Wednesday, 22 July 2026

 

 

ਖ਼ਾਸ ਖਬਰਾਂ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ

 

ਵੱਡੇ ਪਰਦੇ ‘ਤੇ ਧਮਾਲ ਪਾਉਣ ਆ ਰਹੀ ਹੈ ਅਜੇ ਸਰਕਾਰੀਆ ਤੇ ਸੋਨਮ ਬਾਜਵਾ ਦੀ ਜੋੜੀ

Pollywood, Entertainment, Actress, Cinema, Punjabi Films, Movie, Sonam Bajwa, Ardab Mutiyaran

Web Admin

Web Admin

5 Dariya News

ਚੰਡੀਗੜ੍ਹ , 29 Jul 2022

Last updated on: Jul 29, 2022, 00:00 IST

ਪੰਜਾਬੀ ਫਿਲਮ “ਅੜਬ ਮੁਟਿਆਰਾਂ” ਜ਼ਰੀਏ ਬਤੌਰ ਹੀਰੋ ਪੰਜਾਬੀ ਸਿਨੇਮਾ ਵਿੱਚ ਆਪਣਾ ਆਗਮਨ ਕਰਨ ਵਾਲਾ ਇਹ ਅਦਾਕਾਰ ਅਜੇ ਸਰਕਾਰੀਆ ਅੱਜ ਕੱਲ੍ਹ ਆਪਣੀ ਦੂਜੀ ਪੰਜਾਬੀ ਫ਼ਿਲਮ “ਜਿੰਦ ਮਾਹੀ” ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਫ਼ਿਲਮ ਵਿੱਚ ਵੀ ਦਰਸ਼ਕ ਅਜੇ ਸਰਕਾਰੀਆ ਤੇ ਸੋਨਮ ਬਾਜਵਾ ਦੀ ਜੋੜੀ ਨੂੰ ਦੇਖਣਗੇ। 

ਪੰਜਾਬ ਦੇ ਇਕ ਨਾਮੀਂ ਰਾਜਨੀਤਿਕ ਪਰਿਵਾਰ ਨਾਲ ਸਬੰਧਿਤ  ਅਜੇ ਸਰਕਾਰੀਆ ਤੇਜ਼ੀ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਪਹਿਚਾਣ ਗੂੜੀ ਕਰਦਾ ਜਾ ਰਿਹਾ ਹੈ । 

ਬਤੌਰ ਹੀਰੋ ਆਪਣੀ ਇਸ ਦੂਜੀ ਫ਼ਿਲਮ “ਜਿੰਦ ਮਾਹੀ” ਨੂੰ ਲੈ ਕੇ ਬੇਹੱਦ ਉਤਸੁਕ ਅਜੇ ਦੱਸਦਾ ਹੈ ਕਿ ਉਸਨੇ  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਅਤੇ ਨਿਊਯਾਰਕ ਦੇ ਇਕ ਨਾਮਵਰ ਐਕਟਿੰਗ ਸਕੂਲ ਤੋਂ ਅਦਾਕਾਰੀ ਦਾ ਡਿਪਲੋਮਾ ਕੀਤਾ ਹੈ। ਅਜੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਈ ਸਾਲ ਇਸ ਗੱਲ ਵਿੱਚ ਉਲਝਿਆ ਰਿਹਾ ਕਿ ਉਹ ਬਤੌਰ ਅਦਾਕਾਰ ਆਪਣਾ ਕੈਰੀਅਰ ਸ਼ੁਰੂ ਕਰੇ ਜਾਂ ਫਿਰ ਫ਼ਿਲਮ ਨਿਰਮਾਤਾ ਵਜੋਂ। 

ਦਰਅਸਲ ਉਹ ਬਚਪਨ ਵਿੱਚ ਕਾਫੀ ਮੋਟਾ ਸੀ, ਜਿਸ ਕਾਰਨ ਉਸ ਦਾ ਕਦੇ ਹੌਸਲਾ ਨਹੀਂ ਪਿਆ ਸੀ ਕਿ ਉਹ ਖੁਦ ਨੂੰ ਬਤੌਰ ਅਦਾਕਾਰ ਲੋਕਾਂ ਸਾਹਮਣੇ ਪੇਸ਼ ਕਰ ਸਕੇ। ਸ਼ੁਰੂਆਤ ਵਿੱਚ ਉਸਨੇ ਆਪਣੇ ਇਕ ਡਾਇਰੈਕਟਰ ਦੋਸਤ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਵੀ ਕੀਤਾ ਪਰ ਸਭ ਨੇ ਉਸਨੂੰ ਅਦਾਕਾਰ ਵਜੋਂ ਹੀ ਸਰਗਰਮ ਹੋਣ ਦੀ ਸਲਾਹ ਦਿੱਤੀ। 

ਅਜੇ ਨੇ ਸਭ ਤੋਂ ਪਹਿਲਾਂ ਖੁਦ ਨੂੰ ਸਰੀਰਿਕ ਤੌਰ ’ਤੇ ਫਿੱਟ ਕੀਤਾ ਅਤੇ ਫਿਰ ਅਦਾਕਾਰੀ ਦੇ ਖੇਤਰ ’ਚ ਕੁੱਦਣ ਤੋਂ ਪਹਿਲਾਂ ਇਸ ਬਾਰੇ ਬਕਾਇਦਾ ਟਰੇਨਿੰਗ ਲੈਣ ਬਾਰੇ ਸੋਚਿਆ। ਉਸਨੇ ਨਿਊਯਾਰਕ ਦੀ ਸਭ ਤੋਂ ਵੱਡੀ ਫ਼ਿਲਮ ਐਕਡਮੀ ਨਿਊਯਾਰਕ ਐਕਟਿੰਗ ਸਕੂਲ ਤੋਂ ਬਕਾਇਦਾ ਐਕਟਿੰਗ ਦਾ ਡਿਪਲੋਮਾ ਕੀਤਾ, ਜਿਸ ਮਗਰੋਂ ਉਹ ਸੁਪਨਿਆਂ ਦੇ ਸ਼ਹਿਰ ਮੁੰਬਈ ਆ ਗਿਆ। 

ਮੁੰਬਈ ਵਿੱਚ ਉਸਨੇ ਬਹੁਤ ਸਾਰੀਆਂ ਫ਼ਿਲਮਾਂ ਅਤੇ ਟੀਵੀ ਸੀਰੀਅਲਾਂ ਲਈ ਅਡੀਸ਼ਨ ਦਿੱਤੇ। ਉਸਨੂੰ ਹੌਲੀ ਹੌਲੀ ਕੰਮ ਮਿਲਣਾ ਸ਼ੁਰੂ ਹੋਇਆ। ਦਰਜਨਾਂ ਨਾਮੀਂ ਕੰਪਨੀਆਂ ਲਈ ਬਤੌਰ ਮਾਡਲ ਪ੍ਰਚਾਰ ਕਰ ਚੁੱਕੇ ਅਜੇ ਦੀ ਮੁਲਾਕਾਤ ਪੰਜਾਬੀ ਫ਼ਿਲਮ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਨਾਲ ਹੋਈ ਤਾਂ ਉਸਨੇ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਕਿਸਮਤ ਅਜਮਾਉਣ ਦਾ ਫ਼ੈਸਲਾ ਲਿਆ। 

ਗੁਨਬੀਰ ਸਿੱਧੂ ਅਤੇ ਮਨਮੋਰਡ ਸਿੱਧੂ ਦੀ ਫ਼ਿਲਮ “ਅੜਬ ਮੁਟਿਆਰਾਂ” ਜ਼ਰੀਏ ਉਸਨੇ ਬਤੌਰ ਹੀਰੋ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਅਜੇ ਸਰਕਾਰੀਆ ਤੇ ਸੋਨਮ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਜ਼ਰੀਏ ਅਜੇ ਸਰਕਾਰੀਆ ਨੂੰ ਪਹਿਚਾਣ ਮਿਲੀ। ਇਸ ਫ਼ਿਲਮ ਦੀ ਆਪਾਰ ਸਫਲਤਾ ਤੋਂ ਬਾਅਦ ਹੁਣ ਉਹ ਆਪਣੀ ਅਗਲੀ ਫ਼ਿਲਮ “ਜਿੰਦ ਮਾਹੀ” ਨਾਲ ਮੁੜ ਹਾਜ਼ਰ ਹੋ ਰਿਹਾ ਹੈ। 5 ਅਗਸਤ ਨੂੰ ਰਿਲੀਜ ਹੋ ਰਹੀ ਇਸ ਫ਼ਿਲਮ ਬਾਰੇ ਉਹ ਦੱਸਦਾ ਹੈ ਕਿ ਇਹ ਫ਼ਿਲਮ ਅਜੌਕੀ ਨੌਜਵਾਨ ਪੀੜ੍ਹੀ ’ਤੇ ਅਧਾਰਿਤ ਹੈ ਜੋ ਆਪਣੀ ਜ਼ਿੰਦਗੀ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਆਪਣੇ ਤਰੀਕੇ ਨਾਲ ਜਿਉਣਾ ਪਸੰਦ ਕਰਦੀ ਹੈ। ਮਨਮੋਰਡ ਸਿੰਘ ਸਿੱਧੂ ਤੇ ਸਮੀਰ ਪੰਨੂ ਦੀ ਲਿਖੀ ਇਸ ਫ਼ਿਲਮ ਨੂੰ ਸਮੀਰ ਪੰਨੂ ਨੇ ਡਾਇਰੈਕਟ ਕੀਤਾ ਹੈ। 

ਯੂ ਕੇ ਵਿੱਚ ਫ਼ਿਲਮਸਾਜ਼ੀ ਗਈ ਇਸ ਫ਼ਿਲਮ ਵਿੱਚ ਉਹ ਹੈਰੀ ਨਾਂ ਦੇ ਇਕ ਅਜਿਹੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ, ਜਿਸਦੀ ਜ਼ਿੰਦਗੀ ਦੇਖਣ ਨੂੰ ਬੇਹੱਦ ਹਸੀਨ ਤੇ ਸੌਖੀ ਲੱਗ ਰਹੀ ਹੈ ਪਰ ਜਦਕਿ ਉਸਦੀ ਜ਼ਿੰਦਗੀ ਮੁਸ਼ਕਲਾਂ ਭਰੀ ਹੈ। ਉਹ ਲਈ ਤਰ੍ਹਾਂ ਦੇ ਬੋਝ ਹੇਠਾਂ ਜ਼ਿੰਦਗੀ ਜੀਅ ਰਿਹਾ ਹੈ। ਉਸਦਾ ਪਰਿਵਾਰ ਬਿਨਾ ਉਸਦੀ ਰਜਾਮੰਦੀ ਤੋਂ ਉਸਦੀ ਮੰਗਣੀ ਵੀ ਕਰ ਦਿੰਦਾ ਹੈ। 

ਉਸਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਉਦੋਂ ਆਉਂਦਾ ਹੈ ਜਦੋਂ ਉਸਦੀ ਮੁਲਾਕਾਤ ਫ਼ਿਲਮ ਦੀ ਨਾਇਕਾ ਲਾਡੋ ਯਾਨੀ ਸੋਨਮ ਬਾਜਵਾ ਨਾਲ ਹੁੰਦੀ ਹੈ। ਅਜੇ ਮੁਤਾਬਕ ਦਰਸ਼ਕਾਂ ਨੂੰ ਹੈਰੀ ਦਾ ਕਿਰਦਾਰ ਬੇਹੱਦ ਪਸੰਦ ਆਵੇਗਾ। ਇਹ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਦੀ ਪਸੰਦ ਬਣੇਗੀ। “ਵਾਈਸ ਹਿੱਲ ਸਟੂਡੀਓ” ਦੀ ਇਸ ਫ਼ਿਲਮ ਦਾ  ਟ੍ਰਰੇਲਰ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਸਦੇ ਕੰਮ ਦੀ ਸ਼ਲਾਘਾ ਹੋ ਰਹੀ ਹੈ। ਉਸਨੂੰ ਆਪਣੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਫ਼ਿਲਮ ਉਸਨੂੰ ਇੰਡਸਟਰੀ ਵਿੱਚ ਪੱਕੇ ਪੈਰੀਂ ਕਰੇਗੀ।

 

Tags: Pollywood , Entertainment , Actress , Cinema , Punjabi Films , Movie , Sonam Bajwa , Ardab Mutiyaran

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD