਾਬੀ),ਪ੍ਰਹਿਲਾਦ ਸਿੰਘ (ਲੈਕ. ਪੰਜਾਬੀ),ਪਰਮਜੀਤ ਕੌਰ (ਲੈਕ. ਪੰਜਾਬੀ) ਨੇ ਬਤੌਰ ਜੱਜ ਭੁਮਿਕਾ ਨਿਭਾਈ ।
ਪ੍ਰਹਿਲਾਦ ਸਿੰਘ (ਲੈਕ. ਪੰਜਾਬੀ) ਵੱਲੋਂ ਇਹ ਦੱਸਿਆ ਗਿਆ ਕਿ ਜਿਲ੍ਹਾ ਪੱਧਰੀ ਕੋਰਿਓਗ੍ਰਾਫੀ ਮੁਕਾਬਲੇ ਵਿੱਚ ਮਿਡਲ ਪੱਧਰ ਤੇ 8,ਸੈਕੰਡਰੀ ਪੱਧਰ ਤੇ 7 ਟੀਮਾਂ ਨੇ ਭਾਗ ਲਿਆ।ਮਿਡਲ ਪੱਧਰੀ ਕੋਰੀਓਗ੍ਰਾਫੀ ਮੁਕਾਬਲੇ ਵਿੱਚ ਸ.ਸ.ਸ.ਸ.ਤਾਜਪੁਰਾ ਨੇ ਪਹਿਲਾ, ਸ.ਸ.ਸ.ਸ.ਕਥੇੜਾ ਨੇ ਦੂਜਾ ਤੇ ਸੈਕੰਡਰੀ ਪੱਧਰ ਤੇ ਸ.ਕੰ.ਸ.ਸ.ਸ.ਸਕੂਲ ਚਮਕੌਰ ਸਾਹਿਬ ਨੇ ਪਹਿਲਾ, ਸ.ਸ.ਸ.ਸ.ਟਿੱਬਾ ਟੱਪਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸਕਿੱਟ ਮੁਕਾਬਲੇ ਵਿੱਚ ਮੁਕੇਸ਼ ਕੁਮਾਰ (ਲੈਕ. ਕਮਰਸ),ਸੀਮਾ ਜੱਸਲ (ਲੈਕ. ਕਮਰਸ),ਜੁਝਾਰ ਕੌਰ (ਲੈਕ. ਪੰਜਾਬੀ) ਨੇ ਬਤੌਰ ਜੱਜ ਭੁਮਿਕਾ ਨਿਭਾਈ ।ਸੀਮਾ ਜੱਸਲ (ਲੈਕ. ਕਮਰਸ) ਨੇ ਦੱਸਿਆ ਕਿ ਸਕਿੱਟ ਮੁਕਾਬਲੇ ਵਿੱਚ ਮਿਡਲ ਪੱਧਰ ਤੇ 6 ਤੇ ਸੈਕੰਡਰੀ ਪੱਧਰ ਤੇ 7 ਟੀਮਾਂ ਨੇ ਭਾਗ ਲਿਆ।
ਜਿਸ ਵਿੱਚ ਸਕਿੱਟ ਮੁਕਾਬਲੇ ਵਿੱਚ ਮਿਡਲ ਪੱਧਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਾਜਪੁਰ ਨੇ ਪਹਿਲਾ,ਸਰਕਾਰੀ ਮਿਡਲ ਸਕੂਲ, ਰਾਏਪੁਰ ਸ਼ਾਨੀ ਨੇ ਦੂਜਾ ਤੇ ਸੈਕੰਡਰੀ ਪੱਧਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਥੇੜਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਹਿਰਾਮਪੁਰ ਜਿੰਮੀਦਾਰਾ ਨੇ ਦੂਜਾ ਸਥਾਨ ਹਾਸਲ ਕੀਤਾ।ਕੋਲਾਜ ਮੇਕਿੰਗ ਮੁਕਾਬਲੇ ਵਿੱਚ ਸ਼ੇਰ ਸਿੰਘ (ਲੈਕ. ਪੰਜਾਬੀ),ਪ੍ਰਹਿਲਾਦ ਸਿੰਘ (ਲੈਕ. ਪੰਜਾਬੀ),ਇੰਦਰਜੀਤ ਸਿੰਘ (ਅ.ਕ ਟੀਚਰ) ਨੇ ਬਤੌਰ ਜੱਜ ਭੁਮਿਕਾ ਨਿਭਾਈ ।ਇੰਦਰਜੀਤ ਸਿੰਘ (ਅ.ਕ ਟੀਚਰ) ਵੱਲੋਂ ਇਹ ਦੱਸਿਆ ਗਿਆ ਕਿ ਜਿਲ੍ਹਾ ਪੱਧਰੀ ਕੋਲਾਜ ਮੇਕਿੰਗ ਮੁਕਾਬਲੇ ਵਿੱਚ ਮਿਡਲ ਪੱਧਰ ਤੇ 5,ਸੈਕੰਡਰੀ ਪੱਧਰ ਤੇ 7 ਵਿਦਿਆਰਥੀਆਂ ਨੇ ਭਾਗ ਲਿਆ ।
ਜਿਸ ਵਿੱਚ ਕੋਲਾਜ ਮੇਕਿੰਗ ਮੁਕਾਬਲੇ ਵਿੱਚ ਮਿਡਲ ਪੱਧਰ ਤੇ ਮਾਧਵ ਸ.ਹ.ਸ.ਸਸਕੌਰ ਨੇ ਪਹਿਲਾ,ਤਰਨਜੀਤ ਕੌਰ ਸ.ਮ.ਸ.ਰੈਲੋਂ ਨੇ ਦੂਜਾ ਤੇ ਸੈਕੰਡਰੀ ਪੱਧਰ ਤੇ ਸੁਮਨਪ੍ਰੀਤ ਕੌਰ ਸ.ਸ.ਸ.ਸ.ਕੰ ਚਮਕੌਰ ਨੇ ਪਹਿਲਾ, ਖੁਸ਼ਪ੍ਰੀਤ ਕੌਰ ਨੇ ਸ.ਕੰ.ਸ.ਸ.ਸ ਰੂਪਨਗਰ ਨੇ ਦੂਜਾ ਸਥਾਨ ਹਾਸਲ ਕੀਤਾ ਇਸ ਮੌਕੇ ਜੇਤੂ ਵਿਦਿਆਰਥੀਆਂ ਨੰੁ ਇਨਾਮ ਵੀ ਦਿੱਤੇ ਗਏ।ਸਕੂਲ ਇੰਚਾਰਜ ਹਰਪ੍ਰੀਤ ਕੌਰ ਨੇ ਦੱਸਿਆ ਕਿ ਜਿਲ੍ਹਾ ਪੱਧਰ ਤੇ ਪਹਿਲੇ ਦੋ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।ਉਹਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਅਗਲੇ ਪੱਧਰ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਬਲਜਿੰਦਰ ਸਿੰਘ (ਲੈਕ. ਫਿਜੀਕਲ ਐਜੂਕੇਸ਼ਨ) ਨੇ ਸਟੇਜ ਸੰਭਾਲੀ ਤੇ ਪਰਮਜੀਤ ਕੌਰ ਸ.ਸ.ਸ.ਸ.ਬਹਿਰਾਮਪੁਰ ਨੇ ਰਜਿਸਟ੍ਰੇਸ਼ਨ ਦੀ ਡਿਊਟੀ ਨਿਭਾਈ ।ਇਸ ਪੂਰੇ ਸਮਾਗਮ ਵਿੱਚ ਮਨਜਿੰਦਰ ਸਿੰਘ ਚੱਕਲ ਨੇ ਮੀਡੀਆ ਕੁਆਰਡੀਨੇਟਰ ਦੀ ਡਿਊਟੀ ਨਿਭਾਈ ।ਇਸ ਮੌਕੇ ਡੀ. ਐਮ. ਗਣਿਤ ਜਸਵੀਰ ਸਿੰਘ ਬੀ.ਐਮ ਗੁਰਜੋਤ ਸਿੰਘ, ਸਕੂਲ ਇੰਚਾਰਜ ਹਰਪ੍ਰੀਤ ਕੌਰ ਭਾਗ ਲੈਣ ਵਾਲੀਆਂ ਟੀਮਾਂ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।