Thursday, 02 July 2026

 

 

ਖ਼ਾਸ ਖਬਰਾਂ ਬਰਸਾਤੀ ਸੀਜ਼ਨ ਦੇ ਮੱਦੇਨਜ਼ਰ ਘੱਗਰ ਦਰਿਆ ਵਿੱਚ ਪਾਣੀ ਦੇ ਨਿਰਵਿਘਨ ਵਹਾਅ ਲਈ 5 ਅਹਿਮ ਥਾਵਾਂ 'ਤੇ ਡੀ-ਸਿਲਟਿੰਗ ਨੂੰ ਪ੍ਰਵਾਨਗੀ ਨਵਜੋਤ ਕੌਰ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਬਰਿੰਦਰ ਕੁਮਾਰ ਗੋਇਲ ਵੱਲੋਂ ਹਲਕਾ ਲਹਿਰਾ ਦਾ ਵਾਲੀਬਾਲ ਇੰਟਰਨੈਸ਼ਨਲ ਖਿਡਾਰੀ ਸਨਮਾਨਿਤ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਦਲਵਿੰਦਰਜੀਤ ਸਿੰਘ ਵੱਲੋਂ ਨਸ਼ਾ ਮੁਕਤੀ ਮੋਰਚਾ ਦੇ ਵਲੰਟੀਅਰਾਂ ਨਾਲ ਅਹਿਮ ਮੀਟਿੰਗ ਜਿਲ੍ਹਾ ਪ੍ਰਸ਼ਾਸ਼ਨ ਦੀ 'ਚੇਤਨਾ' ਪਹਿਲ ਨੇ ਵਿਦਿਆਰਥੀਆਂ ਨੂੰ ਕਰਵਾਇਆ ਪ੍ਰਸ਼ਾਸਨਿਕ ਕੰਮਕਾਜ ਨਾਲ ਰੂ-ਬ-ਰੂ ਰਾਸ਼ਟਰੀ ਡਾਕਟਰ ਦਿਵਸ ਮੌਕੇ ਭਾਜਪਾ ਮੈਡੀਕਲ ਸੈੱਲ ਵੱਲੋਂ ਮੁਫ਼ਤ ਫਾਈਬ੍ਰੋਸਕੈਨ ਕੈਂਪ ਦਾ ਆਯੋਜਨ ਮੰਡੀਆਂ ਵਿੱਚ ਸਾਫ਼-ਸਫ਼ਾਈ ਤੇ ਫੂਡ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਵਿਸ਼ਵ ਪੱਧਰੀ ਤਕਨੀਕਾਂ ਅਪਣਾਈਆਂ ਜਾਣਗੀਆਂ : ਹਰਚੰਦ ਸਿੰਘ ਬਰਸਟ ਹਰਪ੍ਰੀਤ ਸਿੰਘ ਵਲੋਂ ਬਾਬਾ ਫੂਲ ਸਰਕਾਰੀ ਬਿਰਧ ਘਰ ਦੇ ਪ੍ਰਬੰਧਾਂ ਦੀ ਕੀਤੀ ਸਮੀਖਿਆ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੋਹਾਲੀ ਤੋਂ 68ਵੀਂ ਅਤੇ 69ਵੀਂ ਬੱਸ ਰਵਾਨਾ ਵਿਸ਼ੇਸ਼ ਗਹਿਰੀ ਸੁਧਾਈ: ਜ਼ਿਲ੍ਹੇ ਦੇ ਹਲਕਾ ਭਦੌੜ ਦਾ ਬੀ.ਐੱਲ.ਓ. ਅੰਕੁਰ ਕੁਮਾਰ ਸੂਬੇ ਭਰ ਵਿੱਚੋਂ ਮੋਹਰੀ ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਮੁਹੰਮਦ ਅਮੀਰਾ ਤੇ ਮੁਹੰਮਦ ਪੀਰਾ ਵਿਖੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ ਨਰਿੰਦਰਪਾਲ ਸਿੰਘ ਸਵਨਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਕੀਤੀਆਂ ਰਵਾਨਾ ਹਲਕਾ ਮੋਹਾਲੀ ਵਿੱਚ 'ਲੋਕ ਮਿਲਣੀ' ਪ੍ਰੋਗਰਾਮਾਂ ਦਾ ਆਯੋਜਨ ਟਾਟਾ ਪਾਵਰ ਨੇ ਪੰਜਾਬ ਵਿੱਚ ‘ਘਰ ਘਰ ਸੋਲਰ’ ਮੁਹਿੰਮ ਦੀ ਸ਼ੁਰੂਆਤ ਕੀਤੀ ਡਾ. ਰਵਜੋਤ ਸਿੰਘ ਨੇ ਕਾਹਲਵਾਂ ਵਿਖੇ ਕੀਤੀ ’ਲੋਕ ਮਿਲਣੀ’ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 69ਵੀਂ ਅਤੇ 70ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪਿੰਡ ਨਲੀਨੀ ਵਿਖੇ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ 192 ਪਲਾਟ ਮੁਹੱਈਆ ਕਰਵਾਏ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ - ਐਡਵੋਕੇਟ ਅਮਰਪਾਲ ਸਿੰਘ ਕੁਲਤਾਰ ਸਿੰਘ ਸੰਧਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜ਼ਮੀਨੀ ਜਾਇਜ਼ਾ ਲਵੇਗੀ ਭਾਜਪਾ ਪੰਜਾਬ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ

 

ਐਲਪੀਯੂ ਨੂੰ ਔਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ਵਿੱਚ ਭਾਰਤ ਦੇ ਆਗੂ ਵਜੋਂ ਮਾਨਤਾ

ਸਿੱਖਿਆ ਨਾਲ ਸਬੰਧਤ ਦੋ ਪ੍ਰਮੁੱਖ ਰਸਾਲਿਆਂ ਨੇ ਆਪਣੇ ਨਵੀਨਤਮ ਐਡੀਸ਼ਨਾਂ ਵਿੱਚ ਐਲਪੀਯੂ ਨੂੰ ਇਸਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨਾਲ ਕਵਰ ਕੀਤਾ ਹੈ

Lovely Professional University, Jalandhar, Phagwara, LPU, LPU Campus, Ashok Mittal, Competition Success Review, CSR, The Knowledge Review

Web Admin

Web Admin

5 Dariya News

ਜਲੰਧਰ , 09 May 2022

Last updated on: May 09, 2022, 00:00 IST

ਮੌਜੂਦਾ ਮਾਮਲਿਆਂ, ਕਰੀਅਰ  ਦੀ ਸਮੀਖਿਆ  ਅਤੇ ਵਿਸ਼ਵ ਵਿਦਿਅਕ ਖ਼ਬਰਾਂ ਪ੍ਰਦਾਨ ਕਰਨ ਵਾਲੇ ਦੋ ਪ੍ਰਮੁੱਖ ਰਸਾਲਿਆਂ- 'ਕੰਪੀਟੀਸ਼ਨ ਸਕਸੱਸ ਰਿਵਿਊ  (CSR)' ਅਤੇ 'ਦਿ ਨਾਲੇਜ ਰਿਵਿਊ', ਦੋਵਾਂ ਨੇ ਆਪਣੇ ਨਵੀਨਤਮ ਸੰਸਕਰਨਾਂ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਭਾਰਤ ਵਿੱਚ 'ਆਨਲਾਈਨ ਅਤੇ ਦੁਰੇਡੇ  ਸਿਖਲਾਈ' ਦੇ ਪ੍ਰਮੁੱਖ ਪ੍ਰਦਾਤਾ ਵਜੋਂ ਸਵੀਕਾਰ ਕੀਤਾ ਹੈ। ਸੀ ਐਸ ਆਰ ਨੇ ਆਪਣੇ ਮਈ 2022 ਐਡੀਸ਼ਨ ਵਿੱਚ ਦੂਰੀ ਸਿੱਖਿਆ ਦੇ ਖੇਤਰ ਵਿੱਚ ਪ੍ਰਮੁੱਖ ਸੰਸਥਾਵਾਂ ਦੀ ਗਿਣਤੀ ਕੀਤੀ ਹੈ। ਇਹ ਭਾਰਤ ਵਿੱਚ ਉੱਚ  ਸਿੱਖਿਆ  ਵਿੱਚ ਕੁੱਲ ਨਾਮਾਂਕਣ ਅਨੁਪਾਤ (ਗ੍ਰੋਸ ਐਨਰੋਲਮੈਂਟ ਰੇਸ਼ੋਂ ) ਵਿੱਚ ਸੁਧਾਰ ਕਰਨ ਵਿੱਚ ਪ੍ਰਮੁੱਖ ਯੋਗਦਾਨ ਵਜੋਂ ਐਲਪੀਯੂ ਦਾ ਜ਼ਿਕਰ ਕਰਦਾ ਹੈ। ਐਲਪੀਯੂ ਦੀਆਂ ਪੇਸ਼ਕਸ਼ਾਂ ਹਰ ਦਿਨ ਮਜ਼ਬੂਤ ਹੋ ਰਹੀਆਂ ਹਨ ਕਿਉਂਕਿ  ਇਸ ਦੁਵਾਰਾ  ਆਰਟੀਫੀਸ਼ੀਅਲ  ਇੰਟੈਲੀਜੈਂਸ, 'ਤਕਨਾਲੋਜੀ-ਇਨਫਿਊਜ਼ਡ ਬਲੈਂਡਡ ਮੋਡ ਆਫ ਡਿਲੀਵਰੀ' 'ਤੇ ਨਵੇਂ ਲਾਗੂਕਰਨ  ਅਤੇ  ਸਮਾਵੇਸ਼ਾਂ  ਦੀ  ਸਥਾਪਨਾ  ਕੀਤੀ  ਗਈ  ਹੈ।

ਪਿਛਲੇ ਲਗਾਤਾਰ ਦੋ ਸਾਲਾਂ ਤੋਂ ਭਾਰਤ ਸਰਕਾਰ ਦੀ  ‘ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਨਿਰਫ )’ ਰੈਂਕਿੰਗ  ਵਿੱਚ ਐਲਪੀਯੂ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ; ਸੀ ਐਸ ਆਰ ਟੋਕੀਓ ਓਲੰਪਿਕ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਨ ਵਾਲੇ ਐਲਪੀਯੂ ਦੇ ਵਿਦਿਆਰਥੀਆਂ ਨੂੰ ਵੀ ਸਵੀਕਾਰ ਕਰਦਾ ਹੈ। 'ਦਿ ਨੋਲੇਜ ਰਿਵਿਊ' ਵੀ ਐਲਪੀਯੂ ਨੂੰ ਆਪਣੀ ਕਵਰ ਸਟੋਰੀ ਵਜੋਂ ਲਿਆਉਂਦਾ ਹੈ। ਇਹ ਵਿਦਿਅਕ ਸੁਧਾਰ, ਖਾਸ ਤੌਰ 'ਤੇ ਮਹਾਂਮਾਰੀ ਦੇ ਸਮੇਂ ਦੌਰਾਨ ਕੀਤੇ ਗਏ ਸਫਲ  ਪਰਿਵਰਤਨ  ਲਈ ਐਲਪੀਯੂ  ਦੀ ਸ਼ਲਾਘਾ ਕਰਦਾ ਹੈ। ਇਹ ਮੰਨਦਾ ਹੈ ਕਿ ਐਲਪੀਯੂ  ਨੇ ਆਪਣੇ ਸਿਖਿਆਰਥੀਆਂ ਤੱਕ ਪਹੁੰਚਣ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੀਮਾਵਾਂ ਨੂੰ ਪਾਰ ਕੀਤਾ ਹੈ। ਐਲਪੀਯੂ ਦੇ ਪ੍ਰੋਗਰਾਮ ਉਹਨਾਂ ਸਾਰੇ ਵਿਦਿਆਰਥੀਆਂ ਦੀਆਂ  ਲੋੜਾਂ ਨੂੰ ਪੂਰਾ ਕਰਦੇ ਹਨ ਜੋ ਸੰਸਥਾਵਾਂ ਵਿੱਚ ਰਸਮੀ ਸਿੱਖਿਆ ਹਾਸਲ ਨਹੀਂ ਕਰ ਸਕਦੇ। ਇਸ ਤਰ੍ਹਾਂ, ਐਲਪੀਯੂ ਦਾ ਉਦੇਸ਼ ਸਿੱਖਿਆ ਵਿੱਚ  ਦੂਰੀ ਨੂੰ ਪੂਰਾ ਕਰਨਾ ਹੈ। ਇਹ ਅਵਾਰਡਾਂ ਅਤੇ ਮਾਨਤਾਵਾਂ ਦੀ ਸ਼ਾਨਦਾਰ ਯਾਤਰਾ ਨੂੰ ਪੇਸ਼ ਕਰਕੇ ਐਲਪੀਯੂ  ਦੀ ਸਫਲਤਾ ਦੀ ਗਾਥਾ ਨੂੰ ਅੱਗੇ ਪ੍ਰਦਰਸ਼ਿਤ ਕਰਦਾ ਹੈ। ਇਸ ਵਿੱਚ ‘ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2022’, ‘ਆਊਟਲੁੱਕ-ਆਈ ਕੇਅਰ ਰੈਂਕਿੰਗਜ਼ 2021’ ਅਤੇ ਹੋਰ ਬਹੁਤ ਸਾਰੀਆਂ ਰੈਂਕਿੰਗਾਂ ਸ਼ਾਮਲ ਹਨ। 

ਐਲਪੀਯੂ ਦੇ ਚਾਂਸਲਰ ਡਾ ਅਸ਼ੋਕ ਮਿੱਤਲ ਨੇ ਸਾਂਝਾ ਕੀਤਾ: 

“ਐਲਪੀਯੂ  ਦਾ ਉਦੇਸ਼ ਗ੍ਰੈਜੂਏਟਾਂ ਨੂੰ ਮਜ਼ਬੂਤ ਵਿਸ਼ਲੇਸ਼ਣਾਤਮਕ ਅਤੇ ਲੀਡਰਸ਼ਿਪ ਹੁਨਰਾਂ ਵਾਲੇ ਤਜਰਬੇਕਾਰ ਪੇਸ਼ੇਵਰਾਂ ਵਿੱਚ ਤਿਆਰ ਕਰਨਾ ਹੈ। ਸਾਡੇ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀਆਂ  ਨੂੰ ਕੈਂਪਸ ਵਿੱਚ ਉਹਨਾਂ ਦੇ ਰੈਗੂਲਰ ਵਿਦਿਆਰਥੀਆਂ  ਦੇ ਬਰਾਬਰ ਮੌਕੇ ਮਿਲਦੇ ਹਨ, ਭਾਵੇਂ  ਇਹ ਅਕਾਦਮਿਕ, ਸੱਭਿਆਚਾਰਕ, ਪ੍ਰਤੀਯੋਗੀ, ਪਲੇਸਮੈਂਟ ਜਾਂ ਖੇਡ ਗਤੀਵਿਧੀਆਂ ਹੋਣ।" ਡਾ: ਮਿੱਤਲ ਨੇ ਅੱਗੇ ਕਿਹਾ, "ਇਸ ਤੋਂ ਇਲਾਵਾ, ਇੱਥੇ ਸਾਡਾ ਟੀਚਾ  ਉਦਯੋਗ  ਅਤੇ  ਅਕਾਦਮਿਕ ਵਿਚਕਾਰ  ਸਹਿਯੋਗ  ਦੇ ਸਬੰਧ ਨੂੰ  ਵਿਕਸਤ  ਕਰਨਾ  ਅਤੇ ਲਾਗੂ  ਕਰਨਾ ਹੈ।"

 

Tags: Lovely Professional University , Jalandhar , Phagwara , LPU , LPU Campus , Ashok Mittal , Competition Success Review , CSR , The Knowledge Review

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD