Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਤਕਨੀਕੀ ਸਿੱਖਿਆ ਵਿਭਾਗ ਨੇ ਉਦਯੋਗ ਜਗਤ ਦੀ ਪਹਿਲੀ ਅਕਾਦਮਿਕ ਇਕੱਤਰਤਾ ਕਰਵਾਈ

ਪਹਿਲਕਦਮੀ ਦਾ ਉਦੇਸ਼ ਉਦਯੋਗ ਦੀ ਮੰਗ ਅਨੁਸਾਰ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਅਤੇ ਹੁਨਰ ਦੇ ਪਾੜੇ ਨੂੰ ਪੂਰਨਾ

Rahul Bhandari,Punjab Admin,Technical Education and Industrial Training Department , Technical Education and Industrial Training Department  Punjab, Director Technical Education,DPS Kharbanda

Web Admin

Web Admin

5 Dariya News

ਚੰਡੀਗੜ੍ਹ , 10 May 2022

Last updated on: May 10, 2022, 00:00 IST

ਉਦਯੋਗ ਅਤੇ ਅਕਾਦਮੀਆਂ ਦਰਮਿਆਨ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਦੇ ਮੱਦੇਨਜ਼ਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਉਦਯੋਗ ਜਗਤ ਦੀ ਪਹਿਲੀ ਅਕਾਦਮਿਕ ਇਕੱਤਰਤਾ-2022 ਕਰਵਾਈ ਗਈ।ਬੀਤੀ ਸ਼ਾਮ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਤਕਨੀਕੀ ਸਿੱਖਿਆ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਇਹ ਨਿਵੇਕਲੀ ਪਹਿਲਕਦਮੀ ਉਦਯੋਗਾਂ ਅਤੇ ਅਕਾਦਮੀਆਂ ਦਰਮਿਆਨ ਤਾਲਮੇਲ ਪੈਦਾ ਕਰਨ ਲਈ ਬਹੁਤ ਸਹਾਈ ਸਿੱਧ ਹੋਵੇਗੀ, ਜਿਸ ਨਾਲ ਸਾਡੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਤਕਨੀਕੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇਗੀ ਅਤੇ ਉਨ੍ਹਾਂ ਨੂੰ ਵਿਸ਼ਵ ਭਰ ਵਿੱਚ ਬਿਹਤਰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇਗਾ। ਇਸ ਤੋਂ ਇਲਾਵਾ ਇਹ ਪਹਿਲਕਦਮੀ ਹੁਨਰ ਦੇ ਪਾੜੇ ਨੂੰ ਪੂਰਨ ਵਿੱਚ ਵੀ ਮਦਦ ਕਰੇਗੀ।ਇਸ ਪਹਿਲੀ ਮੀਟਿੰਗ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਸੂਬੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਯੋਗ ਬਣਾਉਣ ਲਈ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਉਦਯੋਗਾਂ ਅਤੇ ਅਕਾਦਮੀਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਜੋ ਪੁਰਾਣੇ ਕੋਰਸਾਂ ਅਤੇ ਪਾਠਕ੍ਰਮਾਂ ਨੂੰ ਉਦਯੋਗਾਂ ਦੀਆਂ ਜ਼ਰੂਰਤਾਂ ਖਾਸ ਕਰਕੇ ਸਥਾਨਕ ਲੋੜਾਂ ਅਨੁਸਾਰ ਤਬਦੀਲ ਕੀਤਾ ਜਾ ਸਕੇ।

ਮੀਟਿੰਗ ਵਿੱਚ 50 ਤੋਂ ਵੱਧ ਪ੍ਰਮੁੱਖ ਉਦਯੋਗਿਕ ਐਸੋਸੀਏਸ਼ਨਾਂ/ਉਦਯੋਗਪਤੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੀ.ਆਈ.ਸੀ.ਯੂ ਦੇ ਚੇਅਰਮੈਨ ਉਪਕਾਰ ਸਿੰਘ ਆਹੂਜਾ, ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਚੇਅਰਮੈਨ ਅਨੁਰਾਗ ਅਗਰਵਾਲ, ਵਿਸ਼ਵਕਰਮਾ ਇੰਡਸਟਰੀਜ਼ ਦੇ ਐਮ.ਡੀ. ਸੀ.ਐਸ. ਵਿਸ਼ਵਕਰਮਾ, ਚੀਮਾ ਬੋਇਲਰਜ਼ ਦੇ ਚੇਅਰਮੈਨ ਐਚ.ਐਸ. ਚੀਮਾ, ਜਲੰਧਰ ਆਟੋ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਸਕੱਤਰ ਤੁਸ਼ਾਰ ਜੈਨ, ਯੂਸੀਪੀਐਮਏ ਦੇ ਪ੍ਰਧਾਨ ਡੀ.ਐਸ. ਚਾਵਲਾ, ਨਿਟਵੀਅਰ ਕਲੱਬ ਲੁਧਿਆਣਾ ਤੋਂ ਵਿਨੋਦ ਥਾਪਰ, ਸਿਲਾਈ ਮਸ਼ੀਨ ਕਲੱਬ ਲੁਧਿਆਣਾ ਤੋਂ ਜਗਬੀਰ ਸਿੰਘ ਸੋਖ ਤੋਂ ਇਲਾਵਾ ਸਵਰਾਜ ਇੰਜਣ, ਗੋਏਜ਼ਟ ਇੰਡੀਆ ਫਿੱਕੀ, ਸੀਆਈਆਈ, ਐਸੋਚੈਮ ਆਦਿ ਦੇ ਨੁਮਾਇੰਦੇ ਵੀ ਹਾਜ਼ਰ ਸਨ।ਇਹਨਾਂ ਤੋਂ ਇਲਾਵਾ, ਪੌਲੀਟੈਕਨਿਕ ਅਤੇ ਆਈ.ਟੀ.ਆਈਜ਼ ਦੇ ਪ੍ਰਿੰਸੀਪਲਾਂ ਨੇ ਵੀ ਪਾਸ ਹੋ ਚੁੱਕੇ ਕੁਝ ਵਿਦਿਆਰਥੀਆਂ ਨਾਲ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ  ਉਹਨਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਅਤੇ ਉਦਯੋਗ ਤੋਂ ਉਨ੍ਹਾਂ ਦੀਆਂ ਉਮੀਦਾਂ ਨੂੰ ਉਜਾਗਰ ਕੀਤਾ। ਮੀਟਿੰਗ ਦਾ ਉਦੇਸ਼ ਉਦਯੋਗ ਜ਼ਰੀਏ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਿੱਚ ਮਦਦ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਆਸਾਨੀ ਨਾਲ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। 

ਇਸ ਤੋਂ ਪਹਿਲਾਂ ਕਰਮਚਾਰੀਆਂ ਦੀ ਸਿਖਲਾਈ 'ਤੇ ਲਗਾਤਾਰ ਕਾਫੀ ਖਰਚੇ ਆਉਂਦੇ ਸਨ, ਇਸ ਲਈ ਮੀਟਿੰਗ ਦਾ ਉਦੇਸ਼ ਉਦਯੋਗਾਂ ਵਿੱਚ ਸਿਖਲਾਈ ਨੂੰ ਕਿਫ਼ਾਇਤੀ ਬਣਾਉਂਦਾ ਹੈ। ਇਹ ਸਾਂਝੇ ਤੌਰ 'ਤੇ ਫੈਸਲਾ ਕੀਤਾ ਗਿਆ ਕਿ ਪੁਰਾਣੇ ਤਕਨੀਕੀ ਕੋਰਸਾਂ ਨੂੰ ਪੜਾਅਵਾਰ ਖਤਮ ਕੀਤਾ ਜਾਵੇਗਾ ਅਤੇ ਉਦਯੋਗ ਦੀ ਮੰਗ ਅਨੁਸਾਰ ਨਵੇਂ ਕੋਰਸ/ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ।ਜ਼ਿਕਰਯੋਗ ਹੈ ਕਿ ਤਕਨੀਕੀ ਸਿੱਖਿਆ ਵਿਭਾਗ ਉਦਯੋਗਾਂ ਨੂੰ ਪ੍ਰਤੀ ਸਾਲ 70,000 ਤੋਂ ਵੱਧ ਹੁਨਰਮੰਦ ਸਟਾਫ਼ ਪ੍ਰਦਾਨ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਨਵੀਂ ਮੋਬਾਈਲ ਐਪ ਲਾਂਚ ਕੀਤੀ ਜਾ ਰਹੀ ਹੈ ਜਿਸ ਨਾਲ ਯੋਗ ਉਮੀਦਵਾਰਾਂ ਦੀ ਭਾਲ ਲਈ ਰੋਜ਼ਗਾਰਦਾਤਾਵਾਂ ਨੂੰ ਵਿਦਿਆਰਥੀਆਂ ਦਾ ਡਾਟਾ ਉਪਲਬਧ ਕਰਵਾਇਆ ਜਾਵੇਗਾ। ਇੱਕ ਕਲਿੱਕ ਨਾਲ ਉਦਯੋਗ ਨੂੰ ਇੰਸਟੀਚਿਊਟ ਵਿੱਚ ਹੁਨਰਮੰਦ ਨੌਜਵਾਨਾਂ ਦੀ ਮੁਹਾਰਤ ਦੇ ਨਾਲ-ਨਾਲ ਉਨ੍ਹਾਂ ਦੀ ਗਿਣਤੀ ਪਤਾ ਲੱਗ ਜਾਵੇਗੀ। ਉਦਯੋਗਾਂ ਨੇ ਵਿਦਿਆਰਥੀ ਸਿਖਲਾਈ ਪ੍ਰਕਿਰਿਆ ਅਤੇ ਮੋਬਾਈਲ ਐਪ ਵਿੱਚ ਉਦਯੋਗਾਂ ਨੂੰ ਸ਼ਾਮਲ ਕਰਨ ਦੀ ਇਸ ਨਵੀਂ ਪਹਿਲਕਦਮੀ ਲਈ ਵਿਭਾਗ ਦਾ ਧੰਨਵਾਦ ਕੀਤਾ ਜੋ ਸੂਬੇ ਭਰ ਵਿੱਚ ਬੇਰੁਜ਼ਗਾਰੀ ਅਤੇ ਉਦਯੋਗਾਂ ਵਿੱਚ ਸਟਾਫ਼ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਸਹਾਈ ਸਿੱਧ ਹੋਵੇਗਾ।

 

Tags: Rahul Bhandari , Punjab Admin , Technical Education and Industrial Training Department , Technical Education and Industrial Training Department Punjab , Director Technical Education , DPS Kharbanda

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD