ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਖੇਡ ਵਿਭਾਗ ਰੂਪਨਗਰ ਦੇ ਕੈਕਿੰਗ, ਕੈਨੋਇੰਗ ਕੋਚਿੰਗ ਸੈਂਟਰ ਕਟਲੀ ਵਿਖੇ ਟਰੇਨਿੰਗ ਲੈ ਰਹੇ ਖਿਡਾਰੀਆਂ ਵਿੱਚੋ 22 ਖਿਡਾਰੀਆਂ ਲੜਕੇ - ਲੜਕੀਆਂ ਨੇ 10 ਵੀਂ ਡਰੈਗਨ ਬੋਟ ਨੈਸ਼ਨਲ ਚੈਂਪੀਅਨਸ਼ਿੱਪ ਜੋ ਭੋਪਾਲ ਵਿਖੇ 16 ਮਈ ਤੋਂ 18 ਮਈ ਤੱਕ ਸਬ-ਜੂਨੀਅਰ ਅਤੇ 19 ਮਈ ਤੋਂ 22 ਮਈ ਤੱਕ ਜੂਨੀਅਰ ਅਤੇ ਸੀਨੀਅਰ ਲੜਕੇ –ਲੜਕੀਆਂ ਨੇ ਭਾਗ ਲਿਆ। ਜਿਸ ਵਿੱਚ ਖੇਡ ਸੈਂਟਰ ਦੇ ਮਨਿੰਦਰ ਸਿੰਘ ਨੇ ਇੱਕ ਗੋਲਡ , ਇੱਕ ਸਿਲਵਰ ਅਤੇ ਦੋ ਬਰਾਉਨਜ ਮੈਡਲ , ਜੁਗਰਾਜ ਸਿੰਘ ਨੇ ਇੱਕ ਸਿਲਵਰ ਅਤੇ ਤਿੰਨ ਬਰਾਉਨਜ ਮੈਡਲ ਜਗਦੀਸ਼ ਸਿੰਘ ਅਤੇ ਮਨਸਿਮਰਨ ਸਿੰਘ ਨੇ ਇੱਕ –ਇੱਕ ਬਰਾਉਨਜ ਮੈਡਲ ਜਿੱਤੇ।
ਨਵਪ੍ਰੀਤ ਕੌਰ ਨੇ ਇੱਕ ਗੋਲਡ , ਦੋ ਸਿਲਵਰ ਅਤੇ ਦੋ ਬਰਾਉਂਜ ਮੈਡਲ , ਜਸਵਿੰਦਰ ਕੌਰ ਨੇ ਇੱਕ ਗੋਲਡ , ਇੱਕ ਸਿਲਵਰ , ਦੋ ਬਰਾਉਨਜ , ਅਤੇ ਸੰਦੀਪ ਕੌਰ ਨੇ ਇੱਕ ਗੋਲਡ , ਇੱਕ ਬਰਾਉਨਜ ਮੈਡਲ ਜਿੱਤ ਕੇ ਜ਼ਿਲ੍ਹਾ ਰੂਪਨਗਰ ਅਤੇ ਪੰਜਾਬ ਰਾਜ ਦਾ ਦੇਸ਼ ਭਰ ਵਿੱਚ ਨਾਮ ਰੋਸ਼ਨ ਕੀਤਾ । ਇਸ ਟੂਰਨਾਮੈਂਟ ਵਿੱਚ 16 ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਭਾਗ ਲਿਆ। ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਅਤੇ ਸਮੂਹ ਸਟਾਫ ਵੱਲੋਂ ਖਿਡਾਰੀਆਂ ਅਤੇ ਸ਼੍ਰੀ ਜਗਜੀਵਨ ਸਿੰਘ ਕੈਕਿੰਗ, ਕੈਨੋਇਗ ਕੋਚ ਨੂੰ ਵਧਾਈ ਦਿੱਤੀ ਗਈ।