Wednesday, 22 July 2026

 

 

ਖ਼ਾਸ ਖਬਰਾਂ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ

 

Hepatitis ਜਿਗਰ ਦੀ ਵਾਇਰਸ ਨਾਲ ਹੋਣ ਵਾਲੀ ਇਕ ਖ਼ਤਰਨਾਕ ਬੀਮਾਰੀ ਹੈ- ਡਾ ਸੁਨੀਤਾ

ਜਾਗਰੁਕਤਾ ਨਾਲ ਅਸੀਂ ਆਪਣੇ ਆਪ ਨੂੰ ਹੈਪੇਟਾਈਟਸ ਤੋਂ ਬਚਾਅ ਸਕਦੇ ਹਾਂ- ਅਨਿਲ ਧਾਮੂ

Fazilka, World Hepatitis Day, Health

5 Dariya News

5 Dariya News

5 Dariya News

ਫਾਜ਼ਿਲਕਾ , 28 Jul 2022

Last updated on: Jul 28, 2022, 00:00 IST

ਆਜ਼ਾਦੀ ਦੇ ਅੰਮ੍ਰਿਤ ਮਹੌਤਸਵ ਦੇ ਤਹਿਤ ਸਿਵਲ ਸਰਜਨ ਫਾਜਿਲਕਾ ਡਾ ਰਜਿੰਦਰ ਪਾਲ ਬੈਂਸ ਜੀ ਦੀ ਯੋਗ ਅਗਵਾਈ ਵਿਚ ਆਰਮੀ ਪਬਲਿਕ ਸਕੂਲ ਫਾਜ਼ਿਲਕਾ ਵਿਖੇ ਇਕ ਜਾਗਰੁਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਡਾ ਸੁਨੀਤਾ ਜਿਲਾ ਮਹਾਮਾਰੀ ਅਫ਼ਸਰ ਨੇ ਸ਼ੁਰੂਆਤ ਕਰਦਿਆਂ ਕਿਹਾ ਕਿ ਹੈਪਾਟਾਇਟਸ ਇੱਕ ਜਿਗਰ ਦੀ ਬਿਮਾਰੀ ਹੈ ਜੋ ਕਿ ਵਾਇਰਸ ਨਾਲ ਫੈਲਦੀ ਹੈ। ਇਹ ਬਿਮਾਰੀ ਬਹੁਤ ਖਤਰਨਾਕ ਅਤੇ ਜਾਨਲਿਵਾ ਹੋ ਸਕਦੀ ਹੈ।

ਹੈਪਾਟਾਇਟਸ ਪੰਜ ਤਰ੍ਹਾਂ ਦਾ ਏ,ਬੀ.ਸੀ.ਡੀ,ਈ. ਹੈਪਾਟਾਇਟਸ ਏ. ਅਤੇ  ਈ. ਦੂਸ਼ਿਤ ਖਾਣੇ, ਦੂਸ਼ਿਤ ਪਾਣੀ, ਗਲੇ ਸੜੇ ਫਲ, ਮੱਖੀਆਂ ਨਾਲ ਦੂਸ਼ਿਤ ਫਲ ਅਤੇ ਭੋਜਨ ਖਾਣ ਨਾਲ ਹੁੰਦਾ ਹੈ। ਇਸ *ਬਿਮਾਰੀ ਦੇ ਲੱਛਣ ਥਕਾਵਟ, ਭੁੱਖ ਘੱਟ ਲੱਗਣਾ, ਉਲਟੀ ਦਾ ਬੇਵਕਤ ਆਉਣਾ, ਪੇਸ਼ਾਬ ਦਾ ਰੰਗ ਗੂੜਾ ਪੀਲਾ ਹੋ ਜਾਣਾ, ਹਲਕਾ ਬੁਖਾਰ ਹੋਣਾ, ਕਮਜੋਰੀ ਮਹਿਸੂਸ ਹੋਣਾ, ਚਮੜੀ ਦਾ ਪੀਲਾ ਅਤੇ ਅੱਖਾਂ ਦਾ ਪੀਲਾ ਹੋ ਜਾਣਾ, ਪੇਟ ਵਿੱਚ ਦਰਦ ਹੋਣਾ, ਅਤੇ ਜਿਗਰ ਦਾ ਖਰਾਬ ਹੋ ਜਾਣਾ।

ਬੀਮਾਰੀ ਤੋਂ ਬਚਾਅ- ਪੀਣ ਦਾ ਪਾਣੀ ਸਾਫ ਸੋਮਿਆ ਤੋਂ ਲਵੋ ਜਾਂ ਪਾਣੀ ਪੁਣ ਕੇ ਜਾਂ ਉਬਾਲ ਕੇ ਠੰਡਾਂ ਕਰਕੇ ਪੀਓ। ਪੀਣ ਦਾ ਪਾਣੀ ਸਾਫ ਭਾਂਡੇ ਵਿੱਚ ਢੱਕ ਕੇ ਰੱਖੋ ਅਤੇ ਪੀਣ ਦੇ ਪਾਣੀ ਵਿੱਚ ਹੱਥ ਨਾ ਪਾਓ, ਟੋਭਿਆਂ ਨੇੜੇ ਨਲਕਿਆਂ ਦਾ ਪਾਣੀ ਨਾ ਪੀਉ, ਪਰਿਵਾਰ ਦੇ ਸਾਰੇ ਮੈਂਬਰ ਸਿਰਫ ਪਖਾਨੇ ਦੀ ਹੀ ਵਰਤੋਂ ਕਰਨ, ਖੁਲੇ ਮੈਦਾਨ ਵਿੱਚ ਜੰਗਲ ਪਾਣੀ ਨਾ ਜਾਣ, ਗਲੇ-ਸੜੇ ਅਤੇ ਜ਼ਿਆਦਾ ਪੱਕੇ ਫਲ ਨਾ ਖਾਉ, ਕੀਟਨਾਸ਼ਕਾ ਦੇ ਡਰੱਮਾ/ਡੱਬਿਆ ਨੂੰ ਨਹਿਰਾਂ/ਟੋਭਿਆਂ ਵਿੱਚ ਨਾ ਧੋਇਆ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਪਾਣੀ ਮਨੁੱਖੀ ਵਰਤੋਂ ਯੋਗ ਨਹੀ ਰਹਿੰਦਾ।

ਹੈਪਾਟਾਇਟਸ ਬੀ.ਸੀ.ਡੀ. ਦੂਸ਼ਿਤ ਖੂਨ ਚੜਾਉਣ ਨਾਲ, ਨਸ਼ਿਆ ਦੇ ਟੀਕਿਆਂ ਦਾ ਇਸਤੇਮਾਲ ਕਰਨ ਨਾਲ, ਗ੍ਰਸਤ ਮਰੀਜ ਦੇ ਖੂਨ ਦੇ ਸੰਪਰਕ ਵਿੱਚ ਆਉਣ ਨਾਲ, ਟੂਥ ਬਰਸ਼ ਅਤੇ ਰੇਜ਼ਰ ਦੇ ਆਪਸ ਵਿੱਚ ਸਾਂਝੇ ਕੀਤੇ ਜਾਣ ਨਾਲ, ਗ੍ਰਸਤ ਵਿਅਕਤੀ ਨਾਲ ਸੰਭੋਗ ਕਰਨ ਦੇ ਨਾਲ, ਲੰਮੇ ਸਮੇ ਤੱਕ ਗੁਰਦਿਆਂ ਦਾ ਡਾਇਲੇਸਿਸ ਹੋਣ ਨਾਲ, ਸਰੀਰ ਉੱਤੇ ਟੈਟੂ ਬਣਵਾਉਣ ਨਾਲ, ਸਿਹਤ ਕਰਮਚਾਰੀ ਨੂੰ ਦੂਸ਼ਿਤ ਸੂਈ ਚੁਭਨ ਨਾਲ ਹੋ ਸਕਦਾ ਹੈ। 

ਇਸ ਬਿਮਾਰੀ ਦੇ ਲੱਛਣ- ਬੁਖਾਰ ਅਤੇ ਕਮਜੋਰੀ ਮਹਿਸੂਸ ਹੋਣਾ, ਭੁੱਖ ਨਾ ਲੱਗਣਾ ਅਤੇ ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋਣਾ। ਜਿਗਰ ਖਰਾਬ ਹੋਣਾ ਅਤੇ ਜਿਗਰ ਦਾ ਕੈਂਸਰ ਹੋਣਾ। ਬਿਮਾਰੀ ਤੋ ਬਚਾਅ- ਨਸ਼ੀਲੇ ਟੀਕਿਆਂ ਦੀ ਵਰਤੋ ਨਾ ਕਰੋ, ਸੂਈਆਂ ਦਾ ਸਾਂਝਾ ਇਸਤੇਮਾਲ ਨਾ ਕਰੋ, ਸਮੇ-ਸਮੇਂ ਤੇ ਡਾਕਟਰੀ ਜਾਂਚ ਕਰਵਾਉ, ਸੁਰੱਖਿਅਤ ਸੰਭੋਗ ਅਤੇ ਕੰਡੋਮ ਦਾ ਇਸਤੇਮਾਲ ਕਰੋ। 

ਸਿਹਤ ਕਰਮਚਾਰੀ ਸੁਰੱਖਿਅਤ ਤਰੀਕੇ ਨਾਲ ਕੰਮ ਕਰਨ, ਜਖਮਾਂ ਨੂੰ ਖੁੱਲਾ ਨਾ ਛੱਡੋ, ਸਰਕਾਰ ਤੋ ਮੰਜੂਰ ਸ਼ੂਦਾ ਬਲ਼ਡ/ਬੈਂਕ ਤੋ ਹੀ ਮਰੀਜ ਲਈ ਟੈਸਟ ਕੀਤਾ ਖੂਨ ਵਰਤੋ ਵਿੱਚ ਲਿਆਓ। ਰੇਜ਼ਰ ਅਤੇ ਬੁਰਸ਼ ਸਾਂਝੇ ਨਾ ਕੀਤੇ ਜਾਣ, ਮੇਲਿਆਂ ਵਿੱਚ ਟੈਟੂ ਨਾ ਬਣਵਾਏ ਜਾਣ।ਹੈਪਾਟਾਇਟਸ ਬੀ ਅਤੇ ਸੀ ਦਾ ਟੈਸਟ ਕਦੋ-ਕਦੋਂ ਕਰਵਾਉਣਾ ਚਾਹੀਦਾ ਹੈ- ਕੋਈ ਵੀ ਸਰਜਰੀ ਕਰਵਾਉਣ ਤੋਂ ਪਹਿਲਾਂ, ਅੰਗ ਪਰਿਵਰਤਨ ਤੋ ਪਹਿਲਾਂ, ਦੰਦਾ ਦਾ ਇਲਾਜ ਕਰਵਾਉਣ ਤੋ ਪਹਿਲਾਂ, ਖੂਨ ਦਾਨ ਜਾਂ ਖੂਨ ਟਰਾਸਫਿਉਜ਼ਨ ਤੋ ਪਹਿਲਾਂ, ਹਿਮੋਡਾਇਆਲਿਸਿਸ ਕਰਵਾਉਣ ਤੋ ਪਹਿਲਾਂ, ਟੈਟੂ ਬਣਵਾਉਣ ਤੋ ਪਹਿਲਾਂ, ਗਰਭਵਤੀ ਮਹਿਲਾਂ ਨੂੰ

2016 ਦੇ ਵਿੱਚ ਸਰਕਾਰ ਦੁਆਰਾ ਰਾਸ਼ਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਜਿਸ ਵਿੱਚ ਮਰੀਜਾਂ ਦੇ ਟੈਸਟ ਤੋ ਲੈ ਕੇ ਇਲਾਜ ਸਭ ਕੁੱਝ ਮੁਫਤ ਕੀਤਾ ਜਾਂਦਾ ਹੈ। ਇਹ ਟੈਸਟ ਸਿਵਲ ਹਸਪਤਾਲ ਫਾਜ਼ਿਲਕਾ ਅਤੇ ਐਸ.ਡੀ.ਐਚ. ਅਬੋਹਰ ਵਿੱਚ ਫਰੀ ਕੀਤਾ ਜਾਂਦਾ ਹੈ। 2021 ਵਿੱਚ ਸਿਵਲ ਹਸਪਤਾਲ ਫਾਜ਼ਿਲਕਾ ਅਤੇ ਐਸ.ਡੀ.ਐਚ. ਅਬੋਹਰ ਦੇ ਵਿੱਚ ਹੈਪਾਟਾਇਟਸ ਬੀ ਦਾ ਟੈਸਟ ਅਤੇ ਇਲਾਜ ਮੁਫਤ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ। 

ਹੈਪਾਟਾਇਟਸ ਬੀ ਪਾਜ਼ਟਿਵ ਗਰਭਵਤੀ ਮਹਿਲਾ ਦੀ ਡਿਲਵਰੀ ਸਰਕਾਰੀ ਅਦਾਰਿਆਂ ਵਿੱਚ ਹੋਣ ਤੇ ਬੱਚੇ ਨੂੰ ਹੈਪਾਟਾਇਟਸ ਬੀ ਅਮੀਨੋਗਲੋਬਿਨ ਮੁਫਤ ਲਗਾਇਆ ਜਾਂਦਾ ਹੈ ਤਾਂ ਜੋ ਬੱਚੇ ਨੂੰ ਹੈਪਾਟਾਇਟਸ ਬੀ ਹੋਣ ਤੋ ਬਚਾਇਆ ਜਾ ਸਕੇ। ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਅਗਲੇ ਇਕ ਹਫਤੇ ਤੱਕ ਇਸ ਪ੍ਰੋਗਰਾਮ ਦੇ ਸਬੰਧ ਵਿਚ ਸਮੂਹ ਸਿਹਤ ਸੰਸਥਾਵਾਂ ਵਿੱਚ ਜਾਗਰੁਕਤਾ ਅਭਿਆਨ ਚਲਾਇਆ ਜਾਵੇਗਾ। 

ਕਿਉ ਕਿ ਬੀਮਾਰੀ ਹੋਣ ਤੋ ਬਾਅਦ ਇਲਾਜ਼ ਲਈ ਤਾਂ ਜਿਲਾ ਹਸਪਤਾਲ ਅਤੇ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਸਿਹਤ ਵਿਭਾਗ ਦਾ ਉਪਰਾਲਾ ਹੈ ਕਿ ਲੋਕਾਂ ਨੂੰ ਬੀਮਾਰ ਹੋਣ ਤੋ ਪਹਿਲਾਂ ਹੀ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਇਸ ਬੀਮਾਰੀ ਤੋਂ ਬਚ ਸਕਣ।ਇਸ ਸਾਰੇ ਜਿਲਾ ਨਿਵਾਸੀਆ ਦਾ ਬਹੁਤ ਜ਼ਰੂਰੀ ਹੈ। ਪਰ ਨਾਲ ਹੀ ਪਤਰਕਾਰ ਵੀਰ ਲੋਕਾਂ ਨੂੰ ਜਾਗਰੂਕ ਕਰਨ ਵਿਚ ਬਹੁਤ ਵੱਡਾ  ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀਮਤੀ ਨਿਰਦੋਸ਼ ਸੋਨੀ, ਅਧਿਆਪਕ ਅਤੇ  ਸੁਖਦੇਵ ਸਿੰਘ ਬੀ ਸੀ ਸੀ ਸ਼ਾਮਲ ਹੋਏ।

 

Tags: Fazilka , World Hepatitis Day , Health

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD