Thursday, 09 May 2024

 

 

ਖ਼ਾਸ ਖਬਰਾਂ ਲੋਕ ਸਭਾ ਤੋਂ ਗੈਰਹਾਜ਼ਰ ਰਹਿਣ ਵਾਲਿਆਂ ਨੂੰ ਵੋਟ ਮੰਗਣ ਦਾ ਅਧਿਕਾਰ ਨਹੀਂ : ਐਨ.ਕੇ. ਸ਼ਰਮਾ ‘ਪੰਜ ਆਬ’ 1 ਜੂਨ ਨੂੰ ਕਰੇਗਾ ਮਤਦਾਨ, ਨੂੰ ਦਰਸਾਉਦਾ ਕੰਧ ਚਿੱਤਰ ਲੋਕ ਅਰਪਨ ਖਰਚਾ ਨਿਗਰਾਨ ਸ਼ਿਲਪੀ ਸਿਨਹਾ ਨੇ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਦੀ ਮੌਜੂਦਗੀ ਚ ਕੀਤਾ ਲੋਕ ਅਰਪਣ ਮੈਂ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਦਿੱਲੀ ਦੀਆਂ ਸੜਕਾਂ ਤੇ ਕਿਸਾਨਾਂ ਦੇ ਹੱਕ ਵਿੱਚ ਲੜਾਈ ਲੜੀ : ਗੁਰਜੀਤ ਸਿੰਘ ਔਜਲਾ ਮੋਦੀ ਨੇ ਦੇਸ਼ ਦੇ ਕਿਸਾਨਾਂ ਅਤੇ ਸਿਪਾਹੀਆਂ ਨੂੰ ਫੇਲ੍ਹ ਕੀਤਾ : ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕੀਤਾ ਕਾਂਗਰਸ ਨੇ ਹਰ ਨਵੇਂ ਗ੍ਰੈਜੂਏਟ ਨੂੰ ਪਹਿਲੀ ਨੌਕਰੀ ਦੀ ਗਾਰੰਟੀ ਦੇਣ ਦਾ ਵਾਅਦਾ ਕੀਤਾ: ਵੜਿੰਗ ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਕਣਕ ਦੇ ਨਾੜ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਮੁਸਤੈਦ ਰਹਿਣ ਦੇ ਆਦੇਸ਼ ਖਡੂਰ ਸਾਹਿਬ ਦੀ ਸੀਟ ਜਿੱਤਾਂਗੇ ਸ਼ਾਨ ਨਾਲ- ਹਰਭਜਨ ਸਿੰਘ ਈ.ਟੀਂ.ਓ ਜ਼ਿਲ੍ਹਾ ਚੋਣ ਅਫਸਰ ਡਾ. ਪ੍ਰੀਤੀ ਯਾਦਵ ਨੇ ਲੋਕ ਸਭਾ ਚੋਣਾ-2024 ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ ਪੰਜਾਬ ਪੁਲਿਸ ਨੇ ਅੰਤਰ-ਰਾਜੀ ਹਥਿਆਰ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 6 ਪਿਸਤੌਲਾਂ ਸਮੇਤ 2 ਵਿਅਕਤੀ ਕਾਬੂ ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਦੇ ਹੋਏ ਹਰੇਕ ਉਮੀਦਵਾਰ ਦੇ ਚੋਣ ਖਰਚੇ ਉਤੇ ਰੱਖੀ ਜਾਵੇਗੀ ਨਜ਼ਰ- ਅਨੁਰਾਗ ਤ੍ਰਿਪਾਠੀ "ਵਿਸ਼ਵ ਥੈਲਾਸੀਮੀਆ ਦਿਵਸ "ਮੌਕੇ ਸਿਵਲ ਸਰਜਨ ਨੇ ਜਾਗਰੂਕਤਾ ਰੈਲੀ ਨੂੰ ਦਿੱਤੀ ਹਰੀ ਝੰਡੀ ਲੋਕ ਸਭਾ ਚੋਣਾਂ ਵਿਚ ਮਤਦਾਨ ਦੇ ਸੁਨੇਹੇ ਨਾਲ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਦੂਸਰੇ ਦਿਨ ਦੋ ਨਾਮਜ਼ਦਗੀ ਪੱਤਰ ਹੋਏ ਦਾਖਲ: ਵਿਨੀਤ ਕੁਮਾਰ ਕਾਊਟਿੰਗ ਸਟਾਫ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਮਾਨਵਤਾ ਦੀ ਸੇਵਾ ਹੀ ਸੱਚੀ ਸੇਵਾ ਹੈ–ਸਹਾਇਕ ਕਮਿਸ਼ਨਰ ਹਰ ਤੰਦਰੁਸਤ ਵਿਅਕਤੀ ਨੂੰ ਮਾਨਵਤਾ ਦੀ ਸੇਵਾ ਲਈ ਖ਼ੂਨ ਦਾਨ ਕਰਨਾ ਚਾਹੀਦੈ- ਵਧੀਕ ਡਿਪਟੀ ਕਮਿਸ਼ਨਰ ਅਗਾਮੀ ਲੋਕ ਸਭਾ ਚੋਣਾਂ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਕਾਊਂਟਿੰਗ ਸਟਾਫ ਦੀ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ ਗਈ ਖ਼ਰਚਾ ਅਬਜ਼ਰਵਰ ਵਲੋਂ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਭਾਰਤੀ-ਅਮਰੀਕੀਆਂ ਨੇ ਸੰਧੂ ਰਾਹੀਂ ਅੰਮ੍ਰਿਤਸਰ ਦੇ ਆਰਥਿਕ ਵਿਕਾਸ ਲਈ 800 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ- ਡਾ. ਸਰਬਜੀਤ ਸਿੰਘ ਸਠਿਆਲਾ

 

ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਬਿਹਤਰੀਨ ਪਲੇਸਮੈਂਟ ਕਰਾਉਣ ਦਾ ਨਵਾਂ ਰਿਕਾਰਡ ਕਾਇਮ

2022-23 ਦੇ ਵਿਦਿਆਰਥੀਆਂ ਨੂੰ 800 ਕੰਪਨੀਆਂ ਵੱਲੋਂ 8500 ਪਲੇਸਮੈਂਟ ਆਫ਼ਰ ਮਿਲਣ ਨਾਲ ਨਵਾਂ ਰਿਕਾਰਡ ਬਣਿਆਂ

CGC Jhanjeri, Chandigarh Group Of Colleges, Satnam Singh Sandhu, Rashpal Singh Dhaliwal, Jhanjeri, CGC Jhanjeri Campus

Web Admin

Web Admin

5 Dariya News

ਮੁਹਾਲੀ , 20 Jul 2022

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਨੂੰ ਪੰਜਾਬ ਭਰ ਵਿਚ ਲਗਾਤਾਰ ਡਿਗਰੀ ਹਾਸਿਲ ਕਰਨ ਤੋਂ ਪਹਿਲਾਂ ਹੀ ਨੌਕਰੀ ਦੇ ਆਫ਼ਰ ਲੈਟਰ ਦਿਵਾਉਣ ਵਾਲਾ ਮੋਹਰੀ ਕਾਲਜ ਬਣਨ ਦਾ ਸਨਮਾਨ ਬਰਕਰਾਰ ਹੈ।ਇਸ ਸਾਲ ਇਸ ਉਪਲਬਧੀ ਵਿਚ ਨਵਾ ਅਧਿਆਇ ਜੋੜਦੇ ਹੋਏ ਝੰਜੇੜੀ ਕੈਂਪਸ ਨੇ ਸੈਸ਼ਨ 2022-23 ਦੇ ਵਿਦਿਆਰਥੀਆਂ ਦੀ ਮਾਣਮੱਤੀ ਪਲੇਸਮੈਂਟ ਕਰਦੇ ਹੋਏ ਆਪਣਾ ਪਿਛਲੇ ਰਿਕਾਰਡਾਂ ਨੂੰ ਵੀ ਮਾਤ ਦੇ ਦਿਤੀ ਹੈ। ਇਸ ਸੈਸ਼ਨ ਵਿਚ ਹੀ ਝੰਜੇੜੀ ਕੈਂਪਸ ਵਿਚ 800 ਦੇ ਕਰੀਬ ਕੌਮਾਂਤਰੀ ਕੰਪਨੀਆਂ ਨੇ ਸ਼ਿਰਕਤ ਕਰਦੇ ਹੋਏ 8500 ਦੇ ਕਰੀਬ ਪਲੇਸਮੈਂਟ ਆਫ਼ਰ ਦਿਤੇ ਹਨ। 

ਜਿਸ ਸਦਕਾ ਬਹੁਤ ਸਾਡੇ ਵਿਦਿਆਰਥੀਆਂ ਕੋਲ ਪੰਜ-ਪੰਜ ਆਫ਼ਰ ਲੈਟਰ ਹਨ। ਇਸ ਦੌਰਾਨ ਸੀ ਜੀ ਸੀ ਝੰਜੇੜੀ ਕੈਂਪਸ ਦੀ ਮੈਨੇਜਮੈਂਟ ਇਸ ਵਕਾਰੀ ਉਪਲਬਧੀ ਨੂੰ ਮਨਾਉਣ ਲਈ ਸੀ ਜੀ ਸੀ ਦੀ ਮੈਨੇਜਮੈਂਟ ਵੱਲੋਂ ਕੈਂਪਸ ਵਿਚ ਪਲੇਸਮੈਂਟ ਦਿਹਾੜਾ ਮਨਾਇਆ ਗਿਆ। ਇਸ ਸਫਲਤਾ ਵਿਚ ਇਕ ਹੋਰ ਮਾਣ ਉਸ ਸਮੇਂ ਜੁੜਦਾ ਨਜ਼ਰ ਆਇਆ ਜਦ ਆਡੋਬ ਸਿਸਟਮਜ਼ ਵੱਲੋਂ ਮੇਘਾ ਕਵਾਤਰਾ ਨੂੰ 40.9 ਲੱਖ ਦੇ ਸਾਲਾਨਾ ਪੈਕੇਜ ਦੀ ਆਫ਼ਰ ਲੈਟਰ ਦਿਤੀ ਗਈ। ਇਸ ਦੇ ਇਲਾਵਾ ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਇਲੈਕਟ੍ਰੋਨਿਕਸ, ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਵੀ ਮਸ਼ਹੂਰ ਕੌਮਾਂਤਰੀ ਪੱਧਰ ਦੀ ਕੰਪਨੀਆਂ ਵੱਲੋਂ ਵੱਡੇ ਪੱਧਰ ਤੇ ਚੁਣਿਆਂ ਗਿਆ ਹੈ। 

ਜਿਨ੍ਹਾਂ ਵਿਚ ਮਾਧਵ ਆਨੰਦ ਨੂੰ ਨੂਟੈਨਿਕਸ ਟੈਕਨੋਲੋਜੀਜ਼ ਇੰਡੀਆ ਪ੍ਰਾ ਲਿਮ. ਵੱਲੋਂ 29 ਲੱਖ ਦੇ ਸਾਲਾਨਾ ਪੈਕੇਜ, ਰਾਹੁਲ ਸ਼ਰਮਾ ਨੂੰ ਪਲੇਅ ਸਿੰਪਲ ਗੇਮਜ਼ ਪ੍ਰਾ ਲਿਮ ਵਿਚ 20 ਲੱਖ ਦੇ ਸਾਲਾਨਾ ਪੈਕੇਜ, ਅਰਿਹੰਤ ਡਾਗਾ ਨੂੰ ਗਰੋਅ ਇੰਡੀਆ ਵੱਲੋਂ 13 ਲੱਖ ਦੇ ਸਾਲਾਨਾ ਪੈਕੇਜ, ਜਤਿਨ ਬਾਂਸਲ ਨੂੰ ਟੀਚਰ ਟੂਲਜ਼ ਪ੍ਰਾ ਲਿਮ. ਵੱਲੋਂ 12 ਲੱਖ ਦੇ ਪੈਕੇਜ, ਕਨਿਕਾ ਜਿੰਦਲ ਨੂੰ ਕ੍ਰਿਟਿਕਲ ਸੋਲਿਊਸ਼ਨਜ਼ ਵੱਲੋਂ 12 ਲੱਖ ਦੇ ਸਾਲਾਨਾ ਪੈਕੇਜ, ਰਾਜੇਸ਼ ਕਾਮਰੇਤ ਨੂੰ ਆਲਫਾਗਰੇਪ ਸਕਿਊਰਟਿਜ਼ ਵੱਲੋਂ 20 ਲੱਖ ਦੇ ਪੈਕੇਜ, ਕਾਰਤਿਕਾ ਧੀਰ ਨੂੰ ਜ਼ੈੱਡ ਐੱਸ ਐਸੋਸੀਏਟ ਇੰਡੀਆ ਵੱਲੋਂ 12.84 ਲੱਖ ਦੇ ਪੈਕੇਜ ਪ੍ਰਮੁੱਖ ਹਨ। ਇਸ ਦੇ ਨਾਲ ਹੀ ਇਹ ਵੀ ਵਰਨਣਯੋਗ ਹੈ ਕਿ ਕੈਂਪਸ ਦੇ ਵਿਦਿਆਰਥੀਆਂ ਦਾ ਔਸਤ ਪੈਕੇਜ 8 ਤੋਂ 9 ਲੱਖ ਦਾ ਰਿਹਾ।

ਜ਼ਿਕਰੇਖਾਸ ਹੈ ਕਿ ਬੀ ਟੈੱਕ ਦੇ ਵੱਖ ਵੱਖ ਸਟ੍ਰੀਮ ਦੇ ਵਿਦਿਆਰਥੀਆਂ ਦੀ ਡਿਗਰੀ ਜੁਲਾਈ, 2022 ਵਿਚ ਪੂਰੀ ਹੋਣੀ ਹੈ। ਇਨ੍ਹਾਂ ਵਿਦਿਆਰਥੀਆਂ ਦੀ ਚੋਣ ਵਿਸ਼ਵ ਦੀਆਂ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਅਤੇ ਵਿੱਤੀ ਅਦਾਰਿਆਂ ਵੱਲੋਂ ਕੈਂਪਸ ਵਿਚ ਸ਼ਿਰਕਤ ਕਰਦੇ ਹੋਏ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਕਰ ਲਈ ਗਈ ਹੈ। ਹੁਣ ਵਿਦਿਆਰਥੀ ਜੁਲਾਈ,2022 ਵਿਚ ਡਿਗਰੀ ਪੂਰੀ ਹੋਣ ਤੋਂ ਬਾਅਦ ਚੁਣੀਆਂ ਗਈਆਂ ਕੰਪਨੀਆਂ ਵਿਚ ਜੁਆਇਨ ਕਰ ਲੈਣਗੇ। ਇਸ ਦੇ ਇਲਾਵਾ ਕੈਂਪਸ ਦੇ ਜ਼ਿਆਦਾਤਰ ਵਿਦਿਆਰਥੀ ਸਬੰਧਿਤ ਕੰਪਨੀਆਂ ਵਿਚ ਅਖੀਰੀ ਸਮੈਸਟਰ ਦੀ ਛੇ ਮਹੀਨੇ ਦੀ ਇੰਟਰਨਸ਼ਿਪ ਵੀ ਲੈ ਚੁੱਕੇ ਹਨ। 

ਇਸ ਇੰਟਰਨਸ਼ਿਪ ਦਾ  ਤੋਂ ਬਾਅਦ ਉਸੇ ਕੰਪਨੀ ਵਿਚ ਇੰਟਰਨਸ਼ਿਪ ਦਾ ਤਜਰਬਾ ਵੀ ਉਨ੍ਹਾਂ ਲਈ ਅੱਗੇ ਜਾ ਕੇ ਰੈਗੂਲਰ ਕੰਮ ਕਰਨ ਵਿਚ ਕਾਫੀ ਸਹਾਈ ਰਹੇਗਾ। ਇਨ੍ਹਾਂ ਚੁਣੇ ਉਮੀਦਵਾਰਾਂ ਨੂੰ ਆਫ਼ਰ ਲੈਟਰ ਵੀ ਦਿਤੇ ਜਾ ਚੁੱਕੇ ਹਨ। ਕਿਸੇ ਵੀ ਅਦਾਰੇ ਵਿਚ ਵੱਡੇ ਪੱਧਰ ਤੇ ਇਸ ਤਰਾਂ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੰਪਨੀਆਂ ਵੱਲੋਂ ਚੁਣਨਾ ਯਕੀਨਨ ਇਕ ਰਿਕਾਰਡ ਹੈ ।

ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਦੱਸਿਆਂ ਕਿ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਦੀ ਚੋਣ ਵਿਸ਼ਵ ਪ੍ਰਸਿੱਧ ਆਡੋਬ ਸਿਸਟਮ ਇੰਡੀਆ ਲਿਮ, ਨਿਊਟੈਨਿਕਸ ਟੈਕਨੋਲੀਜ, ਗ੍ਰੋ ਇੰਡੀਆ ਲਿਮ, ਐਮ ਆਈ ਕਿਊ ਡਿਜੀਟਲ, ਬਿਰੀਲੋਅ, ਮਾਈ ਗਲਿਮ, ਟੂਡਲ, ਐਮ ਟੀ ਐਕਸ ਗਰੁੱਪ, ਜੈ ਐੱਸ ਡਬਲਿਊ ਗਰੁੱਪ, ਵਿਟਰੀਨਾ, ਨੋਕੀਆ ਸੋਲਿਊਸ਼ਨਜ਼, ਕੋਜ਼ੀਨੀਜ਼ੈਂਟ ਟੈਕਨੋਲੌਜ਼ੀ ਜਿਹੀਆਂ ਮਾਣਮੱਤੀਆਂ ਕੰਪਨੀਆਂ ਵਿਚ ਹੋਈ ਹੈ। 

ਜਦ ਕਿ ਹੁਣ ਤੱਕ ਵਿਪਰੋ, ਕੈਪਗੇਮਿਨੀ, ਆਈ.ਬੀ.ਐਮ, ਜ਼ੈੱਡ.ਐੱਸ ਐਸੋਸੀਏਟ, ਕਿਬਕਸ਼ਨ ਕੰਸਲਟਿੰਗ, ਮਾਈਂਡ ਟ੍ਰੀ ਲਿਮਟਿਡ, ਪਿਨਕਲ ਕੰਸਲਟੈਂਸੀ, ਡੈਸਨੈਕ ਗਰੁੱਪ, ਸਲਾਈਜ਼ਫਾਇਰ ਇੰਡਸਟਰੀਜ਼, ਆਈ.ਡੀ.ਐਫ.ਸੀ, ਫ਼ਸਟ ਬੈਂਕ, ਟੌਮੀ ਹਿਲਫੀਗਰ, ਜੇਰੋ ਐਜੂਕੇਸ਼ਨ, ਹਿੰਦੂਜਾ ਲੇਲੈਂਡ ਫਾਈਨੈਂਸ, ਡੀ.ਸੀ.ਬੀ ਬੈਂਕ, ਟੈੱਕ ਮਹਿੰਦਰਾ, ਵਰਤੂਸਾ, ਐੱਸ.ਯੂ.ਐਫ.ਆਈ, ਮਿ-ਸਿਗਮਾ, ਵੈਲੀ ਲੈਬਜ਼, ਇਨੋਵੇਸ਼ਨ ਮੈਨੇਜਮੈਂਟ, ਗ੍ਰੈਜਿੱਟੀ ਇੰਟਰਐਕਟਿਵ, ਬਿਰਲਾ ਸਾਫ਼ਟ, ਯੂਨਾਈਟਿਡ ਹੈਲਥ ਗਰੁੱਪ, ਐਨ.ਆਈ.ਆਈ.ਟੀ ਟੈਕਨੋਲੋਜੀਜ, ਜ਼ੈਨਸਰ ਜਿਹੀਆਂ ਵਿਸ਼ਵ ਪ੍ਰਸਿੱਧ ਕੰਪਨੀਆਂ ਵੱਲੋਂ ਵੀ ਵਿਦਿਆਰਥੀਆਂ ਨੂੰ ਆਫ਼ਰ ਲੈਟਰ ਦਿਤੇ ਗਏ ਹਨ।

ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਇਸ ਉਪਲਬਧੀ ਤੇ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਦਾਖਲਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਪੜਾਈ ਦੇ ਪਹਿਲੇ ਸਾਲ ਤੋਂ ਇੰਡਸਟਰੀ ਪ੍ਰੋਜੈਕਟਾਂ ਵਿਚ ਭਾਗੀਦਾਰ ਬਣਾਉਣ, ਕੇਸ ਸਟੱਡੀ ਕਰਨ ਆਦਿ ਸਮੇਤ ਪ੍ਰੀ ਪਲੇਸਮੈਂਟ ਟਰੇਨਿੰਗ 360 ਡਿਗਰੀ ਤਰੀਕੇ ਨਾਲ ਦਿਤੀ ਜਾਂਦੀ ਹੈ। ਇਸ ਦੇ ਇਲਾਵਾ ਦਿੱਲੀ ਵਿਚ ਸੀ ਜੀ ਸੀ ਵੱਲੋਂ ਆਪਣਾ ਪਲੇਸਮੈਂਟ ਆਫ਼ਿਸ ਵੀ ਖੋਲਿਆਂ ਹੋਇਆ ਹੈ। 

ਇਸ ਤਰਾਂ ਟੀਮ ਵੱਲੋਂ ਕੀਤੇ ਜਾਦੇ ਸਾਂਝੇ ਉਪਰਾਲੇ ਸਦਕਾ ਜਿੱਥੇ ਇਕ ਪਾਸੇ ਕੰਪਨੀਆਂ ਸਾਰਾ ਸਾਲ ਕੈਂਪਸ ਵਿਚ ਪਲੇਸਮੈਂਟ ਲਈ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਨਾਲ ਨਾਲ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਪਹਿਲਾਂ ਹੀ ਪੂਰੀ ਤਰਾਂ ਤਿਆਰ ਕਰ ਲਿਆ ਜਾਂਦਾ ਹੈ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਵੱਲੋਂ ਬਿਹਤਰੀਨ ਸਿੱਖਿਆਂ, ਵਿਦਿਆਰਥੀਆਂ ਨੂੰ ਦਿਤੀ ਜਾਣ ਵਾਲੀ ਪ੍ਰੈਕਟੀਕਲ ਜਾਣਕਾਰੀ, ਪਲੇਸਮੈਂਟ ਵਿਭਾਗ ਵੱਲੋਂ ਪ੍ਰੀ ਪਲੇਸਮੈਂਟ ਟਰੇਨਿੰਗ ਅਤੇ ਵਿਦਿਆਰਥੀਆਂ ਵੱਲੋਂ ਦਿਤੇ ਜਾ ਰਹੇ ਬਿਹਤਰੀਨ ਨਤੀਜਿਆਂ ਨੂੰ ਦਿੰਦੇ ਹੋਏ ਅਗਾਹ ਸਫਲਤਾ ਦੀਆਂ ਹੋਰ ਉਚਾਈਆਂ ਦੀ ਸੰਭਾਵਨਾ ਪ੍ਰਗਟ ਕੀਤੀ। ਇਸ ਖ਼ੁਸ਼ੀ ਦੇ ਮੌਕੇ ਤੇ ਮੈਨੇਜਮੈਂਟ ਵੱਲੋਂ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ।

 

Tags: CGC Jhanjeri , Chandigarh Group Of Colleges , Satnam Singh Sandhu , Rashpal Singh Dhaliwal , Jhanjeri , CGC Jhanjeri Campus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD