Friday, 03 May 2024

 

 

ਖ਼ਾਸ ਖਬਰਾਂ ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜਬੂਤ ਪਿੰਡ ਬੰਡਾਲਾ ਦੀ ਨਵੀਂ ਆਬਾਦੀ ਦੀ ਸਮੂਹ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ - ਹਰਭਜਨ ਸਿੰਘ ਈ ਟੀ ਓ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ 'ਚ ਅਕਾਲੀ ਤੇ ਕਾਂਗਰਸੀਆਂ ਨੂੰ ਦਿੱਤਾ ਧੋਬੀ ਪਟਕਾ ਲੋਕਾਂ ਦੇ ਫੈਸਲੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਵਿੱਚ ਬੈਠ ਕੇ ਕੀਤੇ: ਮੀਤ ਹੇਅਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਲੁਧਿਆਣਾ ਜਾਂਦੇ ਹੋਏ ਮੋਹਾਲੀ ਵਿੱਖੇ ਕਾਂਗਰਸੀ ਆਗੂਆਂ ਵਲੋਂ ਭਰਵਾਂ ਸਵਾਗਤ ਨੀਲ ਗਰਗ ਦਾ ਪਰਗਟ ਸਿੰਘ ਨੂੰ ਠੋਕਵਾਂ ਜਵਾਬ-ਸਾਡੀ ਚਿੰਤਾ ਨਾ ਕਰੋ, ਆਪਣੇ ਲੀਡਰਾਂ ਦੀ ਚਿੰਤਾ ਕਰੋ, ਅੱਧੀ ਪੰਜਾਬ ਕਾਂਗਰਸ ਪਹਿਲਾਂ ਹੀ ਭਾਜਪਾ ਵਿੱਚ ਹੋ ਚੁੱਕੀ ਹੈ ਸ਼ਾਮਲ ਅਕਾਲੀ ਦਲ ਨੂੰ ਝਟਕਾ! 'ਆਪ' ਪਟਿਆਲਾ 'ਚ ਹੋਈ ਹੋਰ ਵੀ ਮਜ਼ਬੂਤ, ਕਈ ਸੀਨੀਅਰ ਅਕਾਲੀ ਆਗੂ ਹੋਏ 'ਆਪ' 'ਚ ਸ਼ਾਮਲ ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ ਲੋਕਤੰਤਰ ਦੀ ਮਜ਼ਬੂਤੀ ਵਿੱਚ ਅਹਿਮ ਕਿਰਦਾਰ ਨਿਭਾਉਂਦਾ ਹੈ ਨੌਜਵਾਨ ਵਰਗ- ਸੰਦੀਪ ਕੁਮਾਰ ਫਾਜ਼ਿਲਕਾ ਜਿਲੇ ਦੇ ਪ੍ਰਭਾਰੀ ਸਕੱਤਰ ਮਨਵੇਸ਼ ਸਿੰਘ ਸਿੱਧੂ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਕੁਮਾਰ ਦੀ ਨਿਗਰਾਨੀ ਹੇਠ ਹੋਈ ਈ. ਵੀ. ਐੱਮਜ਼ ਤੇ ਵੀਵੀਪੈਟ ਦੀ ਪਹਿਲੀ ਰੈਂਡੇਮਾਇਜੇਸ਼ਨ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਡਾ: ਸੇਨੁ ਦੁੱਗਲ ਦੀ ਨਿਗਰਾਨੀ ਵਿਚ ਹੋਈ ਫਾਰਮੇਸੀ ਕਾਲਜ ਬੇਲਾ ਨੇ ਮਾਈਂਡ ਮੈਨੇਜਮੈਂਟ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕ ਬਲਾੜੀ ਕਲਾਂ ਦੀ ਕੀਤੀ ਅਚਨਚੇਤ ਚੈਕਿੰਗ। ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ ਟੈਕਨੋ ਵਿਰਸਾ-2024 ਦਾ ਸ਼ਾਨੋ-ਸ਼ੌਕਤ ਨਾਲ ਸਮਾਪਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ ਪੁਲਿਸ ਦੀ ਪਹਿਲ- ਸਰਹੱਦੀ ਇਲਾਕਿਆਂ ਦੇ ਮੁਸਕਿਲ ਹਲਾਤਾਂ ਵਿਚ ਬੋਰਡ ਪ੍ਰੀਖਿਆ ਵਿਚ ਮੋਹਰੀ ਰਹੇ ਵਿਦਿਆਰਥੀ ਦਾ ਪੁਲਿਸ ਵੱਲੋਂ ਸਨਮਾਨ 4 ਮਈ ਤੱਕ ਬਣਵਾਈ ਜਾ ਸਕਦੀ ਹੈ ਨਵੀਂ ਵੋਟ-ਡਾ: ਸੇਨੂ ਦੁੱਗਲ

 

ਮੇਰੀ ਤੀਸਰੀ ਕਾਵਿ ਕਿਤਾਬ ਬੋਲ ਮਿੱਟੀ ਦਿਆ ਬਾਵਿਆ

Book

Web Admin

Web Admin

5 Dariya News

04 Jul 2022

ਮੈਂ 1970-71 ਚ ਲਿਖਣਾ ਸ਼ੁਰੂ ਕੀਤਾ ਸੀ। 1978 ਚ ਮੇਰੀ ਪਹਿਲੀ ਕਿਤਾਬ ਛਪੀ ਸੀ ਸ਼ੀਸ਼ਾ ਝੂਠ ਬੋਲਦਾ ਹੈ। ਨਿਊ ਏਜ ਬੁੱਕ ਸੈਂਟਰ ਅੰਮ੍ਰਿਤਸਰ ਵਾਲੇ ਪਿਆਰਾ ਸਿੰਘ ਜੀ ਨੇ ਛਾਪੀ ਸੀ। ਫਿਰ ਦੂਜੀ ਕਿਤਾਬ ਗ਼ਜ਼ਲਾਂ ਦੀ ਸੀ, ਹਰ ਧੁਖਦਾ ਪਿੰਡ ਮੇਰਾ ਹੈ ਜੋ 1985 ਚ ਛਪੀ। ਤੀਸਰੀ ਕਿਤਾਬ ਸੀ ਬੋਲ ਮਿੱਟੀ ਦਿਆ ਬਾਵਿਆ। ਇਹ ਕਿਤਾਬ ਛਪ ਕੇ ਆਈ ਤਾਂ ਪੜ੍ਹਨ ਸਾਰ ਨਾਮਵਰ ਨਾਵਲ ਕਾਰ ਸੁਰਿੰਦਰ ਸਿੰਘ ਨਰੂਲਾ ਜੀ ਜੋ ਸ਼ਬਦ ਸ਼ਗਨ ਰੂਪ ਚ ਮੈਨੂੰ ਲਿਖ ਕੇ ਦਿੱਤੇ ਉਹ  ਤੁਹਾਡੇ ਨਾਲ ਸਾਂਝੇ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ। ਇਹ ਰੀਵੀਊ ਘੱਟ ਪਰ ਆਸ਼ੀਰਵਾਦ ਵਧੇਰੇ ਹੈ। ਪੜ੍ਹ ਕੇ ਮਹਿਸੂਸ ਕਰਨਾ।

ਪੰਜਾਬੀ ਕਾਵਿ ਚ ਫੁੱਟਿਆ ਚਸ਼ਮਾਃ ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਬੋਲ ਮਿੱਟੀ ਦਿਆ ਬਾਵਿਆ

ਗੁਰਭਜਨ ਗਿੱਲ   ਦਾ ਕਾਵਿ ਸੰਗ੍ਰਹਿ  ਬੋਲ  ਮਿੱਟੀ ਦਿਆ ਬਾਵਿਆ ਪੰਜਾਬੀ ਕਾਵਿ - ਜਗਤ ਵਿਚ ਨਵੇਂ ਫੁੱਟੇ ਚਸ਼ਮੇ , ਵਾਂਗ ਆਪਣਾ ਰਾਹ ਆਪ ਤਿਆਰ ਕਰਦਾ ਲੱਗਦਾ ਹੈ । ਪੰਜਾਬੀ ਕਾਵਿ ਦੀ ਧਰਤੀ ਨੇ ਅਨੇਕ ਸਰਸਬਜ਼ ਬਹਾਰਾਂ ਅਤੇ ਖੜ ਖੜ ਕਰਦੀਆਂ ਪੱਤਝੜ ਵਾਲੀਆਂ ਰੁੱਤਾਂ ਦੇ ਗੇੜਾਂ ਦੀ ਬਿੰਬਾਵਲੀ ਦੀਆਂ ਝਲਕੀਆਂ ਵੇਖੀਆਂ ਹਨ। ਪੰਜਾਬ ਦੇ ਜਾਇਆਂ ਨੂੰ ਨਿੱਤ ਨਵੀਆਂ ਮੁਹਿੰਮਾਂ ਤੇ ਜਾਣਾ ਪੈਂਦਾ ਰਿਹਾ ਹੈ ਇਹ ਮੁਹਿੰਮਾਂ ਬਾਹਰੀ ਰੂਪ ਵਿਚ ਤਾਂ ਕਿਸੇ ਬਾਹਰ ਅਤੇ ਹਮਲਾਵਰ ਵਿਰੁੱਧ ਹੁੰਦੀਆਂ ਰਹੀਆਂ ਹਨ ਪਰ ਹਰ ਅਜਿਹੇ ਸਮੇਂ ਪੰਜਾਬ ਵਾਸੀ ਆਪਣੇ ਅੰਤਹ ਕਰਣੀ ਰਣ ਖੇਤਰ ਵਿਚ ਵੀ ਜੂਝਦੇ ਰਹੇ ਹਨ ।

ਇਸੇ ਕਾਰਨ ਬਾਹਰੀ ਮੁਹਿੰਮਬਾਜ਼ਾਂ ਨੇ ਇਤਿਹਾਸ ਦਾ ਰੂਪ ਧਾਰ ਕੇ ਸਾਨੂੰ ਜਨਮ ਸਾਖੀਆਂ , ਪਰਚੀਆ, ਵਾਰਾਂ ਆਦਿ ਦਾ ਸਾਹਿੱਤ  ਦਿੱਤਾ ਹੈ ਅਤੇ ਅੰਤਹਕਰਣੀ ਮੁਹਿੰਮਬਾਜ਼ੀ ਨੇ ਗੀਤਾਂ , ਬਾਰਾਂਮਾਹੇ , ਕਿੱਸਿਆਂ ਅਤੇ ਗ਼ਜ਼ਲਾਂ ਦਾ I ਅਜੋਕੇ ਪੰਜਾਬ ਦਾ ਜਿਹੜਾ ਦੁਖਾਂਤ ਹੈ ਇਹ ਸ਼ੈਕਸਪੀਅਰ ਦੇ ਦੁਖਾਂਤ ਵਾਂਗ ਦੋ -ਪਰਤੀ ਵਾਰਤਾ ਵਾਲਾ ਹੈ। ਪੰਜਾਬ ਦੇ ਪੁਰਾਣੇ ਜਾਂ ਮੱਧਕਾਲੀ ਦੁਖਾਂਤ ਵਾਂਗ ਇਕਹਿਰਾ ਤੇ ਇਕ ਪਰਤੀ ਨਹੀਂ ਜੋ ਕੁਝ ਅੱਜ  ਪੰਜਾਬ ਵਿਚ ਅੱਜ ਵਾਪਰ ਰਿਹਾ ਹੈ ਉਹ ਹਰੇਕ ਸੰਵੇਦਨਸ਼ੀਲ ਵਿਅਕਤੀ ਨੂੰ ਭਾਵੇਂ ਉਹ ਕਵੀ ਹੈ ਜਾਂ ਨਹੀਂ ਆਪਣੇ ਮਨ ਨੂੰ ਪਰਤ ਦਰ ਪਰਤ ਫ਼ਰੋਲਣ  ਲਈ ਮਜਬੂਰ ਕਰ ਦਿੰਦਾ ਹੈ । 

ਜਿਹੜੇ ਵਰਤਮਾਨ ਪੱਤਰਕਾਰੀ ਦੇ ਮਾਧਿਅਮ ਰਾਹੀਂ  ਜਾਂ ਨਿੱਗਰ ਖੋਜ ਵਿਧੀਆਂ ਦਵਾਰਾ ਇਸ ਅਜੋਕੇ ਦੁਖਾਂਤ ਦਾ ਵਿਸ਼ਲੇਸ਼ਣ ਕਰ ਰਹੇ ਹਨ ਉਹ ਤਾਂ ਵਿਸ਼ਲੇਸ਼ਣੀ ਢੰਗ ਨਾਲ ਕਿਸੇ ਸਿੱਟੇ ਤੇ ਅਪੜਣ ਦਾ ਸਫ਼ਲ  ਜਾਂ ਅਸਫ਼ਲ ਯਤਨ ਕਰ ਸਕਦੇ ਹਨ ਪਰ ਕੋਈ ਕੋਈ ਸਿੱਟਾ ਕੋਈ  ਅੰਤਿਮ ਨਿਰਣਾ ਜਾਂ ਕਿੰਤੂ - ਮੁਕਤ ਫ਼ੈਸਲਾ ਨਹੀਂ ਦੇ ਸਕਦਾ ਇਸ ਕਾਰਨ ਉਹ ਦੁਬਿਧਾ ਦਾ ਸ਼ਿਕਾਰ ਹੋ ਕੇ ਕੇਵਲ ਕੀਰਨੇ ਪਾਉਂਦੀ ਬੁਲਬੁਲ ਵਾਂਗ ਗੁਲਾਬ ਦੀ ਮਹਿਕ ਉੱਤੇ ਚਹਿਕਦਾ ਕੀਰਨੇ ਪਾ ਸਕਦਾ ਹੈ। ਕਿਉਂਕਿ ਬੁਲਬੁਲ ਵਾਂਗ ਹੀ ਉਹ ਜਾਣਦਾ ਹੈ ਕਿ ਚਮਨ ਦੀ ਫ਼ਿਕਰ ਕਰਨ ਵਾਲੇ ਘੱਟ ਹਨ ਤੇ ਵਧੇਰੇ ਅਜਿਹੇ ਚਿੜੀਮਾਰ ਹਨ ਜਿਨ੍ਹਾਂ ਨੇ ਜਾਲ ਫ਼ੈਲਾਏ ਹੋਏ ਹਨ ।

ਗੁਰਭਜਨ ਗਿੱਲ ਨੂੰ  ਅਜੋਕੇ ਪੰਜਾਬ ਦੇ ਦੁਖਾਂਤ ਦਾ ਤਿੱਖਾ ਅਹਿਸਾਸ ਹੈ । ਉਹ ਆਪਣੇ ਅਹਿਸਾਸ ਭਾਵ ਅਰਥਾਤ ਭਾਵਨਾ ਨੂੰ ਪ੍ਰਗਟਾਉਣ ਲਈ ਜਿਹੜੇ ਕਾਵਿ - ਪ੍ਰਤੀਕ ਵਰਤਦਾ ਹੈ ਉਹ ਪੰਜਾਬੀ ਮਨ ਨਾਲ ਜੁਗਾਂ  ਤੋਂ ਜੁੜੇ ਹੋਏ ਹਨ ਅਤੇ ਉਸ ਸੋਚ ਦੇ ਲਖਾਇਕ ਹਨ ਜਿਹੜਾ ਕਿ ਅਨਾਦਿ ਹੈ । ਆਦਿ ਸੱਚ ਤੇ  ਜੁਗਾਦਿ ਸੱਚ ਹੈ। ਜੇਕਰ ਗੁਰਭਜਨ ਗਿੱਲ ਨੇ ਬੋਲ ਮਿੱਟੀ ਦਿਆ ਬਾਵਿਆ ਲਿਖਣ ਤੋਂ ਪਹਿਲਾ ਸ਼ੀਸ਼ਾ ਝੂਠ ਬੋਲਦਾ ਹੈ ,ਹਰ ਧੁਖਦਾ ਪਿੰਡ ਮੇਰਾ ਹੈ , ਅਤੇ ਸੁਰਖ ਸਮੁੰਦਰ ਜਿਹੇ ਕਾਵਿ ਸੰਗ੍ਰਿਹਾਂ ਉਤੇ ਹੱਥ ਨਾ ਅਜ਼ਮਾਇਆ ਹੁੰਦਾ ਤਾਂ ਸ਼ਾਇਦ ਉਹ ਸਾਨੂੰ ‘ ਬੋਲ ਮਿੱਟੀ ਦਿਆ ਬਾਵਿਆ ਵਰਗਾ ਪ੍ਰਤਿਭਾ ਸੰਪਨ ਅਤੇ ਕਲਾਵੰਤ ਕਾਵਿ ਸੰਗ੍ਰਿਹ ਨਾ ਦੇ ਸਕਦਾ ਉਸ ਦੀਆਂ ਗ਼ਜ਼ਲਾਂ ਸਮਕਾਲੀਨ ਵਿਸ਼ੇ ਵਸਤੂ ਵਾਲੀਆਂ ਹੋਣ ਦੇ ਬਾਵਜੂਦ ਰਵਾਇਤੀ ਕਲਾਸੀਕਲ ਉਰਦੂ ਦੀਆਂ ਗ਼ਜ਼ਲਾਂ ਵਾਂਗ ਸੈਨਤਾਂ,  ਸਿੱਠਣੀਆਂ  ਅਤੇ ਸੰਗੀਤ ਸੁਰਾਂ ਦੀ ਤ੍ਰਿਵੈਣੀ ਦਵਾਰਾ ਸਿੰਜੀਆਂ ਗਈਆਂ  ਹਰੀਆਂ ਭਰੀਆਂ  ਕਿਆਰੀਆਂ ਹਨ।

ਇਨ੍ਹਾਂ ਕਿਆਰੀਆਂ ਵਿੱਚ ਉਸ ਵੇਲੋਂ ਪਾਈਆਂ ਗਈਆਂ ਰਵਿਸ਼ਾਂ ਅਰਥਾਤ ਆਪਣੀ ਚਹਿਲਕਦਮੀ ਦੀਆਂ ਰਾਹਾਂ ਰਵਾਇਤੀ ਗ਼ਜ਼ਲ ਦੀ ਕਾਫ਼ੀਆ ਬੰਦੀ ਅਤੇ ਰੱਖ ਰਖਾਉ ਦੀਆਂ ਲਖਾਇਕ ਤਾਂ ਨਹੀਂ ਪਰ ਇਹ ਰਵਿਸ਼ਾਂ ਕੁਦਰਤੀ ਰਾਹ ਗੁਜ਼ਰਾਂ ਵਾਂਗ ਹਨ ਜਿਹੜੀਂ ਸਾਡੇ ਲੋਕ ਗੀਤਾਂ ਅਤੇ ਪੁਰਾਣੇ ਬੈਂਤਾਂ ਦੀਆਂ ਧੁਨੀਆਂ ਤੇ ਆਧਾਰਿਤ ਹਨ। ਇਨ੍ਹਾਂ ਵਿੱਚ ਕਾਵਿ ਸ਼ੈਲੀ ਦੇ ਗਿਣਤਾਰੇ ਵਾਲੀਆਂ ਗੀਟੀਆਂ ਪੂਰੀਆਂ ਕਰਨ ਦੀ ਥਾਂ ਲੋਕ ਗੀਤਾਂ ਦੇ ਬਲੌਰੀ ਮਣਕਿਆਂ ਦਾ ਅੱਲ੍ਹੜ ਬੱਲ੍ਹੜ ਹੈ। ਸ਼ਾਇਦ ਗੁਰਭਜਨ ਗਿੱਲ ਦਾ ਮਿੱਟੀ ਦਾ ਬਾਵਾ ਉਸ ਮਿੱਟੀ ਦੇ ਬਾਵੇ ਦਾ ਜੁੜਵਾਂ ਭਰਾ ਹੈ ਜਿਸ ਨੂੰ ਸੰਬੋਧਨ ਕਰ ਕੇ ਚੜ੍ਹਦੀ ਜਵਾਨੀ ਵਿੱਚ ਪੈਰ ਧਰਦੀ ਪੰਜਾਬਣ ਮੁਟਿਆਰ ਕਹਿੰਦੀ ਹੈ।

ਮਿੱਟੀ ਦਾ ਮੈਂ ਬਾਵਾ ਬਣਾਨੀ ਆਂ

ਨੀ ਝੱਗਾ ਪਾਨੀ ਆਂ ਨੀ ਉੱਤੇ ਦੇਨੀ ਆਂ ਖੇਸੀ।

ਨਾ ਰੋ ਮਿੱਟੀ ਦਿਆ ਬਾਵਿਆ

ਵੇ ਤੇਰਾ ਪਿਉ ਪਰਦੇਸੀ।

ਮਿੱਟੀ ਦਾ ਬਾਵਾ ਨਹੀਂਉਂ ਬੋਲਦਾ, ਨਹੀਂਉਂ ਚਾਲਦਾ ਨੀ ਨਹੀਂਉਂ ਭਰਦਾ ਹੁੰਗਾਰਾ।

ਨੁਹਾਉਣ ਲੱਗੀ ਦਾ ਖੁਰ ਗਿਆ

ਨੀ ਮੇਰਾ ਮਿੱਟੀ ਦਾ ਬਾਵਾ।

ਇੱਕ ਵਿਸ਼ੇਸ਼ ਗੱਲ ਜਿਹੜੀ ਇਸ ਕਾਵਿ ਸੰਗ੍ਰਹਿ ਦੇ ਸੰਦਰਭ ਵਿੱਚ ਯਾਦ ਰੱਖਣ ਵਾਲੀ ਹੈ, ਉਹ ਇਹ ਕਿ ਕਵੀ ਨੇ ਆਪਣੀ ਧਾਰਮਿਕ ਨਿਸ਼ਠਾ, ਰਾਜਸੀ ਸੂਝ ਬੂਝ, ਅਰਥਚਾਰੇ ਦੇ ਗਿਆਨ ਅਤੇ ਪੰਜਾਬੀ ਰਹਿਣੀ ਬਹਿਣੀ ਬਾਰੇ ਆਪਣੇ ਗਿਆਨ ਨੂੰ ਇੱਕੋ ਕੁਠਾਲੀ ਵਿੱਚ ਪਾ ਕੇ ਆਪਣੀ ਕਾਵਿਕ ਪ੍ਰਤਿਭਾ  ਦੀ ਰਸਾਇਣਕ ਵਿਧੀ ਨਾਲ ਇਸ ਤਰ੍ਹਾਂ ਇੱਕ ਮਿੱਕ ਕੀਤਾ ਹੈ ਕਿ ਇੱਕ ਨਵਾਂ ਧਾਤੂ ਪਾਰਸ ਛੋਹ ਹੋ ਨਿੱਬੜਿਆ ਹੈ। ਉਹ ਅਜਿਹੇ ਪੰਜਾਬੀ ਸੱਭਿਆਚਾਰ ਬਾਰੇ ਆਪਣੇ ਸੰਕਲਪ ਸਦਕਾ ਕਰ ਸਕਿਆ ਹੈ।

ਇਹ ਸੰਕਲਪ ਇਸ ਮੂਲ ਵਿਸ਼ਵਾਸ ਉਤੇ ਅਧਾਰਿਤ ਹੈ ਕਿ ਪੰਜਾਬੀ ਜੀਵਨ ਦੀ ਸਾਰਥਕਤਾ ਇਸ ਰੀਤ ਵਿਚ ਹੀ ਵਿਅਜੋਸ਼ੀ ਨਿਰਾਸ਼ਾ ਜਨਕ  ਸਥਿਤੀ ਨੂੰ ਕੇਵਲ ਇਸ ਢੰਗ ਨਾਲ ਸੁਧਾਰਿਆ ਜਾ ਸਕਦਾ ਹੈ । ਜੇਕਰ ਪੰਜਾਬ ਦੇ ਰਾਂਗਲੇ ਅਤੀਤ ਨੂੰ ਚਿਤਰਕਾਰ ਦੀ ਰੰਗਦਾਨੀ ਵਜੋਂ ਵਰਤਦੇ ਕਾਲਖ਼ਮਈ ਰੰਗਤ ਨੂੰ ਆਸ ਦਾ ਕੇਸਰੀ ਰੰਗ ਪ੍ਰਦਾਨ ਕੀਤਾ ਜਾਏ ਜਾਂ ਨਵੇਂ ਹੈਸਲੇ ਉਪਜਾਉਣ ਲਈ ਕਿਰਮਚੀ ਬਣਾਇਆ ਜਾਵੇ । ਚਿਤਰਕਾਰੀ ਵਿਧੀ ਅਨੁਸਾਰ ਕਿਰਮਚੀ ਰੰਗ ਸੁਹਣੇ ਪੀਲੇ ਰੰਗ ਵਿਚ ਗੂੜ੍ਹਾ ਲਾਲ ਰੰਗ ਯੋਗ ਅਨੁਪਾਤ ਵਿਚ ਮਿਲਾਕੇ ਉੱਘੜਦਾ ਹੈ ।

ਗੁਰਭਜਨ ਗਿੱਲ  ਦਾ ਹਰੇਕ ਗੀਤ, ਕਵਿਤਾ ਤੇ ਗਜ਼ਲ ਅਨੋਖੀ ਚਿਤਰਾਵਲੀ  ਦੇ ਅੱਡ ਅੱਡ ਦ੍ਰਿਸ਼ਾਂ  ਨੂੰ ਦਰਸਾਂਦੀ ਹੈ । ਇਹ ਦ੍ਰਿਸ਼  ਉਹ ਦ੍ਰਿਸ਼  ਨਹੀਂ ਹਨ ਜਿਹੜੇ ਕੇਵਲ ਅੱਖਾਂ ਨੂੰ ਲੁਭਾਉਂਦੇ ਹਨ । ਇਹ ਚਿਤਰ ਕਈ ਵਾਰ ਅੱਖਾਂ ਨੂੰ ਚੁਭਦੇ  ਹਨ । ਇਹ ਚਿਤਰ ਹਨ ਕਾਲੀ ਬਾਰਸ਼ ਹੈ , ਜੰਗਲ ਦੀ ਰਾਤ ਦੇ,ਟੁੱਟਦੇ ਖਿਡੌਣਿਆਂ  ਦੇ , ਖੰਭ  ਖਿਲਾਰਦੇ ਕਾਵਾਂ ਦੇ,ਨੀਂਦਰ ਵਿਚ ਬਰੜਾਂਦੇ ਵਿਅਕਤੀਆਂ ਦੇ,ਕਿਸੇ ਉਦਾਸ ਭੈਣ ਦੀ ਹੂਕ  ਦੇ , ਉਨ੍ਹਾਂ ਹਾਵਿਆਂ ਤੇ ਹੌਕਿਆਂ ਦੇ।

ਜਦੋਂ ਕਵੀ ਹੋਰ ਨਿਘਾਰ ਵੱਲ ਪੈਰ ਪੁੱਟਣ ਲੱਗਦਾ ਹੈ । ਪਰ ਇਹ ਸਾਰੀ ਚਿਤਰਾਵਲੀ  ਲਹੂ ਰੰਗੀ ਹੋਣ ਤੇ ਵੀ ਕਵੀ ਦੀ ਸੰਵੇਦਨਸ਼ੀਲਤਾ ਸਦਕਾ ਉਸ ਦੀ ਦੁਖਾਂਤਕ ਭਾਵਨਾ ਅਤੇ ਉਸ ਦੀ ਕਲਾ ਕੌਸ਼ਲਤਾ ਸਦਕਾ ਉਨ੍ਹਾਂ ਚਿੰਗਾਰੀਆਂ ਦਾ ਸੁਝਾਉ ਦਿੰਦੀ ਹੈ ਜਿਹੜੀਆਂ ਕਿ ਰਾਖ ਦੇ ਹੇਠ ਦੱਬੀਆਂ ਹੋਈਆਂ ਕਿਸੇ ਉਸ ਸਵਾਣੀ ਦੀ ਉਡੀਕ ਕਰਦੀਆਂ ਹਨ ਜਿਸ ਨੇ ਜਦੋਂ ਭਾਂਡੇ ਟੀਂਡੇ ਤਰਤੀਬ ਦੇ ਕੇ ਨਵੀਂ ਰਸੋਈ ਦਾ ਆਹਰ ਕਰਨਾ ਹੈ ।

ਅਪਣੇ ਚਿਰ ਵਿਛੁੰਨੇ  ਢੋਲ ਸਿਪਾਰੀ ਨੂੰ ਸ਼ਰਮੀਲੀ  ਨਿਗਾਹ ਨਾਲ ਚੁੱਪ ਡਰੀ ਜੀ ਆਇਆਂ ਨੂੰ ਕਹਿਣਾ ਹੈ ਅਤੇ ਆਪਣੀ ਦੁੱਖ ਦੀ ਅੱਗ  ਨੂੰ ਇਨ੍ਹਾਂ ਚੰਗਿਆੜੀਆਂ ਦੀ ਸਹਾਇਤਾ ਨਾਲ ਪ੍ਰਚੰਡ ਕਰਕੇ ਮਿੱਟੀ ਦੇ ਬਾਵੇ ਨੂੰ ਮਾਸ  ਲੋਥੜੇ  ਵਿਚ ਬਦਲ ਕੇ ਉਸ ਨੂੰ ਸਜੀਵ ਬਾਲਕਾ ਬਣਾਉਣਾ ਹੈ। ਗੁਰਭਜਨ ਗਿੱਲ ਅਜੋਕੇ ਪੰਜਾਬ ਦੇ ਦੁਖਾਂਤ ਤੇ ਨਿਰਾਸ਼ ਤੇ ਨਿਰਵਿਸ਼ਵਾਸ ਨਹੀਂ । 

ਜੇਕਰ ਪੰਜਾਬ ਦੀ ਧਰਤੀ ਧੁਆਂਖੀ ਗਈ ਹੈ ਅਤੇ ਚਾਰੇ ਪਾਸੇ ਧੂੰਆਂ ਖਿਲਰ ਰਿਹਾ ਹੈ ਤਾਂ ਵੀ ਉਹ ਇਹ ਜਾਣਦਾ ਹੈ ਕਿ ਇਸ ਧੁਆਂਖੇ ਨਭਮੰਡਲੀ ਦਾਇਰੇ ਤੋਂ ਉੱਪਰ ਹਾਲੇ ਅੰਤਰਿਕਸ਼ੀ ਨਭਮੰਡਲ ਨਿਰਮਲ ਹੈ। ਕੈਲਾਸ਼ ਪਰਬਤ ਦੇ ਪੈਰਾਂ ਵਿਚ ਵਿਛੀ ਨੀਲੀ ਝੀਲ ਵਾਂਗ । ਉਸ ਦੇ ਹਰੇਕ ਗੀਤ ਅਤੇ ਗਜ਼ਲ ਵਿਚਲੀ ਅੰਦਰਲੀ ਤਹਿ ਆਸ਼ਾ ਦੀ ਸਵਰਨਮਈ ਰੁਪਹਿਲੀ ਧਾਤੂ ਤ੍ਰੇੜਾਂ ਵਾਲੀ ਹੈ । ਮੈਨੂੰ ਇਸ ਵਿਚ ਹੀ ਉਸ ਦੀ ਵੱਡੀ ਸਫਲਤਾ ਦਿਸਦੀ ਹੈ ਅਤੇ ਸ਼ਾਇਦ ਇਹ ਆਧੁਨਿਕ ਪੰਜਾਬੀ ਕਾਵਿ ਦੀ ਵੀ ਵੱਡੀ ਸਫ਼ਲਤਾ ਹੈ ।

 

Tags: Book

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD