Wednesday, 22 July 2026

 

 

ਖ਼ਾਸ ਖਬਰਾਂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ

 

ਆਈ.ਟੀ.ਆਈ. ਲੁਧਿਆਣਾ ਵੱਲੋਂ ਇੰਡਸਟਰੀ ਇੰਸਟੀਚਿਊਟ ਇੰਟਰੈਕਸ਼ਨ ਮੀਟ - 2022' ਆਯੋਜਿਤ

Upkar Singh, ITI Ludhiana, Industrial Training Institute, Punjab

Web Admin

Web Admin

5 Dariya News

ਲੁਧਿਆਣਾ , 03 May 2022

Last updated on: May 03, 2022, 00:00 IST

ਇੰਡਸਟਰੀ ਅਤੇ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਲੁਧਿਆਣਾ ਦਰਮਿਆਨ ਸਕਿੱਲ ਗੈਪ ਘੱਟ ਕਰਨ ਲਈ ਅਤ 'ਇੰਡਸਟਰੀ ਇੰਸਟੀਚਿਊਟ ਇੰਟਰੈਕਸ਼ਨ ਮੀਟ - 2022' ਕਰਵਾਈ ਗਈ। ਇਸ ਇੰਡਸਟਰੀ ਇੰਟੀਚਿਊਟ ਮੀਟ ਦੇ ਮੁੱਖ ਮਹਿਮਾਨ ਸ.ਉਪਕਾਰ ਸਿੰਘ ਅਹੂਜਾ ਪ੍ਰਧਾਨ ਸੀਸੂ, ਲੁਧਿਆਣਾ/ਨਿਊ ਸਵੈਨ ਗਰੁੱਪ ਇੰਡਸਟਰੀਜ਼ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਮੁੱਖ ਮਹਿਮਾਨ ਸ. ਉਪਕਾਰ ਸਿੰਘ ਅਹੁਜਾ ਨੂੰ ਸ. ਬਲਜਿੰਦਰ ਸਿੰਘ ਪ੍ਰਿੰਸੀਪਲ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਵਲੋਂਂ ਜੀ ਆਇਆ ਕਿਹਾ ਗਿਆ। ਇਸ ਮੌਕੇ ਸ. ਚਰਨਜੀਤ ਸਿੰਘ ਵਿਸ਼ਵਕਰਮਾ, ਚੇਅਰਮੈਨ ਆਈ.ਐਮ.ਸੀ., ਅਸ਼ਵਨ ਨਾਗਪਾਲ, ਹਵੇਲੀ ਰਾਮ ਬਾਂਸੀ ਲਾਲ/ਮੈਂਬਰ ਆਈ.ਐਮ.ਸੀ., ਸ੍ਰੀ ਐਸ.ਐਸ. ਭੋਗਲ ਮੈਂਬਰ ਆਈ.ਐਮ.ਸੀ., ਸ੍ਰੀ ਵਿਜੈ ਢੱਲ ਮੈਂਬਰ ਆਈ.ਐਮ.ਸੀ. ਸ੍ਰੀ ਐਸ.ਸੀ. ਮਿੱਤਲ ਮੈਂਬਰ ਆਈ.ਐਮ.ਸੀ., ਸ. ਗੁਰਚਰਨ ਸਿੰਘ ਜੈਮਕੋ ਇੰਡਸਟਰੀ, ਸ.ਭੁਪਿੰਦਰ ਸਿੰਘ ਏਸ਼ੀਅਨ ਕਰੇਨ, ਸ.ਅਮਰੀਕ ਸਿੰਘ ਜੈਮਲ ਇੰਡਸਟਰੀਜ਼, ਸ. ਸਲੋਚਨਵੀਰ ਸਿੰਘ ਪਾਇਨੀਅਰ ਇੰਡਸਟਰੀਜ, ਸ. ਸਤਿੰਦਰਜੀਤ ਸਿੰਘ ਆਟਮ ਇੰਡਸਟਰੀਜ਼, ਸ੍ਰੀ ਐਨ. ਕੇ. ਗੁਪਤਾ, ਸੀਸੂ, ਸ੍ਰੀ ਗੌਤਮ ਮਲਹੋਤਰਾ, ਸ੍ਰੀ ਅਮਰਜੀਤ ਸਿੰਘ ਭਗਵਾਨ ਸੰਨਜ਼, ਸ. ਰਣਦੀਪ ਸਿੰਘ ਭੋਗਲ ਇੰਡਸਟਰੀਜ ਅਤੇ ਹੋਰ ਉਘੇ ਉਦਯੋਗਪਤੀ ਹਾਜ਼ਰ ਸਨ, ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਵਿਖੇ ਪੰਜਾਬ ਵਿੱਚ ਸਭ ਤੋਂ ਵੱਧ ਡਿਊਲ ਸਿਸਟਮ ਸਕੀਮ (ਡੀ.ਐਸ.ਟੀ. ਸਕੀਮ) ਅਧੀਨ ਐਮ.ਓ.ਯੂ. ਕਰਕੇ ਟ੍ਰੇਡਾਂ ਚਲਾਈਆਂ ਗਈਆਂ ਹਨ।

 ਪ੍ਰਿੰਸੀਪਲ ਬਲਜਿੰਦਰ ਸਿੰਘ ਵੱਲੋਂ ਇੰਡਸਟਰੀ ਨੂੰ ਪ੍ਰਬੰਧਕੀ ਬਲਾਕ ਦੇ ਸਾਹਮਣੇ ਵਾਲੀ ਪਾਰਕ ਦੀ ਲੈਂਡਸਕੇਪਿੰਗ ਕਰਵਾਉਣ ਦੀ ਮੰਗ ਰੱਖੀ। ਸ੍ਰੀ ਅਸ਼ਵਨ ਨਾਗਪਾਲ, ਹਵੇਲੀ ਰਾਮ ਬਾਂਸੀ ਲਾਲ/ਮੈਂਬਰ ਆਈ.ਐਮ.ਸੀ., ਬਤੌਰ ਕਨਵੀਨਰ ਗਰੁੱਪ ਡਿਸਕਸ਼ਨ ਕੀਤੀ ਗਈ ਜਿਸ ਵਿੱਚ ਸੰਸਥਾ ਵਿੱਚ ਇੰਡਸਟਰੀ ਦੀ ਲੋੜ ਅਨੁਸਾਰ ਕੋਰਸਾਂ ਵਿੱਚ ਤਬਦੀਲੀ ਅਤੇ ਨਵੇਂ ਕੋਰਸ ਚਲਾਉਣ ਸਬੰਧੀ ਉਦਯੋਗਪਤੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸੀ.ਐਸ.ਆਰ. ਰਾਹੀਂ ਸੰਸਥਾ ਚੱਲ ਰਹੀਆਂ ਟ੍ਰੇਡਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਸੀ.ਐਸ.ਆਰ. ਪਾਈਪਲਾਈਨ ਅਧੀਨ ਟ੍ਰੇਡਾਂ ਅਤੇ ਫਰਮਾਂ ਨਾਲ ਐਮ.ਓ.ਯੂ. ਕਰਕੇ ਅਪਗ੍ਰੇਡ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਮੁੱਖ ਮਹਿਮਾਨ ਸ. ਉਪਕਾਰ ਸਿੰਘ ਅਹੂਜਾ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਵੱਲੋਂ ਰੌਬੋਟ ਵੈਲਡਿੰਗ, ਪਲਾਜ਼ਮਾ ਵੈਲਡਿੰਗ, ਸੌਲਿਡ ਟੈਕਨੀਸ਼ੀਅਨ ਸਬੰਧੀ ਕੋਰਸ ਚਲਾਉਣ ਲਈ ਕਿਹਾ ਗਿਆ ਅਤੇ ਸ. ਚਰਨਜੀਤ ਸਿੰਘ ਵਿਸ਼ਵਕਰਮਾ ਚੇਅਰਮੈਨ ਵੱਲੋਂ ਸਾਈਕਲ ਇੰਡਸਟਰੀ ਲਈ ਫ੍ਰੇਮ ਦੀ ਵੈਲਡਿੰਗ ਲਈ ਇੰਫਰਾਸਟਰੱਕਚਰ ਆਈ.ਟੀ.ਆਈ. ਵਿੱਚ ਲਗਾਉਣ ਦਾ ਵਾਅਦਾ ਕੀਤਾ ਗਿਆ। ਸ. ਬਲਜਿੰਦਰ ਸਿੰਘ ਪ੍ਰਿੰਸੀਪਲ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਵੱਲੋਂ ਮੁੱਖ ਮਹਿਮਾਨ ਸ. ਉਪਕਾਰ ਸਿੰਘ ਅਹੁਜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸ. ਚਰਨਜੀਤ ਸਿੰਘ ਵਿਸ਼ਵਕਰਮਾ ਚੇਅਰਮੈਨ ਆਈ.ਐਮ.ਸੀ. ਵੱਲੋਂ ਇੰਡਸਟਰੀ ਇੰਸਟੀਚਿਊਟ ਇੰਟਰੈਕਸ਼ਨ ਮੀਟ - 2022 ਵਿੱਚ ਪਹੁੰਚੇ ਸਾਰੇ ਉਦਯੋਗਪਤੀਆਂ ਦਾ ਧੰਨਵਾਦ ਕੀਤਾ ਗਿਆ।

 

Tags: Upkar Singh , ITI Ludhiana , Industrial Training Institute , Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD