Tuesday, 21 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਗ੍ਰੇਟ ਖਲੀ ਦੇ ਨਾਲ ਆਦਿਤਿਆ ਰਾਏ ਕਪੂਰ ਦੀ ਫਿਲਮ 'ਓਮ' ਚਰਚਾਵਾਂ 'ਚ

Bollywood, Entertainment, Mumbai, Actor, Cinema, Hindi Films, Movie, Mumbai News,The Great Khali, Khali, Dalip Singh Rana

Web Admin

Web Admin

5 Dariya News

ਜਲੰਧਰ , 26 Jun 2022

Last updated on: Jun 26, 2022, 00:00 IST

ਜਿਵੇਂ ਕਿ ਦਰਸ਼ਕ ਪਹਿਲਾਂ ਹੀ ਫਿਲਮ 'ਓਮ' ਦਾ ਧਮਾਕੇਦਾਰ ਟ੍ਰੇਲਰ ਦੇਖ ਚੁੱਕੇ ਹਨ। ਹੁਣ ਫਿਲਮ ਦੀ ਪ੍ਰਮੋਸ਼ਨ ਜ਼ੋਰਾ 'ਤੇ ਚੱਲ ਰਹੀ ਹੈ, ਆਦਿਤਿਆ ਰਾਏ ਕਪੂਰ ਨੇ ਫਿਲਮ ਦਾ ਪ੍ਰਚਾਰ ਗ੍ਰੈਟ ਖਲੀ ਨਾਲ ਮਿਲ ਕੇ 25 ਜੂਨ ਨੂੰ ਦਿ ਗ੍ਰੇਟ ਖਲੀ ਅਕੈਡਮੀ ਜਲੰਧਰ, ਪੰਜਾਬ ਵਿਖੇ ਕੀਤਾ। ਆਦਿਤਿਆ ਰਾਏ ਕਪੂਰ ਦਿ ਗ੍ਰੇਟ ਖਲੀ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਅਤੇ ਫਿਲਮ ਬੈਟਲ ਅਤੇ ਵਰੀਅਰ ਦੇ ਫਲੇਵਰ ਵਿੱਚ ਡੁੱਬੀ ਹੋਈ ਹੈ, ਇਸੇ ਲਈ ਅਦਿਤਿਆ ਰਾਏ ਕਪੂਰ ਨੇ ਖਲੀ ਨਾਲ ਮਿਲ ਕੇ ਫਿਲਮ ਓਮ ਦੀ ਪ੍ਰਮੋਸ਼ਨ ਕੀਤੀ ਹੈ।

 ਫਿਲਮ ਵਿੱਚ ਇੱਕ ਮਾਂ ਆਪਣੇ ਬੱਚਿਆਂ ਬਾਰੇ ਦੱਸਦੀ ਭਾਵੁਕ ਹੁੰਦੀ ਹੈ।  ਇਸ ਤੋਂ ਬਾਅਦ ਇਹ ਫਿਲਮ ਦੇਸ਼ ਭਗਤੀ ਦੀ ਵੱਖਰੀ ਦਿਸ਼ਾ ਲੈਂਦੀ ਹੈ।  ਇਹ ਨਿਊਕਲੀਅਰ ਸਾਇੰਟਿਸਟ ਦੀ ਹਿੱਟ ਕਹਾਣੀ ਨੂੰ ਦਰਸਾਉਂਦਾ ਹੈ।  ਇਹ ਦਿਲਚਸਪ ਹੈ ਕਿ 'ਓਮ' ਮੁੱਖ ਪਾਤਰ ਦਾ ਨਾਮ ਹੈ ਜਿਸਨੂੰ ਯੋਧੇ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਅਤੇ ਉਸਨੂੰ ਆਪਣੇ ਪਿਤਾ (ਜਿਸ ਉੱਤੇ ਦੇਸ਼ ਨਾਲ ਧੋਖਾ ਕਰਨ ਦਾ ਇਲਜ਼ਾਮ ਹੈ) ਤੋਂ ਇਲਾਵਾ ਕੁੱਝ ਵੀ ਯਾਦ ਨਹੀਂ ਸੀ। 

ਕਹਾਣੀ ਵੱਖਰੇ ਲੈਵਲ ਦੇ ਐਕਸ਼ਨ ਨੂੰ ਦਰਸਾਉਂਦੀ ਹੈ ਕਿਉਂਕਿ 'ਓਮ' ਨੇ ਆਪਣੇ ਪਿਤਾ ਤੋਂ ਦੇਸ਼ ਧ੍ਰੋਹੀ ਦਾ ਟੈਗ ਹਟਾ ਕੇ ਦੇਸ਼ ਭਗਤ ਸਾਬਤ ਕਰਨ ਦਾ ਫੈਸਲਾ ਲਿਆ ਹੈ। ਫਿਲਮ ਐਕਸ਼ਨ, ਪਾਵਰਪੈਕ ਸਟੰਟ, ਮਾਪਿਆਂ ਦੇ ਪਿਆਰ ਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਭਰਪੂਰ ਹੈ।  ਟ੍ਰੇਲਰ 'ਜੈ ਭਵਾਨੀ' ਦੇ ਨਾਅਰੇ ਨਾਲ ਖਤਮ ਹੁੰਦਾ ਹੈ।

 ਫਿਲਮ ਦੀ ਸਟਾਰ ਕਾਸਟ ਵਿੱਚ ਆਦਿਤਿਆ ਰਾਏ ਕਪੂਰ, ਸੰਜਨਾ ਸਾਂਘੀ, ਜੈਕੀ ਸ਼ਰਾਫ, ਪ੍ਰਕਾਸ਼ ਰਾਜ, ਆਸ਼ੂਤੋਸ਼ ਰਾਣਾ, ਪ੍ਰਾਚੀ ਸ਼ਾਹ ਅਤੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਲ ਹਨ।ਫਿਲਮ ਏ ਪੇਪਰ ਡੌਲ ਐਂਟਰਟੇਨਮੈਂਟ ਪ੍ਰੋਡਕਸ਼ਨ ਅਤੇ ਜ਼ੀ ਸਟੂਡੀਓਜ਼ ਦੀ ਪ੍ਰੋਡਕਸ਼ਨ ਹੈ, ਅਹਿਮਦ ਖਾਨ ਅਤੇ ਸ਼ਾਇਰਾ ਖਾਨ ਦੁਆਰਾ ਨਿਰਮਿਤ ਹੈ। ਫਿਲਮ ਦਾ ਨਿਰਦੇਸ਼ਨ ਕਪਿਲ ਵਰਮਾ ਨੇ ਕੀਤਾ ਹੈ।  ਫਿਲਮ 'ਓਮ' 1 ਜੁਲਾਈ, 2022 ਨੂੰ ਰਿਲੀਜ਼ ਹੋ ਰਹੀ ਹੈ।

 

Tags: Bollywood , Entertainment , Mumbai , Actor , Cinema , Hindi Films , Movie , Mumbai News , The Great Khali , Khali , Dalip Singh Rana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD