Friday, 17 May 2024

 

 

ਖ਼ਾਸ ਖਬਰਾਂ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ

 

ਐਮ.ਪੀ. ਮੁਹੰਮਦ ਸਦੀਕ ਨੇ ''ਡਿਸਟ੍ਰਿਕਟ ਡਿਵੈਲਪਮੈਂਟ ਕੋਰਡੀਨੇਸ਼ਨ ਐਂਡ ਮੋਨੀਟਰਿੰਗ ਕਮੇਟੀ'' ਦੀ ਕੀਤੀ ਮੀਟਿੰਗ

ਕਿਹਾ ! ਸਰਕਾਰੀ ਵਿਭਾਗ ਜਾਂ ਅਧਿਕਾਰੀ ਜਿੱਥੇ ਕਹੇਗਾ ਉਹ ਹਾਜ਼ਰ ਹੋਣਗੇ,ਪ੍ਰੰਤੂ ਲੋੜਵੰਦਾਂ ਤੱਕ ਸਰਕਾਰੀ ਸਕੀਮਾਂ ਨਿਰਵਿਘਨ ਪੁੱਜਦੀਆਂ ਹੋਣ

Mohammad Sadiq, Congress, Punjab Congress, DC Moga, Kulwant Singh, Deputy Commissioner Moga, Moga

Web Admin

Web Admin

5 Dariya News

ਮੋਗਾ , 17 Jun 2022

ਅੱਜ ਡਿਸਟ੍ਰਿਕਟ ਡਿਵੈਲਪਮੈਂਟ ਕੋਰਡੀਨੇਸ਼ਨ ਐਂਡ ਮੋਨੀਟਰਿੰਗ ਕਮੇਟੀ (ਦਿਸ਼ਾ) ਦੀ ਮੀਟਿੰਗ ਐਮ.ਪੀ. ਹਲਕਾ ਫਰੀਦਕੋਟ ਮੁਹੰਮਦ ਸਦੀਕ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਮੋਗਾ ਦੇ ਮੀਟਿੰਗ ਹਾਲ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਗਾ ਇੰਦਰਜੀਤ ਸਿੰਘ ਬੀੜ ਚੜਿੱਕ, ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ਼) ਸੁਭਾਸ਼ ਚੰਦਰ, ਕਮਿਸ਼ਨਰ ਨਗਰ ਨਿਗਮ ਮੋਗਾ ਅਮਰਪ੍ਰੀਤ ਕੌਰ ਸੰਧੂ,  ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਸਤਵੰਤ ਸਿੰਘ, ਉਪ ਮੰਡਲ ਮੈਜਿਸਟ੍ਰੇਟ ਸ੍ਰੀ ਰਾਮ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਐਮ.ਪੀ. ਮੁਹੰਮਦ ਸਦੀਕ ਵੱਲੋਂ ਇਸ ਮੀਟਿੰਗ ਵਿੱਚ ਵੱਖ-ਵੱਖ ਸੈਂਟਰਲ ਸਪਾਂਸਰ ਸਕੀਮਾਂ ਜਿਵੇਂ ਕਿ ਮਹਾਤਮਾਂ ਗਾਂਧੀ ਨੈਸ਼ਨਲ ਰੂਰਲ ਇੰਮਪਲਾਏਮੈਂਟ ਗਰੰਟੀ ਯੋਜਨਾ (ਮਗਨਰੇਗਾ), ਦੀਨ ਦਿਆਲ ਅੰਨਤੋਦਿਆ ਯੋਜਨਾ, ਦੀਨ ਦਿਆਲ ਉਪਾਧਿਆ ਯੋਜਨ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੱਛ ਭਾਰਤ ਮਿਸ਼ਨ, ਨੈਸ਼ਨਲ ਰੂਰਲ ਡਰਿੰਕਿੰਗ ਵਾਟਰ ਪ੍ਰੋਗਰਾਮ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਨੈਸ਼ਨਲ ਹੈਲਥ ਮਿਸ਼ਨ, ਸਰਵ ਸਿੱਖਿਆ ਅਭਿਆਨ, ਮਿਡ-ਡੇ ਮੀਲ ਸਕੀਮ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਆਦਿ ਦਾ ਰੀਵਿਊ ਕੀਤਾ ਗਿਆ। 

ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਖਾਸ ਕਰਕੇ  ਸਥਾਨਕ ਸਰਕਾਰਾਂ ਵਿਭਾਗ, ਸਿਹਤ ਵਿਭਾਗ, ਪੇਂਡੂ ਵਿਕਾਸ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਸਕੂਲ ਸਿੱਖਿਆ ਵਿਭਾਗ, ਪੀ.ਡਬਲਿਯੂ.ਡੀ. ਵਿਭਾਗ, ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ, ਉਪ ਅਰਥ ਤੇ ਅੰਕੜਾ ਵਿਭਾਗ, ਮਾਲ ਵਿਭਾਗ ਆਦਿ ਦੇ ਅਧਿਕਾਰੀਆਂ ਨੇ ਭਾਗ ਲਿਆ।

ਮੀਟਿੰਗ ਦੌਰਾਨ ਐਮ.ਪੀ. ਮੁਹੰਮਦ ਸਦੀਕ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਖ-ਵੱਖ ਸਕੀਮਾਂ ਤਹਿਤ ਹੋਣ ਵਾਲੇ ਭਲਾਈ ਕਾਰਜਾਂ ਨੂੰ ਕਾਗਜਾਂ ਤੱਕ ਹੀ ਸੀਮਤ ਨਾ ਰੱਖਿਆ ਜਾਵੇ ਇਹ ਸਕੀਮਾਂ ਸਰਕਾਰ ਨੇ ਗਰੀਬ ਅਤੇ ਲੋੜਵੰਦ ਵਿਅਕਤੀਆਂ/ਪਰਿਵਾਰਾਂ ਦੀ ਭਲਾਈ ਲਈ ਬਣਾਈਆਂ ਹਨ ਅਤੇ ਵੱਧ ਤੋਂ ਵੱਧ ਯੋਗ ਵਿਅਕਤੀਆਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਪੁੱਜਦਾ ਕੀਤਾ ਜਾਵੇ। 

ਐਮ.ਪੀ. ਨੇ ਕਿਹਾ ਕਿ ਕੋਈ ਵੀ ਸਰਕਾਰੀ ਵਿਭਾਗ ਜਾਂ ਅਧਿਕਾਰੀ ਕਿਸੇ ਵੀ ਸਰਕਾਰੀ ਸਕੀਮ ਨੂੰ ਲਾਗੂ ਕਰਵਾਉਣ ਲਈ ਉਨ੍ਹਾਂ ਨੂੰ ਜਿੱਥੇ ਬੁਲਾਵੇਗਾ ਉਹ ਆਉਣਗੇ ਪ੍ਰੰਤੂ ਲੋੜਵੰਦਾਂ ਤੱਕ ਸਕੀਮਾਂ ਨਿਰਵਿਘਨ ਪੁੱਜਣੀਆਂ ਚਾਹੀਦੀਆਂ ਹਨ। 

ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਗਲੀਆਂ-ਨਾਲੀਆਂ ਤੱਕ ਹੀ ਨਾ ਸੀਮਤ ਰੱਖੇ ਜਾਣ ਇਸ ਤੋਂ ਉੱਪਰ ਉੱਠ ਕੇ ਵੀ ਸਰਕਾਰੀ ਸਕੀਮਾਂ ਵਿੱਚ ਵੱਡੇ-ਵੱਡੇ ਵਿਕਾਸ ਹੋ ਸਕਦੇ ਹਨ ਜਿੰਨ੍ਹਾਂ ਨੂੰ ਸਾਨੂੰ ਰਲ ਕੇ ਕਰਨਾ ਬਣਦਾ ਹੈ। ਉਨ੍ਹਾਂ ਵਿਭਾਗਾਂ ਨੂੰ ਐਮ.ਪੀ. ਲੈਂਡ ਤਹਿਤ ਰੁਕੇ ਹੋਏ ਕੰਮਾਂ ਨੂੰ ਤੇਜ਼ ਰਫ਼ਤਾਰ ਨਾਲ ਸ਼ੁਰੂ ਕਰਕੇ ਘੱਟ ਤੋਂ ਘੱਟ ਸਮੇਂ ਵਿੱਚ ਨਿਪਟਾਉਣ ਦੇ ਆਦੇਸ਼ ਜਾਰੀ ਕੀਤੇ।

ਉਨ੍ਹਾਂ ਹੋਰਨਾਂ ਸਕੀਮਾਂ ਦੇ ਨਾਲ-ਨਾਲ ਮਗਨਰੇਗਾ ਸਕੀਮ ਤਹਿਤ ਲੋੜਵੰਦ ਕਾਮਿਆਂ ਨੂੰ ਰੋਜ਼ਗਾਰ ਨਾ ਦੇਣ ਦੀ ਗੱਲ ਨੂੰ ਗੰਭੀਰਤਾ ਨਾਲ ਲਿਆ ਅਤੇ ਕਿਹਾ ਕਿ ਮਗਨਰੇਗਾ ਸਕੀਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਦੀ ਸਖਤ ਲੋੜ ਹੈ ਕਿਉਂਕਿ ਅਕੁਸ਼ਲ ਕਾਮਿਆਂ ਲਈ ਇਹ ਸਕੀਮ ਲਾਹੇਵੰਦ ਸਾਬਤ ਹੁੰਦੀ ਹੈ ਅਤੇ ਇਨ੍ਹਾਂ ਕਾਮਿਆਂ ਨੂੰ ਰੋਜ਼ਗਾਰ ਦੀ ਸਖ਼ਤ ਜਰੂਰਤ ਵੀ ਹੁੰਦੀ ਹੈ।

ਮੀਟਿੰਗ ਵਿੱਚ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਸੈਂਟਰਲ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕਰਨ ਵਿੱਚ ਮੋਗਾ ਦੇ ਸਮੂਹ ਵਿਧਾਇਕਾਂ ਵੱਲੋਂ ਰਾਜਨੀਤਿਕ ਪੱਖ ਤੋਂ ਉੱਪਰ ਉਠ ਕੇ ਆਪਣਾ ਪੂਰਨ ਸਹਿਯੋਗ ਦਿੱਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਵੀ ਵੱਖ ਵੱਖ ਵਿਭਾਗਾਂ ਨੂੰ ਇਨ੍ਹਾਂ ਸਕੀਮਾਂ ਤਹਿਤ ਪੈਡਿੰਗ ਪਏ ਵਿਕਾਸ ਕਾਰਜਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਪੂਰਾ ਕਰਕੇ ਰਿਪੋਰਟ ਦਫ਼ਤਰ ਨੂੰ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ। 

 

Tags: Mohammad Sadiq , Congress , Punjab Congress , DC Moga , Kulwant Singh , Deputy Commissioner Moga , Moga

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD